ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ 12 ਅਗਸਤ ਨੂੰ ਵਿਗਿਆਨ ਭਵਨ ਵਿੱਚ 22 ਪੁਰਸਕਾਰ ਵਿਜੇਤਾਵਾਂ ਨੂੰ ਰਾਸ਼ਟਰੀ ਯੁਵਾ ਪੁਰਸਕਾਰ 2017-18 ਅਤੇ 2018-19 ਪ੍ਰਦਾਨ ਕਰਨਗੇ


ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਐੱਸ.ਓ.ਐੱਲ.ਵੀ.ਈ.ਡੀ ਚੈਲੇਂਜ ਦੇ ਵਿਜੇਤਾਵਾਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ

Posted On: 11 AUG 2021 5:38PM by PIB Chandigarh

ਮੁੱਖ ਗੱਲਾਂ

  • ਰਾਸ਼ਟਰੀ ਯੁਵਾ ਪੁਰਸਕਾਰ (ਐੱਨਵਾਈਏ) 2017-18 ਲਈ ਕੁੱਲ 14 ਪੁਰਸਕਾਰ ਅਤੇ ਰਾਸ਼ਟਰੀ ਯੁਵਾ ਪੁਰਸਕਾਰ (ਐੱਨਵਾਈਏ) 2018-19 ਲਈ 8 ਪੁਰਸਕਾਰ ਦਿੱਤੇ ਜਾਣਗੇ

  • ਇਸ ਪੁਰਸਕਾਰ ਦੇ ਤਹਿਤ ਪੁਰਸਕਾਰ ਪਾਉਣ ਵਾਲੇ ਵਿਅਕਤੀ ਅਤੇ ਸੰਗਠਨ ਨੂੰ ਇੱਕ ਮੈਡਲ, ਇੱਕ ਪ੍ਰਮਾਣ-ਪੱਤਰ ਅਤੇ ਕ੍ਰਮਵਾਰ: 1,00,000/- ਰੁਪਏ ਅਤੇ 3,00,000/- ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਏਗੀ।

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ 12 ਅਗਸਤ 2021 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਰਾਸ਼ਟਰੀ ਯੁਵਾ ਪੁਰਸਕਾਰ 2017-18 ਅਤੇ 2018-19 ਪ੍ਰਦਾਨ ਕਰਨਗੇ। ਅੰਤਰਰਾਸ਼ਟਰੀ ਯੁਵਾ ਦਿਵਸ 2021 ਦੇ ਜਸ਼ਨ ਵਿੱਚ, ਕ੍ਰਿਸ਼ੀ, ਉੱਦਮ ਨਾਲ ਜੁੜੇ ਐੱਸ.ਓ.ਐੱਲ.ਵੀ.ਈ.ਡੀ ਚੈਲੇਂਜ 2021 (ਸਮਾਜਿਕ ਉਦੇਸ਼ਾਂ ਨਾਲ ਪ੍ਰੇਰਿਤ ਸਵੈਸੇਵੀ ਉੱਦਮ ਵਿਕਾਸ) ਦੇ 10 ਵਿਜੇਤਾ ਯੁਵਾ ਉੱਦਮੀ ਟੀਮਾਂ ਨੂੰ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਦੁਆਰਾ ਇਨਾਮ ਦਿੱਤਾ ਜਾਏਗਾ।

ਵਿਅਕਤੀਗਤ ਅਤੇ ਸੰਗਠਨ ਸ਼੍ਰੇਣੀਆਂ ਵਿੱਚ ਕੁੱਲ 22 ਰਾਸ਼ਟਰੀ ਯੁਵਾ ਪੁਰਸਕਾਰ ਦਿੱਤੇ ਜਾਣਗੇ। ਰਾਸ਼ਟਰੀ ਯੁਵਾ ਪੁਰਸਕਾਰ (ਐੱਨਵਾਈਏ) 2017-18 ਲਈ ਕੁੱਲ 14 ਪੁਰਸਕਾਰ ਦਿੱਤੇ ਜਾਣਗੇ, ਜਿਸ ਵਿੱਚ ਵਿਅਕਤੀਗਤ ਸ਼੍ਰੇਣੀ ਦੇ 10 ਪੁਰਸਕਾਰ ਅਤੇ ਸੰਗਠਨ ਸ਼੍ਰੇਣੀ ਦੇ 4 ਪੁਰਸਕਾਰ ਸ਼ਾਮਿਲ ਹਨ। ਰਾਸ਼ਟਰੀ ਯੁਵਾ ਪੁਰਸਕਾਰ (ਐੱਨਵਾਈਏ) 2018-19 ਲਈ ਕੁੱਲ 8 ਪੁਰਸਕਾਰ ਦਿੱਤੇ ਜਾਣਗੇ, ਜਿਨ੍ਹਾਂ ਵਿੱਚ ਵਿਅਕਤੀਗਤ ਸ਼੍ਰੇਣੀ ਦੇ 7 ਪੁਰਸਕਾਰ ਅਤੇ ਸੰਗਠਨ  ਸ਼੍ਰੇਣੀ ਦਾ 1 ਪੁਰਸਕਾਰ ਸ਼ਾਮਿਲ ਹੈ। ਇਸ ਦੇ ਤਹਿਤ ਪੁਰਸਕਾਰ ਪਾਉਣ ਵਾਲੇ ਵਿਅਕਤੀ ਅਤੇ ਸੰਗਠਨ ਨੂੰ ਇੱਕ ਮੈਡਲ, ਇੱਕ ਪ੍ਰਮਾਣ-ਪੱਤਰ ਅਤੇ ਕ੍ਰਮਵਾਰ: 1,00,000/- ਰੁਪਏ ਅਤੇ 3,00,000/- ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਏਗੀ। 

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਤੇ ਯੁਵਾ ਪ੍ਰੋਗਰਾਮ ਵਿਭਾਗ ਸਿਹਤ, ਮਾਨਵ ਅਧਿਕਾਰਾਂ ਦੇ ਪ੍ਰਚਾਰ, ਸਰਗਰਮ ਨਾਗਰਿਕਤਾ, ਜਨਤਕ ਸੇਵਾ ਆਦਿ ਜਿਹੇ ਵਿਕਾਸ ਅਤੇ ਸਮਾਜਿਕ ਸੇਵਾ ਦੇ ਵੱਖ-ਵੱਖ ਖੇਤਰਾਂ ਵਿੱਚ ਉਤਕ੍ਰਿਸ਼ਟ ਕਾਰਜ ਅਤੇ ਯੋਗਦਾਨ ਕਰਨ ਵਾਲੇ ਵਿਅਕਤੀਆਂ (15-29 ਸਾਲ ਦਰਮਿਆਨ ਦੀ ਆਮਦਨ) ਅਤੇ ਸੰਗਠਨਾਂ ਨੂੰ ਰਾਸ਼ਟਰੀ ਯੁਵਾ ਪੁਰਸਕਾਰ (ਐੱਨਵਾਈਏ) ਪ੍ਰਦਾਨ ਕਰਦਾ ਹੈ।

ਇਨ੍ਹਾਂ ਪੁਰਸਕਾਰਾਂ ਦਾ ਉਦੇਸ਼ ਯੁਵਾਵਾਂ ਨੂੰ ਰਾਸ਼ਟਰੀ ਵਿਕਾਸ ਅਤੇ ਸਮਾਜਿਕ ਸੇਵਾ ਦੇ ਖੇਤਰ ਵਿੱਚ ਉਤਕ੍ਰਿਸ਼ਤਾ ਹਾਸਿਲ ਕਰਨ ਲਈ ਪ੍ਰੇਰਿਤ ਕਰਨਾ, ਯੁਵਾਵਾਂ ਨੂੰ ਭਾਈਚਾਰੇ ਦੇ ਪ੍ਰਤੀ ਜ਼ਿੰਮੇਦਾਰੀ ਦੀ ਭਾਵਨਾ ਵਿਕਸਿਤ ਕਰਨ ਲਈ ਪ੍ਰੋਤਸਾਹਿਤ ਕਰਨਾ ਅਤੇ ਇਸ ਕ੍ਰਮ ਵਿੱਚ ਇੱਕ ਵਧੀਆ ਨਾਗਰਿਕ ਦੇ ਰੂਪ ਵਿੱਚ ਆਪਣੀ ਵਿਅਕਤੀਗਤ ਸਮਰੱਥਾ ਵਿੱਚ ਸੁਧਾਰ ਕਰਨਾ ਅਤੇ ਸਮਾਜ ਸੇਵਾ ਸਹਿਤ ਰਾਸ਼ਟਰੀ ਵਿਕਾਸ ਲਈ ਯੁਵਾਵਾਂ ਦੇ ਨਾਲ ਕੰਮ ਕਰਨ ਵਾਲੇ ਸਵੈਸੇਵੀ ਸੰਗਠਨਾਂ ਦੁਆਰਾ ਕੀਤੇ ਗਏ ਉਤਕ੍ਰਿਸ਼ਟ ਕਾਰਜਾਂ ਨੂੰ ਮਾਨਤਾ ਦੇਣਾ ਹੈ।

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਸੰਯੁਕਤ ਰਾਸ਼ਟਰ ਸਵੈਸੇਵਕਾਂ ਅਤੇ ਸੰਯੁਕਤ ਰਾਸ਼ਟਰ ਵਿਕਾਸ ਮਾਮਲੇ ਦੇ ਸਹਿਯੋਗ ਨਾਲ ਦੇਸ਼ ਦੀ ਕ੍ਰਿਸ਼ੀ-ਫੂਡ ਮੁੱਲ ਲੜੀ ਵਿੱਚ ਅਭਿਨਵ, ਯੁਵਾ ਅਗਵਾਈ ਵਾਲੇ ਉੱਦਮ ਸੰਬੰਧੀ ਵਿਕਲਪਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਨਿਖਾਰਣ ਦੇ ਉਦੇਸ਼ ਨਾਲ ਦਸੰਬਰ 2020 ਵਿੱਚ ਗ੍ਰਾਮੀਣ, ਉਪ-ਸ਼ਹਿਰੀ ਅਤੇ ਸ਼ਹਿਰੀ ਭਾਰਤ ਦੇ ਯੁਵਾਵਾਂ ਲਈ ਐੱਸ.ਓ.ਐੱਲ.ਵੀ.ਈ.ਡੀ ਚੈਲੇਂਜ ਸ਼ੁਰੂ ਕੀਤਾ। ਇਸ ਲਈ ਦੇਸ਼ਭਰ ਦੇ 850 ਤੋਂ ਅਧਿਕ ਯੁਵਾਵਾਂ ਨੇ ਐਪਲੀਕੇਸ਼ਨਸ ਦਿੱਤੀਆਂ ਅਤੇ ਕਈ ਦੌਰ ਦੀ ਮੁਕਾਬਲੇ ਅਤੇ ਟ੍ਰੇਨਿੰਗ ਦੇ ਬਾਅਦ, ਜੰਮੂ ਅਤੇ ਕਸ਼ਮੀਰ, ਬਿਹਾਰ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਗੁਜਰਾਤ, ਸਹਿਤ ਵੱਖ-ਵੱਖ ਰਾਜਾਂ ਤੋਂ 10 ਵਿਜੇਤਾ ਉਭਰਕੇ ਸਾਹਮਣੇ ਆਏ। 

 *******

ਐੱਨਬੀ/ਓਏ 



(Release ID: 1745306) Visitor Counter : 134