ਪ੍ਰਧਾਨ ਮੰਤਰੀ ਦਫਤਰ

ਉੱਤਰ ਪ੍ਰਦੇਸ਼ ਵਿੱਚ ਉੱਜਵਲਾ 2.0 (ਪ੍ਰਧਾਨ ਮੰਤਰੀ ਉੱਜਵਲਾ ਯੋਜਨਾ - ਪੀਐੱਮਯੂਵਾਈ) ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 10 AUG 2021 3:09PM by PIB Chandigarh

ਨਮਸਕਾਰ,

ਹੁਣੇ ਮੈਨੂੰ ਆਪ ਸਭ ਮਾਤਾਵਾਂ- ਭੈਣਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਅਤੇ ਮੇਰੇ ਲਈ ਖੁਸ਼ੀ ਹੈ ਕਿ ਥੋੜ੍ਹੇ ਦਿਨ ਦੇ ਬਾਅਦ ਹੀ ਰੱਖੜੀ (ਰਕਸ਼ਾਬੰਧਨ) ਦਾ ਤਿਉਹਾਰ ਵੀ ਆ ਰਿਹਾ ਹੈ। ਅਤੇ ਅੱਜ ਮੈਨੂੰ advance ਵਿੱਚ ਮਾਤਾਵਾਂ- ਭੈਣਾਂ ਦੇ ਅਸ਼ੀਰਵਾਦ ਵੀ ਮਿਲੇ। ਅਤੇ ਅਜਿਹੇ ਵਿੱਚ ਦੇਸ਼ ਦੇ ਕਰੋੜਾਂ ਗ਼ਰੀਬ, ਦਲਿਤ, ਵੰਚਿਤ, ਪਿਛੜੇ, ਆਦਿਵਾਸੀ ਪਰਿਵਾਰਾਂ ਦੀਆਂ ਭੈਣਾਂ ਨੂੰ ਅੱਜ ਇੱਕ ਹੋਰ ਉਪਹਾਰ ਦੇਣ ਦਾ ਅਵਸਰ ਮਿਲਿਆ ਹੈ। ਅੱਜ ਉੱਜਵਲਾ ਯੋਜਨਾ ਦੇ ਅਗਲੇ ਚਰਣ ਵਿੱਚ ਕਈ ਭੈਣਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਅਤੇ ਗੈਸ ਚੁਲ੍ਹਾ ਮਿਲ ਰਿਹਾ ਹੈ। ਮੈਂ ਸਾਰੇ ਲਾਭਾਰਥੀਆਂ ਨੂੰ ਫਿਰ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। 

ਮਹੋਬਾ ਵਿੱਚ ਉਪਸਥਿਤ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਹਰਦੀਪ ਸਿੰਘ ਪੁਰੀ ਜੀ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਆਯਨਾਥ ਜੀ, ਮੰਤਰੀ ਮੰਡਲ ਦੇ ਮੇਰੇ ਇੱਕ ਹੋਰ ਸਾਥੀ ਰਾਮੇਸ਼ਵਰ ਤੇਲੀ ਜੀ, ਉੱਤਰ ਪ੍ਰਦੇਸ਼ ਦੇ ਡਿਪਟੀ ਸੀਐੱਮ ਕੇਸ਼ਵ ਪ੍ਰਸਾਦ ਮੌਰਿਆ ਜੀ, ਡਾ. ਦਿਨੇਸ਼ ਸ਼ਰਮਾ ਜੀ, ਰਾਜ ਸਰਕਾਰ ਦੇ ਹੋਰ ਸਾਰੇ ਮੰਤਰੀਗਣ, ਸਾਰੇ ਸਾਂਸਦ ਦੇ ਮੇਰੇ ਸਾਥੀ, ਸਾਰੇ ਆਦਰਯੋਗ ਵਿਧਾਇਕਗਣ, ਅਤੇ ਮੇਰੇ ਭਾਈਓ ਅਤੇ ਭੈਣੋਂ,

ਉੱਜਵਲਾ ਯੋਜਨਾ ਨੇ ਦੇਸ਼ ਦੇ ਜਿਤਨੇ ਲੋਕਾਂ, ਜਿਤਨੀਆਂ ਮਹਿਲਾਵਾਂ ਦਾ ਜੀਵਨ ਰੋਸ਼ਨ ਕੀਤਾ ਹੈ, ਉਹ ਬੇਮਿਸਾਲ ਹੈ। ਇਹ ਯੋਜਨਾ 2016 ਵਿੱਚ ਉੱਤਰ ਪ੍ਰਦੇਸ਼ ਦੇ ਬਲੀਆ ਤੋਂ, ਆਜ਼ਾਦੀ ਦੀ ਲੜਾਈ ਦੇ ਅਗ੍ਰਦੂਤ ਮੰਗਲ ਪਾਂਡੇ ਜੀ ਦੀ ਧਰਤੀ ਤੋਂ ਸ਼ੁਰੂ ਹੋਈ ਸੀ। ਅੱਜ ਉੱਜਵਲਾ ਦਾ ਦੂਸਰਾ ਸੰਸਕਰਣ ਵੀ ਯੂਪੀ ਦੇ ਹੀ ਮਹੋਬਾ ਦੀ ਵੀਰਭੂਮੀ ਤੋਂ ਸ਼ੁਰੂ ਹੋ ਰਿਹਾ ਹੈ। ਮਹੋਬਾ ਹੋਵੇ, ਬੁੰਦੇਲਖੰਡ ਹੋਵੇ, ਇਹ ਤਾਂ ਦੇਸ਼ ਦੀ ਆਜ਼ਾਦੀ ਦੀ ਇੱਕ ਪ੍ਰਕਾਰ ਤੋਂ ਊਰਜਾ ਸਥਲੀ ਰਹੀ ਹੈ। ਇੱਥੇ ਦੇ ਕਣ-ਕਣ ਵਿੱਚ ਰਾਣੀ ਲਕਸ਼ਮੀਬਾਈ, ਰਾਣੀ ਦੁਰਗਾਵਤੀ, ਮਹਾਰਾਜਾ ਛੱਤ੍ਰਸਾਲ, ਵੀਰ ਆਲਰਾ ਅਤੇ ਊਦਲ ਜਿਹੇ ਅਨੇਕ ਵੀਰ-ਵੀਰਾਂਗਣਾਂ ਦੀ ਸ਼ੌਰਯਗਾਥਾਵਾਂ (ਬਹਾਦਰੀ ਗਾਥਾਵਾਂ) ਦੀ ਸੁਗੰਧ ਹੈ। ਅੱਜ ਜਦੋਂ ਦੇਸ਼ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਾਂ ਇਹ ਆਯੋਜਨ ਇਨ੍ਹਾਂ ਮਹਾਨ ਵਿਅਕਤਿਤੱਵਾਂ ਨੂੰ ਯਾਦ ਕਰਨ ਦਾ ਵੀ ਅਵਸਰ ਲੈ ਕੇ ਆਇਆ ਹੈ।

ਸਾਥੀਓ,

ਅੱਜ ਮੈਂ ਬੁੰਦੇਲਖੰਡ ਦੀ ਇੱਕ ਹੋਰ ਮਹਾਨ ਸੰਤਾਨ ਨੂੰ ਯਾਦ ਕਰ ਰਿਹਾ ਹਾਂ। ਮੇਜਰ ਧਿਆਨ ਚੰਦ, ਸਾਡੇ ਦੱਦਾ ਧਿਆਨ ਚੰਦ। ਦੇਸ਼ ਦੇ ਸਰਬਉੱਚ ਖੇਲ ਪੁਰਸਕਾਰ ਦਾ ਨਾਮ ਹੁਣ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਹੋ ਗਿਆ ਹੈ। ਮੈਨੂੰ ਪੂਰਾ ਵਿਸ਼ਾਵਸ ਹੈ ਕਿ ਓਲੰਪਿਕਸ ਵਿੱਚ ਸਾਡੇ ਯੁਵਾ ਸਾਥੀਆਂ ਦੇ ਬੇਮਿਸਾਲ ਪ੍ਰਦਰਸ਼ਨ ਦੇ ਵਿੱਚ ਖੇਲ ਰਤਨ ਦੇ ਨਾਲ ਜੁੜਿਆ ਦੱਦਾ ਦਾ ਇਹ ਨਾਮ, ਲੱਖਾਂ-ਕਰੋੜਾਂ ਨੌਜਵਾਨਾਂ ਨੂੰ ਪ੍ਰੇਰਿਤ ਕਰੇਗਾ। ਇਸ ਵਾਰ ਅਸੀਂ ਦੇਖਿਆ ਹੈ ਕਿ, ਸਾਡੇ ਖਿਡਾਰੀਆਂ ਨੇ ਮੈਡਲ ਤਾਂ ਜਿੱਤੇ ਹੀ, ਅਨੇਕ ਖੇਡਾਂ ਵਿੱਚ ਦਮਦਾਰ ਪ੍ਰਦਰਸ਼ਨ ਕਰਕੇ ਭਵਿੱਖ ਦਾ ਸੰਕੇਤ ਵੀ ਦੇ ਦਿੱਤਾ ਹੈ। 

ਭਾਈਓ ਅਤੇ ਭੈਣੋਂ,

ਅਸੀਂ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਨ ਵਾਲੇ ਹਨ। ਅਜਿਹੇ ਵਿੱਚ ਬੀਤੇ ਸਾਢੇ 7 ਦਹਾਕਿਆਂ ਦੀ ਪ੍ਰਗਤੀ ਨੂੰ ਅਸੀਂ ਦੇਖਦੇ ਹਾਂ, ਤਾਂ ਸਾਨੂੰ ਜ਼ਰੂਰ ਲਗਦਾ ਹੈ ਕਿ ਕੁਝ ਸਥਿਤੀਆਂ, ਕੁਝ ਹਾਲਾਤ ਐਸੇ ਹਨ, ਜਿਨ੍ਹਾਂ ਨੂੰ ਕਈ ਦਹਾਕੇ ਪਹਿਲਾਂ ਬਦਲਿਆ ਜਾ ਸਕਦਾ ਸੀ। ਘਰ, ਬਿਜਲੀ, ਪਾਣੀ, ਪਖਾਨਾ, ਗੈਸ, ਸੜਕ, ਹਸਪਤਾਲ, ਸਕੂਲ, ਅਜਿਹੀ ਅਨੇਕ ਮੂਲ ਜ਼ਰੂਰਤਾਂ ਹਨ, ਜਿਨ੍ਹਾਂ ਦੀ ਪੂਰਤੀ ਦੇ ਲਈ ਦਹਾਕਿਆਂ ਦਾ ਇੰਤਜ਼ਾਰ ਦੇਸ਼ਵਾਸੀਆਂ ਨੂੰ ਕਰਨਾ ਪਿਆ। ਇਹ ਦੁਖਦ ਹੈ। ਇਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਕਿਸੇ ਨੇ ਉਠਾਇਆ ਹੈ ਤਾਂ ਸਾਡੀਆਂ ਮਾਤਾਵਾਂ-ਭੈਣਾਂ ਨੇ ਉਠਾਇਆ ਹੈ। ਖ਼ਾਸ ਤੌਰ ‘ਤੇ ਗ਼ਰੀਬ ਮਾਤਾਵਾਂ-ਭੈਣਾਂ ਨੂੰ ਮੁਸੀਬਤ ਝੱਲਣੀ ਪਈ ਹੈ। ਝੌਂਪੜੀ ਵਿੱਚ ਟਪਕਦੇ ਪਾਣੀ ਤੋਂ ਸਭ ਤੋਂ ਜ਼ਿਆਦਾ ਪਰੇਸ਼ਾਨੀ ਅਗਰ ਕਿਸੇ ਨੂੰ ਹੈ, ਤਾਂ ਮਾਂ ਨੂੰ ਹੈ। ਬਿਜਲੀ ਦੇ ਅਭਾਵ ਵਿੱਚ ਸਭ ਤੋਂ ਜ਼ਿਆਦਾ ਅਗਰ ਪਰੇਸ਼ਾਨੀ ਹੈ। ਤਾਂ ਮਾਂ ਨੂੰ ਹੈ। ਪਾਣੀ ਦੀ ਗੰਦਗੀ ਤੋਂ ਪਰਿਵਾਰ ਬਿਮਾਰ, ਤਾਂ ਵੀ ਸਭ ਤੋਂ ਜ਼ਿਆਦਾ ਪਰੇਸ਼ਾਨੀ ਮਾਂ ਨੂੰ। ਸ਼ੌਚਾਲਯ ਦੇ ਅਭਾਵ ਵਿੱਚ ਹਨੇਰਾ ਹੋਣ ਦਾ ਇੰਤਜ਼ਾਰ, ਪਰੇਸ਼ਾਨੀ ਸਾਡੀ ਮਾਤਾਵਾਂ - ਭੈਣਾਂ ਨੂੰ। ਸਕੂਲ ਵਿੱਚ ਅਲੱਗ ਟਾਇਲਟ ਨਹੀਂ ਤਾਂ ਸਮੱਸਿਆ ਸਾਡੀਆਂ ਬੇਟੀਆਂ ਨੂੰ। ਸਾਡੇ ਜਿਹੀਆਂ ਅਨੇਕ ਪੀੜ੍ਹੀਆਂ ਤਾਂ ਮਾਂ ਨੂੰ ਧੂੰਏਂ ਵਿੱਚ ਅੱਖਾਂ ਮਲਦੇ, ਭਿਆਨਕ ਗਰਮੀ ਵਿੱਚ ਵੀ ਅੱਗ ਵਿੱਚ ਤਪਦੇ, ਅਜਿਹੇ ਹੀ ਦ੍ਰਿਸ਼ ਨੂੰ ਦੇਖਦੇ ਹੋਏ ਹੀ ਬੜੀ ਹੋਈ ਹੈ।

ਸਾਥੀਓ,

ਅਜਿਹੀਆਂ ਸਥਿਤੀਆਂ ਦੇ ਨਾਲ ਕੀ ਅਸੀਂ ਆਜ਼ਾਦੀ ਦੇ 100ਵੇਂ ਵਰ੍ਹੇ ਦੀ ਤਰਫ ਵਧ ਸਕਦੇ ਹਾਂ? ਕੀ ਸਾਡੀ ਊਰਜਾ ਸਿਰਫ਼ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਹੀ ਲਗੀ ਰਹੇਗੀ? ਜਦੋਂ ਬੇਸਿਕ ਸੁਵਿਧਾਵਾਂ ਦੇ ਲਈ ਹੀ ਕੋਈ ਪਰਿਵਾਰ, ਕੋਈ ਸਮਾਜ ਸੰਘਰਸ਼ ਕਰਦਾ ਰਹੇਗਾ ਤਾਂ, ਉਹ ਆਪਣੇ ਬੜੇ ਸੁਪਨਿਆਂ ਨੂੰ ਪੂਰਾ ਕਿਵੇਂ ਕਰ ਸਕਦਾ ਹੈ? ਸੁਪਨੇ ਪੂਰੇ ਹੋ ਸਕਦੇ ਹਨ, ਜਦੋਂ ਤੱਕ ਇਹ ਵਿਸ਼ਵਾਸ ਸਮਾਜ ਨੂੰ ਨਹੀਂ ਮਿਲੇਗਾ, ਤਦ ਤੱਕ ਉਨ੍ਹਾਂ ਨੂੰ ਪੂਰਾ ਕਰਨ ਦਾ ਆਤਮਵਿਸ਼ਵਾਸ ਉਹ ਕਿਵੇਂ ਜੁਟਾ ਪਾਵੇਗਾ? ਅਤੇ ਬਿਨਾ ਆਤਮਵਿਸ਼ਵਾਸ ਦੇ ਕੋਈ ਦੇਸ਼ ਆਤਮਨਿਰਭਰ ਕਿਵੇਂ ਬਣ ਸਕਦਾ ਹੈ?

ਭਾਈਓ ਅਤੇ ਭੈਣੋਂ,

2014 ਵਿੱਚ ਜਦੋਂ ਦੇਸ਼ ਨੇ ਸਾਨੂੰ ਸੇਵਾ ਦਾ ਅਵਸਰ ਦਿੱਤਾ, ਤਾਂ ਅਜਿਹੇ ਹੀ ਸਵਾਲਾਂ ਨੂੰ ਅਸੀਂ ਖੁਦ ਤੋਂ ਪੁੱਛਿਆ। ਤਦ ਇੱਕਦਮ ਸਪਸ਼ਟ ਸੀ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਸਾਨੂੰ ਇੱਕ ਤੈਅ ਸਮੇਂ ਦੇ ਅੰਦਰ ਹੀ ਖੋਜਣਾ ਹੋਵੇਗਾ। ਸਾਡੀਆਂ ਬੇਟੀਆਂ ਘਰ ਅਤੇ ਰਸੋਈ ਤੋਂ ਬਾਹਰ ਨਿਕਲ ਕੇ ਰਾਸ਼ਟਰ ਨਿਰਮਾਣ ਵਿੱਚ ਵਿਆਪਕ ਯੋਗਦਾਨ ਤਦੇ ਦੇ ਸਕਣਗੀਆਂ, ਜਦੋਂ ਪਹਿਲੇ ਘਰ ਅਤੇ ਰਸੋਈ ਨਾਲ ਜੁੜੀਆਂ ਸਮੱਸਿਆਵਾਂ ਹੱਲ ਹੋਣਗੀਆਂ। ਇਸ ਲਈ, ਬੀਤੇ 6-7 ਸਾਲਾਂ ਵਿੱਚ ਅਜਿਹੇ ਹਰ ਸਮਾਧਾਨ ਦੇ ਲਈ ਮਿਸ਼ਨ ਮੋਡ ‘ਤੇ ਕੰਮ ਕੀਤਾ ਗਿਆ ਹੈ। ਸਵੱਛ ਭਾਰਤ ਮਿਸ਼ਨ ਦੇ ਤਹਿਤ ਦੇਸ਼ ਭਰ ਵਿੱਚ ਕਰੋੜਾਂ ਸ਼ੌਚਾਲਯ ਬਣਾਏ ਗਏ। ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ 2 ਕਰੋੜ ਤੋਂ ਵੱਧ ਗ਼ਰੀਬਾਂ ਦੇ ਪੱਕੇ ਘਰ ਬਣੇ। ਇਨ੍ਹਾਂ ਘਰਾਂ ਵਿੱਚ ਅਧਿਕਤਰ ਦਾ ਮਾਲਿਕਾਨਾ ਹੱਕ ਭੈਣਾਂ ਦੇ ਨਾਮ ‘ਤੇ ਹੈ।

ਅਸੀਂ ਹਜ਼ਾਰਾਂ ਕਿਲੋਮੀਟਰ ਗ੍ਰਾਮੀਣ ਸੜਕਾਂ ਬਣਵਾਈਆਂ ਤਾਂ ਸੌਭਾਗਯ ਯੋਜਨਾ ਦੇ ਜ਼ਰੀਏ ਲਗਭਗ 3 ਕਰੋੜ ਪਰਿਵਾਰਾਂ ਨੂੰ ਬਿਜਲੀ ਕਨੈਕਸ਼ਨ ਦਿੱਤਾ। ਆਯੁਸ਼ਮਾਨ ਭਾਰਤ ਯੋਜਨਾ 50 ਕਰੋੜ ਤੋਂ ਅਧਿਕ ਲੋਕਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਦੇ ਰਹੀ ਹੈ। ਮਾਤ੍ਰਵੰਦਨਾ ਯੋਜਨਾ ਦੇ ਤਹਿਤ, ਗਰਭ ਅਵਸਥਾ ਦੌਰਾਨ ਟੀਕਾਕਰਣ ਅਤੇ ਪੋਸ਼ਕ ਅਹਾਰ ਦੇ ਲਈ ਹਜ਼ਾਰਾਂ ਰੁਪਏ ਸਿੱਧੇ ਬੈਂਕ ਖਾਤੇ ਵਿੱਚ ਜਮ੍ਹਾਂ ਕੀਤੇ ਜਾ ਰਹੇ ਹਨ। ਜਨਧਨ ਯੋਜਨਾ ਦੇ ਤਹਿਤ ਅਸੀਂ ਕਰੋੜਾਂ ਭੈਣਾਂ ਦੇ ਬੈਂਕ ਖਾਤੇ ਖੁਲ੍ਹਵਾਏ, ਜਿਨ੍ਹਾਂ ਵਿੱਚ ਕੋਰੋਨਾ ਕਾਲ ਵਿੱਚ ਲਗਭਗ 30 ਹਜ਼ਾਰ ਕਰੋੜ ਰੁਪਏ ਸਰਕਾਰ ਨੇ ਜਮ੍ਹਾਂ ਕਰਵਾਏ ਹਨ। ਹੁਣ ਅਸੀਂ ਜਲ ਜੀਵਨ ਮਿਸ਼ਨ ਦੇ ਮਾਧਿਅਮ ਨਾਲ ਗ੍ਰਾਮੀਣ ਪਰਿਵਾਰਾਂ ਦੀ ਸਾਡੀਆਂ ਭੈਣਾਂ ਨੂੰ ਪਾਈਪ ਤੋਂ ਸ਼ੁੱਧ ਜਲ ਨਲ ਸੇ ਜਲ ਪਹੁੰਚਾਉਣ ਦਾ ਕੰਮ ਜਾਰੀ ਹੈ।

ਸਾਥੀਓ,

ਭੈਣਾਂ ਦੀ ਸਿਹਤ, ਸੁਵਿਧਾ ਅਤੇ ਸਸ਼ਕਤੀਕਰਣ ਦੇ ਇਸ ਸੰਕਲਪ ਨੂੰ ਉੱਜਵਲਾ ਯੋਜਨਾ ਨੇ ਬਹੁਤ ਬੜਾ ਬਲ ਦਿੱਤਾ ਹੈ। ਯੋਜਨਾ ਦੇ ਪਹਿਲੇ ਚਰਣ ਵਿੱਚ 8 ਕਰੋੜ ਗ਼ਰੀਬ, ਦਲਿਤ, ਵੰਚਿਤ, ਪਿਛੜੇ, ਆਦਿਵਾਸੀ ਪਰਿਵਾਰਾਂ ਦੀਆਂ ਭੈਣਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦਿੱਤਾ ਗਿਆ। ਇਸ ਦਾ ਕਿਤਨਾ ਲਾਭ ਹੋਇਆ ਹੈ, ਇਹ ਅਸੀਂ ਕੋਰੋਨਾ ਕਾਲ ਵਿੱਚ ਦੇਖਿਆ ਹੈ। ਜਦੋਂ ਬਾਹਰ ਆਉਣਾ-ਜਾਣਾ ਬੰਦ ਸੀ, ਕੰਮ-ਧੰਦੇ ਬੰਦ ਸਨ, ਤਦ ਕਰੋੜ ਗ਼ਰੀਬ ਪਰਿਵਾਰਾਂ ਨੂੰ ਕਈ ਮਹੀਨਿਆਂ ਤੱਕ ਮੁਫ਼ਤ ਗੈਸ ਸਿਲੰਡਰ ਦਿੱਤੇ ਗਏ। ਕਲਪਨਾ ਕਰੋ, ਉੱਜਵਲਾ ਨਹੀਂ ਹੁੰਦੀ ਤਾਂ ਸੰਕਟ ਕਾਲ ਵਿੱਚ ਸਾਡੀਆਂ ਇਨ੍ਹਾਂ ਗ਼ਰੀਬ ਭੈਣਾਂ ਦੀ ਸਥਿਤੀ ਕੀ ਹੁੰਦੀ?

ਸਾਥੀਓ,

ਉੱਜਵਲਾ ਯੋਜਨਾ ਦਾ ਇੱਕ ਹੋਰ ਅਸਰ ਇਹ ਵੀ ਹੋਇਆ ਕਿ, ਪੂਰੇ ਦੇਸ਼ ਵਿੱਚ ਐੱਲਪੀਜੀ ਗੈਸ ਨਾਲ ਜੁੜੇ ਇਨਫ੍ਰਾਸਟ੍ਰਕਚਰ ਦਾ ਕਈ ਗੁਣਾ ਵਿਸਤਾਰ ਹੋਇਆ ਹੈ। ਬੀਤੇ 6-7 ਸਾਲ ਵਿੱਚ ਦੇਸ਼ਭਰ ਵਿੱਚ 11 ਹਜ਼ਾਰ ਤੋਂ ਅਧਿਕ ਨਵੇਂ ਐੱਲਪੀਜੀ ਵਿਤਰਣ ਕੇਂਦਰ (ਡਿਸਟ੍ਰੀਬਿਊਸ਼ਨ ਸੈਂਟਰ) ਖੋਲ੍ਹੇ ਗਏ ਹਨ। ਇਕੱਲੇ ਉੱਤਰ ਪ੍ਰਦੇਸ਼ ਵਿੱਚ 2014 ਵਿੱਚ 2 ਹਜ਼ਾਰ ਤੋਂ ਵੀ ਘੱਟ ਵਿਤਰਣ ਕੇਂਦਰ ਸਨ। ਅੱਜ ਯੂਪੀ ਵਿੱਚ ਇਨ੍ਹਾਂ ਸੰਖਿਆ 4 ਹਜ਼ਾਰ ਤੋਂ ਜ਼ਿਆਦਾ ਹੋ ਚੁੱਕੀ ਹੈ। ਇਸ ਨਾਲ ਇੱਕ ਤਾਂ ਹਜ਼ਾਰਾਂ ਨੌਜਵਾਨਾਂ ਨੂੰ ਨਵੇਂ ਰੋਜ਼ਗਾਰ ਮਿਲੇ ਅਤੇ ਦੂਸਰਾ, ਜੋ ਪਰਿਵਾਰ ਪਹਿਲੇ ਬਿਹਤਰ ਸੁਵਿਧਾ ਦੇ ਅਭਾਵ ਵਿੱਚ ਗੈਸ ਕਨੈਕਸ਼ਨ ਤੋਂ ਵੰਚਿਤ ਸਨ, ਉਹ ਵੀ ਜੁੜ ਗਏ। ਅਜਿਹੇ ਹੀ ਪ੍ਰਯਤਨਾਂ ਨਾਲ ਅੱਜ ਭਾਰਤ ਵਿੱਚ ਗੈਸ ਕਵਰੇਜ ਸ਼ਤ-ਪ੍ਰਤੀਸ਼ਤ ਹੋਣ ਦੇ ਬਹੁਤ ਨਿਕਟ ਹੈ। 2014 ਤੱਕ ਦੇਸ਼ ਵਿੱਚ ਜਿਤਨੇ ਗੈਸ ਕਨੈਕਸ਼ਨ ਸਨ, ਉਸ ਨਾਲ ਅਧਿਕ ਬੀਤੇ 7 ਸਾਲ ਵਿੱਚ ਦਿੱਤੇ ਗਏ ਹਨ। ਸਿਲੰਡਰ ਬੁਕਿੰਗ ਅਤੇ ਡਿਲਿਵਰੀ ਨੂੰ ਲੈ ਕੇ ਪਹਿਲੇ ਜੋ ਪਰੇਸ਼ਾਨੀ ਆਉਂਦੀ ਸੀ, ਉਸ ਨੂੰ ਵੀ ਦੂਰ ਕਰਨ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ।

ਭਾਈਓ ਅਤੇ ਭੈਣੋਂ,

ਉੱਜਵਲਾ ਯੋਜਨਾ ਨਾਲ ਜੋ ਇਹ ਸੁਵਿਧਾਵਾਂ ਵਧੀਆਂ ਹਨ, ਉਸ ਵਿੱਚ ਅੱਜ ਇੱਕ ਹੋਰ ਸਹੂਲੀਅਤ ਜੋੜੀ ਜਾ ਰਹੀ ਹੈ। ਬੁੰਦੇਲਖੰਡ ਸਹਿਤ ਪੂਰੇ ਯੂਪੀ ਅਤੇ ਦੂਸਰੇ ਰਾਜਾਂ ਦੇ ਸਾਡੇ ਅਨੇਕ ਸਾਥੀ, ਕੰਮ ਕਰਨ ਦੇ ਲਈ ਪਿੰਡ ਤੋਂ ਸ਼ਹਿਰ ਜਾਂਦੇ ਹਨ, ਦੂਸਰੇ ਰਾਜ ਜਾਂਦੇ ਹਨ। ਲੇਕਿਨ ਉੱਥੇ ਉਨ੍ਹਾਂ ਦੇ ਸਾਹਮਣੇ ਅਡਰੈੱਸ ਦੇ ਪ੍ਰਮਾਣ ਦੀ ਸਮੱਸਿਆ ਆਉਂਦੀ ਹੈ। ਅਜਿਹੇ ਹੀ ਲੱਖਾਂ ਪਰਿਵਾਰਾਂ ਨੂੰ ਉੱਜਵਲਾ ਦੂਸਰੇ ਚਰਣ ਯੋਜਨਾ ਸਭ ਤੋਂ ਅਧਿਕ ਰਾਹਤ ਦੇਣ ਵਾਲੀ ਹੈ। ਹੁਣ ਮੇਰੇ ਸ਼੍ਰਮਿਕ ਸਾਥੀਆਂ ਨੂੰ ਅਡਰੈੱਸ ਦੇ ਪ੍ਰਮਾਣ ਦੇ ਲਈ ਇੱਧਰ-ਉੱਧਰ ਭਟਕਣ ਦੀ ਜ਼ਰੂਰਤ ਨਹੀਂ ਹੈ। ਸਰਕਾਰ ਨੂੰ ਤੁਹਾਡੀ ਇਮਾਨਦਾਰੀ ‘ਤੇ ਪੂਰਾ ਭਰੋਸਾ ਹੈ। ਤੁਹਾਨੂੰ ਆਪਣੇ ਪਤੇ ਦਾ ਸਿਰਫ ਇੱਕ ਸੈਲਫ ਡੈਕਲੇਰਸ਼ਨ, ਯਾਨੀ ਖ਼ੁਦ ਲਿਖ ਕੇ ਦੇਣਾ ਹੈ ਅਤੇ ਤੁਹਾਨੂੰ ਗੈਸ ਕਨੈਕਸ਼ਨ ਮਿਲ ਜਾਵੇਗਾ। 

ਸਾਥੀਓ,

ਸਰਕਾਰ ਦਾ ਪ੍ਰਯਤਨ ਹੁਣ ਇਸ ਦਿਸ਼ਾ ਵਿੱਚ ਵੀ ਹੈ ਕਿ ਤੁਹਾਡੀ ਰਸੋਈ ਵਿੱਚ ਪਾਣੀ ਦੀ ਤਰ੍ਹਾਂ ਗੈਸ ਵੀ ਪਾਈਪ ਤੋਂ ਆਵੇ। ਇਹ PNG, ਸਿਲੰਡਰ ਦੇ ਮੁਕਾਬਲੇ ਬਹੁਤ ਸਸਤੀ ਵੀ ਹੁੰਦੀ ਹੈ। ਉੱਤਰ ਪ੍ਰਦੇਸ਼ ਸਹਿਤ ਪੂਰਬੀ ਭਾਰਤ ਦੇ ਅਨੇਕ ਜ਼ਿਲ੍ਹਿਆਂ ਵਿੱਚ ਪੀਐੱਨਜੀ ਕਨੈਕਸ਼ਨ ਦੇਣ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਪਹਿਲੇ ਚਰਣ ਵਿੱਚ ਯੂਪੀ ਦੇ 50 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਲਗਭਗ 21 ਲੱਖ ਘਰਾਂ ਨੂੰ ਇਸ ਨਾਲ ਜੋੜਨ ਦਾ ਲਕਸ਼ ਰੱਖਿਆ ਗਿਆ ਹੈ। ਇਸੇ ਪ੍ਰਕਾਰ CNG ਅਧਾਰਿਤ ਯਾਤਾਯਾਤ ਦੇ ਲਈ ਬੜੇ ਪੱਧਰ ‘ਤੇ ਪ੍ਰਯਤਨ ਕੀਤਾ ਜਾ ਰਿਹਾ ਹੈ।

ਭਾਈਓ ਅਤੇ ਭੈਣੋਂ,

ਜਦੋਂ ਸੁਪਨੇ ਬੜੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਪਾਉਣ ਦੇ ਪ੍ਰਯਤਨ ਵੀ ਉਤਨੇ ਹੀ ਬੜੇ ਹੋਣੇ ਚਾਹੀਦੇ ਹਨ। ਅੱਜ ਵਿਸ਼ਵ ਬਾਇਓਫਿਊਲ ਦਿਵਸ ‘ਤੇ ਸਾਨੂੰ ਆਪਣੇ ਲਕਸ਼ਾਂ ਨੂੰ ਫਿਰ ਯਾਦ ਕਰਨਾ ਹੈ। ਹੁਣੇ ਅਸੀਂ ਇੱਕ ਛੋਟੀ ਜਿਹੀ ਫਿਲਮ ਵੀ ਦੇਖੀ। ਬਾਇਓਫਿਊਲ ਦੇ ਖੇਤਰ ਵਿੱਚ ਕੀ ਕੰਮ ਹੋ ਰਿਹਾ ਹੈ। ਬਾਇਓਫਿਊਲ ਇੱਕ ਸਵੱਛ ਈਂਧਣ ਮਾਤਰ ਨਹੀਂ ਹੈ। ਬਲਕਿ ਇਸ ਈਂਧਣ ਵਿੱਚ ਆਤਮਨਿਰਭਰਤਾ ਦੇ ਇੰਜਣ ਨੂੰ, ਦੇਸ਼ ਦੇ ਵਿਕਾਸ ਇੰਜਣ ਨੂੰ, ਪਿੰਡ ਦੇ ਵਿਕਾਸ ਇੰਜਣ ਨੂੰ ਗਤੀ ਦੇਣ ਦਾ ਵੀ ਇੱਕ ਮਾਧਿਅਮ ਹੈ। ਬਾਇਓਫਿਊਲ ਇੱਕ ਅਜਿਹੀ ਊਰਜਾ ਹੈ ਜੋ ਅਸੀਂ ਘਰ ਅਤੇ ਖੇਤ ਦੇ ਕਚਰੇ ਤੋਂ, ਪੌਧਿਆਂ ਤੋਂ, ਖ਼ਰਾਬ ਸੜੇ ਹੋਏ ਅਨਾਜ ਤੋਂ ਪ੍ਰਾਪਤ ਕਰ ਸਕਦੇ ਹਾਂ। ਅਜਿਹੇ ਹੀ ਇੱਕ ਬਾਇਓਫਿਊਲ-ਈਥੇਨੌਲ ‘ਤੇ ਦੇਸ਼ ਬਹੁਤ ਬੜੇ ਲਕਸ਼ਾਂ ਦੇ ਨਾਲ ਕੰਮ ਕਰ ਰਿਹਾ ਹੈ। ਬੀਤੇ 6-7 ਸਾਲਾਂ ਵਿੱਚ ਅਸੀਂ ਪੈਟਰੋਲ ਵਿੱਚ 10 ਪ੍ਰਤੀਸ਼ਤ ਬਲੈਂਡਿੰਗ ਦੇ ਲਕਸ਼ ਦੇ ਬਹੁਤ ਨਿਕਟ ਪਹੁੰਚ ਚੁੱਕੇ ਹਨ। ਆਉਣ ਵਾਲੇ 4-5 ਸਾਲ ਵਿੱਚ ਅਸੀਂ 20 ਪ੍ਰਤੀਸ਼ਤ ਬਲੈਂਡਿੰਗ ਦੇ ਲਕਸ਼ ਨੂੰ ਹਾਸਲ ਕਰਨ ਦੀ ਤਰਫ ਵਧ ਰਹੇ ਹਾਂ। ਲਕਸ਼ ਦੇਸ਼ ਵਿੱਚ ਅਜਿਹੀਆਂ ਗੱਡੀਆਂ ਦੇ ਨਿਰਮਾਣ ਦਾ ਵੀ ਹੈ ਜੋ ਸ਼ਤ-ਪ੍ਰਤੀਸ਼ਤ ਈਥੇਨੌਲ ਨਾਲ ਹੀ ਚਲਣਗੀਆਂ।

 

 

ਸਾਥੀਓ, 

ਈਥੇਨੌਲ ਨਾਲ ਆਉਣਾ-ਜਾਣਾ ਵੀ ਸਸਤਾ ਹੋਵੇਗਾ, ਵਾਤਾਵਰਣ ਵੀ ਸੁਰੱਖਿਅਤ ਹੋਵੇਗਾ। ਲੇਕਿਨ ਸਭ ਤੋਂ ਬੜਾ ਲਾਭ ਸਾਡੇ ਕਿਸਾਨਾਂ ਨੂੰ ਹੋਵੇਗਾ, ਸਾਡੇ ਨੌਜਵਾਨਾਂ ਨੂੰ ਹੋਵੇਗਾ। ਇਸ ਵਿੱਚ ਵੀ ਵਿਸ਼ੇਸ਼ ਰੂਪ ਨਾਲ ਯੂਪੀ ਦੇ ਕਿਸਾਨਾਂ-ਨੌਜਵਾਨਾਂ ਨੂੰ ਬਹੁਤ ਲਾਭ ਹੋਵੇਗਾ। ਗੰਨੇ ਤੋਂ ਜਦੋਂ ਈਥੇਨੌਲ ਬਣਾਉਣ ਦਾ ਵਿਕਲਪ ਮਿਲੇਗਾ ਤਾਂ ਗੰਨਾ ਕਿਸਾਨਾਂ ਨੂੰ ਪੈਸਾ ਵੀ ਜ਼ਿਆਦਾ ਮਿਲੇਗਾ। ਅਤੇ ਸਮੇਂ ‘ਤੇ ਮਿਲੇਗਾ। ਪਿਛਲੇ ਸਾਲ ਹੀ ਯੂਪੀ ਵਿੱਚ ਈਥੇਨੌਲ ਉਤਪਾਦਕਾਂ ਤੋਂ 7 ਹਜ਼ਾਰ ਕਰੋੜ ਰੁਪਏ ਦਾ ਈਥੇਨੌਲ ਖਰੀਦਿਆ ਗਿਆ ਹੈ। ਬੀਤੇ ਸਾਲਾਂ ਵਿੱਚ ਈਥੇਨੌਲ ਨਾਲ ਜੁੜੀਆਂ, ਬਾਇਓਫਿਊਲ ਨਾਲ ਜੁੜੀਆਂ ਅਨੇਕ ਇਕਾਈਆਂ ਯੂਪੀ ਵਿੱਚ ਬਣਾਈਆਂ ਗਈਆਂ ਹਨ। ਗੰਨੇ ਦੀ ਰਹਿੰਦ-ਖੂਹੰਦ ਤੋਂ ਕੰਪ੍ਰੈਸਡ ਬਾਇਓਗੈਸ ਬਣਾਉਣ ਦੇ ਲਈ, ਯੂਪੀ ਦੇ 70 ਜ਼ਿਲ੍ਹਿਆਂ ਵਿੱਚ CBG ਪਲਾਂਟਸ ਬਣਾਉਣ ਦੀ ਪ੍ਰਕਿਰਿਆ ਚਲ ਰਹੀ ਹੈ। ਹੁਣ ਤਾਂ ਖੇਤੀਬਾੜੀ ਰਹਿੰਦ-ਖੂਹੰਦ ਤੋਂ, ਪਰਾਲੀ ਤੋਂ, ਬਾਇਓਫਿਊਲ ਬਣਾਉਣ ਦੇ ਲਈ 3 ਬੜੇ ਕੰਪਲੈਕਸ ਬਣਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ 2 ਯੂਪੀ ਦੇ ਬਦਾਯੂੰ ਅਤੇ ਗੋਰਖਪੁਰ ਵਿੱਚ ਅਤੇ ਇੱਕ ਪੰਜਾਬ ਦੇ ਬਠਿੰਡਾ ਵਿੱਚ ਬਣਾਇਆ ਜਾ ਰਿਹਾ ਹੈ। ਇਨ੍ਹਾਂ ਪ੍ਰੋਜੈਕਟਸ ਨਾਲ ਕਿਸਾਨਾਂ ਨੂੰ ਕਚਰੇ ਦਾ ਵੀ ਦਾਮ ਮਿਲੇਗਾ, ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਵਾਤਾਵਰਣ ਦੀ ਵੀ ਰੱਖਿਆ ਹੋਵੇਗੀ।

ਸਾਥੀਓ,

ਇਸੇ ਪ੍ਰਕਾਰ ਇੱਕ ਦੂਸਰੀ ਮਹੱਤਵਪੂਰਨ ਯੋਜਨਾ ਹੈ, ਗੋਬਰਧਨ ਯੋਜਨਾ। ਇਹ ਯੋਜਨਾ ਗੋਬਰ ਤੋਂ ਬਾਇਓਗੈਸ ਬਣਾਉਣ ਨੂੰ ਪ੍ਰੋਤਸਾਹਨ ਦਿੰਦੀ ਹੈ। ਇਸ ਨਾਲ ਪਿੰਡਾਂ ਵਿੱਚ ਸਵੱਛਤਾ ਵੀ ਆਵੇਗੀ ਅਤੇ ਅਜਿਹੇ ਪਸ਼ੂ ਜੋ ਡੇਅਰੀ ਸੈਕਟਰ ਦੇ ਲਈ ਉਪਯੋਗੀ ਨਹੀਂ ਹਨ, ਜੋ ਦੁੱਧ ਨਹੀਂ ਦਿੰਦੇ ਹਨ, ਉਹ ਵੀ ਕਮਾਈ ਕਰਕੇ ਦੇਣਗੇ। ਯੋਗੀ ਜੀ ਦੀ ਸਰਕਾਰ ਨੇ ਅਨੇਕ ਗਊਸ਼ਾਲਾਵਾਂ ਦਾ ਵੀ ਨਿਰਮਾਣ ਕੀਤਾ ਹੈ। ਇਹ ਗਾਵਾਂ ਅਤੇ ਦੂਸਰੇ ਗੋਵੰਸ਼ ਦੀ ਦੇਖਭਾਲ਼ ਅਤੇ ਕਿਸਾਨਾਂ ਦੀ ਫਸਲ ਦੀ ਸੁਰੱਖਿਆ ਦੇ ਲਈ ਅਹਿਮ ਪ੍ਰਯਤਨ ਹੈ।

ਸਾਥੀਓ,

ਹੁਣ ਦੇਸ਼ ਮੂਲ ਸੁਵਿਧਾਵਾਂ ਦੀ ਪੂਰਤੀ ਵਿੱਚ, ਬਿਹਤਰ ਜੀਵਨ ਦੇ ਸੁਪਨੇ ਨੂੰ ਪੂਰਾ ਕਰਨ ਦੀ ਤਰਫ ਵਧ ਰਿਹਾ ਹੈ। ਆਉਣ ਵਾਲੇ 25 ਸਾਲ ਵਿੱਚ ਇਸ ਸਮਰੱਥਾ ਨੂੰ ਅਸੀਂ ਕਈ ਗੁਣਾ ਵਧਾਉਣਾ ਹੈ। ਸਮਰੱਥ ਅਤੇ ਸਕਸ਼ਮ ਭਾਰਤ ਦੇ ਇਸ ਸੰਕਲਪ ਨੂੰ ਅਸੀਂ ਮਿਲ ਕੇ ਸਿੱਧ ਕਰਨਾ ਹੈ। ਇਸ ਵਿੱਚ ਭੈਣਾਂ ਦੀ ਵਿਸ਼ੇਸ਼ ਭੂਮਿਕਾ ਹੋਣ ਵਾਲੀ ਹੈ। ਮੈਂ ਉੱਜਵਲਾ ਦੀਆਂ ਸਾਰੀਆਂ ਲਾਭਾਰਥੀ ਭੈਣਾਂ ਨੂੰ, ਫਿਰ ਤੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਰੱਖੜੀ (ਰਕਸ਼ਾਬੰਧਨ) ਦੇ ਇਸ ਪਾਵਨ ਤਿਉਹਾਰ ਦੇ ਪੂਰਵ ਮਾਤਾਵਾਂ-ਭੈਣਾਂ ਦੀ ਇਹ ਸੇਵਾ ਕਰਨ ਦਾ ਅਵਸਰ ਮਿਲਿਆ। ਮੈਂ ਆਪਣੇ ਆਪ ਨੂੰ ਧੰਨ ਅਨੁਭਵ ਕਰਦਾ ਹਾਂ। ਤੁਹਾਡੇ ਅਸ਼ੀਰਵਾਦ ਹਮੇਸ਼ਾ ਬਣੇ ਰਹਿਣ ਤਾਕਿ ਅਸੀਂ ਇੱਕ ਨਵੀਂ ਊਰਜਾ ਦੇ ਨਾਲ ਮਾਂ ਭਾਰਤੀ ਦੀ ਸੇਵਾ ਦੇ ਲਈ, 130 ਕਰੋੜ ਦੇਸ਼ਵਾਸੀਆਂ ਦੀ ਸੇਵਾ ਦੇ ਲਈ, ਪਿੰਡ, ਗ਼ਰੀਬ, ਕਿਸਾਨ, ਦਲਿਤ, ਪੀੜਤ, ਪਿਛੜੇ ਸਭ ਦੀ ਸੇਵਾ ਦੇ ਲਈ ਜੀ ਜਾਨ ਨਾਲ ਜੁਟੇ ਰਹੀਏ ਇਸੇ ਕਾਮਨਾ ਦੇ ਨਾਲ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਤੁਹਾਡਾ ਬਹੁਤ-ਬਹੁਤ ਧੰਨਵਾਦ !

***

ਡੀਐੱਸ/ਐੱਸਐੱਚ/ਡੀਕੇ



(Release ID: 1744544) Visitor Counter : 185