ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਖਪਤਕਾਰਾਂ ਨੂੰ ਪ੍ਰਭਾਵਸ਼ਾਲੀ ਕੀਮਤ ਦੇਣ ਲਈ ਸਰਕਾਰ ਨੇ ਸਬਸਿਡੀ ਵਾਲੀ ਘਰੇਲੂ ਰਸੋਈ ਗੈਸ ਵਿੱਚ ਸੋਧ ਜਾਰੀ ਰੱਖੀ ਹੈ

Posted On: 09 AUG 2021 2:38PM by PIB Chandigarh

ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ, ਸ਼੍ਰੀ ਰਾਮੇਸ਼ਵਰ ਤੇਲੀ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਸਰਕਾਰ ਦੁਆਰਾ 2011-12 ਵਿੱਤ ਵਰ੍ਹੇ ਤੋਂ ਅਦਾ ਕੀਤੀ ਗਈ ਬਾਲਣ ਸਬਸਿਡੀ ਦੀ ਕੁੱਲ ਰਕਮ 7,03,525 ਕਰੋੜ ਰੁਪਏ ਹੈਵਿੱਤ ਵਰ੍ਹੇ 2021-22 ਲਈ ਐੱਲਪੀਜੀ ਅਤੇ ਕੁਦਰਤੀ ਗੈਸ (ਐੱਨਜੀ) ਸਬਸਿਡੀ ਲਈ ਦਾ ਬਜਟ ਅਨੁਮਾਨ 12,995 ਕਰੋੜ ਰੁਪਏ ਹੈ।

ਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਜ਼ਾਰ ਵਿੱਚ ਸਬੰਧਤ ਉਤਪਾਦਾਂ ਦੀਆਂ ਕੀਮਤ ਨਾਲ ਜੁੜੀਆਂ ਹੋਈਆਂ ਹਨਖਪਤਕਾਰਾਂ ਨੂੰ ਪ੍ਰਭਾਵਸ਼ਾਲੀ ਕੀਮਤ ਦੇਣ ਲਈ ਸਰਕਾਰ ਨੇ ਸਬਸਿਡੀ ਵਾਲੀ ਘਰੇਲੂ ਰਸੋਈ ਗੈਸ ਵਿੱਚ ਸੋਧ ਜਾਰੀ ਰੱਖੀ ਹੈਹਾਲਾਂਕਿ ਗੈਰ-ਸਬਸਿਡੀ ਵਾਲੀ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਤਬਦੀਲੀਆਂ ਦੇ ਅਨੁਸਾਰ ਓਐੱਮਸੀ ਦੁਆਰਾ ਨਿਰਧਾਰਤ ਕੀਤੀਆਂ ਜਾਂਦੀਆਂ ਹਨਅੰਤਰਰਾਸ਼ਟਰੀ ਬਜ਼ਾਰ ਵਿੱਚ ਉਤਪਾਦ ਦੀ ਕੀਮਤ ਵਿੱਚ ਹੋਏ ਵਾਧੇ/ਕਮੀ ਅਤੇ ਸਰਕਾਰ ਦੇ ਸਬਸਿਡੀ ’ਤੇ ਫੈਸਲੇ ਦੇ ਨਾਲ ਹੀ ਉਤਪਾਦ ਉੱਤੇ ਸਬਸਿਡੀ ਵਧਦੀ/ਘਟਦੀ ਹੈ

******

ਵਾਈਬੀ/ ਆਰਕੇਐੱਮ(Release ID: 1744126) Visitor Counter : 45