ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਡਾ. ਵੀਰੇਂਦਰ ਕੁਮਾਰ 7 ਅਗਸਤ ਨੂੰ ‘ਪੀਐੱਮ-ਦਕਸ਼’ ਪੋਰਟਲ ਅਤੇ ‘ਪੀਐੱਮ-ਦਕਸ਼’ ਮੋਬਾਇਲ ਐਪ ਲਾਂਚ ਕਰਨਗੇ


ਪ੍ਰਧਾਨ ਮੰਤਰੀ ਦਕਸ਼ਤਾ ਅਤੇ ਕੁਸ਼ਲਤਾ ਸਪੰਨ ਹਿੱਤਗ੍ਰਾਹੀ (ਪੀਐੱਮ-ਦਕਸ਼) ਯੋਜਨਾ ਤਹਿਤ ਅਨੁਸੂਚਿਤ ਜਾਤੀ, ਪਿੱਛੜ ਵਰਗ ਅਤੇ ਸਫ਼ਾਈ ਕਰਮਚਾਰੀਆਂ ਨੂੰ ਉਪਲੱਬਧ ਕਰਾਏ ਜਾਣ ਵਾਲੇ ਕੁਸ਼ਲ ਵਿਕਾਸ ਪ੍ਰੋਗਰਾਮਾਂ ਨਾਲ ਸਬੰਧਿਤ ਸਮੁੱਚੀ ਜਾਣਕਾਰੀ ‘ਪੀਐੱਮ-ਦਕਸ਼’ ਪੋਰਟਲ ’ਤੇ ਇੱਕ ਹੀ ਜਗ੍ਹਾ ਉਪਲਬੱਧ ਕਰਾਈ ਜਾਵੇਗੀ

Posted On: 06 AUG 2021 12:29PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਵੀਰੇਂਦਰ ਮੁਕਾਰ 7 ਅਗਸਤ, 2021 ਨੂੰ ਨਾਲੰਦਾ ਆਡੀਟੋਰੀਅਮ, ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਦਿੱਲੀ ਵਿੱਚ  ‘ਪੀਐੱਮ-ਦਕਸ਼’ ਪੋਰਟਲ ਅਤੇ ‘ਪੀਐੱਮ-ਦਕਸ਼’ ਮੋਬਾਇਲ ਐਪ ਲਾਂਚ ਕਰਨਗੇ।

ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਨੇ ਐੱਨਈਜੀਡੀ ਦੇ ਸਹਿਯੋਗ ਨਾਲ ਪਿੱਛੜੇ ਵਰਗਾਂ, ਅਨੁਸੂਚਿਤ ਜਾਤੀਆਂ ਅਤੇ ਸਫ਼ਾਈ ਕਰਮਚਾਰੀਆਂ ਦੇ ਟੀਚਾਗਤ ਸਮੂਹਾਂ ਲਈ ਕੁਸ਼ਲ ਵਿਕਾਸ ਯੋਜਨਾਵਾਂ ਨੂੰ ਅਸਾਨ ਬਣਾਉਣ ਲਈ ਇਸ ਪੋਰਟਲ ਅਤੇ ਐਪ ਵਿਕਸਤ ਕੀਤਾ ਹੈ। ਇਸ ਪਹਿਲ ਜ਼ਰੀਏ ਟੀਚਾਗਤ ਸਮੂਹਾਂ ਦੇ ਨੌਜਵਾਨ ਹੁਣ ਜ਼ਿਆਦਾ ਅਸਾਨੀ ਨਾਲ ਕੁਸ਼ਲ ਵਿਕਾਸ ਸਿਖਲਾਈ ਪ੍ਰੋਗਰਾਮਾਂ ਦਾ ਲਾਭ ਉਠਾ ਸਕਣਗੇ।

ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਸਾਲ 2020-21 ਤੋਂ ਪ੍ਰਧਾਨ ਮੰਤਰੀ ਦਕਸ਼ਤਾ ਅਤੇ ਕੁਸ਼ਲਤਾ ਸਪੰਨ ਹਿੱਤਗ੍ਰਾਹੀ (ਪੀਐੱਮ-ਦਕਸ਼) ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਯੋਗ ਟੀਚਾਗਤ ਸਮੂਹਾਂ ਨੂੰ ਕੁਸ਼ਲ ਵਿਕਾਸ ਸਿਖਲਾਈ ਪ੍ਰੋਗਰਾਮ (1) ਕੁਸ਼ਲ ਸਕਿੱਲਿੰਗ/ਰੀ-ਸਕਿੱਲਿੰਗ (2) ਘੱਟ ਸਮੇਂ ਦੇ ਸਿਖਲਾਈ ਪ੍ਰੋਗਰਾਮ (3) ਲੰਬੇ ਸਮੇਂ ਦੇ ਸਿਖਲਾਈ ਪ੍ਰੋਗਰਾਮ ਅਤੇ (4) ਉੱਦਮਸ਼ੀਲਤਾ ਵਿਕਾਸ ਪ੍ਰੋਗਰਾਮ (ਈਡੀਪੀ) ’ਤੇ ਉਪਲੱਬਧ ਕਰਾਇਆ ਜਾ ਰਿਹਾ ਹੈ।

ਇਸ ਅਵਸਰ ’ਤੇ ਸਮਾਜਿਕ ਨਿਆਂ ਅਤੇ ਅਧਿਕਾਰਾਤ ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ, ਸ਼੍ਰੀ ਏ. ਨਾਰਾਇਣਸਵਾਮੀ ਅਤੇ ਕੁਮਾਰੀ ਪ੍ਰਤਿਮਾ ਭੌਮਿਕ ਹਾਜ਼ਰ ਰਹਿਣਗੇ। ਸਮਾਜਿਕ ਨਿਆਂ ਅਤੇ ਅਧਿਕਾਰਾਤ ਮੰਤਰਾਲੇ ਦੇ ਸਕੱਤਰ ਸ਼੍ਰੀ ਆਰ. ਸੁਬਰਾਮਣੀਯਮ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸਮਾਰੋਹ ਵਿੱਚ ਭਾਗ ਲੈਣਗੇ। 

********

 

ਐਮ ਜੀ/ਆਈ ਏ                


(Release ID: 1743701) Visitor Counter : 242