ਵਿੱਤ ਮੰਤਰਾਲਾ

ਨਿਊ ਡਿਜੀਟਲ ਪੇਮੈਂਟ ਸਾਧਨ ‘ਈ–ਰੁਪੀ’ ਬਾਰੇ ਸਭ ਕੁਝ ਜਾਣੋ

Posted On: 06 AUG 2021 10:57AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਗਸਤ ਨੂੰ ਡਿਜੀਟਲ ਪੇਮੈਂਟ ਸਮਾਧਾਨ ਈਰੁਪੀ (e-RUPI) ਲਾਂਚ ਕੀਤਾ ਸੀਜੋ ਡਿਜੀਟਲ ਪੇਮੈਂਟ ਲਈ ਇੱਕ ਨਕਦੀ ਤੋਂ ਰਹਿਤ ਤੇ ਸੰਪਰਕਮੁਕਤ ਸਾਧਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ eRUPI ਵਾਊਚਰ ਦੇਸ਼ ਵਿੱਚ ਡਿਜੀਟਲ ਲੈਣਦੇਣਾਂ ਚ ਡੀਬੀਟੀ (DBT) ਹੋਰ ਵਧੇਰੇ ਪ੍ਰਭਾਵੀ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਣ ਜਾ ਰਿਹਾ ਹੈ ਅਤੇ ਡਿਜੀਟਲ ਸ਼ਾਸਨ ਵਿੱਚ ਇੱਕ ਨਵਾਂ ਪਾਸਾਰ ਦੇਵੇਗਾ। ਉਨ੍ਹਾਂ ਕਿਹਾ ਸੀ ਕਿ ਈਰੁਪੀ ਇਸ ਤੱਥ ਦਾ ਪ੍ਰਤੀਕ ਹੈ ਕਿ ਭਾਰਤ ਕਿਵੇਂ ਆਮ ਲੋਕਾਂ ਦੇ ਜੀਵਨਾਂ ਨੂੰ ਟੈਕਨੋਲੋਜੀ ਨਾਲ ਜੋੜ ਕੇ ਪ੍ਰਗਤੀ ਕਰ ਰਿਹਾ ਹੈ। )

 

 

 

 

ਰੁਪੀ ਕੀ ਹੈ ਤੇ ਇਹ ਕਿਵੇਂ ਕੰਮ ਕਰਦਾ ਹੈ?

e-RUPI ਅਸਲ ਵਿੱਚ ਇੱਕ ਡਿਜੀਟਲ ਵਾਊਚਰ ਹੈਜੋ ਇੱਕ ਲਾਭਾਰਥੀ ਆਪਣੇ ਫੋਨ ਤੇ ਐੱਸਐੱਮਐੱਸ ਰਾਹੀਂ ਜਾਂ ਕਿ QR ਕੋਡ ਦੇ ਰੂਪ ਵਿੱਚ ਪ੍ਰਾਪਤ ਕਰਦਾ ਹੈ। ਇਹ ਇੱਕ ਪ੍ਰੀ-ਪੇਡ ਵਾਊਚਰ ਹੈਜਿਸ ਨੂੰ ਉਹ ਕਿਸੇ ਅਜਿਹੇ ਕੇਂਦਰ ਵਿੱਚ ਲਿਜਾ ਕੇ ਰੀਡੀਮ ਕਰਵਾ ਸਕਦਾ ਹੈਜੋ ਉਸ ਨੂੰ ਪ੍ਰਵਾਨ ਕਰਦਾ ਹੋਵੇ।

 

ਉਦਾਹਰਣ ਵਜੋਂਜੇ ਸਰਕਾਰ ਇੱਕ ਖਾਸ ਹਸਪਤਾਲ ਵਿੱਚ ਕਿਸੇ ਕਰਮਚਾਰੀ ਦੇ ਕਿਸੇ ਖਾਸ ਇਲਾਜ ਨੂੰ ਕਵਰ ਕਰਨਾ ਚਾਹੁੰਦੀ ਹੈਤਾਂ ਉਹ ਇੱਕ ਭਾਈਵਾਲ ਬੈਂਕ ਦੁਆਰਾ ਨਿਰਧਾਰਿਤ ਰਕਮ ਲਈ ਇੱਕ ਈ-ਰੁਪੀ (e-RUPI) ਵਾਊਚਰ ਜਾਰੀ ਕਰ ਸਕਦੀ ਹੈ। ਕਰਮਚਾਰੀ ਆਪਣੇ ਫੀਚਰ ਫ਼ੋਨ/ਸਮਾਰਟ ਫ਼ੋਨ 'ਤੇ ਇੱਕ ਐੱਸਐੱਮਐੱਸ ਜਾਂ ਇੱਕ QR ਕੋਡ ਪ੍ਰਾਪਤ ਕਰੇਗਾ/ਕਰੇਗੀ। ਉਹ ਨਿਰਧਾਰਿਤ ਹਸਪਤਾਲ ਜਾ ਸਕਦਾ/ਸਕਦੀ ਹੈਸੇਵਾਵਾਂ ਦਾ ਲਾਭ ਲੈ ਸਕਦਾ/ਸਕਦੀ ਹੈ ਅਤੇ ਆਪਣੇ ਫੋਨ ਤੇ ਪ੍ਰਾਪਤ ਹੋਏ ਈ-ਰੁਪੀ (e-RUPI) ਵਾਊਚਰ ਦੁਆਰਾ ਭੁਗਤਾਨ ਕਰ ਸਕਦਾ/ਸਕਦੀ ਹੈ।

 

ਇਸ ਤਰ੍ਹਾਂ ਈ-ਰੁਪੀ (e-RUPI) ਇੱਕ ਸਮੇਂ ਦੀ ਕੰਟੈਕਟਲੈੱਸਕੈਸ਼ਲੈੱਸ ਵਾਊਚਰ-ਅਧਾਰਿਤ ਭੁਗਤਾਨ ਵਿਧੀ ਹੈਜੋ ਖਪਤਕਾਰਾਂ ਨੂੰ ਬਿਨਾ ਕਾਰਡਡਿਜੀਟਲ ਪੇਮੈਂਟ ਐਪ ਜਾਂ ਇੰਟਰਨੈੱਟ ਬੈਂਕਿੰਗ ਪਹੁੰਚ ਦੇ ਵਾਊਚਰ ਨੂੰ ਰੀਡੀਮ ਕਰਵਾਉਣ ਵਿੱਚ ਸਹਾਇਤਾ ਕਰਦੀ ਹੈ।

 

 

 

ਰੁਪੀ (e-RUPI) ਨੂੰ ਕੋਈ ਡਿਜੀਟਲ ਕਰੰਸੀ ਸਮਝਣ ਦਾ ਭੰਬਲਭੂਸਾ ਨਹੀਂ ਹੋਣਾ ਚਾਹੀਦਾ, ਜਿਸ ਬਾਰੇ ਭਾਰਤੀ ਰਿਜ਼ਰਵ ਬੈਂਕ ਵਿਚਾਰ ਕਰ ਰਿਹਾ ਹੈ, ਬਲਕਿ ਈਰੁਪੀ (e-RUPI) ਇੱਕ ਵਿਅਕਤੀ ਵਿਸ਼ੇਸ਼ ਤੇ ਕਿਸੇ ਖ਼ਾਸ ਮੰਤਵ ਲਈ ਡਿਜੀਟਲ ਵਾਊਚਰ ਹੈ।

 

ਰੁਪੀ ਇੱਕ ਖਪਤਕਾਰ ਲਈ ਕਿਵੇਂ ਲਾਹੇਵੰਦ ਹੈ?

 

ਰੁਪੀ (e-RUPI) ਲਈ ਲਾਭਾਰਥੀ ਦਾ ਕੋਈ ਬੈਂਕ ਖਾਤਾ ਨਹੀਂ ਚਾਹੀਦਾ, ਜੋ ਹੋਰ ਡਿਜੀਟਲ ਪੇਮੈਂਟ ਕਿਸਮਾਂ ਦੇ ਮੁਕਾਬਲੇ ਇਸ ਦੀ ਇੱਕ ਪ੍ਰਮੁੱਖ ਵਿਲੱਖਣ ਵਿਸ਼ੇਸ਼ਤਾ ਹੈ। ਇਹ ਇੱਕ ਆਸਾਨ, ਕੰਟੈਕਟਲੈੱਸ, ਦੋਪੜਾਵੀ ਰੀਡੈਂਪਸ਼ਨ ਪ੍ਰਕਿਰਿਆ ਹੈ, ਜਿਸ ਲਈ ਕੋਈ ਨਿਜੀ ਵੇਰਵੇ ਵੀ ਸਾਂਝੇ ਕਰਨ ਦੀ ਜ਼ਰੂਰਤ ਨਹੀਂ ਹੈ।

 

ਇੱਕ ਹੋਰ ਲਾਭ ਇਹ ਹੈ ਕਿ ਈਰੁਪੀ (e-RUPI) ਨੂੰ ਬੇਸਿਕ ਫ਼ੋਨਾਂ ਉੱਤੇ ਵਰਤਿਆ ਜਾ ਸਕਦਾ ਹੈ, ਇੰਝ ਇਸ ਦੀ ਵਰਤੋਂ ਉਹ ਵਿਅਕਤੀ ਵੀ ਕਰ ਸਕਦੇ ਹਨ, ਜਿਨ੍ਹਾਂ ਕੋਲ ਆਪਣੇ ਸਮਾਰਟਫ਼ੋਨਜ਼ ਨਹੀਂ ਹਨ ਜਾਂ ਅਜਿਹੀ ਕਿਸੇ ਥਾਂ ਵੀ ਇਸ ਦੀ ਵਰਤੋਂ ਹੋ ਸਕਦੀ ਹੈ, ਜਿੱਥੇ ਇੰਟਰਨੈੱਟ ਕਨੈਕਸ਼ਨ ਵੀ ਨਹੀਂ ਹੈ।

 

ਪ੍ਰਾਯੋਜਕਾਂ ਲਈ ਈਰੁਪੀ ਦੇ ਕੀ ਲਾਭ ਹਨ?

 

ਰੁਪੀ (e-RUPI) ਦੇ ‘ਡਾਇਰੈਕਟਬੈਨੇਫ਼ਿਟ ਟ੍ਰਾਂਸਫ਼ਰ (DBT) ਨੂੰ ਹੋਰ ਮਜ਼ਬੂਤ ਕਰਨ ਤੇ ਇਸ ਨੂੰ ਹੋਰ ਪਾਰਦਰਸ਼ੀ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਣ ਦੀ ਸੰਭਾਵਨਾ ਹੈ। ਇਨ੍ਹਾਂ ਵਾਊਚਰਾਂ ਨੂੰ ਕਿਉਕਿ ਭੌਤਿਕ ਰੂਪ ਵਿੱਚ ਜਾਰੀ ਕਰਨ ਦੀ ਕੋਈ ਲੋੜ ਨਹੀਂ ਹੈ, ਇਸ ਲਈ ਖ਼ਰਚੇ ਦੀਆਂ ਬੱਚਤਾਂ ਵੀ ਹੋਣਗੀਆਂ।

 

ਸੇਵਾਪ੍ਰਦਾਤਿਆਂ ਨੂੰ ਇਸ ਦੇ ਕੁੱਲ ਕਿੰਨੇ ਲਾਭ ਹੁੰਦੇ ਹਨ?

 

ਇੱਕ ਪ੍ਰੀਪੇਡ ਵਾਊਚਰ ਹੋਣ ਦੇ ਨਾਤੇ ਈਰੁਪੀ (e-RUPI) ਸੇਵਾਪ੍ਰਦਾਤਾ ਨੂੰ ਵੀ ਨਾਲ ਦੀ ਨਾਲ ਭੁਗਤਾਨ ਯਕੀਨੀ ਬਣਾਏਗਾ।

 

 

 

ਰੁਪੀ ਨੂੰ ਕਿਸੇ ਨੇ ਵਿਕਸਿਤ ਕੀਤਾ ਹੈ?

 

ਨੈਸ਼ਨਲ ਪੇਅਮੈਂਟਸ ਕਾਰਪੋਰੇਸ਼ਨ ਆਵ੍ ਇੰਡੀਆ (NPCI), ਜਿਸ ਦੀ ਨਿਗਰਾਨੀ ਹੇਠ ਭਾਰਤ ਵਿੱਚ ਡਿਜੀਟਲ ਪੇਮੈਂਟ ਦਾ ਈਕੋਸਿਸਟਮ ਚਲਦਾ ਹੈਨੇ ਈਰੁਪੀ (e-RUPI) ਨੂੰ ਲਾਂਚ ਕੀਤਾ ਹੈਜੋ ਨਕਦੀ ਤੋਂ ਮੁਕਤ ਲੈਣਦੇਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਾਊਚਰਅਧਾਰਿਤ ਭੁਗਤਾਨ ਪ੍ਰਣਾਲੀ ਹੈ।

 

ਇਸ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਿੱਤੀ ਸੇਵਾਵਾਂ ਬਾਰੇ ਵਿਭਾਗ ਅਤੇ ਨੈਸ਼ਨਲ ਹੈਲਥ ਅਥਾਰਿਟੀ ਨੇ ਮਿਲ ਕੇ ਵਿਕਸਿਤ ਕੀਤਾ ਹੈ।

 

ਕਿਹੜੇ ਬੈਂਕ ਈਰੁਪੀ ਜਾਰੀ ਕਰਦੇ ਹਨ?

 

ਰੁਪੀ (e-RUPI) ਲੈਣਦੇਣ ਲਈ NPCI ਦੀ 11 ਬੈਂਕਾਂ ਨਾਲ ਭਾਈਵਾਲੀ ਹੈ। ਉਹ ਹਨ ਐਕਸਿਸ ਬੈਂਕਬੈਂਕ ਆਵ੍ ਬੜੌਦਾਕੇਨਰਾ ਬੈਂਕਐੱਚਡੀਐੱਫ਼ਸੀ ਬੈਂਕਆਈਸੀਆਈਸੀਆਈ ਬੈਂਕਇੰਡੀਅਨ ਬੈਂਕਇੰਡਸਇੰਡ ਬੈਂਕਕੋਟਕ ਮਹਿੰਦਰਾ ਬੈਂਕਪੰਜਾਬ ਨੈਸ਼ਨਲ ਬੈਂਕਸਟੇਟ ਬੈਂਕ ਆਵ੍ ਇੰਡੀਆ ਤੇ ਯੂਨੀਅਨ ਬੈਂਕ ਆਵ੍ ਇੰਡੀਆ।

 

ਅਕੁਆਇਰਿੰਗ ਐਪਸ ਹਨ – ਭਾਰਤ ਪੇ (Bharat Pe), ਭੀਮ ਬੜੌਦਾ ਮਰਚੈਂਟ ਪੇਅ (BHIM Baroda Mercahant Pay), ਪਾਈਨ ਲੈਬਜ਼ (Pine Labs), ਪੀਐੱਨਬੀ ਮਰਚੈਂਟ ਪੇਅ (PNB Merchant Pay) ਅਤੇ ਯੋਨੋ ਐੱਸਬੀਆਈ ਮਰਚੈਂਟ ਪੇਅ (YoNo SBI Merchant Pay)

 

ਰੁਪੀ (e-RUPI) ਪਹਿਲਕਦਮੀ ਨਾਲ ਛੇਤੀ ਹੀ ਹੋਰ ਬੈਂਕਾਂ ਤੇ ਅਕੁਆਇਰਿੰਗ ਐਪਸ ਦੇ ਜੁੜਨ ਦੀ ਸੰਭਾਵਨਾ ਹੈ।

 

ਹੁਣ ਈਰੁਪੀ ਦੀ ਵਰਤੋਂ ਕਿੱਥੇ ਕੀਤੀ ਜਾ ਸਕਦੀ ਹੈ?

 

ਸ਼ੁਰੂਆਤ ਚ NPCI ਨੇ 1,600 ਤੋਂ ਵੱਧ ਹਸਪਤਾਲਾਂ ਨਾਲ ਸਮਝੌਤਾ ਕੀਤਾ ਹੈਜਿੱਥੇ ਈਰੁਪੀ (e-RUPI) ਨੂੰ ਰੀਡੀਮ ਕਰਵਾਇਆ ਜਾ ਸਕਦਾ ਹੈ।

 

ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਚ ਈਰੁਪੀ (e-RUPI) ਦਾ ਯੂਜ਼ਰ ਬੇਸ ਬਹੁਤ ਜ਼ਿਆਦਾ ਵਧਣ ਦੀ ਸੰਭਾਵਨਾ ਹੈ ਕਿਉਂਕਿ ਨਿਜੀ ਖੇਤਰ ਇਸ ਦੀ ਵਰਤੋਂ ਕਰਮਚਾਰੀਆਂ ਨੂੰ ਲਾਭ ਦੇਣ ਵਾਸਤੇ ਅਤੇ ਸੂਖਮਲਘੂ ਤੇ ਦਰਮਿਆਨੇ ਉੱਦਮ (MSMEs) ਇਸ ਨੂੰ ਕਾਰੋਬਾਰ ਤੋਂ ਕਾਰੋਬਾਰ (B2B) ਲੈਣਦੇਣ ਲਈ ਅਪਣਾ ਸਕਦੇ ਹਨ।

 

☆☆☆

 (Release ID: 1743250) Visitor Counter : 52