ਪ੍ਰਧਾਨ ਮੰਤਰੀ ਦਫਤਰ
ਆਪਣੀ ਤਰ੍ਹਾਂ ਦੀ ਪਹਿਲੀ ਪਹਿਲ ਵਿੱਚ ਪ੍ਰਧਾਨ ਮੰਤਰੀ 6 ਅਗਸਤ ਨੂੰ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਦੇ ਪ੍ਰਮੁੱਖਾਂ ਅਤੇ ਵਪਾਰ ਤੇ ਵਣਜ ਖੇਤਰ ਦੇ ਹਿਤਧਾਰਕਾਂ ਨਾਲ ਗੱਲਬਾਤ ਕਰਨਗੇ
ਪ੍ਰਧਾਨ ਮੰਤਰੀ ‘ਲੋਕਲ ਗੋਜ਼ ਗਲੋਬਲ’ - ਮੇਕ ਇਨ ਇੰਡੀਆ ਫਾਰ ਦ ਵਰਲਡ’ ਦਾ ਸੱਦਾ ਦੇਣਗੇ
Posted On:
05 AUG 2021 10:05PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਅਗਸਤ, 2021 ਨੂੰ ਸ਼ਾਮ 6 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਦੇਸ਼ ਵਿੱਚ ਭਾਰਤੀ ਮਿਸ਼ਨਾਂ ਦੇ ਪ੍ਰਮੁੱਖਾਂ ਅਤੇ ਵਪਾਰ ਤੇ ਵਣਜ ਖੇਤਰ ਦੇ ਹਿਤਧਾਰਕਾਂ ਨਾਲ ਗੱਲਬਾਤ ਕਰਨਗੇ। ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਦੁਆਰਾ ‘ਲੋਕਲ ਗੋਜ਼ ਗਲੋਬਲ - ਮੇਕ ਇਨ ਇੰਡੀਆ ਫਾਰ ਦ ਵਰਲਡ’ ਭਾਵ ‘ਸਥਾਨਕ ਤੋਂ ਆਲਮੀ- ਦੁਨੀਆ ਦੇ ਲਈ ਭਾਰਤ ਵਿੱਚ ਬਣਾਓ’ ਦੇ ਸੱਦੇ ਵਾਸਤੇ ਹੋਵੇਗਾ।
ਮੈਨੂਫੈਕਟਰਿੰਗ ਸੈਕਟਰ ਅਤੇ ਸਮੁੱਚੀ ਅਰਥਵਿਵਸਥਾ ‘ਤੇ ਵਿਆਪਕ ਪ੍ਰਭਾਵ ਦੇ ਨਾਲ ਨਿਰਯਾਤ ਵਿੱਚ ਰੋਜ਼ਗਾਰ ਸਿਰਜਣਾ ਦੀਆਂ ਅਸੀਮ ਸੰਭਾਵਨਾਵਾਂ ਹਨ। ਇਸ ਵਿੱਚ ਵਿਸ਼ੇਸ਼ ਰੂਪ ਨਾਲ ਐੱਮਐੱਸਐੱਮਈ ਅਤੇ ਜ਼ਿਆਦਾ ਕਿਰਤ ਪ੍ਰਧਾਨ ਵਾਲੇ ਖੇਤਰ ਸ਼ਾਮਲ ਹਨ। ਇਸ ਗੱਲਬਾਤ ਦਾ ਉਦੇਸ਼ ਭਾਰਤ ਦੇ ਨਿਰਯਾਤ ਅਤੇ ਆਲਮੀ ਵਪਾਰ ਵਿੱਚ ਉਸ ਦੇ ਹਿੱਸੇ ਦਾ ਲਾਭ ਉਠਾਉਣ ਤੇ ਇਸ ਨੂੰ ਵਿਸਤਾਰ ਦੇਣ ‘ਤੇ ਧਿਆਨ ਕੇਂਦ੍ਰਿਤ ਕਰਨਾ ਹੈ।
ਇਸ ਗੱਲਬਾਤ ਦਾ ਉਦੇਸ਼ ਨਿਰਯਾਤ ਸਮਰੱਥਾ ਦਾ ਵਿਸਤਾਰ ਕਰਨ ਅਤੇ ਆਲਮੀ ਮੰਗ ਨੂੰ ਪੂਰਾ ਕਰਨ ਦੇ ਲਈ ਸਥਾਨਕ ਸਮਰੱਥਾਵਾਂ ਦੇ ਉਪਯੋਗ ਦੀ ਖਾਤਰ ਸਾਰੇ ਹਿਤਧਾਰਕਾਂ ਨੂੰ ਸਰਗਰਮ ਕਰਨਾ ਹੈ।
ਇਸ ਗੱਲਬਾਤ ਦੌਰਾਨ ਕੇਂਦਰੀ ਵਣਜ ਮੰਤਰੀ ਤੇ ਵਿਦੇਸ਼ ਮੰਤਰੀ ਵੀ ਹਾਜ਼ਰ ਰਹਿਣਗੇ। ਇਸ ਦੌਰਾਨ 20 ਤੋਂ ਵੱਧ ਵਿਭਾਗਾਂ ਦੇ ਸਕੱਤਰਾਂ, ਰਾਜ ਸਰਕਾਰ ਦੇ ਅਧਿਕਾਰੀਆਂ, ਨਿਰਯਾਤ ਸੰਵਰਧਨ ਪਰਿਸ਼ਦਾਂ ਦੇ ਮੈਂਬਰਾਂ ਅਤੇ ਵਣਜ ਮੰਡਲਾਂ ਦੀ ਭਾਗੀਦਾਰੀ ਵੀ ਰਹੇਗੀ।
******
ਡੀਐੱਸ/ਐੱਸਐੱਚ
(Release ID: 1743175)
Visitor Counter : 228
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam