ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ
ਭਾਰਤੀ ਇਤਿਹਾਸ ’ਚ 5 ਅਗਸਤ ਇੱਕ ਅਹਿਮ ਤਰੀਕ ਬਣ ਰਹੀ ਹੈ ਕਿਉਂਕਿ ਇਸ ਨਾਲ ਧਾਰਾ 370 ਦਾ ਖ਼ਾਤਮਾ ਤੇ ਰਾਮ ਮੰਦਿਰ ਜੁੜੇ ਹੋਏ ਹਨ: ਪ੍ਰਧਾਨ ਮੰਤਰੀ
ਸਾਡੇ ਨੌਜਵਾਨਾਂ ਨੇ ਅੱਜ ਸਾਡੀ ਰਾਸ਼ਟਰੀ ਖੇਡ ਹਾਕੀ ਦੀ ਮਹਿਮਾ ਮੁੜ ਸਥਾਪਿਤ ਕਰਨ ’ਚ ਇੱਕ ਵੱਡਾ ਕਦਮ ਉਠਾਇਆ ਹੈ: ਪ੍ਰਧਾਨ ਮੰਤਰੀ
ਸਾਡੇ ਨੌਜਵਾਨ ਜਿੱਤ ਦੇ ਗੋਲ ਕਰ ਰਹੇ ਹਨ, ਜਦ ਕਿ ਕੁਝ ਲੋਕ ਸਿਆਸੀ ਸੁਆਰਥ ਕਾਰਨ ਸਵੈ–ਟੀਚਾ ਹੀ ਕਰ ਰਹੇ ਹਨ: ਪ੍ਰਧਾਨ ਮੰਤਰੀ
ਭਾਰਤ ਦੇ ਨੌਜਵਾਨਾਂ ਦਾ ਦ੍ਰਿੜ੍ਹ ਵਿਸ਼ਵਾਸ ਕਿ ਉਹ ਖ਼ੁਦ ਤੇ ਭਾਰਤ ਦੋਵੇਂ ਹੀ ਅੱਗੇ ਵਧ ਰਹੇ ਹਨ: ਪ੍ਰਧਾਨ ਮੰਤਰੀ
ਇਹ ਮਹਾਨ ਦੇਸ਼ ਸੁਆਰਥੀ ਤੇ ਰਾਸ਼ਟਰ–ਵਿਰੋਧੀ ਸਿਆਸਤ ਦਾ ਬੰਧਕ ਨਹੀਂ ਬਣ ਸਕਦਾ: ਪ੍ਰਧਾਨ ਮੰਤਰੀ
ਦੋਹਰੇ ਇੰਜਣ ਵਾਲੀ ਸਰਕਾਰ ਨੇ ਯਕੀਨੀ ਬਣਾਇਆ ਹੈ ਕਿ ਗ਼ਰੀਬਾਂ, ਦਬੇ–ਕੁਚਲਿਆਂ, ਪਿਛੜਿਆਂ, ਕਬਾਇਲੀਆਂ ਲਈ ਬਣੀਆਂ ਯੋਜਨਾਵਾਂ ਉੱਤਰ ਪ੍ਰਦੇਸ਼ ਵਿੱਚ ਤੇਜ਼ੀ ਨਾਲ ਲਾਗੂ ਕੀਤੀਆਂ ਜਾਣ: ਪ੍ਰਧਾਨ ਮੰਤਰੀ
ਉੱਤਰ ਪ੍ਰਦੇਸ਼ ਨੂੰ ਸਦਾ ਸਿਆਸਤ ਦੇ ਵਰਣਕ੍ਰਮ ’ਚੋਂ ਦੇਖਿਆ ਜਾਂਦਾ ਹੈ। ਉੱਤਰ ਪ੍ਰਦੇਸ਼ ਦੇ ਭਾਰਤ ਦਾ ਵਿਕਾਸ ਇੰਜਣ ਬਣ ਸਕਣ ਦਾ ਭਰੋਸਾ ਹਾਲੀਆ ਸਾਲਾਂ ’ਚ ਉੱਭਰਿਆ ਹੈ: ਪ੍ਰਧਾਨ ਮੰਤਰੀ
ਇਹ ਦਹਾਕਾ ਉੱਤਰ ਪ੍ਰਦੇਸ਼ ਲਈ ਪਿਛਲੇ 7 ਦਹਾਕਿਆਂ ਦਾ ਘਾਟਾ ਪੂਰਾ ਕਰਨ ਦਾ ਹੈ: ਪ੍ਰਧਾਨ ਮੰਤਰੀ
Posted On:
05 AUG 2021 3:28PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ’ਚ ਵੀਡੀਓ ਕਾਨਫ਼ਰੰਸ ਦੇ ਜ਼ਰੀਏ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ਦੇ ਲਾਭਾਰਥੀਆਂ ਲਾਲ ਗੱਲਬਾਤ ਕੀਤੀ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਵੀ ਮੌਜੂਦ ਸਨ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 5 ਅਗਸਤ ਭਾਰਤ ਲਈ ਬਹੁਤ ਖਾਸ ਹੋ ਗਿਆ ਹੈ। ਇਹ ਦੋ ਸਾਲ ਪਹਿਲਾਂ 5 ਅਗਸਤ ਹੀ ਸੀ, ਜਦੋਂ ਦੇਸ਼ ਨੇ ਧਾਰਾ 370 ਨੂੰ ਖ਼ਤਮ ਕਰਕੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਸੀ, ਜਿਸ ਨਾਲ ਜੰਮੂ-ਕਸ਼ਮੀਰ ਦੇ ਹਰ ਨਾਗਰਿਕ ਨੂੰ ਹਰ ਅਧਿਕਾਰ ਅਤੇ ਸੁਵਿਧਾਵਾਂ ਉਪਲਬਧ ਹੋ ਗਈਆਂ ਸਨ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ 5 ਅਗਸਤ ਨੂੰ ਭਾਰਤੀਆਂ ਨੇ ਸੈਂਕੜੇ ਸਾਲਾਂ ਬਾਅਦ ਇੱਕ ਵਿਸ਼ਾਲ ਰਾਮ ਮੰਦਿਰ ਦੇ ਨਿਰਮਾਣ ਵੱਲ ਪਹਿਲਾ ਕਦਮ ਉਠਾਇਆ ਸੀ। ਅਯੁੱਧਿਆ ਵਿੱਚ ਅੱਜ ਤੇਜ਼ੀ ਨਾਲ ਰਾਮ ਮੰਦਿਰ ਦਾ ਨਿਰਮਾਣ ਹੋ ਰਿਹਾ ਹੈ।
ਇਸ ਤਰੀਕ ਦੇ ਮਹੱਤਵ ਦਾ ਵਰਨਣ ਜਾਰੀ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਓਲੰਪਿਕ ਦੇ ਮੈਦਾਨਾਂ ਉੱਤੇ ਦੇਸ਼ ਦੇ ਮੁੜ ਉੱਭਰ ਰਹੇ ਨੌਜਵਾਨਾਂ ਵੱਲੋਂ ਅੱਜ ਹਾਕੀ ਵਿੱਚ ਸਾਡਾ ਮਾਣ ਮੁੜ–ਸਥਾਪਿਤ ਕਰਕੇ ਉਤਸ਼ਾਹ ਤੇ ਉਤੇਜਨਾ ਨੂੰ ਪੈਦਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਇੱਕ ਪਾਸੇ ਸਾਡਾ ਦੇਸ਼, ਸਾਡੇ ਨੌਜਵਾਨ ਭਾਰਤ ਲਈ ਨਵੀਆਂ ਪ੍ਰਾਪਤੀਆਂ ਹਾਸਲ ਕਰ ਰਹੇ ਹਨ, ਉਹ ਜਿੱਤ ਲਈ ਟੀਚੇ ਬਣਾ ਰਹੇ ਹਨ, ਜਦੋਂ ਕਿ ਦੇਸ਼ ਵਿੱਚ ਕੁਝ ਲੋਕ ਅਜਿਹੇ ਹਨ ਜੋ ਸਿਆਸੀ ਸੁਆਰਥ ਲਈ ਸਵੈ-ਟੀਚੇ ਵਿੱਚ ਹੀ ਲਗੇ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਦੇਸ਼ ਕੀ ਚਾਹੁੰਦਾ ਹੈ, ਦੇਸ਼ ਕੀ ਪ੍ਰਾਪਤ ਕਰ ਰਿਹਾ ਹੈ, ਦੇਸ਼ ਕਿਵੇਂ ਬਦਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਹ ਮਹਾਨ ਦੇਸ਼ ਅਜਿਹੀ ਸੁਆਰਥੀ ਅਤੇ ਰਾਸ਼ਟਰ ਵਿਰੋਧੀ ਰਾਜਨੀਤੀ ਦਾ ਬੰਧਕ ਨਹੀਂ ਬਣ ਸਕਦਾ। ਇਹ ਲੋਕ ਦੇਸ਼ ਦੇ ਵਿਕਾਸ ਨੂੰ ਰੋਕਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਇਹ ਦੇਸ਼ ਉਨ੍ਹਾਂ ਦੇ ਇਸ਼ਾਰਿਆਂ ’ਤੇ ਚਲਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਹਰ ਮੋਰਚੇ 'ਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਹਰ ਮੁਸ਼ਕਲ ਨੂੰ ਚੁਣੌਤੀ ਦੇ ਰਿਹਾ ਹੈ।
ਇਸ ਨਵੀਂ ਭਾਵਨਾ ਨੂੰ ਦਰਸਾਉਣ ਲਈ, ਪ੍ਰਧਾਨ ਮੰਤਰੀ ਨੇ ਭਾਰਤੀਆਂ ਦੇ ਬਹੁਤ ਸਾਰੇ ਤਾਜ਼ਾ ਰਿਕਾਰਡਾਂ ਅਤੇ ਪ੍ਰਾਪਤੀਆਂ ਦਾ ਵਰਣਨ ਕੀਤਾ। ਓਲੰਪਿਕਸ ਤੋਂ ਇਲਾਵਾ, ਸ਼੍ਰੀ ਮੋਦੀ ਨੇ ਛੇਤੀ ਹੋਣ ਵਾਲੇ 50 ਕਰੋੜ ਲੋਕਾਂ ਦੇ ਟੀਕਾਕਰਣ, ਜੁਲਾਈ ਦੇ ਮਹੀਨੇ ਦੌਰਾਨ 1 ਲੱਖ 16 ਹਜ਼ਾਰ ਕਰੋੜ ਰੁਪਏ ਦੇ ਰਿਕਾਰਡ ਜੀਐੱਸਟੀ (GST) ਕਲੈਕਸ਼ਨ ਦੀ ਗੱਲ ਵੀ ਕੀਤੀ, ਜੋ ਅਰਥਵਿਵਸਥਾ ਵਿੱਚ ਨਵੀਂ ਗਤੀ ਦਾ ਸੰਕੇਤ ਦਿੰਦਾ ਹੈ। ਉਨ੍ਹਾਂ ਨੇ 2 ਲੱਖ 62 ਕਰੋੜ ਦੇ ਬੇਮਿਸਾਲ ਮਹੀਨਾਵਾਰ ਖੇਤੀ ਬਰਾਮਦ ਅੰਕੜੇ ਵੱਲ ਵੀ ਇਸ਼ਾਰਾ ਕੀਤਾ। ਆਜ਼ਾਦੀ ਤੋਂ ਬਾਅਦ ਦੇ ਭਾਰਤ ਵਿੱਚ ਇਹ ਸਭ ਤੋਂ ਉੱਚਾ ਅੰਕੜਾ ਹੈ, ਜੋ ਭਾਰਤ ਨੂੰ ਖੇਤੀ-ਬਰਾਮਦ ਦੇ ਸਿਖਰਲੇ 10 ਦੇਸ਼ਾਂ ਵਿੱਚ ਸ਼ਾਮਲ ਕਰਦਾ ਹੈ। ਪ੍ਰਧਾਨ ਮੰਤਰੀ ਨੇ ਪਹਿਲੇ ਮੇਡ ਇਨ ਇੰਡੀਆ ਏਅਰਕ੍ਰਾਫਟ ਕੈਰੀਅਰ ਵਿਕਰਾਂਤ ਦੀ ਅਜ਼ਮਾਇਸ਼, ਲੱਦਾਖ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਮੋਟਰ ਵਾਲੀ ਸੜਕ ਦੇ ਨਿਰਮਾਣ ਨੂੰ ਪੂਰਾ ਕਰਨ ਅਤੇ ਈ-ਰੁਪੀ (e-RUPI) ਦੀ ਸ਼ੁਰੂਆਤ ਬਾਰੇ ਵੀ ਗੱਲ ਕੀਤੀ।
ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਦੀ ਆਲੋਚਨਾ ਕੀਤੀ ਕਿ ਜਿਹੜੇ ਲੋਕ ਸਿਰਫ ਆਪਣੀ ਸਥਿਤੀ ਲਈ ਚਿੰਤਤ ਹਨ ਉਹ ਹੁਣ ਭਾਰਤ ਨੂੰ ਰੋਕ ਨਹੀਂ ਸਕਦੇ। ਨਿਊ ਇੰਡੀਆ ਰੈਂਕ ਨਹੀਂ, ਸਗੋਂ ਮੈਡਲ ਜਿੱਤ ਕੇ ਦੁਨੀਆ 'ਤੇ ਰਾਜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਭਾਰਤ ਵਿੱਚ ਅੱਗੇ ਵਧਣ ਦਾ ਰਸਤਾ ਪਰਿਵਾਰ ਦੇ ਨਾਂਅ ਨਾਲ ਨਹੀਂ ਬਲਕਿ ਸਖ਼ਤ ਮਿਹਨਤ ਨਾਲ ਨਿਰਧਾਰਿਤ ਕੀਤਾ ਜਾਵੇਗਾ। ਭਾਰਤ ਦੇ ਨੌਜਵਾਨਾਂ ਦਾ ਪੱਕਾ ਵਿਸ਼ਵਾਸ ਹੈ ਕਿ ਉਹ ਅਤੇ ਭਾਰਤ ਦੋਵੇਂ ਅੱਗੇ ਵਧ ਰਹੇ ਹਨ।
ਮਹਾਮਾਰੀ ਬਾਰੇ ਗੱਲ ਕਰਦਿਆਂ, ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਅਤੀਤ ਵਿੱਚ, ਜਦੋਂ ਦੇਸ਼ ਵਿੱਚ ਇੰਨਾ ਵੱਡਾ ਸੰਕਟ ਆਇਆ ਸੀ, ਉਦੋਂ ਦੇਸ਼ ਦੀਆਂ ਸਾਰੀਆਂ ਪ੍ਰਣਾਲੀਆਂ ਬੁਰੀ ਤਰ੍ਹਾਂ ਹਿੱਲ ਗਈਆਂ ਸਨ। ਹਾਲਾਂਕਿ, ਅੱਜ ਭਾਰਤ ਵਿੱਚ, ਹਰ ਨਾਗਰਿਕ ਇਸ ਮਹਾਮਾਰੀ ਨਾਲ ਪੂਰੀ ਤਾਕਤ ਨਾਲ ਲੜ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸਦੀ ਦੇ ਸਭ ਤੋਂ ਵੱਡੇ ਸੰਕਟ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ 'ਤੇ ਵਿਸਤਾਰਪੂਰਬਕ ਵਿਚਾਰ ਕੀਤਾ। ਮੈਡੀਕਲ ਬੁਨਿਆਦੀ ਢਾਂਚੇ ਨੂੰ ਵਧਾਉਣਾ, ਦੁਨੀਆ ਦਾ ਸਭ ਤੋਂ ਵੱਡਾ ਮੁਫਤ ਟੀਕਾਕਰਨ ਪ੍ਰੋਗਰਾਮ, ਕਮਜ਼ੋਰ ਵਰਗਾਂ ਵਿੱਚ ਭੁੱਖਮਰੀ ਨਾਲ ਲੜਨ ਦੀ ਮੁਹਿੰਮ, ਅਜਿਹੇ ਪ੍ਰੋਗਰਾਮਾਂ ਨੂੰ ਲੱਖਾਂ ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਹੋਇਆ ਅਤੇ ਭਾਰਤ ਸਫਲਤਾਪੂਰਵਕ ਅੱਗੇ ਵਧ ਰਿਹਾ ਹੈ। ਉੱਤਰ ਪ੍ਰਦੇਸ਼ ਵਿੱਚ ਮਹਾਮਾਰੀ ਦੌਰਾਨ ਬੁਨਿਆਦੀ ਢਾਚੇ ਦੇ ਪ੍ਰੋਜੈਕਟ; ਜਿਵੇਂ ਕਿ ਹਾਈਵੇਅ, ਐਕਸਪ੍ਰੈੱਸਵੇਅ ਪ੍ਰੋਜੈਕਟਾਂ, ਸਮਰਪਿਤ ਮਾਲ ਲਾਂਘੇ ਅਤੇ ਰੱਖਿਆ ਗਲਿਆਰੇ ਰੁਕੇ ਨਹੀਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਹਰੇ ਇੰਜਣ ਵਾਲੀ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਗ਼ਰੀਬਾਂ, ਦੱਬੇ ਕੁਚਲੇ, ਪਿਛੜੇ, ਆਦਿਵਾਸੀਆਂ ਲਈ ਬਣਾਈਆਂ ਗਈਆਂ ਯੋਜਨਾਵਾਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ‘ਸਵਨਿਧੀ ਯੋਜਨਾ’ ਨੂੰ ਇਸ ਦੀ ਇੱਕ ਉੱਤਮ ਉਦਾਹਰਣ ਦੱਸਿਆ। ਪ੍ਰਧਾਨ ਮੰਤਰੀ ਨੇ ਮਹਾਮਾਰੀ ਦੌਰਾਨ ਸਥਿਤੀ ਨੂੰ ਸੰਭਾਲਣ ਲਈ ਚੁੱਕੇ ਗਏ ਕਦਮਾਂ ਬਾਰੇ ਵਿਸਤਾਰਪੂਰਬਕ ਜਾਣਕਾਰੀ ਦਿੱਤੀ। ਇੱਕ ਪ੍ਰਭਾਵਸ਼ਾਲੀ ਰਣਨੀਤੀ ਨੇ ਖੁਰਾਕੀ ਵਸਤੂਆਂ ਦੀ ਕੀਮਤ ਨੂੰ ਕੰਟਰੋਲ ਵਿੱਚ ਰੱਖਿਆ, ਇਸਦੇ ਨਤੀਜੇ ਵਜੋਂ ਕਿਸਾਨਾਂ ਲਈ ਬੀਜਾਂ ਜਾਂ ਖਾਦਾਂ ਦੀ ਸਪਲਾਈ ਨੂੰ ਜਾਰੀ ਰੱਖਣ ਦੇ ਉਚਿਤ ਉਪਾਅ ਕੀਤੇ ਗਏ, ਕਿਸਾਨਾਂ ਨੇ ਰਿਕਾਰਡ ਉਤਪਾਦਨ ਦਿੱਤਾ ਅਤੇ ਸਰਕਾਰ ਨੇ ਐੱਮਐੱਸਪੀ ਦੇ ਤਹਿਤ ਰਿਕਾਰਡ ਖਰੀਦਾਰੀ ਵੀ ਕੀਤੀ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਐੱਮਐੱਸਪੀ (ਨਿਊਨਤਮ ਸਮਰਥਨ ਮੁੱਲ) ਉੱਤੇ ਕੀਤੀ ਗਈ ਰਿਕਾਰਡ ਖ਼ਰੀਦ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਸ਼ਲਾਘਾ ਵੀ ਕੀਤੀ। ਉੱਤਰ ਪ੍ਰਦੇਸ਼ ਵਿੱਚ ਪਿਛਲੇ ਸਾਲ ਦੌਰਾਨ ਐੱਮਐੱਸਪੀ ਤੋਂ ਲਾਭ ਪ੍ਰਾਪਤ ਕਰਨ ਵਾਲੇ ਕਿਸਾਨਾਂ ਦੀ ਸੰਖਿਆ ਦੁੱਗਣੀ ਹੋ ਗਈ। ਉੱਤਰ ਪ੍ਰਦੇਸ਼ ਵਿੱਚ, 24 ਲੱਖ ਕਰੋੜ ਤੋਂ ਵੱਧ ਰੁਪਏ ਸਿੱਧੇ 13 ਲੱਖ ਕਿਸਾਨ ਪਰਿਵਾਰਾਂ ਦੇ ਖਾਤੇ ਵਿੱਚ ਉਨ੍ਹਾਂ ਦੀ ਉਪਜ ਦੀ ਕੀਮਤ ਦੇ ਰੂਪ ਵਿੱਚ ਜਮ੍ਹਾਂ ਕਰਵਾਏ ਗਏ। ਉੱਤਰ ਪ੍ਰਦੇਸ਼ ਵਿੱਚ 17 ਲੱਖ ਪਰਿਵਾਰਾਂ ਨੂੰ ਮਕਾਨ ਅਲਾਟ ਕੀਤੇ ਗਏ ਹਨ, ਲੱਖਾਂ ਗਰੀਬ ਪਰਿਵਾਰਾਂ ਨੂੰ ਪਖਾਨੇ, ਅੱਧਾ ਮੁਫ਼ਤ ਗੈਸ ਅਤੇ ਲੱਖਾਂ ਬਿਜਲੀ ਦੇ ਕਨੈਕਸ਼ਨ ਮਿਲੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਰਾਜ ਵਿੱਚ 27 ਲੱਖ ਘਰਾਂ ਨੂੰ ਪਾਈਪ ਰਾਹੀਂ ਪਾਣੀ ਪ੍ਰਾਪਤ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਪਿਛਲੇ ਦਹਾਕਿਆਂ ਵਿੱਚ, ਉੱਤਰ ਪ੍ਰਦੇਸ਼ ਨੂੰ ਹਮੇਸ਼ਾ ਰਾਜਨੀਤੀ ਦੇ ਵਰਣ–ਕ੍ਰਮਮ (ਪ੍ਰਿਜ਼ਮ) ਦੁਆਰਾ ਦੇਖਿਆ ਗਿਆ ਸੀ। ਇਸ ਨੂੰ ਇਹ ਵਿਚਾਰ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ ਸੀ ਕਿ ਉੱਤਰ ਪ੍ਰਦੇਸ਼ ਕਿਵੇਂ ਦੇਸ਼ ਦੇ ਵਿਕਾਸ ਵਿੱਚ ਬਿਹਤਰ ਭੂਮਿਕਾ ਨਿਭਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਦੋਹਰੇ ਇੰਜਣ ਵਾਲੀ ਸਰਕਾਰ ਨੇ ਉੱਤਰ ਪ੍ਰਦੇਸ਼ ਦੀ ਸੰਭਾਵਨਾ ਨੂੰ ਇੱਕ ਸੰਖੇਪ ਦ੍ਰਿਸ਼ਟੀ ਤੋਂ ਦੇਖਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਭਾਰਤ ਦੇ ਵਿਕਾਸ ਇੰਜਣ ਦਾ ਪਾਵਰ–ਹਾਊਸ ਬਣ ਸਕਦਾ ਹੈ, ਇਹ ਵਿਸ਼ਵਾਸ ਹਾਲੀਆ ਸਾਲਾਂ ਵਿੱਚ ਪੈਦਾ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਅੰਤ ’ਚ ਕਿਹਾ ਕਿ ਇਹ ਦਹਾਕਾ ਉੱਤਰ ਪ੍ਰਦੇਸ਼ ਦਾ ਦਹਾਕਾ ਹੈ ਜੋ ਪਿਛਲੇ 7 ਦਹਾਕਿਆਂ ਦੀ ਘਾਟ ਪੂਰੀ ਕਰੇਗਾ। ਇਹ ਕੰਮ ਉੱਤਰ ਪ੍ਰਦੇਸ਼ ਦੇ ਨੌਜਵਾਨਾਂ, ਧੀਆਂ, ਗ਼ਰੀਬਾਂ, ਦੱਬੇ ਕੁਚਲੇ ਅਤੇ ਉੱਤਰ ਪ੍ਰਦੇਸ਼ ਵਿੱਚ ਪਿਛੜੇ ਨੌਜਵਾਨਾਂ ਦੀ ਯੋਗ ਸ਼ਮੂਲੀਅਤ ਅਤੇ ਉਨ੍ਹਾਂ ਨੂੰ ਬਿਹਤਰ ਮੌਕੇ ਦਿੱਤੇ ਬਿਨਾ ਨਹੀਂ ਕੀਤਾ ਜਾ ਸਕਦਾ।
************
ਡੀਐੱਸ/ਏਕੇ
(Release ID: 1742960)
Visitor Counter : 289
Read this release in:
Hindi
,
English
,
Urdu
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam