ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਡਿਜੀਟਲ ਪੇਮੈਂਟ ਸੌਲਿਊਸ਼ਨ ਈ–ਰੁਪੀ (e-RUPI) ਲਾਂਚ ਕੀਤਾ


ਈ–ਰੁਪੀ ਵਾਊਚਰ ਟੀਚਾਗਤ, ਪਾਰਦਰਸ਼ੀ ਤੇ ਲੀਕੇਜ–ਫ਼੍ਰੀ ਡਿਲਿਵਰੀ ’ਚ ਹਰੇਕ ਦੀ ਮਦਦ ਕਰੇਗਾ: ਪ੍ਰਧਾਨ ਮੰਤਰੀਈ–ਰੁਪੀ ਵਾਊਚਰ ਡੀਬੀਟੀ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ’ਚ ਵੱਡੀ ਭੂਮਿਕਾ ਨਿਭਾਵੇਗਾ ਅਤੇ ਡਿਜੀਟਲ ਸ਼ਾਸਨ ਨੂੰ ਇੱਕ ਨਵਾਂ ਆਯਾਮ ਦੇਵੇਗਾ: ਪ੍ਰਧਾਨ ਮੰਤਰੀਅਸੀਂ ਟੈਕਨੋਲੋਜੀ ਨੂੰ ਗ਼ਰੀਬਾਂ ਦੀ ਮਦਦ ਲਈ ਇੱਕ ਟੂਲ, ਉਨ੍ਹਾਂ ਦੀ ਪ੍ਰਗਤੀ ਲਈ ਇੱਕ ਟੂਲ ਵਜੋਂ ਦੇਖਦੇ ਹਾਂ: ਪ੍ਰਧਾਨ ਮੰਤਰੀਭਾਰਤ ਵਿੱਚ ਨਵੀਆਂ ਖੋਜਾਂ, ਟੈਕਨੋਲੋਜੀ ਦੀ ਵਰਤੋਂ ਤੇ ਸਰਵਿਸ ਡਿਲਿਵਰੀ ’ਚ ਵਿਸ਼ਵ ਦੇ ਪ੍ਰਮੁੱਖ ਦੇਸ਼ਾਂ ਨਾਲ ਵਿਸ਼ਵ–ਪੱਧਰੀ ਅਗਵਾਈ ਕਰਨ ਦੀ ਸਮਰੱਥਾ: ਪ੍ਰਧਾਨ ਮੰਤਰੀਦੇਸ਼ ’ਚ ਪਿਛਲੇ 6–7 ਸਾਲਾਂ ਦੌਰਾਨ ਡਿਜੀਟਲ ਬੁਨਿਆਦੀ ਢਾਂਚੇ ਤੇ ਡਿਜੀਟਲ ਲੈਣ–ਦੇਣ ਲਈ ਕੀਤੇ ਕੰਮ ਨੂੰ ਪੂਰੀ ਦੁਨੀਆ ਦੇਖ ਰਹੀ ਹੈ: ਪ੍ਰਧਾਨ ਮੰਤਰੀ

Posted On: 02 AUG 2021 5:59PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਇੱਕ ਆਮ ਵਿਅਕਤੀ ਤੇ ਕਿਸੇ ਉਦੇਸ਼ ਵਿਸ਼ੇਸ਼ ਲਈ ਡਿਜੀਟਲ ਪੇਮੈਂਟ ਸੌਲਿਊਸ਼ਨ ਈਰੁਪੀ (e-RUPI) ਲਾਂਚ ਕੀਤਾ। ਈਰੁਪੀ ਡਿਜੀਟਲ ਭੁਗਤਾਨ ਲਈ ਕੈਸ਼ਲੈੱਸ ਅਤੇ ਕੰਟੈਕਟਲੈੱਸ ਇੰਸਟਰੂਮੈਂਟ ਹੈ।

 

ਇਸ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਈਰੁਪੀ ਵਾਊਚਰ ਦੇਸ਼ ਵਿੱਚ ਡਿਜੀਟਲ ਲੈਣਦੇਣਾਂ ਚ ਡੀਬੀਟੀ (DBT) ਹੋਰ ਵਧੇਰੇ ਪ੍ਰਭਾਵੀ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਣ ਜਾ ਰਿਹਾ ਹੈ ਅਤੇ ਡਿਜੀਟਲ ਸ਼ਾਸਨ ਵਿੱਚ ਇੱਕ ਨਵਾਂ ਪਾਸਾਰ ਦੇਵੇਗਾ। ਇਸ ਨਾਲ ਟੀਚਾਗਤਪਾਰਦਰਸ਼ੀ ਤੇ ਲੀਕੇਜਫ਼੍ਰੀ ਡਿਲਿਵਰੀ ਵਿੱਚ ਹਰੇਕ ਦੀ ਮਦਦ ਹੋਵੇਗੀ। ਉਨ੍ਹਾਂ ਕਿਹਾ ਕਿ ਈਰੁਪੀ ਇਸ ਤੱਥ ਦਾ ਪ੍ਰਤੀਕ ਹੈ ਕਿ ਭਾਰਤ ਕਿਵੇਂ ਆਮ ਲੋਕਾਂ ਦੇ ਜੀਵਨਾਂ ਨੂੰ ਟੈਕਨੋਲੋਜੀ ਨਾਲ ਜੋੜ ਕੇ ਪ੍ਰਗਤੀ ਕਰ ਰਿਹਾ ਹੈ। ਉਨ੍ਹਾਂ ਖ਼ੁਸ਼ੀ ਵੀ ਪ੍ਰਗਟਾਈ ਕਿ ਸੁਧਾਰ ਦੀ ਇਹ ਭਵਿੱਖਮੁਖੀ ਪਹਿਲਕਦਮੀ ਅਜਿਹੇ ਵੇਲੇ ਆਈ ਹੈਜਦੋਂ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਅੰਮ੍ਰਿਤ ਮਹੋਤਸਵ’ ਦੇ ਜਸ਼ਨ ਮਨਾ ਰਿਹਾ ਹੈ।

 

 

ਉਨ੍ਹਾਂ ਕਿਹਾ ਕਿ ਜੇ ਸਰਕਾਰ ਤੋਂ ਇਲਾਵਾ ਕੋਈ ਸੰਗਠਨ ਕਿਸੇ ਦੇ ਇਲਾਜਸਿੱਖਿਆ ਜਾਂ ਕਿਸੇ ਹੋਰ ਕੰਮ ਲਈ ਮਦਦ ਕਰਨੀ ਚਾਹੁੰਦਾ ਹੈਤਾਂ ਉਹ ਨਕਦ ਰਕਮ ਦੀ ਥਾਂ ਇੱਕ ਈਰੁਪੀ ਵਾਊਚਰ ਦੇਣ ਦੇ ਯੋਗ ਹੋਵੇਗਾ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਉਸ ਵੱਲੋਂ ਦਿੱਤੀ ਗਈ ਰਕਮ ਉਸੇ ਕੰਮ ਲਈ ਵਰਤੀ ਗਈ ਹੈਜਿਸ ਲਈ ਉਸ ਨੇ ਉਹ ਦਿੱਤੀ ਹੈ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਈਰੁਪੀ ਕਿਸੇ ਵਿਅਕਤੀ ਦੇ ਨਾਲਨਾਲ ਵਿਸ਼ੇਸ਼ ਉਦੇਸ਼ ਲਈ ਹੈ। ਈਰੁਪੀ ਇਹ ਯਕੀਨੀ ਬਣਾਏਗਾ ਕਿ ਧਨ ਉਸੇ ਮੰਤਵ ਲਈ ਵਰਤਿਆ ਜਾ ਰਿਹਾ ਹੈਜਿਸ ਲਈ ਕੋਈ ਮਦਦ ਜਾਂ ਕੋਈ ਲਾਭ ਮੁਹੱਈਆ ਕਰਵਾਇਆ ਜਾ ਰਿਹਾ ਹੈ।

 

 

ਪ੍ਰਧਾਨ ਮੰਤਰੀ ਨੇ ਯਾਦ ਕਰਦੇ ਹੋਏ ਕਿਹਾ ਕਿ ਇੱਕ ਸਮਾਂ ਅਜਿਹਾ ਸੀਜਦੋਂ ਟੈਕਨੋਲੋਜੀ ਨੂੰ ਸਿਰਫ਼ ਅਮੀਰ ਲੋਕਾਂ ਲਈ ਹੀ ਸਮਝਿਆ ਜਾਂਦਾ ਸੀ ਤੇ ਭਾਰਤ ਜਿਹੇ ਗ਼ਰੀਬ ਦੇਸ਼ ਵਿੱਚ ਟੈਕਨੋਲੋਜੀ ਲਈ ਕੋਹੀ ਗੁੰਜਾਇਸ਼ ਨਹੀਂ ਸੀ। ਉਨ੍ਹਾਂ ਯਾਦ ਕੀਤਾ ਕਿ ਜਦੋਂ ਇਸ ਸਰਕਾਰ ਨੇ ਟੈਕਨੋਲੋਜੀ ਨੂੰ ਇੱਕ ਮਿਸ਼ਨ ਵਜੋਂ ਲਿਆਤਦ ਸਿਆਸੀ ਆਗੂਆਂ ਤੇ ਖ਼ਾਸ ਕਿਸਮ ਦੇ ਮਾਹਿਰਾਂ ਨੇ ਇਸ ਤੇ ਸੁਆਲ ਕੀਤੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇਸ਼ ਨੇ ਉਨ੍ਹਾਂ ਲੋਕਾਂ ਦੀ ਸੋਚ ਨੂੰ ਹੀ ਨਕਾਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਗ਼ਲਤ ਸਿੱਧ ਕਰ ਦਿੱਤਾ ਹੈ। ਅੱਜ ਦੇਸ਼ ਦੀ ਸੋਚਣੀ ਵੱਖਰੀ ਤੇ ਨਿਵੇਕਲੀ ਹੇ। ਅੱਜ ਅਸੀਂ ਟੈਕਨੋਲੋਜੀ ਨੂੰ ਗ਼ਰੀਬਾਂ ਦੀ ਮਦਦ ਲਈ ਇੱਕ ਟੂਲ ਅਤੇ ਉਨ੍ਹਾਂ ਦੀ ਪ੍ਰਗਤੀ ਲਈ ਇੱਕ ਟੂਲ ਵਜੋਂ ਦੇਖ ਰਹੇ ਹਾਂ।

 

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਕਿਵੇਂ ਧਨ ਦੇ ਲੈਣਦੇਣ ਵਿੱਚ ਪਾਦਰਸ਼ਤਾ ਪਾਰਦਰਸ਼ਤਾ ਤੇ ਈਮਾਨਦਾਰੀ ਲਿਆ ਰਹੀ ਹੈ ਤੇ ਨਵੇਂ ਮੌਕੇ ਸਿਰਜ ਰਹੀ ਹੈ ਅਤੇ ਉਨ੍ਹਾਂ ਨੂੰ ਗ਼ਰੀਬਾਂ ਲਈ ਉਪਲਬਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਵਿਲੱਖਣ ਉਤਪਾਦ ਤੱਕ ਪਹੁੰਚਣ ਲਈ ਮੋਬਾਈਲ ਤੇ ਆਧਾਰ ਜੋੜਨ ਵਾਲੀ ਜੇਏਐੱਮ (JAM) ਪ੍ਰਣਾਲੀ ਸਿਰਜ ਕੇ ਕਈ ਸਾਲਾਂ ਤੋਂ ਨੀਂਹ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ JAM ਦੇ ਫ਼ਾਇਦੇ ਸਾਹਮਣੇ ਆਉਣ ਚ ਕੁਝ ਸਮਾਂ ਲਗਿਆ ਅਤੇ ਅਸੀਂ ਵੇਖਿਆ ਕਿ ਲੌਕਡਾਊਨ ਦੇ ਸਮੇਂ ਦੌਰਾਨ ਅਸੀਂ ਕਿਵੇਂ ਲੋੜਵੰਦਾਂ ਦੀ ਮਦਦ ਕਰ ਸਕੇਜਦ ਕਿ ਹੋਰ ਦੇਸ਼ ਆਪਣੇ ਲੋਕਾਂ ਦੀ ਮਦਦ ਕਰਨ ਲਈ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਚ ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ’ (DBT) ਰਾਹੀਂ ਸਾਢੇ 17 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਸਿੱਧੀ ਲੋਕਾਂ ਦੇ ਖਾਤਿਆਂ ਵਿੱਚ ਟ੍ਰਾਂਸਫ਼ਰ ਕੀਤੀ ਗਈ ਹੈ। ਤਿੰਨ ਸੌ ਤੋਂ ਵੱਧ ਯੋਜਨਾ ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ ਦੀ ਵਰਤੋਂ ਕਰ ਰਹੀਆਂ ਹਨ। ਰਸੋਈ ਗੈਸ (LPG), ਰਾਸ਼ਨਮੈਡੀਕਲ ਇਲਾਜਵਜ਼ੀਫ਼ਾਪੈਨਸ਼ਨ ਜਾਂ ਤਨਖ਼ਾਹਾਂ/ਉਜਰਤਾਂ ਦੀ ਅਦਾਇਗੀ ਜਿਹੇ ਖੇਤਰਾਂ ਵਿੱਚ 90 ਕਰੋੜ ਭਾਰਤੀਆਂ ਨੂੰ ਕਿਵੇਂ ਨਾ ਕਿਵੇਂ ਇਸ ਦਾ ਲਾਭ ਮਿਲ ਰਿਹਾ ਹੈ। ਪੀਐੱਮ ਕਿਸਾਨ ਸਨਮਾਨ ਨਿਧੀ’ ਦੇ ਤਹਿਤ ਕਿਸਾਨਾਂ ਨੂੰ ਲੱਖ 35 ਹਜ਼ਾਰ ਕਰੋੜ ਰੁਪਏ ਸਿੱਧੇ ਟ੍ਰਾਂਸਫ਼ਰ ਕੀਤੇ ਗਏ ਹਨਕਣਕ ਦੀ ਸਰਕਾਰੀ ਖ਼ਰੀਦ ਲਈ 85 ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਵੀ ਇਸੇ ਤਰੀਕੇ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ,‘ਇਸ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੋਇਆ ਕਿ ਲੱਖ 78 ਹਜ਼ਾਰ ਕਰੋੜ ਰੁਪਏ ਗ਼ਲਤ ਹੱਥਾਂ ਚ ਜਾਣ ਤੋਂ ਬਚ ਗਏ ਸਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਚ ਡਿਜੀਟਲ ਲੈਣਦੇਣ ਦੇ ਵਿਕਾਸ ਨੇ ਗ਼ਰੀਬਾਂ ਤੇ ਵੰਚਿਤਾਂਛੋਟੇ ਕਾਰੋਬਾਰਾਂਕਿਸਾਨਾਂ ਤੇ ਕਬਾਇਲੀ ਲੋਕਾਂ ਨੂੰ ਮਜ਼ਬੂਤ ਬਣਾਇਆ ਹੈ। ਇਹ ਗੱਲ ਇਸ ਤੱਥ ਤੋਂ ਮਹਿਸੂਸ ਕੀਤੀ ਜਾ ਸਕਦੀ ਹੈ ਕਿ ਜੁਲਾਈ ਮਹੀਨੇ ਦੌਰਾਨ ਲੱਖ ਕਰੋੜ ਰੁਪਏ ਦੇ ਰਿਕਾਰਡ 300 ਕਰੋੜ ਯੂਪੀਆਈ (UPI) ਲੈਣਦੇਣ ਹੋਏ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਸਾਹਮਣੇ ਭਾਰਤ ਇਹ ਸਿੱਧ ਕਰ ਰਿਹਾ ਹੈ ਕਿ ਅਸੀਂ ਟੈਕਨੋਲੋਜੀ ਨੂੰ ਅਪਣਾਉਣ ਤੇ ਇਸ ਦੇ ਅਨੁਕੂਲ ਬਣਨ ਵਿੱਚ ਕਿਸੇ ਤੋਂ ਪਿੱਛੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਜਦੋਂ ਨਵੀਆਂ ਖੋਜਾਂਸਰਵਿਸ ਡਿਲਿਵਰੀ ਵਿੱਚ ਟੈਕਨੋਲੋਜੀ ਵਰਤਣ ਦੀ ਗੱਲ ਹੁੰਦੀ ਹੈਤਾਂ ਭਾਰਤ ਵਿੱਚ ਇਸ ਲਈ ਵੀ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੇ ਨਾਲ ਵਿਸ਼ਵਪੱਧਰੀ ਅਗਵਾਈ ਦੇਣ ਦੀ ਯੋਗਤਾ ਹੈ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਸਵਨਿਧੀ ਯੋਜਨਾ’ ਨੇ ਦੇਸ਼ ਦੇ ਛੋਟੇ ਕਸਬਿਆਂ ਤੇ ਵੱਡੇ ਸ਼ਹਿਰਾਂ ਚ ਰੇਹੜੀਪਟੜੀ ਲਗਾਉਣ ਵਾਲੇ 23 ਲੱਖ ਲੋਕਾਂ ਦੀ ਮਦਦ ਕੀਤੀ ਹੈ। ਮਹਾਮਾਰੀ ਦੇ ਇਸ ਸਮੇਂ ਦੌਰਾਨ ਉਨ੍ਹਾਂ ਨੂੰ 2,300 ਕਰੋੜ ਰੁਪਏ ਦਿੱਤੇ ਗਏ ਹਨ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਡਿਜੀਟਲ ਬੁਨਿਆਦੀ ਢਾਂਚੇ ਤੇ ਡਿਜੀਟਲ ਲੈਣਦੇਣਾਂ ਲਈ ਪਿਛਲੇ 6–7 ਸਾਲਾਂ ਦੌਰਾਨ ਕੀਤੇ ਕੰਮ ਦੇ ਅਸਰ ਨੂੰ ਪੂਰੀ ਦੁਨੀਆ ਦੇਖ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਖ਼ਾਸ ਕਰਕੇ ਭਾਰਤ ਵਿੱਚਫ਼ਿਨਟੈੱਕ ਦਾ ਇੱਕ ਅਜਿਹਾ ਵੱਡਾ ਅਧਾਰ ਸਿਰਜਿਆ ਗਿਆ ਹੈਜੋ ਕਿ ਵਿਕਸਿਤ ਦੇਸ਼ਾਂ ਵਿੱਚ ਵੀ ਮੌਜੂਦ ਨਹੀਂ ਹੈ।

 

 

 

*********

 

ਡੀਐੱਸ/ਏਕੇ(Release ID: 1741659) Visitor Counter : 276