ਸੱਭਿਆਚਾਰ ਮੰਤਰਾਲਾ

ਸਰਕਾਰ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਵਰ੍ਹੇਗੰਢ ਮਨਾਉਣ ਲਈ 23 ਜਨਵਰੀ ਨੂੰ ਪ੍ਰਾਕਰਮ ਦਿਵਸ ਐਲਾਨਿਆ ਹੈ : ਸ਼੍ਰੀ ਜੀ ਕਿਸ਼ਨ ਰੈੱਡੀ

Posted On: 02 AUG 2021 3:19PM by PIB Chandigarh

ਮੁੱਖ ਵਿਸ਼ੇਸ਼ਤਾਵਾਂ :—
—  ਭਾਰਤ ਸਰਕਾਰ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਵਰ੍ਹੇਗੰਢ ਮਨਾਉਣ ਲਈ ਕਈ ਤਜਵੀਜ਼ਾਂ ਨੂੰ ਪ੍ਰਵਾਨਗੀ ਦਿੱਤੀ ਹੈ ।
—  ਨਵੀਂ ਦਿੱਲੀ ਦੇ ਲਾਲ ਕਿਲੇ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਅਜਾਇਬ ਘਰ ਸਥਾਪਿਤ ਕੀਤਾ ਗਿਆ ਹੈ ।
—  23 ਜਨਵਰੀ ਨੂੰ ਪ੍ਰਾਕਰਮ ਦਿਵਸ ਵਜੋਂ ਐਲਾਨਣ ਲਈ ਨੋਟੀਫਿਕੇਸ਼ਨ ਜਾਰੀ ।

ਭਾਰਤ ਸਰਕਾਰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਵਰ੍ਹੇਗੰਢ ਮਨਾ ਰਹੀ ਹੈ । ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਵਰ੍ਹੇਗੰਢ ਦਾ ਉਦਘਾਟਨੀ ਸਮਾਗਮ 23 ਜਨਵਰੀ 2021 ਨੂੰ ਵਿਕਟੋਰੀਆ ਮੈਮੋਰੀਅਲ ਹਾਲ ਕੋਲਕਾਤਾ ਵਿੱਚ ਆਯੋਜਿਤ ਕੀਤਾ ਗਿਆ ਸੀ , ਜਿਸ ਦੀ ਪ੍ਰਧਾਨਗੀ ਮਾਣਯੋਗ ਪ੍ਰਧਾਨ ਮੰਤਰੀ ਨੇ ਕੀਤੀ ਸੀ । ਇਸ ਮੌਕੇ ਨੇਤਾ ਜੀ ਸੁਭਾਸ਼ ਚੰਦਰ ਬੋਸ ਬਾਰੇ ਯਾਦਗਾਰੀ ਸਿੱਕੇ ਅਤੇ ਸਟੈਂਪਾਂ ਜਾਰੀ ਕੀਤੀਆਂ ਗਈਆਂ ਸਨ । 23 ਜਨਵਰੀ 2021 ਨੂੰ ਕੋਲਕਾਤਾ ਵਿੱਚ ਅੰਤਰਰਾਸ਼ਟਰੀ ਸੈਮੀਨਾਰ ਆਯੋਜਿਤ ਕੀਤੇ ਗਏ ਸਨ ਅਤੇ ਇਸ ਯਾਦਗਾਰ ਤਹਿਤ ਜਬਲਪੁਰ ਵਿੱਚ 05 ਮਾਰਚ 2021 ਨੂੰ ਅੰਤਰਰਾਸ਼ਟਰੀ ਸੈਮੀਨਾਰ ਕੀਤਾ ਗਿਆ ਸੀ ।
ਮਾਣਯੋਗ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਤਹਿਤ ਉੱਚ ਪੱਧਰੀ ਕਮੇਟੀ ਯਾਦਗਾਰ ਮਨਾਉਣ ਲਈ ਗਠਿਤ ਕੀਤੀ ਗਈ ਹੈ । ਕਮੇਟੀ ਵਿੱਚ ਮੰਨੇ—ਪ੍ਰਮੰਨੇ ਵਿਅਕਤੀ ਇਤਿਹਾਸਕਾਰ , ਲੇਖਕ , ਮਾਹਿਰ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਆਜ਼ਾਦ ਹਿੰਦ ਫੌਜ (ਆਈ ਐੱਨ ਏ) ਨਾਲ ਸੰਬੰਧਿਤ ਪ੍ਰਸਿੱਧ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ । 23 ਜਨਵਰੀ ਨੂੰ ਹਰ ਸਾਲ ਪ੍ਰਾਕਰਮ ਦਿਵਸ ਮਨਾਉਣ ਬਾਰੇ ਐਲਾਨ ਲਈ 19 ਜਨਵਰੀ 2021 ਨੂੰ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ।
ਭਾਰਤ ਸਰਕਾਰ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਸੰਬੰਧਿਤ ਕਈ ਤਜਵੀਜ਼ਾਂ ਨੂੰ ਪ੍ਰਵਾਨਗੀ ਦਿੱਤੀ ਹੈ, ਜਿਵੇਂ ਆਈ ਐੱਨ ਏ ਸ਼ਹੀਦਾਂ ਬਾਰੇ ਲਾਲ ਕਿਲੇ ਵਿੱਚ ਇੱਕ ਯਾਦਗਾਰ ਅਤੇ ਕੋਲਕਾਤਾ ਨੇੜੇ ਨੀਲਗੰਜ ਵਿੱਚ ਇੱਕ ਯਾਦਗਾਰ , ਨੇਤਾ ਜੀ ਅਤੇ ਆਈ ਐੱਨ ਏ ਬਾਰੇ ਛੋਟੀਆਂ ਵੀਡੀਓਜ਼ , ਆਈ ਐੱਨ ਏ ਟ੍ਰਾਇਲਜ਼ ਬਾਰੇ ਦਸਤਾਵੇਜ਼ੀ , ਕਰਨਲ ਢਿੱਲੋਂ ਅਤੇ ਜਨਰਲ ਸ਼ਾਹ ਨਵਾਜ਼ ਖਾਨ ਦੀ ਜੀਵਨੀ ਨੂੰ ਪ੍ਰਕਾਸਿ਼ਤ ਕਰਨਾ , ਆਈ ਐੱਨ ਏ ਫੋਟੋਆਂ , ਚਿੱਤਰ ਪੁਸਤਕ ਦੇ ਰੂਪ ਵਿੱਚ ਛਾਪਣਾ , ਨੇਤਾ ਜੀ ਬਾਰੇ ਬੱਚਿਆਂ ਦੀਆਂ ਦੋਸਤਾਨਾ ਕਾਮਿਕਸ ਆਦਿ । ਭਾਰਤ ਸਰਕਾਰ ਨੇਤਾ ਜੀ ਅਤੇ ਆਈ ਐੱਨ ਏ ਨਾਲ ਸੰਬੰਧਿਤ ਮਹੱਤਵਪੂਰਨ ਤਰੀਕਾਂ ਨੂੰ ਮਨਾਉਣ ਲਈ ਵੱਖ ਵੱਖ ਸਥਾਨਾਂ ਜਿਵੇਂ ਮੋਹੇਰੰਗ ਦਿਵਸ — ਬ੍ਰਿਟਿਸ਼ ਆਰਮੀ ਭਾਰਤੀ ਧਰਤੀ ਤੇ ਹਾਰੀ ਸੀ — 14 ਅਪ੍ਰੈਲ, ਆਈ ਐੱਨ ਏ ਰੇਜਿ਼ੰਗ ਡੇਅ — 21 ਅਕਤੂਬਰ , ਨੇਤਾ ਜੀ ਅੰਡਮਾਨ ਗਏ ਅਤੇ ਝੰਡਾ ਲਹਿਰਾਇਆ — 30 ਦਸੰਬਰ, ਇਮਫਾਲ ਵਿੱਚ ਆਈ ਐੱਨ ਏ ਯੁੱਧ ।
*   ਨਵੀਂ ਦਿੱਲੀ ਦੇ ਲਾਲ ਕਿਲੇ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਅਜਾਇਬ ਘਰ ਸਥਾਪਿਤ ਕੀਤਾ ਗਿਆ ਹੈ, ਕੋਲਕਾਤਾ ਵਿੱਚ ਵਿਕਟੋਰੀਆ ਮੈਮੋਰੀਅਲ ਹਾਲ ਵਿਖੇ ਅੱਜਕੱਲ੍ਹ ਸੁਭਾਸ਼ ਜੀ ਬਾਰੇ ਇੱਕ ਵਿਸਥਾਰਿਤ ਪ੍ਰਦਰਸ਼ਨੀ ਚੱਲ ਰਹੀ ਹੈ ।
*   ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਨਾਂ ਹੇਠ ਲਿਖੀਆਂ ਸੰਸਥਾਵਾਂ ਵਿੱਚ ਹੈ ।
1.   ਨੇਤਾ ਜੀ ਸੁਭਾਸ਼ ਯੂਨੀਵਰਸਿਟੀ , ਪੋਖਾਰੀ , ਜਮਸ਼ੇਦਪੁਰ ।
2.   ਨੇਤਾ ਜੀ ਸੁਭਾਸ਼ ਓਪਨ ਯੂਨੀਵਰਸਿਟੀ , ਕੋਲਕਾਤਾ ।
3.   ਨੇਤਾ ਜੀ ਸੁਭਾਸ਼ ਯੂਨੀਵਰਸਿਟੀ ਆਫ ਤਕਨਾਲੋਜੀ , ਨਵੀਂ ਦਿੱਲੀ ।
4.   ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ , ਪਟਿਆਲਾ ।

 

ਇਹ ਜਾਣਕਾਰੀ ਸੱਭਿਆਚਾਰ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ।
 

**************

ਐੱਨ ਬੀ / ਐੱਨ ਸੀ


(Release ID: 1741544) Visitor Counter : 277