ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਕੇਰਲ ਵਿੱਚ ਕੁਥਿਰਨ ਸੁਰੰਗ ਦੀ ਇੱਕ ਸਾਈਡ ਨੂੰ ਖੋਲ੍ਹਣ ਦਾ ਨਿਰਦੇਸ਼ ਦਿੱਤਾ

Posted On: 01 AUG 2021 2:22PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕੱਲ੍ਹ ਟਵਿਟਰ ਤੇ ਪਾਏ ਗਏ ਇੱਕ ਸੰਦੇਸ਼ ਵਿੱਚ ਕੇਰਲ ਵਿੱਚ ਕੁਥਿਰਨ ਸੁਰੰਗ ਦੀ ਇੱਕ ਸਾਈਡ ਨੂੰ ਖੋਲ੍ਹਣ ਦਾ ਨਿਰਦੇਸ਼ ਦਿੱਤਾ। ਇਹ ਰਾਜ ਦੀ ਪਹਿਲੀ ਸੜਕ ਸੁਰੰਗ ਹੈ ਅਤੇ ਇਸ ਨਾਲ ਕੇਰਲ ਦੇ ਤਾਮਿਲਨਾਡੂ ਅਤੇ ਕਰਨਾਟਕ ਨਾਲ ਸੰਪਰਕ ਵਿੱਚ ਕਾਫ਼ੀ ਸੁਧਾਰ ਹੋਵੇਗਾ। 1.6 ਕਿਲੋਮੀਟਰ ਲੰਮੀ ਇਹ ਸੁਰੰਗ ਪੀਚੀ-ਵਜਹਾਨੀ ਵਣਜੀਵ ਅਸਥਾਨ ਤੋਂ ਹੋ ਕੇ ਗੁਜ਼ਰਦੀ ਹੈ। ਇਹ ਸੜਕ ਵਣਜੀਵਾਂ ਨੂੰ ਖਤਰੇ ਵਿੱਚ ਪਾਏ ਬਿਨਾ ਉੱਤਰ-ਦੱਖਣ ਗਲਿਆਰੇ ਵਿੱਚ ਮਹੱਤਵਪੂਰਣ ਬੰਦਰਗਾਹਾਂ ਅਤੇ ਕਸਬਿਆਂ ਨਾਲ ਸੰਪਰਕ ਵਿੱਚ ਸੁਧਾਰ ਕਰੇਗੀ ।

ਸ਼੍ਰੀ ਗਡਕਰੀ ਨੇ ਨਾਲ ਹੀ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਦੇ ਬੁਨਿਆਦੀ ਢਾਂਚੇ ਵਿੱਚ ਬਦਲਾਅ ਨਾਲ ਹਰ ਨਾਗਰਿਕ ਲਈ ਬਿਹਤਰ ਆਰਥਿਕ ਮੌਕੇ ਸੁਨਿਸ਼ਚਿਤ ਹੋ ਰਹੇ ਹਨ

*****

ਐੱਮਜੇਪੀਐੱਸ



(Release ID: 1741485) Visitor Counter : 232