ਪ੍ਰਧਾਨ ਮੰਤਰੀ ਦਫਤਰ

ਸਰਦਾਰ ਵੱਲਭਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ ‘ਚ ਆਈਪੀਐੱਸ ਪ੍ਰੋਬੇਸ਼ਨਰਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

Posted On: 31 JUL 2021 8:49PM by PIB Chandigarh

ਜੈ ਹਿੰਦ ਸ਼੍ਰੀਮਾਨ! ਮੈਂ ਅਤੁਲ ਕਰਵਾਲ ਡਾਇਰੈਕਟਰ ਸਰਦਾਰ ਵੱਲਭਭਾਈ ਪਟੇਲ ਰਾਸ਼ਟਰੀ ਪੁਲਿਸ ਅਕਾਦਮੀ, ਅਕਾਦਮੀ ਦੇ ਸਮਸਤ ਪਰਿਵਾਰ ਅਤੇ ਇੱਥੇ ਹਾਜ਼ਰ ਸਾਰੇ ਅਧਿਕਾਰੀਆਂ ਦੀ ਤਰਫੋਂ ਤੁਹਾਡਾ ਹਾਰਦਿਕ ਸੁਆਗਤ ਅਤੇ ਅਭਿਨੰਦਨ ਕਰਦਾ ਹਾਂ। ਅਸੀਂ ਸਭ ਤੁਹਾਡੇ ਹਾਰਦਿਕ ਆਭਾਰੀ ਹਾਂ ਕਿ ਤੁਸੀਂ ਆਪਣੀ ਅਤਿ ਵਿਅਸਤ ਡੇਲੀ-ਰੁਟੀਨ ਵਿੱਚੋਂ ਇਸ ਸਮਾਰੋਹ ਦੇ  ਲਈ ਸਮਾਂ ਉਪਲਬਧ ਕੀਤਾ। ਇਸ ਸਮਾਰੋਹ ਵਿੱਚ ਹਾਜ਼ਰ ਹੋਰ ਮਹਾਨੁਭਾਵ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ, ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ, ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਅਜੈ ਭੱਲਾ ਅਤੇ ਸਕੱਤਰ ਬਾਰਡਰ ਮੈਨੇਜਮੈਂਟ ਆਵ੍ ਪੁਲਿਸ ਸ਼੍ਰੀ ਸੰਜੀਵਾ ਕੁਮਾਰ ਦਾ ਵੀ ਮੈਂ ਹਾਰਦਿਕ ਸੁਆਗਤ ਕਰਦਾ ਹਾਂ। ਸ਼੍ਰੀਮਾਨ ਇਸ ਸਮਾਰੋਹ ਵਿੱਚ ਤੁਹਾਡੇ ਸਾਹਮਣੇ ਕੁੱਲ 144 ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਅਤੇ ਮਿੱਤਰ ਦੇਸ਼ ਨੇਪਾਲ, ਭੂਟਾਨ, ਮਾਲਦੀਵ ਅਤੇ ਮੌਰੀਸ਼ਸ਼ ਦੇ 34 ਪੁਲਿਸ ਅਧਿਕਾਰੀ ਵੀ ਹਾਜ਼ਰ ਹਨ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਛੇ ਮਹੀਨੇ ਦੀ ਜ਼ਿਲ੍ਹਾ ਟ੍ਰੇਨਿੰਗ ਦੇ ਦੌਰ ਵਿੱਚ ਇਨ੍ਹਾਂ ਸਾਰੇ ਅਧਿਕਾਰੀਆਂ ਨੇ ਆਪਣੇ-ਆਪਣੇ ਰਾਜਾਂ, ਜ਼ਿਲ੍ਹਿਆਂ ਵਿੱਚ ਅਤੇ ਹੋਰ ਦੇਸ਼ਾਂ ਵਿੱਚ ਸ਼ਲਾਘਾਯੋਗ ਅਤੇ ਅਹਿਮ ਭੂਮਿਕਾ ਨਿਭਾਈ ਜਿਸ ਵਿੱਚੋਂ ਕੁਝ ਅਧਿਕਾਰੀ ਕੋਰੋਨਾਗ੍ਰਸਤ ਵੀ ਹੋਏ। ਲੇਕਿਨ ਪੂਰੀ ਤਰ੍ਹਾਂ ਸੁਅਸਥ ਹੋ ਕੇ ਟ੍ਰੇਨਿੰਗ ਵਿੱਚ ਸ਼ਾਮਲ ਰਹੇ। ਤੁਹਾਨੂੰ ਇਹ ਵੀ ਜਾਣ ਕੇ ਪ੍ਰਸੰਨਤਾ ਹੋਵੇਗੀ ਕਿ ਦਿੱਲੀ ਤੋਂ ਅੱਠ ਅਧਿਕਾਰੀਆਂ ਦੀ ਇੱਕ ਟੁਕੜੀ ਜਿਸ ਵਿੱਚ ਤਿੰਨ ਵਿਦੇਸ਼ੀ ਅਧਿਕਾਰੀ ਵੀ ਰਹੇ ਭਾਰਤ ਦਰਸ਼ਨ ਦੇ ਦਰਮਿਆਨ ਲਕਸ਼ਦ੍ਵੀਪ ਦੀ visit  ਦੇ ਦਰਮਿਆਨ ਇੱਕ ਆਰਮੀ ਅਧਿਕਾਰੀ ਕਰਨਲ ਸਾਹਬ ਦੇ ਚਾਰ ਮੈਂਬਰਾਂ ਦੇ ਪਰਿਵਾਰ ਨੂੰ ਉਨ੍ਹਾਂ ਨੇ ਡੁੱਬਣ ਤੋਂ ਬਚਾਇਆ। ਇਨ੍ਹਾਂ ਸਾਰੇ ਅਧਿਕਾਰੀਆਂ ਦੀ passing out parade ਦੀਖਿਆਂਤ ਸਮਾਰੋਹ 6 ਅਗਸਤ ਦੇ ਦਿਨ ਆਯੋਜਿਤ ਕੀਤਾ ਗਿਆ ਹੈ। ਜਿਸ ਦੇ ਬਾਅਦ ਇਹ National Forensic Sciences University ਅਤੇ CRPF  ਦੀ attachment  ਪੂਰੀ ਕਰਨ ਦੇ ਬਾਅਦ ਆਪਣੇ-ਆਪਣੇ ਰਾਜਾਂ ਵਿੱਚ ਅਤੇ ਦੇਸ਼ਾਂ ਵਿੱਚ ਸਰਗਰਮ ਫਰਜ ਵਿੱਚ ਹਾਜ਼ਰ ਹੋਣਗੇ। ਇਨ੍ਹਾਂ ਸਭ ਅਧਿਕਾਰੀਆਂ ਦੇ ਲਈ ਸੁਭਾਗ ਦਾ ਵਿਸ਼ਾ ਹੈ ਕਿ ਦੇਸ਼ ਸੇਵਾ ਵਿੱਚ ਪ੍ਰਥਮ ਕਦਮ ਰੱਖਣ ਦੇ ਅਵਸਰ ’ਤੇ ਉਨ੍ਹਾਂ ਨੂੰ ਆਪ ਤੋਂ ਆਸ਼ੀਰਵਚਨ ਅਤੇ ਮਾਰਗਰਦਸ਼ਨ ਪ੍ਰਾਪਤ ਹੋਵੇਗਾ। ਸ਼੍ਰੀਮਾਨ ਪੁਲਿਸ ਅਕਾਦਮੀ ਦੀ ਦੋ ਵਰ੍ਹਿਆਂ ਦੀ ਕਠਿਨ ਟ੍ਰੇਨਿੰਗ ਦੇ ਅੰਤਿਮ ਨਤੀਜਿਆਂ ਮੁਤਾਬਿਕ ਪਹਿਲੇ ਦੋਵੇਂ ਸਥਾਨ ਮਹਿਲਾ ਅਧਿਕਾਰੀਆਂ ਨੇ ਪ੍ਰਾਪਤ ਕੀਤੇ ਹਨ ਜਿਸ ਵਿੱਚੋਂ ਪਹਿਲੇ ਸਥਾਨ ’ਤੇ ਰੰਜਿਤਾ ਸ਼ਰਮਾ ਰਹੇ ਜਿਨ੍ਹਾਂ ਨੇ ਨਾ ਕੇਵਲ best probationer ਦਾ ਖਿਤਾਬ ਹਾਸਲ ਕੀਤਾ, ਲੇਕਿਨ IPS ਦੇ ਇਤਿਹਾਸ ਵਿੱਚ ਅਜਿਹੇ ਪਹਿਲੇ ਭਾਰਤ ਮਹਿਲਾ ਅਧਿਕਾਰੀ ਬਣੇ ਜਿਨ੍ਹਾਂ ਨੇ IPS Association Sword of Honour ਵੀ ਜਿੱਤਿਆ ਜੋ ਕਿ ਆਊਟਡੋਰ ਟ੍ਰੇਨਿੰਗ ’ਤੇ ਅਧਾਰਿਤ ਹੁੰਦਾ ਹੈ। ਦੂਸਰੇ ਸਥਾਨ ’ਤੇ ਇੱਕ ਪ੍ਰਤਿਭਾਸ਼ਾਲੀ ਮਹਿਲਾ ਅਧਿਕਾਰੀ ਸ਼੍ਰੇਯਾ ਗੁਪਤਾ ਰਹੇ ਅਤੇ ਤੁਹਾਡੀ ਆਗਿਆ ਹੋਵੇ ਤਾਂ ਇਸ ਸਮਾਗਮ ਦਾ ਸੰਚਾਲਨ ਕਰਨ ਦੇ  ਲਈ ਮੈਂ ਸ਼੍ਰੇਯਾ ਨੂੰ ਸੱਦਾ ਦੇਣਾ ਚਾਹਾਂਗਾ।

 

ਸ਼੍ਰੇਯਾ ਗੁਪਤਾ: ਜੈ ਹਿੰਦ ਸ਼੍ਰੀਮਾਨ! ਮੈਂ ਸ਼੍ਰੇਯਾ ਗੁਪਤਾ ਭਾਰਤੀ ਪੁਲਿਸ ਸੇਵਾ ਦੇ 2019 ਬੈਚ ਦੀ ਪ੍ਰੋਬੇਸ਼ਨਰੀ ਅਧਿਕਾਰੀ ਹਾਂ। ਮੈਂ ਮੂਲ ਰੂਪ ਵਿੱਚ ਦਿੱਲੀ ਤੋਂ ਹਾਂ ਅਤੇ ਮੈਨੂੰ ਤਮਿਲ ਨਾਡੂ ਕਾਡਰ ਅਲਾਟ ਹੋਇਆ ਹੈ। ਸ਼੍ਰੀਮਾਨ ਸਰਬਪ੍ਰਥਮ ਟ੍ਰੇਨਿੰਗ ਪ੍ਰਾਪਤ ਅਧਿਕਾਰੀਆਂ ਦੇ ਨਾਲ ਸੰਵਾਦ ਦੇ ਇਸ ਪ੍ਰੋਗਰਾਮ ਵਿੱਚ ਤੁਹਾਡੀ ਗਰਿਮਾਮਈ ਮੌਜੂਦਗੀ ਲਈ ਮੈਂ ਤੁਹਾਡਾ ਅਭਿਨੰਦਨ ਕਰਦੀ ਹਾਂ ਅਤੇ ਆਪਣਾ ਆਭਾਰ ਵਿਅਕਤ ਕਰਦੀ ਹਾਂ। ਇਸ ਸੰਵਾਦ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਮੈਂ ਆਪਣੇ ਸਾਥੀ ਅਧਿਕਾਰੀ ਸ਼੍ਰੀ ਅਨੁਜ ਪਾਲੀਵਾਲ ਨੂੰ ਸੱਦਾ ਦਿੰਦੀ ਹਾਂ ਕਿ ਉਹ ਆਪਣਾ ਪਰੀਚੈ ਦੇ ਕੇ ਤੁਹਾਡੇ ਨਾਲ ਸੰਵਾਦ ਸ਼ੁਰੂ ਕਰੇ।

 

ਅਨੁਜ ਪਾਲੀਪਾਲ: ਜੈ ਹਿੰਦ ਸ਼੍ਰੀਮਾਨ! ਸਰ ਮੇਰਾ ਨਾਮ ਅਨੁਜ ਪਾਲੀਵਾਲ ਹੈ। ਮੈਂ ਸਰ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦਾ ਨਿਵਾਸੀ ਹਾਂ ਅਤੇ ਸਰ ਮੈਨੂੰ ਕੇਰਲਾ ਕਾਡਰ ਅਲਾਟ ਹੋਇਆ ਹੈ। ਸਰ ਮੈਂ ਆਪਣੀ ਗ੍ਰੈਜੂਏਸ਼ਨ ਆਈਆਈਟੀ ਰੁੜਕੀ ਤੋਂ ਕੀਤੀ ਹੈ। ਉਸ ਦੇ ਬਾਅਦ ਮੈਂ ਸਰ ਦੋ ਸਾਲ ਇੱਕ ਨਿਜੀ ਕੰਪਨੀ ਵਿੱਚ ਕੰਮ ਕੀਤਾ ਹੈ ਸਰ।

 

ਪ੍ਰਧਾਨ ਮੰਤਰੀ:ਸਭ ਤੋਂ ਪਹਿਲਾਂ ਤਾਂ ਸ਼੍ਰੇਯਾ ਨੂੰ ਵਣੱਕਮ!

 

ਸ਼੍ਰੇਯਾ ਗੁਪਤਾ: ਵਣੱਕਮ ਸਰ।

 

ਪ੍ਰਸ਼ਨ 1:

ਪ੍ਰਧਾਨ ਮੰਤਰੀ: ਅੱਛਾ ਅਨੁਜ ਜੀ, ਤੁਸੀਂ ਆਈਆਈਟੀ ਤੋਂ ਪੜ੍ਹਾਈ ਕੀਤੀ ਹੈ ਅਤੇ ਫਿਰ ਆਪ ਦੋ ਸਾਲ ਕਿਤੇ ਹੋਰ ਕੰਮ ਕਰਨ ਦੇ ਲਈ ਚਲੇ ਗਏ ਅਤੇ ਆਪ ਪੁਲਿਸ ਸੇਵਾ ਵਿੱਚ ਆ ਗਏ।

 

ਅਜਿਹਾ ਤੁਹਾਡੇ ਮਨ ਵਿੱਚ ਕੀ ਸੀ ਕਿ ਤੁਸੀਂ ਪੁਲਿਸ ਸੇਵਾ ਨੂੰ ਆਪਣਾ ਕਰੀਅਰ ਬਣਾਇਆ? ਕਿਤੇ ਅਜਿਹਾ ਤਾਂ ਨਹੀਂ ਹੈ ਕਿ ਆਈਏਐੱਸ ਜਾਣਾ ਚਾਹੁੰਦੇ ਸੀ ਫਿਰ ਕਿਤੇ ਲੁੜਕ ਗਏ ਅਤੇ ਇੱਥੇ ਪਹੁੰਚ ਗਏ, ਅਜਿਹਾ ਤਾਂ ਨਹੀਂ ਹੋਇਆ ਹੈ?

 

ਅਨੁਜ ਪਾਲੀਪਾਲ: ਸਰ ਜਦੋਂ ਮੈਂ ਆਪਣੇ ਕਾਲਜ ਵਿੱਚ ਪੜ੍ਹ ਰਿਹਾ ਸੀ ਤਾਂ ਮੈਂ ਸਰ ਜਦੋਂ third year ਵਿੱਚ ਸੀ ਤਾਂ ਸਰ ਆਪਣੇ ਕਾਲਜ ਵਿੱਚ ਸਰ ਵਰਤਮਾਨ ਵਿੱਚ ਪੁਡੂਚੇਰੀ ਦੀ ਗਵਰਨਰ ਮਾਣਯੋਗ ਕਿਰਨ ਬੇਦੀ ਜੀ ਆਏ ਸਨ। ਤਾਂ ਸਰ ਜਦੋਂ ਉਨ੍ਹਾਂ ਨੇ ਆਪਣਾ ਸਰ ਉੱਥੇ ਜੋ ਲੈਕਚਰ ਦਿੱਤਾ ਸੀ ਤਾਂ ਸਰ ਜੋ ਉਸ ਤੋਂ ਅਸੀਂ ਬਹੁਤ ਲੋਕ ਸਰ ਕਾਫ਼ੀ ਪ੍ਰਭਾਵਿਤ ਹੋਏ ਸਾਂ ਅਤੇ ਸਰ ਅਸੀਂ ਸਿਵਲ ਸੇਵਾ ਦੀ ਤਿਆਰੀ ਕਰਨ ਦਾ ਨਿਸ਼ਚਾ ਕੀਤਾ ਸੀ। ਸਰ ਪਰੀਖਿਆ ਦਿੰਦੇ ਸਮੇਂ ਸਰ ਮੇਰਾ ਪਹਿਲਾ  preference  ਸਰ ਆਈਏਐੱਸ ਸੀ, ਦੂਸਰਾ ਆਈਪੀਐੱਸ ਸੀ ਅਤੇ ਸਰ ਮੈਂ ਉਸ ਦੇ ਬਾਅਦ ਦੁਬਾਰਾ ਪ੍ਰਯਤਨ ਨਹੀਂ ਕੀਤਾ, ਮੈਂ ਆਈਪੀਐੱਸ ਵਿੱਚ ਕਾਫ਼ੀ ਖੁਸ਼ ਹਾਂ ਅਤੇ ਸਰ ਦੇਸ਼ ਦੀ ਸੇਵਾ ਆਈਪੀਐੱਸ ਪੁਲਿਸ ਦੇ ਰੂਪ ਵਿੱਚ ਹੀ ਕਰਨਾ ਚਾਹੁੰਦਾ ਹਾਂ।

 

ਪ੍ਰਧਾਨ ਮੰਤਰੀ: ਹੁਣ ਤਾਂ ਕਿਰਨ ਜੀ ਉੱਥੇ ਐੱਲਜੀ ਨਹੀਂ ਹਨ। ਉੱਥੇ ਤਾਂ ਹੁਣ ਨਵੇਂ ਐੱਲਜੀ ਹਨ।

 

ਪ੍ਰਸ਼ਨ 2:

ਪ੍ਰਧਾਨ ਮੰਤਰੀ: ਅੱਛਾ ਅਨੁਜ ਤੁਹਾਡਾ ਬੈਕਗ੍ਰਾਊਂਡ ਬਾਇਓਟੈਕਨੋਲੋਜੀ ਦਾ ਹੈ। ਪੁਲਿਸਿੰਗ ਵਿੱਚ ਕ੍ਰਾਈਮ ਇਨਵੈਸਟੀਗੇਸ਼ਨ ਜਿਹੇ ਮਾਮਲਿਆਂ ਨੂੰ ਲੈ ਕੇ ਮੈਂ ਸਮਝਦਾ ਹਾਂ ਕਿ ਤੁਹਾਡੀ ਪੜ੍ਹਾਈ ਕੰਮ ਆ ਸਕਦੀ ਹੈ, ਤੁਹਾਨੂੰ ਕੀ ਲਗਦਾ ਹੈ?

 

ਅਨੁਜ ਪਾਲੀਵਾਲ: ਜੀ ਸਰ! ਬਿਲਕੁਲ ਆ ਸਕਦੀ ਹੈ ਸਰ! ਅੱਜ-ਕੱਲ੍ਹ ਸਰ scientific investigation  ਬਹੁਤ ਜ਼ਰੂਰੀ ਹੈ ਸਰ ਕਿਸੇ ਵੀ ਕੇਸ ਵਿੱਚ  conviction  ਲਿਆਉਣ ਦੇ ਲਈ ਅਤੇ ਸਰ ਨਵੀਆਂ-ਨਵੀਆਂ ਤਕਨੀਕਾਂ ਜਿਵੇਂ ਕਿ ਡੀਐੱਨਏ ਅਤੇ ਡੀਐੱਨਏ technology ’ਤੇ ਸਰ ਅੱਜ-ਕੱਲ੍ਹ ਕਾਫ਼ੀ ਫੋਕਸ ਕੀਤਾ ਜਾਂਦਾ ਹੈ। ਕਿਸੇ ਵੀ ਕੇਸ ਵਿੱਚ ਸਰ ਰੇਪ ਕੇਸ ਹੁੰਦਾ ਹੈ, ਮਰਡਰ ਕੇਸ ਹੁੰਦਾ ਹੈ ਤਾਂ ਸਰ ਇਨ੍ਹਾਂ ਵਿੱਚ ਡੀਐੱਨਏ ਦੀ ਕਾਫ਼ੀ ਮਹੱਤਤਾ ਹੈ ਅਤੇ ਡੀਐੱਨਏ ਫਿੰਗਰ ਪ੍ਰਿੰਟਿੰਗ ਅੱਜ-ਕੱਲ੍ਹ ਕਾਫ਼ੀ ਮਹੱਤਵਪੂਰਨ ਹੈ ਸਰ।

 

ਪ੍ਰਧਾਨ ਮੰਤਰੀ: ਇਸ ਕੋਰੋਨਾ ਕਾਲ ਵਿੱਚ ਵੈਕਸੀਨ ਦੀ ਇਤਨੀ ਚਰਚਾ ਹੋ ਰਹੀ ਹੈ । ਤਾਂ ਤੁਹਾਡਾ ਇਹ background ਹੋਣ ਦੇ ਕਾਰਨ ਉਸ ਵਿੱਚ ਵੀ ਰੁਚੀ ਲੈ ਕੇ ਵੀ ਪੜ੍ਹਾਈ-ਵੜ੍ਹਾਈ ਕਰਦੇ ਹੋ ਜਾਂ ਛੱਡ ਦਿੱਤੀ?

 

ਅਨੁਜ ਪਾਲੀਪਾਲ: ਸਰ ਹੁਣ ਤਾਂ ਧਿਆਨ ਟ੍ਰੇਨਿੰਗ ’ਤੇ ਹੈ ਸਰ।

 

ਪ੍ਰਸ਼ਨ 3:

ਪ੍ਰਧਾਨ ਮੰਤਰੀ:  ਅੱਛਾ ਇਸ ਦੇ ਇਲਾਵਾ ਵੀ ਤੁਹਾਡੀ ਕੀ Hobby ਹਨ?

 

ਅਨੁਜ ਪਾਲੀਵਾਲ: ਸਰ ਇਸ ਦੇ ਇਲਾਵਾ ਮੈਨੂੰ ਖੇਡਣਾ ਬਹੁਤ ਪਸੰਦ ਹੈ ਸਰ, music  ਵਿੱਚ interested ਹਾਂ ਸਰ।

 

ਪ੍ਰਧਾਨ ਮੰਤਰੀ: ਤਾਂ ਕਿੱਥੇ  Biotechnology , ਕਿੱਥੇ Music  ਅਤੇ ਕਿੱਥੇ ਇਹ Policing... ਕਿਉਂਕਿ ਸਾਡੀਆਂ  Hobbies  ਅਕਸਰ Policing  ਜਿਹੇ Tough  ਅਤੇ Demanding ਕੰਮ ਵਿੱਚ ਇੱਕ ਪ੍ਰਕਾਰ ਨਾਲ ਬਹੁਤ ਮਦਦ ਵੀ ਕਰ ਸਕਦੀਆਂ ਹਨ ਅਤੇ ਸੰਗੀਤ ਹੈ ਤਾਂ ਹੋਰ ਜ਼ਿਆਦਾ ਮਦਦ ਕਰ ਸਕਦਾ ਹੈ।

 

ਅਨੁਜ ਪਾਲੀਵਾਲ: ਜੀ ਸਰ!

 

ਦੇਖੋ ਅਨੁਜ, ਮੈਂ ਤੁਹਾਨੂੰ ਤੁਹਾਡੇ ਆਉਣ ਵਾਲੇ ਜੀਵਨ ਅਤੇ ਕਰੀਅਰ ਦੇ ਲਈ ਵਧਾਈ ਦਿੰਦਾ ਹਾਂ। ਤੁਸੀਂ ਹਰਿਆਣਾ ਦੇ ਰਹਿਣ ਵਾਲੇ ਹੋ ਅਤੇ ਤੁਸੀਂ ਕੇਰਲ ਕੈਡਰ ਵਿੱਚ ਕੰਮ ਕਰੋਗੇ। ਤੁਸੀਂ ਆਈਆਈਟੀ ਤੋਂ ਸਿੱਖਿਆ ਲਈ ਅਤੇ ਸਿਵਲ ਸਰਵਿਸਿਜ਼ ਵਿੱਚ ਹਿਊਮੈਨੀਟੀਜ਼ ਨੂੰ ਚੁਣਿਆ। ਤੁਸੀਂ ਅਜਿਹੀ ਸੇਵਾ ਵਿੱਚ ਹੋ ਜੋ ਕਠੋਰ ਮੰਨੀ ਜਾਂਦੀ ਹੈ ਅਤੇ ਤੁਹਾਨੂੰ ਸੰਗੀਤ ਨਾਲ ਵੀ ਪ੍ਰੇਮ ਹੈ। ਪਹਿਲੀ ਨਜ਼ਰ ਵਿੱਚ ਇਹ ਵਿਰੋਧਾਭਾਸ ਲਗ ਸਕਦੇ ਹਨ, ਲੇਕਿਨ ਇਹ ਤੁਹਾਡੀ ਬਹੁਤ ਵੱਡੀ ਤਾਕਤ ਵੀ ਬਣ ਸਕਦੇ ਹਨ। ਆਪਣੀ ਇਸ ਤਾਕਤ ਨੂੰ ਤੁਸੀਂ ਪੁਲਿਸ ਸੇਵਾ ਵਿੱਚ ਬਿਹਤਰ ਲੀਡਰਸ਼ਿਪ ਦੇਣ ਦੇ ਲਈ ਕੰਮ ਵਿੱਚ ਲਿਆਵੋਗੇ, ਇਹ ਮੇਰੀ ਸ਼ੁਭਕਾਮਨਾ ਹੈ।

 

ਅਨੁਜ ਪਾਲੀਵਾਲ: ਧੰਨਵਾਦ ਸਰ! ਜੈ ਹਿੰਦ ਸਰ!

 

ਸ਼੍ਰੇਯਾ ਗੁਪਤਾ: ਧੰਨਵਾਦ ਸ਼੍ਰੀਮਾਨ! ਹੁਣ ਮੈਂ ਬੇਨਤੀ ਕਰਾਂਗੀ ਆਪਣੇ ਸਾਥੀ ਪ੍ਰੋਬੇਸ਼ਨਰੀ ਅਧਿਕਾਰੀ ਸ਼੍ਰੀ ਰੋਹਨ ਜਗਦੀਸ਼ ਨੂੰ ਕਿ ਉਹ ਆਪਣਾ ਪਰੀਚੈ ਦੇਣ ਅਤੇ ਆਪਣਾ ਆਪ ਦੇ  ਨਾਲ ਵਾਰਤਾਲਾਪ ਸ਼ੁਰੂ ਕਰਨ।

 

ਰੋਹਨ ਜਗਦੀਸ਼: ਜੈ ਹਿੰਦ ਸ਼੍ਰੀਮਾਨ! ਮੇਰਾ ਨਾਮ ਰੋਹਨ ਜਗਦੀਸ਼ ਹੈ। ਮੈਂ ਭਾਰਤੀ ਪੁਲਿਸ ਸੇਵਾ 2019 ਬੈਚ ਦਾ ਪ੍ਰੋਬੇਸ਼ਨਰੀ ਅਧਿਕਾਰੀ ਹਾਂ। ਮੈਨੂੰ ਕਰਨਾਟਕ ਕੈਡਰ ਅਲਾਟ ਹੋਇਆ ਹੈ। ਮੈਂ ਬੰਗਲੌਰ ਦਾ ਮੂਲ ਨਿਵਾਸੀ ਹਾਂ ਅਤੇ ਮੈਂ ਬੰਗਲੌਰ ਯੂਨੀਵਰਸਿਟੀ ਦੇ ਯੂਨੀਵਰਸਿਟੀ ਲਾਅ ਕਾਲਜ ਤੋਂ ਲਾਅ ਦੀ ਡਿਗਰੀ ਦਾ ਗ੍ਰੈਜੂਏਟ ਹਾਂ। ਮੇਰੀ ਪਹਿਲੀ ਪ੍ਰਥਮ ਪਸੰਦ ਭਾਰਤੀ ਪੁਲਿਸ ਸੇਵਾ ਸੀ ਇਸ ਦੇ ਮੁੱਖ ਕਾਰਨ ਮੇਰੇ ਪਿਤਾ ਜੀ ਸਨ। ਉਨ੍ਹਾਂ ਨੇ ਕਰਨਾਟਕ ਰਾਜ ਦੀ ਪੁਲਿਸ ਵਿੱਚ 37 ਸਾਲ ਸੇਵਾ ਕੀਤੀ ਹੈ, ਇਹ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ। ਤਾਂ ਮੈਂ ਵੀ ਉਨ੍ਹਾਂ ਦੀ ਤਰ੍ਹਾਂ ਭਾਰਤੀ ਪੁਲਿਸ ਸੇਵਾ ਵਿੱਚ ਸੇਵਾ ਕਰਨ ਦੇ ਲਈ ਮੈਂ ਇਸ ਸੇਵਾ ਨੂੰ ਚੁਣਿਆ ਹੈ। ਜੈ ਹਿੰਦ ਸ਼੍ਰੀਮਾਨ!

 

ਪ੍ਰਸ਼ਨ 1:

ਪ੍ਰਧਾਨ ਮੰਤਰੀ: ਰੋਹਨ ਜੀ, ਆਪ ਬੰਗਲੌਰ ਦੇ ਹੋ, ਹਿੰਦੀ ਵੀ ਕਾਫ਼ੀ ਸਿੱਖ ਲਈ ਹੈ ਅਤੇ ਇੱਕ Law Graduate ਹੋ। ਤੁਸੀਂ ਪੌਲਿਟਿਕਸ ਅਤੇ ਇੰਟਰਨੈਸ਼ਨਲ ਰਿਲੇਸ਼ਨਸ ਦਾ ਵੀ ਅਧਿਐਨ ਕੀਤਾ ਹੈ। ਇਸ ਗਿਆਨ ਦਾ ਤੁਸੀਂ ਅੱਜ ਦੀ ਪੁਲਿਸ ਵਿਵਸਥਾ ਵਿੱਚ ਕੀ ਰੋਲ ਦੇਖਦੇ ਹੋ?

 

ਰੋਹਨ ਜਗਦੀਸ਼: ਸ਼੍ਰੀਮਾਨ ਮੈਂ ਜਦੋਂ ਟ੍ਰੇਨਿੰਗ ਵਿੱਚ join ਕੀਤਾ ਸੀ ਉਸ ਟਾਈਮ ’ਤੇ ਹੀ ਮੈਂ ਹਿੰਦੀ ਸਿੱਖੀ ਹੈ ਤਾਂ ਮੈਂ ਇਸ ਦੇ ਲਈ ਬਹੁਤ ਟ੍ਰੇਨਿੰਗ ਦੇ ਲਈ ਆਭਾਰੀ ਹਾਂ। ਅਤੇ ਮੈਂ ਪਲੀਟੀਕਲ ਸਾਇੰਸ ਅਤੇ ਇੰਟਰਨੈਸ਼ਨਲ ਰਿਲੇਸ਼ਨਸ ਸਿੱਖਦੇ ਵਕਤ ਮੈਂ ਦੁਨੀਆ ਹਾਲੇ ਬਹੁਤ ਛੋਟੀ ਹੈ ਲਗ ਰਿਹਾ globalisation ਦੇ ਦੁਆਰਾ।  ਤਾਂ ਇਸ ਲਈ ਅਸੀਂ ਹਰ ਤਰ੍ਹਾਂ ਪੁਲਿਸ ਏਜੰਸੀਜ਼ ਅਤੇ ਦੂਸਰੇ ਰਾਜਾਂ ਦੇ ਨਾਲ ਵੀ ਇੰਟਰਪੋਲ ਦੇ ਦੁਆਰਾ ਕੰਮ ਕਰਨ ਦਾ ਮੌਕਾ ਮਿਲੇਗਾ ਤਾਂ ਸਾਡਾ crime detection and investigation ਅਜੇ ਇਨ੍ਹਾਂ ਸਾਈਬਰ ਕ੍ਰਾਈਮਸ ਦੇ ਦੁਆਰਾ ਕ੍ਰਾਈਮ ਸਿਰਫ਼ ਇੰਡੀਆ ਦਾ ਹੀ localise ਨਹੀਂ ਹੈ, but international  ਵੀ ਹੈ। ਤਾਂ ਇਸ knowledge ਨਾਲ ਰਿਲੇਸਨਸ ਰੱਖਣਾ ਅਤੇ ਕ੍ਰਾਈਮਸ ਨੂੰ ਸੌਲਵ ਕਰਨਾ, international cross border terrorism, naxalism  ਅਤੇ drugs ਦੇ ਮਾਮਲੇ ਵਿੱਚ ਸੌਲਵ ਕਰਨ ਲਈ ਉਪਯੋਗ ਹੁੰਦਾ ਹੈ ਸ਼੍ਰੀਮਾਨ।

 

ਪ੍ਰਸ਼ਨ 2:

ਪ੍ਰਧਾਨ ਮੰਤਰੀ: ਅਸੀਂ ਅਕਸਰ ਪੁਲਿਸ ਅਕੈਡਮੀ ਵਿੱਚ ਕਠਿਨ ਫਿਜ਼ੀਕਲ ਟ੍ਰੇਨਿੰਗ ਬਾਰੇ ਸੁਣਦੇ ਹਾਂ। ਤੁਹਾਨੂੰ ਜੋ ਟ੍ਰੇਨਿੰਗ ਮਿਲੀ, ਤੁਹਾਨੂੰ ਕੀ ਲਗਦਾ ਹੈ ਕਿਉਂਕਿ ਤੁਸੀਂ ਆਪਣੇ ਪਿਤਾ ਜੀ ਨੂੰ ਦੇਖਿਆ ਹੈ, ਜ਼ਿੰਦਗੀ ਪੂਰੀ ਤੁਹਾਡੀ ਇਹ ਪੁਲਿਸ ਬੇੜੇ ਦੇ ਦਰਮਿਆਨ ਬੀਤੀ ਹੈ। ਲੇਕਿਨ ਆਪ ਆਪਣੇ ਆਪ ਖੁਦ ਇਸ ਟ੍ਰੇਨਿੰਗ ਵਿੱਚ ਆਏ, ਤਾਂ ਤੁਹਾਨੂੰ ਕੀ feel ਹੋ ਰਿਹਾ ਹੈ? ਮਨ ਵਿੱਚ ਇੱਕ ਸੰਤੋਖ ਹੋ ਰਿਹਾ ਹੈ?

 

ਤੁਹਾਡੇ ਪਿਤਾ ਜੀ ਨੇ ਜੋ ਤੁਹਾਡੇ ਤੋਂ ਉਮੀਦਾਂ ਕੀਤੀਆਂ ਹੋਣਗੀਆਂ ਉਸ ਨੂੰ ਪੂਰਾ ਕਰਨ ਲਈ ਸਮਰੱਥਾਵਾਂ ਤੁਹਾਡੀਆਂ ਦਿਖਦੀਆਂ ਹੋਣਗੀਆਂ ਅਤੇ ਤੁਹਾਡੇ ਪਿਤਾ ਜੀ comparison ਕਰਦੇ ਹੋਣਗੇ, ਕਿ ਉਨ੍ਹਾਂ ਦੇ ਜ਼ਮਾਨੇ ਵਿੱਚ ਟ੍ਰੇਨਿੰਗ ਕੈਸੀ ਹੁੰਦੀ ਸੀ, ਤੁਹਾਡੇ ਜ਼ਮਾਨੇ ਵਿੱਚ ਕੈਸੀ ਹੁੰਦੀ ਹੈ? ਤਾਂ ਆਪ ਦੋਹਾਂ ਦੇ ਦਰਮਿਆਨ ਥੋੜ੍ਹੀ ਭਿੜਤ ਵੀ ਹੁੰਦੀ ਹੋਵੇਗੀ?

 

ਰੋਹਨ ਜਗਦੀਸ਼: ਸਰ ਮੇਰੇ ਪਿਤਾ ਜੀ ਮੇਰਾ ਰੋਲ ਮਾਡਲ ਵੀ ਹਨ ਅਤੇ ਉਨ੍ਹਾਂ ਨੇ ਕਰਨਾਟਕ ਪੁਲਿਸ ਵਿੱਚ ਸਬ-ਇੰਸਪੈਕਟਰ ਦੇ ਰੂਪ ਵਿੱਚ join ਕੀਤਾ ਸੀ ਅਤੇ 37 ਸਾਲ ਬਾਅਦ ਉਹ ਐੱਸੀਪੀ ਦੇ ਰੈਂਕ ਵਿੱਚ ਉਹ ਰਿਟਾਇਰ ਵੀ ਹੋ ਚੁੱਕੇ ਹਨ ਸਰ ਤਾਂ ਜਦੋਂ ਮੈਂ ਅਕਾਦਮੀ ਪਹੁੰਚਿਆ ਸੀ ਤਾਂ ਉਨ੍ਹਾਂ ਨੇ ਬੋਲਿਆ ਸੀ ਕਿ ਪੁਲਿਸ ਟ੍ਰੇਨਿੰਗ ਬਹੁਤ ਕਠਿਨ ਹੁੰਦੀ ਹੈ ਅਤੇ ਬਹੁਤ ਮਿਹਨਤ ਕਰਨੀ ਪਵੇਗੀ। ਤਾਂ ਮੈਂ ਆਉਂਦੇ ਹੀ ਅੰਦਰ ਇੱਕ Michelangelo ਦਾ ਇੱਕ ਵਾਕ ਲਿਖਿਆ ਹੈ ਸਰ, ਉਸ ਵਿੱਚ ਬੋਲਿਆ ਹੈ-ਸਾਡੇ ਸਭ ਦੇ ਅੰਦਰ statue already ਹੈ, ਇੱਕ ਸ਼ਿਲਪ ਹੈ। ਸਾਨੂੰ ਅਕਾਦਮੀ ਦੇ ਦੁਆਰਾ ਉਸ ਸ਼ਿਲਪ ਨੂੰ stone ਤੋਂ ਕੱਢਣਾ ਪੈਂਦਾ ਹੈ। ਇਸੇ ਤਰ੍ਹਾਂ ਹੀ ਸਾਡੇ ਡਾਇਰੈਕਟਰ ਸਰ ਅਤੇ ਸਾਡੀ ਸਾਰੀ ਫੈਕਲਟੀ ਨੇ ਸਾਨੂੰ ਟ੍ਰੇਨ ਕਰਕੇ ਸਾਡਾ ਬਿਹਤਰੀਨ ਸ਼ਿਲਪ ਬਣਾਇਆ ਹੈ। ਤਾਂ ਅਸੀਂ ਇਹ ਸ਼ਿਲਪ ਲੈ ਕੇ ਸਾਡੇ ਦੇਸ਼ ਦੀ ਸੇਵਾ ਕਰਾਂਗੇ ਸਰ।

 

ਪ੍ਰਧਾਨ ਮੰਤਰੀ: ਅੱਛਾ ਇਸ ਟ੍ਰੇਨਿੰਗ ਨੂੰ ਹੋਰ ਬਿਹਤਰ ਕਰਨ ਦੇ  ਲਈ ਕੀ ਕਰਨਾ ਚਾਹੀਦਾ ਹੈ, ਕੋਈ ਸੁਝਾਅ ਹੈ ਤੁਹਾਡੇ ਮਨ ਵਿੱਚ?

 

ਰੋਹਨ ਜਗਦੀਸ਼: ਸਰ ਹਾਲੇ already  ਬਹੁਤ ਬਿਹਤਰ ਹੈ। ਮੈਂ ਪਹਿਲਾਂ ਸੋਚਦਾ ਸੀ ਕਿ ਬਹੁਤ ਕਠਿਨ ਹੈ ਅਤੇ ਹੁਣ ਸਾਡੇ ਡਾਇਰੈਕਟਰ ਆਉਣ ਦੇ ਬਾਅਦ ਹੋਰ ਸਭ changes ਹੋ ਚੁੱਕਿਆ ਹੈ ਅਤੇ ਸਾਡੀ ਸੋਚ ਰੱਖ ਕੇ ਹੀ ਟ੍ਰੇਨਿੰਗ ਕਰ ਰਹੇ ਹਨ ਸਾਡੀ international standards ’ਤੇ ਟ੍ਰੇਨਿੰਗ ਕਰ ਰਹੇ ਹਨ ਤਾਂ ਮੈਂ ਬਹੁਤ ਖੁਸ਼ ਹਾਂ ਇਸ ਟ੍ਰੇਨਿੰਗ ਤੋਂ।

 

ਪ੍ਰਸ਼ਨ 3:

ਪ੍ਰਧਾਨ ਮੰਤਰੀ:

ਰੋਹਨ ਜੀ, ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਚੰਗੇ ਸਵਿਮਰ ਹੋ ਅਤੇ ਤੁਸੀਂ ਅਕੈਡਮੀ ਦੇ ਪੁਰਾਣੇ ਸਾਰੇ ਰਿਕਾਰਡ ਵੀ ਤੋੜ ਦਿੱਤੇ ਹਨ। ਜ਼ਾਹਿਰ ਹੈ ਕਿ ਤੁਸੀਂ ਅੱਜ-ਕੱਲ੍ਹ ਓਲੰਪਿਕਸ ਵਿੱਚ ਭਾਰਤ ਦੇ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਨੂੰ ਵੀ ਬਰਾਬਰ ਫਾਲੋ ਕਰ ਰਹੇ ਹੋਵੋਂਗੇ। ਆਉਣ ਵਾਲੇ ਸਮੇਂ ਵਿੱਚ ਪੁਲਿਸ ਸੇਵਾ ਤੋਂ ਬਿਹਤਰ ਐਥਲੀਟਸ ਕੱਢਣ ਦੇ ਲਈ ਜਾਂ ਫਿਰ ਪੁਲਿਸ ਦੇ ਫਿਟਨਸ ਲੈਵਲ ਨੂੰ ਸੁਧਾਰਨ ਦੇ ਲਈ ਤੁਹਾਡੇ ਮਨ ਵਿੱਚ ਕੋਈ ਵਿਚਾਰ ਆਉਂਦਾ ਹੈ ਕਿ ਅੱਜ ਤੁਸੀਂ ਦੇਖਦੇ ਹੋਵੋਂਗੇ ਕਿ ਇੱਕ age  ਦੇ ਬਾਅਦ ਪੁਲਿਸ ਦਾ ਜ਼ਰਾ ਬੈਠਣਾ, ਉੱਠਣਾ, ਚਲਣਾ ਸਭ ਜ਼ਰਾ ਕੁਝ ਅਲੱਗ ਹੀ ਨਜ਼ਰ ਆਉਂਦਾ ਹੈ, ਤੁਹਾਨੂੰ ਕੀ ਲਗਦਾ ਹੈ?

 

 

ਰੋਹਨ ਜਗਦੀਸ਼: ਸਰ ਅਕਾਦਮੀ ਵਿੱਚ ਸਾਡੀ ਫਿਟਨਸ ਵੱਲ ਬਹੁਤ ਧਿਆਨ ਦਿੱਤਾ ਜਾਂਦਾ ਹੈ। ਤਾਂ ਇਸ ਲਈ ਮੇਰੀ ਸੋਚ ਇਹ ਹੈ ਕਿ ਅਸੀਂ ਇੱਥੇ ਸਮਾਂ ਬਿਤਾਉਣ ਦੇ ਬਾਅਦ ਫਿਟਨਸ ਦਾ ਇੱਕ ਸਿਰਫ਼ ਟ੍ਰੇਨਿੰਗ ਵਿੱਚ ਹੀ ਨਹੀਂ, ਪਰ ਸਾਡੀ ਜ਼ਿੰਦਗੀ ਵਿੱਚ ਇੱਕ ਪਾਰਟ ਹੋ ਜਾਂਦਾ ਹੈ ਸਰ। ਹਾਲੇ ਵੀ ਮੇਰੀ ਸ਼ਾਇਦ ਕਲਾਸ ਨਹੀਂ ਹੈ ਤਾਂ ਮਾਰਨਿੰਗ ਪੀਟੀ ਨਹੀਂ ਤਾਂ ਵੀ ਮੈਂ ਸਵੇਰੇ 5 ਵਜੇ ਉੱਠ ਜਾਂਦਾ ਹਾਂ ਸਰ ਕਿਉਂਕਿ ਉਹ routine ਰਹਿ ਚੁੱਕਿਆ ਹੈ। ਤਾਂ ਸਾਡਾ ਇਹ ਪੂਰੀ ਜ਼ਿੰਦਗੀ ਵਿੱਚ ਇਹ  ਅਸੀਂ  ਲੈਕੇ ਜਾਵਾਂਗੇ ਅਤੇ ਜਦੋਂ ਅਸੀਂ ਜ਼ਿਲ੍ਹਾ ਪਹੁੰਚਾਂਗੇ ਤਾਂ ਸਾਡੇ ਸਾਥੀ ਅਧਿਕਾਰੀ ਅਤੇ ਸਾਡੇ ਨਾਲ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਵੀ ਇਸ ਬਾਰੇ ਵਿੱਚ ਬੋਲ ਕੇ ਉਸ ਨੂੰ ਵੀ stress management ਅਤੇ health ਦੇ management ਅਤੇ ਉਨ੍ਹਾਂ ਦੀ ਤਬੀਅਤ ਨੂੰ ਕਿਵੇਂ ਠੀਕ ਰੱਖਣਾ ਹੈ, ਇਸ ਦੀ ਜਾਣਕਾਰੀ ਵੀ ਦੇ ਕੇ ਮੈਂ ਸਿਰਫ਼ ਆਪਣੀ ਫਿਟਨਸ ਹੀ ਨਹੀਂ ਪਰ ਸਭ ਨੂੰ ਫਿਟਨਸ ਕਰਕੇ ਪੂਰੇ ਇੰਡੀਆ ਨੂੰ ਫਿਟ ਰੱਖਣ ਦੀ ਕੋਸ਼ਿਸ਼ ਕਰਨਾ ਚਾਹਾਂਗਾ।

 

ਪ੍ਰਧਾਨ ਮੰਤਰੀ: ਚਲੋ ਰੋਹਨ ਜੀ, ਮੈਨੂੰ ਤੁਹਾਡੇ ਨਾਲ ਗੱਲ ਕਰਕੇ ਚੰਗਾ ਲਗਿਆ। ਫਿਟਨਸ ਅਤੇ ਪ੍ਰੋਫੈਸ਼ਨਲਿਜ਼ਮ ਸਾਡੀ ਪੁਲਿਸ ਦੀ ਇੱਕ ਬਹੁਤ ਬੜੀ ਜ਼ਰੂਰਤ ਹੈ। ਮੈਨੂੰ ਲਗਦਾ ਹੈ ਕਿ ਤੁਹਾਡੇ ਜਿਹੇ ਉਤਸ਼ਾਹੀ ਨੌਜਵਾਨ ਇਨ੍ਹਾਂ ਸੁਧਾਰਾਂ ਨੂੰ ਹੋਰ ਆਸਾਨੀ ਨਾਲ ਪੁਲਿਸ ਸਿਸਟਮ ਵਿੱਚ ਲਾਗੂ ਕਰ ਸਕਦੇ ਹਨ। ਪੁਲਿਸ ਆਪਣੀ ਫੋਰਸ ਵਿੱਚ ਫਿਟਨਸ ਨੂੰ ਪ੍ਰਮੋਟ ਕਰੇਗੀ ਤਾਂ ਸਮਾਜ ਵਿੱਚ ਵੀ ਯੁਵਾ ਫਿਟ ਰਹਿਣ ਦੇ ਲਈ ਪ੍ਰੇਰਿਤ ਹੋਣਗੇ। ਮੇਰੀਆਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ।

ਰੋਹਨ ਜਗਦੀਸ਼: ਜੈ ਹਿੰਦ ਸ਼੍ਰੀਮਾਨ।

 

ਸ਼੍ਰੇਯਾ ਗੁਪਤਾ: ਧੰਨਵਾਦ ਸ਼੍ਰੀਮਾਨ! ਇਸ ਲੜੀ ਨੂੰ ਵਧਾਉਂਦੇ ਹੋਏ ਹੁਣ ਮੈਂ ਬੁਲਾਉਂਦੀ ਹਾਂ ਸ਼੍ਰੀ ਗੌਰਵ ਰਾਮਪ੍ਰਵੇਸ਼ ਰਾਏ ਨੂੰ ਕਿ ਉਹ ਤੁਹਾਡੇ ਸਾਹਮਣੇ ਆਪਣਾ ਪਰੀਚੈ ਰੱਖਣ ਅਤੇ ਸੰਵਾਦ ਕਰਨ।

ਗੌਰਵ ਰਾਮਪ੍ਰਵੇਸ਼ ਰਾਏ: ਜੈ ਹਿੰਦ ਸਰ! ਮੇਰਾ ਨਾਮ ਗੌਰਵ ਰਾਏ ਹੈ। ਮੈਂ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਦਾ ਨਿਵਾਸੀ ਹਾਂ ਅਤੇ ਮੈਨੂੰ ਛੱਤੀਸਗੜ੍ਹ ਕਾਡਰ allot ਹੋਇਆ ਹੈ। ਮੈਂ ਕਾਲਜ ਆਵ੍ ਇੰਜੀਨੀਅਰਿੰਗ, ਪੁਣੇ ਤੋਂ ਇੰਜੀਨੀਅਰਿੰਗ ਕੀਤੀ ਹੈ ਅਤੇ ਇੰਡੀਅਨ ਪੁਲਿਸ ਸਰਵਿਸ ਤੋਂ ਪਹਿਲਾਂ ਮੈਂ ਇੰਡੀਅਨ ਰੇਲਵੇਜ਼ ਵਿੱਚ ਕਾਰਜਰਤ ਸੀ।

ਪ੍ਰਸ਼ਨ 1:

ਪ੍ਰਧਾਨ ਮੰਤਰੀ: ਗੌਰਵ ਜੀ, ਮੈਨੂੰ ਦੱਸਿਆ ਗਿਆ ਕਿ ਤੁਸੀਂ ਤਾਂ ਸ਼ਤਰੰਜ ਦੇ ਖਿਡਾਰੀ ਹੋ, ਬਹੁਤ ਚੰਗਾ ਖੇਡਦੇ ਹੋ ਸ਼ਤਰੰਜ। ਸ਼ਹ ਅਤੇ ਮਾਤ ਦੀ ਇਸ ਖੇਡ ਵਿੱਚ ਇਹ ਵੀ ਤੈਅ ਹੈ ਕਿ ਤੁਸੀਂ ਜਿੱਤਣਾ ਹੀ ਜਿੱਤਣਾ ਹੈ। ਵੈਸੇ ਹੀ ਤੁਸੀਂ ਸੋਚਿਆ ਕਦੇ ਕਿ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਤੁਹਾਡਾ ਸ਼ਤਰੰਜ ਦਾ ਗਿਆਨ ਕੀ ਕੰਮ ਆ ਸਕਦਾ ਹੈ?

 

ਗੌਰਵ ਰਾਮਪ੍ਰਵੇਸ਼ ਰਾਏ: ਮੈਂ ਕਿਉਂਕਿ ਸ਼ਤਰੰਜ ਖੇਡਦਾ ਹਾਂ ਤਾਂ ਮੈਂ ਹਮੇਸ਼ਾ ਉਸੇ ਤਰੀਕੇ ਨਾਲ ਸੋਚਦਾ ਹਾਂ। ਮੈਨੂੰ ਜਿਵੇਂ ਛੱਤੀਸਗੜ੍ਹ ਕਾਡਰ allot ਹੋਇਆ ਹੈ ਅਤੇ ਉੱਥੇ ਬਹੁਤ Left Wing Extremism ਹੈ  ਉੱਪਰ ਬਹੁਤ ਅਤੇ ਸਰ ਮੈਨੂੰ ਹਮੇਸ਼ਾ ਇਹੀ ਲਗਦਾ ਹੈ ਕਿ ਸ਼ਤਰੰਜ ਵਿੱਚ ਦੋ ਚੀਜ਼ਾਂ ਹੁੰਦੀਆਂ ਹਨ ਇੱਕ strategy ਅਤੇ tactics ਤਾਂ ਹਮੇਸ਼ਾ ਸਾਡੀ ਫੋਰਸ ਵਿੱਚ ਪਾਲਿਸੀਜ਼ ਵਿੱਚ ਅਜਿਹੀਆਂ strategies ਹੋਣ ਜੋ ਉਨ੍ਹਾਂ ਨੂੰ tackle ਕਰ ਸਕਣ। ਅਤੇ ਆਪ੍ਰੇਸ਼ਨਸ ਦੇ through ਅਸੀਂ ਅਜਿਹੇ tactics ਦਾ ਇਸਤੇਮਾਲ ਕਰੀਏ ਜੋ ਕਿ ਸਾਨੂੰ ਟ੍ਰੇਨਿੰਗ ਅਕਾਦਮੀ ਵਿੱਚ ਵੀ ਸਿਖਾਇਆ ਗਿਆ ਹੈ। ਇਸ ਤਰੀਕੇ ਨਾਲ ਆਪਰੇਸ਼ਨਸ ਕਰੀਏ ਕਿ ਸਾਡਾ ਘੱਟ ਤੋਂ ਘੱਟ losses ਹੋਣ ਅਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਉਨ੍ਹਾਂ ਲੋਕਾਂ ’ਤੇ ਅਟੈਕ ਕਰਕੇ ਉਨ੍ਹਾਂ ਲੋਕਾਂ ਨੂੰ ਰੋਕ ਸਕੀਏ।

 

ਪ੍ਰਸ਼ਨ 2:

ਪ੍ਰਧਾਨ ਮੰਤਰੀ: ਗੌਰਵ ਜੀ, ਤੁਸੀਂ ਦੱਸਿਆ ਕਿ ਤੁਹਾਡਾ ਕਾਡਰ ਛੱਤੀਸਗੜ੍ਹ allot ਹੋਇਆ ਹੈ ਅਤੇ ਉੱਥੋਂ ਦੀ ਸਥਿਤੀ ਦੇ ਬਾਰੇ ਵਿੱਚ ਤੁਸੀਂ ਉਲੇਖ ਕੀਤਾ ਹੈ ਕਿ Left Wing Extremism ਦੀ ਸਥਿਤੀ ਵੀ ਹੈ ਅਤੇ ਉਸ ਤੋਂ ਜਾਣੂ ਵੀ ਹੋ। ਅਜਿਹੇ ਵਿੱਚ ਤੁਹਾਡੀ ਭੂਮਿਕਾ ਹੋਰ ਵੀ ਅਹਿਮ ਹੈ। ਤੁਹਾਨੂੰ ਕਾਨੂੰਨ ਵਿਵਸਥਾ ਦੇ ਨਾਲ-ਨਾਲ ਕਬਾਇਲੀ ਖੇਤਰਾਂ ਵਿੱਚ ਵਿਕਾਸ ਅਤੇ ਸੋਸ਼ਲ ਕਨੈਕਟ ਨੂੰ ਵੀ ਸਪੋਰਟ ਕਰਨਾ ਹੈ। ਤੁਸੀਂ ਇਸ ਦੇ ਲਈ ਕੋਈ ਵਿਸ਼ੇਸ਼ ਤਿਆਰੀ ਕੀਤੀ ਹੈ?

 

ਪ੍ਰਧਾਨ ਮੰਤਰੀ: ਤੁਸੀਂ ਗੜ੍ਹਚਿਰੋਲੀ ਖੇਤਰ ਵਿੱਚ ਵੀ ਕਾਫੀ ਕੁਝ studies ਕਰਦੇ ਹੋਵੋਗੇ ਮਹਾਰਾਸ਼ਟਰ ਦੇ ਹੋ ਤਾਂ?

ਗੌਰਵ ਰਾਮਪ੍ਰਵੇਸ਼ ਰਾਏ: ਭਾਰਤੀ ਸਰਕਾਰ ਦੀ ਜੋ ਦੋ ਤਰਫ਼ਾ ਰਣਨੀਤੀ ਹੈ, ਵਿਕਾਸ ਦੀ ਅਤੇ security point of view ਤੋਂ ਕਿਉਂਕਿ ਸਰ ਮੈਂ ਕਾਲਜ ਵਿੱਚ  ਸੀ ਮੈਂ ਸਿਵਲ ਇੰਜੀਨੀਅਰ ਹਾਂ। ਤਾਂ ਮੈਂ ਇਹ ਸਮਝਦਾ ਹਾਂ ਕਿ ਮੈਂ Left Wing Extremism ਨੂੰ ਖ਼ਤਮ ਕਰਨ ਦੇ ਲਈ ਵਿਕਾਸ ਹੀ ਇੱਕ ਰਸਤਾ ਹੈ। ਅਤੇ ਵਿਕਾਸ ਦੇ ਲਈ ਸਭ ਤੋਂ ਪਹਿਲਾਂ ਅਗਰ ਅਸੀਂ ਸੋਚੀਏ ਤਾਂ ਸਾਡੇ ਦਿਮਾਗ ਵਿੱਚ ਰੇਲ, ਰੋਡ, ਰੇਲਵੇਜ਼, ਘਰ ਬੇਸਿਕ ਸਿਵਲ ਫੈਸਿਲਿਟੀਜ਼ ਆਉਂਦੀਆਂ ਹਨ ਤਾਂ ਮੈਂ ਇਹ ਸਮਝਦਾ ਹਾਂ ਕਿ ਅਗਰ ਮੈਂ ਸਿਵਲ ਇੰਜੀਨੀਅਰ ਹਾਂ ਤਾਂ ਮੈਂ ਆਪਣੀ ਇਸ knowledge ਦਾ ਅੱਛੀ ਤਰ੍ਹਾਂ ਉਪਯੋਗ ਕਰ ਸਕਾਂਗਾ ਛੱਤੀਸਗੜ੍ਹ ਵਿੱਚ।

ਪ੍ਰਧਾਨ ਮੰਤਰੀ: ਤੁਸੀਂ ਗੜ੍ਹਚਿਰੌਲੀ ਖੇਤਰ ਵਿੱਚ ਵੀ ਕਾਫ਼ੀ ਕੁਝ studies ਕਰਦੇ ਹੋਵੋਂਗੇ ਮਹਾਰਾਸ਼ਟਰ ਦੇ ਹੋ ਤਾਂ?

ਗੌਰਵ ਰਾਮਪ੍ਰਵੇਸ਼ ਰਾਏ: ਜੀ ਸਰ! ਉਸ ਦੇ ਬਾਰੇ ਵੀ ਮਾਲੂਮ ਹੈ ਥੋੜ੍ਹਾ।

ਪ੍ਰਧਾਨ ਮੰਤਰੀ: ਗੌਰਵ ਜੀ, ਤੁਹਾਡੇ ਜਿਹੇ ਯੁਵਾ ਅਫ਼ਸਰਾਂ ’ਤੇ ਬਹੁਤ ਬੜੀ ਜ਼ਿੰਮੇਦਾਰੀ ਹੈ। ਸਾਈਬਰ ਫਰੌਡਸ ਹੋਣ ਜਾਂ ਫਿਰ ਹਿੰਸਾ ਦੇ ਰਸਤੇ ’ਤੇ ਗਏ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਹੋਵੇ। ਬੀਤੇ ਸਾਲਾਂ ਵਿੱਚ ਬਹੁਤ ਮਿਹਨਤ ਕਰਕੇ ਮਾਓਵਾਦੀ ਹਿੰਸਾ ਨੂੰ ਅਸੀਂ ਸੀਮਿਤ ਕਰ ਰਹੇ ਹਾਂ। ਅੱਜ ਕਬਾਇਲੀ ਖੇਤਰਾਂ ਵਿੱਚ ਵਿਕਾਸ ਅਤੇ ਵਿਸ਼ਵਾਸ ਦੇ ਨਵੇਂ ਸੇਤੂ ਬਣਾਏ ਜਾ ਰਹੇ ਹਨ। ਮੈਨੂੰ ਵਿਸ਼ਵਾਸ ਹੈ ਕਿ ਆਪ ਜਿਹੀ ਨੌਜਵਾਨ ਲੀਡਰਸ਼ਿਪ ਇਸ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾਵੇਗੀ। ਮੇਰੀਆਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ।

ਗੌਰਵ ਰਾਮਪ੍ਰਵੇਸ਼ ਰਾਏ: ਧੰਨਵਾਦ ਸਰ! ਜੈ ਹਿੰਦ!

ਸ਼੍ਰੇਯਾ ਗੁਪਤਾ: ਸ਼੍ਰੀਮਾਨ ਜੀ ਤੁਹਾਡਾ ਬਹੁਤ ਧੰਨਵਾਦ! ਹੁਣ ਮੈਂ ਬੁਲਾਉਣਾ ਚਾਹਾਂਗੀ ਸ਼੍ਰੀਮਤੀ ਰੰਜੀਤਾ ਸ਼ਰਮਾ ਨੂੰ ਕਿ ਉਹ ਤੁਹਾਡੇ ਸਾਹਮਣੇ ਆ ਕੇ ਆਪਣਾ ਪਰੀਚੈ ਰੱਖਣ ਅਤੇ ਆਪਣੇ ਵਿਚਾਰ ਵਿਅਕਤ ਕਰਨ।

ਰੰਜੀਤਾ ਸ਼ਰਮਾ: ਜੈ ਹਿੰਦ ਸਰ! ਮੇਰਾ ਨਾਮ ਰੰਜੀਤਾ ਹੈ। ਮੈਂ ਹਰਿਆਣਾ ਤੋਂ ਹਾਂ ਅਤੇ ਮੈਨੂੰ ਰਾਜਸਥਾਨ ਕਾਡਰ allot ਹੋਇਆ ਹੈ। ਸਰ ਮੇਰੀ ਡਿਸਟ੍ਰਿਕਟ ਪੋਲਿਟੀਕਲ ਟ੍ਰੇਨਿੰਗ ਦੇ ਦੌਰਾਨ ਸ਼ੁਰੂਆਤ ਵਿੱਚ ਹੀ ਇੱਕ ਅਤਿ ਬਿਖਮ ਲਾਅ ਐਂਡ ਆਰਡਰ ਸਿਚੁਏਸ਼ਨ ਦਾ ਮੈਨੂੰ ਸਾਹਮਣਾ ਕਰਨਾ ਪਿਆ। ਸਰ ਇਸ ਦੌਰਾਨ ਮੈਨੂੰ ਸੰਜਮ ਦੇ ਮਹੱਤਵ ਦਾ ਗਿਆਨ ਹੋਇਆ। ਸਰ ਕਿਉਂਕਿ ਲਗਭਗ ਸਭ ਤਰ੍ਹਾਂ ਦੀ ਅੰਦਰੂਨੀ ਸੁਰੱਖਿਆ ਦੇ ਮਾਮਲੇ ਹੋਣ ਜਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋਵੇ, ਉੱਥੇ ਅਸੀਂ ਸਾਡੇ ਹੀ ਦੇਸ਼ ਦੇ ਨਾਗਰਿਕਾਂ ਦਾ ਸਾਹਮਣਾ ਕਰ ਰਹੇ ਹੁੰਦੇ ਹਾਂ ਅਤੇ ਇਸ ਪਰਿਸਥਿਤੀ ਵਿੱਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਸੰਜਮ ਵਰਤੀਏ ਅਤੇ ਜੈਸਾ ਕਿ ਸਰ ਸਾਡੀ ਅਕਾਦਮੀ ਵਿੱਚ ਵੀ ਕਾਫੀ ਜਗ੍ਹਾ ਅਸੀਂ ਇਹ ਪੜ੍ਹਦੇ ਹਾਂ ਕਿ ਸਰਦਾਰ ਪਟੇਲ ਜਿਨ੍ਹਾਂ ਨੇ IPS Probationers ਅਤੇ IPS ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਅਗਰ ਕੋਈ ਜਿਸ ਪਲ ਪੁਲਿਸ ਅਧਿਕਾਰੀ ਆਪਣਾ ਸੰਜਮ ਖੋ ਦਿੰਦਾ ਹੈ, ਉਸੇ ਪਲ ਉਹ ਇੱਕ ਪੁਲਿਸ ਅਧਿਕਾਰੀ ਨਹੀਂ ਰਹਿੰਦਾ। ਤਾਂ ਸਰ ਇਸ ਪੁਲਿਸ ਟ੍ਰੇਨਿੰਗ ਦੇ ਦੌਰਾਨ ਚਾਹੇ ਉਹ ਅਕਾਦਮੀ ਵਿੱਚ ਹੋਵੇ ਜਾਂ ਚਾਹੇ ਉਹ ਜ਼ਿਲ੍ਹੇ ਦੀ ਜੋ ਵਿਵਹਾਰਕ ਟ੍ਰੇਨਿੰਗ ਸੀ ਉਸ ਦੇ ਦੌਰਾਨ ਹੋਵੇ, ਇਹ ਲਗਾਤਾਰ ਅਹਿਸਾਸ ਹੁੰਦਾ ਰਿਹਾ ਹੈ ਕਿ ਜੋ ਪੁਲਿਸ ਦੇ ਆਦਰਸ਼ ਹਨ, ਜੋ ਕਦਰਾਂ-ਕੀਮਤਾਂ ਹਨ ਜਿਵੇਂ ਕਿ ਧੀਰਜ ਹੋਵੇ, ਸੰਜਮ ਹੋਵੇ, ਸਾਹਸ ਹੋਵੇ ਅਤੇ ਉਸ ਦਾ ਸਰ ਮੈਨੂੰ ਲਗਾਤਾਰ ਆਭਾਸ ਹੁੰਦਾ ਰਿਹਾ।

 

ਪ੍ਰਸ਼ਨ 1:

ਪ੍ਰਧਾਨ ਮੰਤਰੀ: ਰੰਜੀਤਾ ਜੀ, ਤੁਸੀਂ ਟ੍ਰੇਨਿੰਗ ਦੇ ਦੌਰਾਨ ਜੋ ਵੀ ਉਪਲਬਧੀਆਂ ਹਾਸਲ ਕੀਤੀਆਂ ਹਨ, ਉਨ੍ਹਾਂ ਦੇ ਲਈ ਤੁਹਾਨੂੰ ਬਹੁਤ-ਬਹੁਤ ਵਧਾਈ। ਤੁਹਾਡੇ ਬਾਰੇ ਪੜ੍ਹ ਤੇ ਸੁਣ ਰਿਹਾ ਸੀ ਤਾਂ ਲਗਿਆ ਕਿ ਤੁਸੀਂ ਹਰ ਜਗ੍ਹਾ ਆਪਣਾ ਸਿੱਕਾ ਜਮਾਇਆ ਹੈ। ਤੁਸੀਂ ਜੋ ਕੁਝ ਵੀ ਹਾਸਲ ਕੀਤਾ ਹੈ ਉਸ ਨਾਲ ਤੁਹਾਡੇ ਘਰ, ਪਿੰਡ, ਆਂਢ-ਗੁਆਂਢ ਵਿੱਚ ਹੁਣ ਬੇਟੀਆਂ ਨੂੰ ਲੈ ਕੇ ਬਦਲਾਅ ਦਿਖਦਾ ਹੈ ਜਾਂ ਨਹੀਂ, ਕੀ ਅਨੁਭਵ ਆਉਂਦਾ ਹੈ?

 

ਰੰਜੀਤਾ ਸ਼ਰਮਾ: ਸਰ ਪ੍ਰਥਮ ਧੰਨਵਾਦ ਸਰ! ਸਰ ਆਸ-ਪਾਸ ਜੋ ਪਰਿਵਾਰਗਣ ਹਨ, ਮਿੱਤਰਗਣ ਹਨ, ਸਮਾਜ ਹੈ, ਸਰ ਮੈਨੂੰ ਜਿਵੇਂ ਹੀ ਸਿਲੈਕਸ਼ਨ ਬਾਰੇ ਪਤਾ ਚਲਿਆ ਕਿ ਸਿਲੈਕਸ਼ਨ ਹੋਇਆ ਹੈ ਤਾਂ ਵਿਭਿੰਨ ਵਰਗਾਂ ਤੋਂ ਸਰ calls ਆਏ ਕਿ ਤੁਸੀਂ ਆਓ ਅਤੇ ਸਾਡੇ ਇੱਥੇ ਬੱਚਿਆਂ ਨਾਲ ਗੱਲਬਾਤ ਕਰੋ ਅਤੇ ਉਨ੍ਹਾਂ ਵਿੱਚ ਵਿਸ਼ੇਸ਼ ਕਰਕੇ ਜੋ girl child  ਸੀ ਸਰ, ਉਨ੍ਹਾਂ ’ਤੇ ਫੋਕਸ ਰਿਹਾ ਕਿ ਆਪ ਉਨ੍ਹਾਂ ਨਾਲ ਗੱਲ ਕਰੋ ਕਿਉਂਕਿ ਆਪ ਇੱਕ ਮੋਟੀਵੇਸ਼ਨ, ਇੱਕ ਰੋਲ ਮਾਡਲ ਦੀ ਤਰ੍ਹਾਂ ਗੱਲ ਕਰ ਸਕਦੇ ਹੋ। ਸਰ ਇਹੀ ਅਨੁਭਵ ਮੇਰਾ ਜ਼ਿਲ੍ਹੇ ਵਿੱਚ ਵੀ ਰਿਹਾ। ਉੱਥੇ ਵੀ ਕਾਫੀ ਵਾਰ ਐਸਾ ਅਵਸਰ ਆਇਆ ਜਿੱਥੇ ਮੈਨੂੰ ਬੁਲਾਇਆ ਗਿਆ ਕਿ ਮੈਂ ਵਿਸ਼ੇਸ਼ ਤੌਰ ’ਤੇ ਮਹਿਲਾ ਸਟੂਡੈਂਟ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮੋਟੀਵੇਟ ਕਰਾਂ, ਉਨ੍ਹਾਂ ਨੂੰ ਇੰਸਪਾਇਰ ਕਰਾਂ ਅਤੇ ਕਿਤੇ ਨਾ ਕਿਤੇ ਸਰ ਜੋ ਇਹ ਵਰਦੀ ਹੈ ਇਸ ਵਿੱਚ ਇੱਕ ਪਹਿਚਾਣ ਤਾਂ ਮਿਲਦੀ ਹੈ ਅਤੇ ਇੱਕ ਜ਼ਿੰਮੇਦਾਰੀ ਅਤੇ ਇੱਕ ਚੁਣੌਤੀ ਦਾ ਵੀ ਅਹਿਸਾਸ ਹੁੰਦਾ ਹੈ। ਅਤੇ ਅਗਰ ਇੱਕ ਮਹਿਲਾ ਨੂੰ ਇੱਕ ਵਰਦੀ ਵਿੱਚ ਦੇਖਦੇ ਹਨ ਅਤੇ ਉਸ ਨਾਲ ਉਨ੍ਹਾਂ ਨੂੰ ਕਿਤੇ ਨਾ ਕਿਤੇ ਥੋੜ੍ਹਾ ਵੀ ਮੋਟੀਵੇਸ਼ਨ, ਇੰਸਪੀਰੇਸ਼ਨ ਮਿਲਦਾ ਹੈ ਸਰ। ਇਹ ਮੇਰੇ ਲਈ ਅਸਲੀ ਉਪਲਬਧੀ ਰਹੇਗੀ।

 

ਪ੍ਰਸ਼ਨ 2:

ਪ੍ਰਧਾਨ ਮੰਤਰੀ: ਰੰਜੀਤਾ ਜੀ, ਤੁਹਾਡੀ ਯੋਗ ਵਿੱਚ ਬਹੁਤ ਰੁਚੀ ਹੈ। ਤੁਸੀਂ ਜੋ ਪੜ੍ਹਾਈ ਕੀਤੀ ਹੈ ਉਸ ਤੋਂ ਲਗਦਾ ਹੈ ਕਿ ਤੁਸੀਂ ਪੱਤਰਕਾਰੀ ਦੇ ਖੇਤਰ ਵਿੱਚ ਅੱਗੇ ਵਧਣਾ ਚਾਹੁੰਦੇ ਸੀ। ਤਾਂ ਫਿਰ ਇਸ ਰਸਤੇ ਵਿੱਚ ਤੁਸੀਂ ਕਿਵੇਂ ਪਹੁੰਚ ਗਏ?

 

ਰੰਜੀਤਾ ਸ਼ਰਮਾ: ਸਰ ਇੱਥੇ ਵੀ ਇੱਕ ਕਹਾਣੀ ਹੈ। ਸਰ ਮੈਨੂੰ ਲਗਦਾ ਹੈ ਕਿ ਮੈਂ ਨਿਜੀ ਖੇਤਰ ਵਿੱਚ ਲਗਭਗ 8-9 ਸਾਲ ਕੰਮ ਕੀਤਾ। ਪਰੰਤੂ ਸਰ ਮੈਂ ਕੁਝ ਅਜਿਹਾ ਕੰਮ ਕਰਨਾ ਚਾਹੁੰਦੀ ਸਾਂ ਜਿਸ ਦਾ ਅਸਰ ਮੈਨੂੰ ਤੁਰੰਤ ਦੇਖਣ ਨੂੰ ਮਿਲ ਸਕੇ। ਅਤੇ ਸਮਾਜ ਦੇ ਕਰੀਬ ਤੋਂ ਮੈਂ ਸਮਾਜ ਦੇ ਲਈ ਕੰਮ ਕਰ ਸਕਾਂ। ਕਿਉਂਕਿ ਸਰ ਮੈਨੂੰ ਨਿਜੀ ਖੇਤਰ ਵਿੱਚ ਆਪ ਇੱਕ ਤੁਹਾਡਾ ਦਾਇਰਾ ਬਹੁਤ ਸੀਮਿਤ ਰਹਿੰਦਾ ਹੈ ਤਾਂ ਉੱਥੇ ਉਸ ਦਾ ਉਹ ਵਿਆਪਕ ਤਰੀਕੇ ਨਾਲ ਆਪ ਆਪਣੀ ਕੋਈ ਛਾਪ ਨਹੀਂ ਛੱਡ ਸਕਦੇ।

 

 

 

ਤਾਂ ਪ੍ਰਸ਼ਾਸਨਿਕ ਸੇਵਾ ਹੋਵੇ ਜਾਂ ਪੁਲਿਸ ਸੇਵਾ ਹੋਵੇ ਸਰ ਇਹ ਤੁਹਾਨੂੰ ਮੌਕਾ ਦਿੰਦੀਆਂ ਹਨ। ਅਤੇ ਜਿੱਥੋਂ ਤੱਕ ਵਰਦੀ ਦਾ ਸਵਾਲ ਹੈ ਸਰ ਤਾਂ ਮੈਨੂੰ ਇਹ ਬੇਹੱਦ ਹੀ ਜ਼ਿੰਮੇਦਾਰੀ ਅਤੇ ਸਨਮਾਨ ਦੀ ਗੱਲ ਲਗਦੀ ਹੈ ਕਿ ਮੈਨੂੰ ਭਾਰਤੀ ਪੁਲਿਸ ਸੇਵਾ ਵਿੱਚ ਹੋਣ ਦਾ ਅਵਸਰ ਮਿਲਿਆ ਹੈ।

 

ਪ੍ਰਸ਼ਨ 3:

ਪ੍ਰਧਾਨ ਮੰਤਰੀ: ਤੁਸੀਂ ਆਪਣੇ ਲਈ ਕੋਈ ਐਸਾ ਕੋਈ ਇੱਕ ਲਕਸ਼ ਤੈਅ ਕੀਤਾ ਹੈ, ਜੋ ਤੁਸੀਂ ਦੇਸ਼ ਦੀ ਪੁਲਿਸ ਸੇਵਾ ਦੀ ਵਿਵਸਥਾ ਨੂੰ ਬਿਹਤਰ ਬਣਾਉਣ ਦੇ ਲਈ ਜ਼ਰੂਰ ਅਮਲ ਵਿੱਚ ਲਿਆਉਣਾ ਚਾਹੋਗੇ?

 

ਰੰਜੀਤਾ ਸ਼ਰਮਾ: ਸਰ ਪੁਲਿਸ  ਨੂੰ ਮੈਨੂੰ ਯਾਦ ਹੈ ਪਿਛਲੀ ਵਾਰ ਜਦੋਂ ਤੁਹਾਡਾ ਇਹ interaction ਹੋਇਆ ਸੀ ਤਾਂ ਤੁਸੀਂ ਕਿਹਾ ਸੀ ਜਿੱਥੇ ਪੁਲਿਸ ਦੀ ਗੱਲ ਆਉਂਦੀ ਹੈ ਉੱਥੇ ਡੰਡਾ, ਬਲ ਇਸ ਦੀ ਵਰਤੋਂ ਦੀ ਗੱਲ ਆਉਂਦੀ ਹੈ। ਤਾਂ ਸਰ ਅਗਰ ਮੈਂ ਆਪਣੇ ਫੀਲਡ ਵਿੱਚ ਜਾ ਕੇ ਪੁਲਿਸ ਦੀ ਛਵੀ ਨੂੰ ਸੁਧਾਰਨ, ਉਸ ਨੂੰ ਬਿਹਤਰ ਕਰਨ, ਉਸ ਵਿੱਚ ਕਿਸੇ ਵੀ ਤਰ੍ਹਾਂ ਦਾ ਅਗਰ ਯੋਗਦਾਨ ਦੇ ਪਾਵਾਂਗੀ, ਪੁਲਿਸ ਨੂੰ accessible ਬਣਾਉਣ ਦੇ ਲਈ, ਪੁਲਿਸ ਇੰਪਰੈਸ਼ਨ ਨੂੰ accessible ਬਣਾਉਣ ਦੇ ਲਈ overall ਜੋ image ਹੈ ਪੁਲਿਸ ਦੀ ਅਗਰ ਉਸ ਨੂੰ ਜਰਾ ਵੀ ਇੰਪਰੂਵ ਕਰਨ ਵਿੱਚ ਮੇਰਾ ਯੋਗਦਾਨ ਰਿਹਾ ਸਰ ਤਾਂ ਉਹ ਮੇਰੇ ਲਈ ਇੱਕ ਬੜੀ ਉਪਲਬਧੀ ਰਹੇਗੀ ਅਤੇ ਮੇਰਾ ਲਕਸ਼ ਵੀ ਰਹੇਗਾ।

ਪ੍ਰਧਾਨ ਮੰਤਰੀ: ਰੰਜਿਤਾ ਜੀ, ਜਦੋਂ ਮੈਂ ਤੁਹਾਡੇ ਬਾਰੇ ਜਾਣਿਆਂ ਅਤੇ ਸੁਣਿਆ। ਤੁਹਾਨੂੰ ਇੱਕ ਮੈਂ ਐਸੇ ਹੀ advice ਦੇਣਾ ਚਾਹਾਂਗਾ ਕਿ ਆਪ ਆਪਣੀ ਡਿਊਟੀ ਨਾਲ ਜੁੜੇ ਹੋਏ ਨਹੀਂ ਹੋ, ਤੁਹਾਨੂੰ ਜਦੋਂ ਵੀ ਡਿਊਟੀ ਦਾ ਅਵਸਰ ਮਿਲੇ ਸਪਤਾਹ ਵਿੱਚ ਇੱਕ ਘੰਟਾ ਕਿਸੇ ਨਾ ਕਿਸੇ girls school ਵਿੱਚ ਜਾ ਕੇ ਉਨ੍ਹਾਂ ਬੱਚੀਆਂ ਨਾਲ ਐਸੇ ਹੀ ਗੱਪ-ਸ਼ੱਪ ਕਰੋ, ਇਹ ਜੀਵਨਭਰ ਇਸ ਕ੍ਰਮ ਨੂੰ ਬਣਾਈ ਰੱਖੋ। ਸਪਤਾਹ ਵਿੱਚ ਇੱਕ ਘੰਟਾ ਕਿਸੇ ਨਾ ਕਿਸੇ girls school ਵਿੱਚ ਜਾਣਾ ਉਨ੍ਹਾਂ ਬੱਚੀਆਂ ਨੂੰ ਮਿਲਣਾ, ਗੱਲਾਂ ਕਰਨੀਆਂ, ਉਨ੍ਹਾਂ ਨਾਲ ਚਰਚਾ ਕਰਨਾ ਤੇ ਜੇ ਹੋ ਸਕੇ ਤਾਂ ਅਗਰ ਯੋਗਾ ਦੀ ਤੁਹਾਡੀ ਪ੍ਰੈਕਟਿਸ continue  ਰਹਿੰਦੀ ਹੈ ਤਾਂ ਕਿਤੇ ਖੁੱਲ੍ਹੇ ਬਗੀਚੇ ਵਿੱਚ ਬੱਚੀਆਂ ਦੇ ਲਈ ਯੋਗਾ ਦੀ ਇੱਕ ਕਲਾਸ ਵੀ ਚਲਾ ਲਓ ਜਿਸ ਵਿੱਚ ਤੁਸੀਂ ਵਿੱਚ-ਵਿਚਾਲ਼ੇ ਜਾਇਆ ਕਰੋ ਅਤੇ organize ਕਰੋ। ਇਹ ਆਪਣੀ ਡਿਊਟੀ ਤੋਂ ਸਿਵਾਏ ਕੁਝ ਕੰਮ ਕਰੋ, ਤੁਸੀਂ ਦੇਖੋ ਕਿ ਇਸ ਦਾ ਅਸਰ ਕੁਝ ਜ਼ਿਆਦਾ ਹੀ ਹੋਵੇਗਾ। ਖ਼ੈਰ ਤੁਹਾਡੇ ਨਾਲ ਜੋ ਗੱਲਾਂ ਹੋਈਆਂ ਹਨ ਮੈਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਦੇਖੋ ਹਰਿਆਣਾ ਹੋਵੇ ਜਾਂ ਰਾਜਸਥਾਨ, ਅਸੀਂ ਸਾਰੇ ਜਾਣਦੇ ਹਾਂ ਕਿ ਬੀਤੇ ਕੁਝ ਵਰ੍ਹਿਆਂ ਵਿੱਚ ਬੇਟੀਆਂ ਨੂੰ ਅੱਗੇ ਵਧਾਉਣ ਵਿੱਚ ਕਾਫੀ ਕੰਮ ਹੋਇਆ ਹੈ। ਤੁਸੀਂ ਇਨ੍ਹਾਂ ਦੋਹਾਂ ਰਾਜਾਂ ਵਿੱਚ ਸਮਾਜਿਕ ਚੇਤਨਾ ਦੀ ਲਹਿਰ ਨੂੰ ਮਜ਼ਬੂਤ ਕਰਨ ਵਿੱਚ ਆਪਣੀ ਭੂਮਿਕਾ ਬਹੁਤ ਬਖੂਬੀ ਨਿਭਾ ਸਕਦੇ ਹੋ। ਤੁਹਾਡੀ ਜੋ ਕਮਿਊਨੀਕੇਸ਼ਨ ਦੀ ਪੜ੍ਹਾਈ ਹੈ, ਜੋ ਸਮਝ ਹੈ, ਉਹ ਅੱਜ ਪੁਲਿਸ ਦੀ ਇੱਕ ਬਹੁਤ ਬੜੀ ਜ਼ਰੂਰਤ ਹੈ। ਉਮੀਦ ਹੈ ਕਿ ਇਸ ਦਾ ਵੀ ਆਪ ਭਰਪੂਰ ਪ੍ਰਯੋਗ ਆਉਣ ਵਾਲੇ ਸਮੇਂ ਵਿੱਚ ਕਰੋਗੇ। ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ !!

 

ਰੰਜੀਤਾ ਸ਼ਰਮਾ: ਧੰਨਵਾਦ ਸਰ, ਜੈ ਹਿੰਦ ਸਰ!

ਸ਼੍ਰੇਯਾ ਗੁਪਤਾ: ਧੰਨਵਾਦ ਸ਼੍ਰੀਮਾਨ! ਇਸੇ ਕ੍ਰਮ ਵਿੱਚ ਹੁਣ ਮੈਂ ਸੱਦਾ ਦਿੰਦੀ ਹਾਂ ਆਪਣੇ ਸਾਥੀ ਪ੍ਰੋਬੇਸ਼ਨਰੀ ਅਧਿਕਾਰੀ ਸ਼੍ਰੀ ਨਿਥਿਨਰਾਜ ਪੀ ਨੂੰ ਕਿ ਉਹ ਆਪਣਾ ਪਰੀਚੈ ਦੇਣ ਅਤੇ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਣ।

ਨਿਥਿਨਰਾਜ ਪੀ:  Jai Hindi Sir! My name is Nithinraj. I am from Kasaragod District of Kerala and I were allocated to Kerala Cadre sir

 

ਪ੍ਰਸ਼ਨ 1:

ਪ੍ਰਧਾਨ ਮੰਤਰੀ: I have been to Kerala many times. I am told that you have a keen interest in photography. Which are the places that you like most in Kerala for photography?

ਨਿਥਿਨਰਾਜ ਪੀ : Sir especially the western ghats sir and I am belongs to the district of Kasaragod and we have a lot of force vehicle support and a parts of western ghats also I would like to shoot sir.

 

ਪ੍ਰਸ਼ਨ 2:

ਪ੍ਰਧਾਨ ਮੰਤਰੀ: I am told that during your training, probationers are organised into squads of 20-22 officers. What has been your experience with your squad?

ਨਿਥਿਨਰਾਜ ਪੀ: Sir actually when we are in the squad we are realisng that, we are not alone in the academy. We are supported by the lot of colleagues and because of that initially we were thought that because of heavy indoor and outdoor activities. We won’t be able to do that, that was the initial impression many of us had. But because of the support of our squad mates, we could achieve everything, even we could thought of that we can do beyond that, even the forty kilometre route march or the sixteen kilometre run that we did, that is all because of the support of our squad mates sir.

 

ਪ੍ਰਧਾਨ ਮੰਤਰੀ: Nithin Ji, I am told, that you like teaching also. Do continue to pursue this passion of yours when in service. This will also help you develop a deep connect with people.

ਨਿਥਿਨਰਾਜ ਪੀ Sir I wanted to pursue that also sir. I think for creating awareness in the society, a police officer should know how to communicate to the society. I think teaching is one of the ways with which we can communicate properly with the students and with the general public sir.

ਪ੍ਰਧਾਨ ਮੰਤਰੀ: Wish you all the best.

ਨਿਥਿਨਰਾਜ ਪੀ: Thank you sir. Jai Hind sir.

 

ਸ਼੍ਰੇਯਾ ਗੁਪਤਾ: ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਮੈਂ ਸੱਦਾ ਦਿੰਦੀ ਹਾਂ ਡਾ. ਨਵਜੋਤ ਸਿਮੀ ਨੂੰ ਕਿ ਉਹ ਸ਼੍ਰੀਮਾਨ ਜੀ ਦੇ ਸਾਹਮਣੇ ਆਪਣੀ ਪਰੀਚੈ ਰੱਖਣ ਅਤੇ ਵਾਰਤਾਲਾਪ ਨੂੰ ਜਾਰੀ ਰੱਖਣ।

ਡਾ. ਨਵਜੋਤ ਸਿਮੀ: ਜੈ ਹਿੰਦ ਸ਼੍ਰੀਮਾਨ! ਮੇਰਾ ਨਾਮ ਨਵਜੋਤ ਸਿਮੀ ਹੈ। ਮੈਂ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਹਾਂ ਅਤੇ ਮੈਨੂੰ ਬਿਹਾਰ ਕਾਡਰ ਅਲਾਟ ਹੋਇਆ ਹੈ। ਸਰ ਮੈਂ ਡੈਂਟਲ ਸਰਜਰੀ ਵਿੱਚ ਗ੍ਰੈਜੂਏਟ ਦੀ ਡਿਗਰੀ ਲੁਧਿਆਣਾ ਤੋਂ ਕੀਤੀ ਹੈ। ਮੇਰੀ ਡਿਸਟ੍ਰਿਕਟ ਟ੍ਰੇਨਿੰਗ ਪਟਨਾ ਵਿੱਚ ਹੋਈ ਅਤੇ ਇਸੇ ਦੌਰਾਨ ਮਹਿਲਾ ਪੁਲਿਸ ਕਰਮਚਾਰੀਆਂ ਦੀ ਵਧਦੀ ਸੰਖਿਆ, ਸਾਹਸ ਅਤੇ ਪ੍ਰੇਰਣਾ ਤੋਂ ਕਾਫੀ ਉਤਸ਼ਾਹਿਤ ਹੋਈ। 

ਪ੍ਰਸ਼ਨ 1:

ਪ੍ਰਧਾਨ ਮੰਤਰੀ: ਨਵਜੋਤ ਜੀ, ਤੁਸੀਂ ਤਾਂ ਲੋਕਾਂ ਨੂੰ ਦੰਦ ਦਰਦ ਤੋਂ ਰਾਹਤ ਦਿਵਾਉਣ ਦੇ ਲਈ , ਦੰਦਾਂ ਦੀ ਸਿਹਤ ਠੀਕ ਕਰਨ ਕਰਨਾ ਦਾ ਜ਼ਿੰਮਾ ਉਠਾਇਆ ਸੀ। ਅਜਿਹੇ ਵਿੱਚ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਦਾ ਰਸਤਾ ਤੁਸੀਂ ਕਿਉਂ ਚੁਣਿਆ?

ਡਾ. ਨਵਜੋਤ ਸਿਮੀ:  ਸਰ ਮੇਰਾ ਸਿਵਿਲ ਸਰਵਿਸਿਜ਼ ਦੀ ਤਰਫ ਝੁਕਾਅ ਕਾਫੀ ਪਹਿਲਾਂ ਤੋਂ ਹੀ ਸੀ ਅਤੇ ਸਰ ਇੱਕ ਡਾਕਟਰ ਦਾ ਕੰਮ ਅਤੇ ਇੱਕ ਪੁਲਿਸ ਦਾ ਕੰਮ ਵੀ ਲੋਕਾਂ ਦੀ ਪੀੜਾ ਦੂਰ ਕਰਨਾ ਹੀ ਹੁੰਦਾ ਹੈ ਸਰ। ਤਾਂ ਸਰ ਮੈਨੂੰ ਲਗਿਆ ਕਿ ਸਿਵਿਲ ਸਰਵਿਸਿਜ਼ ਦੇ ਮਾਧਿਅਮ ਨਾਲ ਹੋਰ ਵੀ ਇੱਕ ਬੜੇ ਪਲੈਟਫਾਰਮ ‘ਤੇ ਰਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਵਿੱਚ ਆਪਣਾ ਯੋਗਦਾਨ ਦੇ ਸਕਦੀ ਹਾਂ।

ਪ੍ਰਸ਼ਨ 2:

ਪ੍ਰਧਾਨ ਮੰਤਰੀ: ਤੁਸੀਂ ਪੁਲਿਸ ਫੋਰਸ ਜੁਆਇਨ ਕੀਤੀ ਹੈ ਤਾਂ ਇਹ ਸਿਰਫ਼ ਤੁਹਾਡੇ ਲਈ ਹੀ ਨਹੀਂ, ਦੇਸ਼ ਵਿੱਚ ਬੇਟੀਆਂ ਦੀ ਨਵੀਂ ਪੀੜ੍ਹੀ ਨੂੰ ਵੀ ਪ੍ਰੇਰਿਤ ਕਰਨ ਵਾਲੀ ਹੈ। ਅੱਜ ਪੁਲਿਸ ਵਿੱਚ ਬੇਟੀਆਂ ਦੀ ਭਾਗੀਦਾਰੀ ਵਧ ਰਹੀ ਹੈ। ਇਸ ਪਾਰਟੀਸਿਪੇਸ਼ਨ ਨੂੰ ਵਧਾਉਣ ਦੇ ਲਈ ਤੁਹਾਡਾ ਕੋਈ ਸੁਝਾਅ ਹੋਵੇ ਜਾਂ ਫਿਰ ਤੁਹਾਡੇ ਕੋਈ ਅਨੁਭਵ ਹੋਣ, ਤਾਂ ਜ਼ਰੂਰ ਸ਼ੇਅਰ ਕਰੋ।

ਡਾ. ਨਵਜੋਤ ਸਿਮੀ:  ਸਰ ਹੁਣ ਸਾਡੀ ਡਿਸਟ੍ਰਿਕਟ ਦੀ ਪ੍ਰੈਕਟੀਕਲ ਟ੍ਰੇਨਿੰਗ ਦੇ ਦੌਰਾਨ ਬਿਹਾਰ ਪੁਲਿਸ ਅਕਾਦਮੀ ਰਾਜਗੀਰ ਵਿੱਚ ਅਸੀਂ ਲੋਕ ਟ੍ਰੇਨਿੰਗ ਵਿੱਚ ਸਾਂ। ਸਰ ਇੱਥੇ womens constable ਦਾ ਇੱਕ ਬਹੁਤ ਬੜਾ ਬੈਚ ਸੀ । ਉਨ੍ਹਾਂ ਦੇ ਨਾਲ interaction ਕਰਨਾ ਦਾ ਮੈਨੂੰ ਮੌਕਾ ਮਿਲਿਆ ਤਾਂ ਸਰ ਮੈਂ ਇਤਨੀ ਜ਼ਿਆਦਾ ਉਤਸ਼ਾਹਿਤ ਹੋਈ ਕਿ ਉਹ ਸਭ ਲੜਕੀਆਂ ਅੱਗੇ ਪੜ੍ਹ ਕੇ ਬਹੁਤ ਕੁਝ ਬਣਨ ਚਾਹੁੰਦੀਆਂ ਸਨ। ਸਰ ਉਹ ਬਹੁਤ ਜ਼ਿਆਦਾ already motivated  ਸਨ। ਤਾਂ ਸਰ ਮੈਨੂੰ ਬਹੁਤ ਅੱਛਾ ਲਗਿਆ ਅਤੇ ਮੈਂ ਸੋਚਿਆ ਕਿ ਜਦੋਂ ਵੀ ਮੈਂ ਆਪਣੇ ਕਾਰਜ ਵਿੱਚ, ਆਪਣੇ ਫੀਲਡ ਵਿੱਚ ਜਾਵਾਂਗੀ, ਤਾਂ ਮਹਿਲਾਵਾਂ ਦੇ ਲਈ ਜ਼ਰੂਰ ਕੁਝ ਕਰਾਂਗੀ ਤਾਕਿ ਉਨ੍ਹਾਂ ਦੀ ਐਜੂਕੇਸ਼ਨ ਵਿੱਚ specifically ਕੋਈ ਕਮੀ ਨਾ ਆ ਸਕੇ ਸਰ। ਜੈਸਾ ਵੀ ਹੋ ਸਕਿਆ ਮੈਂ ਉਨ੍ਹਾਂ ਦੇ ਲਈ ਜ਼ਰੂਰ ਕੁਝ ਕਰਾਂਗੀ।

ਪ੍ਰਧਾਨ ਮੰਤਰੀ: ਦੇਖੋ, ਨਵਜੋਤ ਜੀ, ਬੇਟੀਆਂ ਦਾ ਜ਼ਿਆਦਾ ਤੋਂ ਜ਼ਿਆਦਾ ਪੁਲਿਸ ਫੋਰਸ ਵਿੱਚ ਆਉਣਾ, ਦੇਸ਼ ਦੇ ਪੁਲਿਸਿੰਗ ਸਿਸਟਮ ਨੂੰ ਮਜ਼ਬੂਤ ਕਰੇਗਾ। ਪੰਜਾਬ ਹੋਵੇ ਜਾਂ ਬਿਹਾਰ, ਤੁਸੀਂ ਤਾਂ ਮਹਾਨ ਗੁਰੁ ਪਰੰਪਰਾ ਦੇ ਰਾਜਾਂ ਨੂੰ ਕਨੈਕਟ ਕਰ ਰਹੇ ਹੋ। ਗੁਰੂ ਤਾਂ ਕਹਿ ਗਏ ਹਨ ਕਿ-

ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ ।।

ਯਾਨੀ ਸਾਧਾਰਣ ਮਾਨਵੀ ਨੂੰ ਨਾ ਤਾਂ ਅਸੀਂ ਡਰਾਉਣਾ ਹੈ ਅਤੇ ਨਾ ਕਿਸੇ ਤੋਂ ਡਰਨਾ ਹੈ। ਮੈਨੂੰ ਵਿਸ਼ਵਾਸ ਹੈ ਕਿ ਆਪ ਇਸੇ ਪ੍ਰੇਰਣਾ ਨਾਲ ਅੱਗੇ ਵਧੋਗੇ ਅਤੇ ਪੁਲਿਸ ਸੇਵਾ ਨੂੰ ਹੋਰ ਅਧਿਕ ਸਮਾਵੇਸ਼ੀ ਅਤੇ ਸੰਵੇਦਨਸ਼ੀਲ ਬਣਾਉਣ ਵਿੱਚ ਸਫ਼ਲ ਹੋਵੇਗੇ।

ਡਾ. ਨਵਜੋਤ ਸਿਮੀ:  ਧੰਨਵਾਦ ਸਰ, ਜੈ ਹਿੰਦ!

ਸ਼੍ਰੇਯਾ ਗੁਪਤਾ: ਧੰਨਵਾਦ ਸ਼੍ਰੀਮਾਨ, ਹੁਣ ਮੈਂ ਬੇਨਤੀ ਕਰਦੀ ਹਾਂ ਕੋਮੀ ਪ੍ਰਤਾਪ ਸ਼ਿਵਕਿਸ਼ੋਰ ਨੂੰ ਕਿ ਉਹ ਆਪਣਾ ਪਰੀਚੈ ਰੱਖਣ ਅਤੇ ਤੁਹਾਡੇ ਸਾਹਮਣੇ ਆਪਣੇ ਵਿਚਾਰ ਵਿਅਕਤ ਕਰਨ।

ਕੋਮੀ ਪ੍ਰਤਾਪ ਸ਼ਿਵਕਿਸ਼ੋਰ: ਜੈ ਹਿੰਦ ਸ਼੍ਰੀਮਾਨ! ਮੇਰਾ ਨਾਲ ਪੀ.ਐੱਸ. ਕਿਸ਼ੋਰ ਹੈ ਅਤੇ ਮੈਂ ਆਂਧਰਾ ਦੇ ਨੇਲੂਰ ਜ਼ਿਲ੍ਹੇ ਤੋਂ ਹਾਂ  ਅਤੇ ਮੈਨੂੰ ਆਂਧਰਾ ਦਾ ਕਾਡਰ ਅਲਾਟ ਹੋਇਆ ਹੈ। ਸਰ ਮੇਰੀ ਇੰਜੀਨੀਅਰਿੰਗ IIT ਖੜਗਪੁਰ ਵਿੱਚ ਫਾਇਨੈਂਸ਼ਿਅਲ ਇੰਜੀਨੀਅਰਿੰਗ ਆਵ੍ ਬਾਇਓਟੈਕਨੋਲੋਜੀ ਵਿੱਚ ਬੀ.ਟੈੱਕ ਅਤੇ ਐੱਮ.ਟੈੱਕ ਵਿੱਚ complete ਕੀਤਾ ਹੈ। ਉਸ ਦੇ ਬਾਅਦ ਪੁਲਿਸ ਸਰਵਿਸ join ਕਰਨ ਤੋਂ ਪਹਿਲਾਂ ਮੈਂ ਚਾਰ ਸਾਲ Centre of Excellence in Artificial Intelligence ਵਿੱਚ ਕੰਮ ਕੀਤਾ ਹੈ ਸਰ ਅਤੇ ਮੈਨੂੰ ਲਗਦਾ ਹੈ ਕਿ ਟੈਕਨੋਲੋਜੀ ਨੂੰ ਅਗਰ ਚੰਗੀ ਤਰ੍ਹਾ ਨਾਲ ਅਸੀਂ use ਕਰਾਂਗੇ ਤਾਂ ਬਹੁਤ ਸਾਰੇ ਪੁਲਿਸ ਵਿੱਚ ਜੋ challenges  ਹਨ ਜਿਸ ਤਰ੍ਹਾਂ manpower shortage ਹੈ ਵਗੈਰਾ ਹੈ deficiency  ਦੇ challenges ਹਨ, ਅਸੀਂ ਬਹੁਤ ਅੱਛੀ ਤਰ੍ਹਾਂ ਨਾਲ ਸੌਲਵ ਕਰ ਸਕਦੇ ਹਾਂ।

ਪ੍ਰਸ਼ਨ 1:

ਪ੍ਰਧਾਨ ਮੰਤਰੀ:ਪ੍ਰਤਾਪ ਤੁਸੀਂ ਫਾਈਨੈਂਸ਼ਿਅਲ ਬੈਕਗ੍ਰਾਊਂਡ ਤੋਂ ਹੋ। ਅਜਿਹੇ ਵਿੱਚ ਅੱਜ ਫਾਇਨੈਂਸ਼ਿਅਲ ਫ੍ਰੌਡਸ ਦੀ ਚੁਣੌਤੀ ਹੈ, ਟ੍ਰੇਨਿੰਗ ਦੇ ਦੌਰਾਨ ਉਸ ਨਾਲ ਨਿਪਟਣ ਦੇ ਲਈ ਤੁਹਾਨੂੰ ਕੋਈ ਇਨੋਵੇਟਿਵ ਆਈਡੀਆ ਆਉਂਦੇ ਹਨ ਕੀ, ਵਿਚਾਰ ਆਉਂਦੇ ਹੋਣਗੇ ਮਨ ਵਿੱਚ ਕਾਫੀ ਕੁਝ ?

 

ਕੋਮੀ ਪ੍ਰਤਾਪ ਸ਼ਿਵਕਿਸ਼ੋਰ: ਜ਼ਰੂਰ ਸਰ,ਸਾਨੂੰ ਬਹੁਤ ਚੰਗੇ investigation ਫਾਈਨੈਂਸ਼ਿਅਲ ਫ੍ਰੌਡਸ ਨੂੰ investigate ਕਰਨਾ, ਕਿਹੜੇ- ਕਿਹੜੇ laws ਹਨ, ਉਨ੍ਹਾਂ ਦਾ ਪਰੀਚੈ ਕੀਤਾ ਗਿਆ ਹੈ ਅਤੇ ਖਾਸ ਕਰਕੇ ਜਦ ਅਸੀਂ ਡਿਸਟ੍ਰਿਕਟ ਟ੍ਰੇਨਿੰਗ ਵਿੱਚ ਸਾਂ ਕਰਨੂਲ ਜ਼ਿਲ੍ਹੇ ਵਿੱਚ ਬਹੁ ਚੰਗਾ ਫਾਈਨੈਂਸ਼ਿਅਲ ਫ੍ਰੌਡਸ ਆਧਾਰ ਰਿਲੇਟਿਡ,ਫੇਕ ਆਧਾਰ ਕਾਰਡਸ ਦੇ through ਕਿਸ ਤਰ੍ਹਾਂ ਪੈਸੇ ਲੀਕ ਹੋ ਜਾ ਰਹੇ ਹਨ। ਅਜਿਹੇ ਕੰਮ investigation  ਕਰਨ ਵਿੱਚ ਟ੍ਰੇਨਿੰਗ ਵਿੱਚ ਮਦਦ ਕੀਤੀ ਅਤੇ ਫੀਲਡ ਵਿੱਚ ਮੈਨੂੰ ਲਗਦਾ ਹੈ ਬਹੁਤ ਕੁਝ ਅੱਗੇ ਦੇ ਲਈ ਸਿੱਖਣ ਨੂੰ ਮਿਲੇਗਾ। 

 

ਪ੍ਰਸ਼ਨ 2:

ਪ੍ਰਧਾਨ ਮੰਤਰੀ:ਸਾਈਬਰ ਕ੍ਰਾਈਮ ਵਿੱਚ ਸਾਡੇ ਬੱਚੇ ਅਤੇ ਮਹਿਲਾਵਾਂ ਨੂੰ ਇਹ ਜੋ elements ਹਨ, ਉਨ੍ਹਾਂ ਨੂੰ ਬਹੁਤ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ ਅਤੇ ਇਸ ਦੇ ਲਈ ਥਾਣੇ ਦੇ ਪੱਧਰ ‘ਤੇ ਕੀ ਕੰਮ ਹੋ ਸਕਦਾ ਹੈ, ਇਸ ਨਾਲ ਜੁੜਿਆ ਕੋਈ ਸੁਝਾਅ ਤੁਹਾਡੇ ਮਨ ਵਿੱਚ ਆਉਂਦਾ ਹੈ, ਹੁਣੇ ਲਗਦਾ ਹੈ ਕਿ ਹਾਂ ਇਸ ਵਿੱਚ ਇਸ ਤਰ੍ਹਾਂ ਜਾਣਾ ਚਾਹੀਦਾ ਹੈ ?

 

ਕੋਮੀ ਪ੍ਰਤਾਪ ਸ਼ਿਵਕਿਸ਼ੋਰ: ਸਰ ਅਸੀਂ ਆਪਣੇ ਇੱਥੇ ਇਹ ਕੰਮ ਕੀਤਾ ਕੀਤਾ ਸਰ ਕਿ ਇਸ ਵਿੱਚ ਜੋ ਵੀ ਨਵਾਂ-ਨਵਾਂ ਸਾਈਬਰ ਫ੍ਰੌਡਸ ਹੋ ਰਿਹਾ ਹੈ ਉਹ ਕਿਸ ਤਰੀਕੇ ਨਾਲ ਹੋ ਰਿਹਾ ਹੈ, ਹਰ ਦਿਨ ਅਸੀਂ newspaper  ਵਿੱਚ ਉਤੇ ਆਪਣੇ ਲੋਕਲ ਸਿਟੀ ਚੈਨਲ ਵਿੱਚ ਬੋਲਦੇ ਸਾਂ ਅਤੇ ਇਹੀ ਕੰਮ ਅਸੀਂ ਜੋ vulnerable groups  ਹਨ ਜਿਸ ਤਰ੍ਹਾ colleges ਹਨ ਜੋ ਨਵਾਂ-ਨਵਾਂ smartphone ਲੈ ਕੇ ਆ  ਰਿਹਾ ਹੈ ਅਤੇ ਉਸ ਨੂੰ ਹਰ ਹਫਤੇ ਇੱਕ ਸ਼ੈਸਨ ਅਜਿਹਾ ਕਰਦੇ ਸਾਂ ਅਤੇ ਦੂਸਰਾ continuously ਮਹੀਨੇ ਵਿੱਚ ਇੱਕ ਵਾਰ ਇੱਕ webinar ਇੱਕ conduct ਕਰਦੇ ਸਾਂ ਜਿੱਥੇ ਲੋਕ ਆਪਣੇ ਮਨ ਤੋਂ join ਕਰਦੇ ਸਨ ਅਤੇ ਸਭ ਤੋਂ ਜ਼ਿਆਦਾ ਮੈਨੂੰ ਲਗਦਾ ਹੈ ਕਿ ਇਹ ਜੋ ਕ੍ਰਾਈਮ ਜਿਸ ਹਿਸਾਬ ਨਾਲ ਹੁੰਦਾ ਹੈ ਉਸ ਨੂੰ ਅਸੀਂ ਲੋਕਾਂ ਤੱਕ ਪਹੁੰਚਾਉਣਾ ਹੈ ਤਾਕਿ ਉਹ ਪਹਿਲਾਂ ਹੀ ਜਾਗਰੂਕ ਹੋਣ।

 

ਪ੍ਰਧਾਨ ਮੰਤਰੀ:ਦੇਖੋ ਪ੍ਰਤਾਪ, ਡਿਜੀਟਲ ਟੈਕਨੋਲੋਜੀ ਬਹੁਤ ਇਨਕਲੂਸਿਵ ਟੈਕਨੋਲੋਜੀ ਹੈ, ਜੋ ਸਭ ਨੂੰ ਜੋੜਦੀ ਹੈ ਅਤੇ ਗ਼ਰੀਬ, ਵੰਚਿਤ,ਸ਼ੋਸ਼ਿਤ ਤੱਕ ਵੀ ਸੁਵਿਧਾ ਅਤੇ ਸੰਸਾਧਨ ਪਹੁੰਚਾਉਣ ਵਿੱਚ ਮਦਦਗਾਰ ਹੈ। ਇਹ ਸਾਡਾ ਭਵਿੱਖ ਹੈ। ਲੇਕਿਨ ਇਸ ਦੇ ਨਾਲ-ਨਾਲ ਇਸ ਨਾਲ ਸਾਈਬਰ ਕ੍ਰਾਈਮ ਨੂੰ ਬੜਾ ਖਤਰਾ ਬਣਾ ਦਿੱਤਾ ਹੈ। ਵਿਸ਼ੇਸ਼ ਰੂਪ ਨਾਲ ਫਾਈਨੈਂਸ਼ਿਅਲ ਫ੍ਰੌਡਸ ਇੱਕ ਬੜੀ ਚੁਣੌਤੀ ਹੈ। ਇਸ ਨੇ ਅਪਰਾਧ ਨੂੰ ਥਾਣਿਆਂ, ਜ਼ਿਲ੍ਹਿਆਂ, ਰਾਜਾਂ ਦੀ ਸੀਮਾ ਤੋਂ ਬਾਹਰ ਕੱਢ ਕੇ ਨਵੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚੁਣੌਤੀ ਬਣਾ ਦਿੱਤਾ ਹੈ।ਇਸ ਨਾਲ ਨਿਪਟਣ ਦੇ ਲਈ ਸਰਕਾਰ ਆਪਣੇ ਪੱਧਰ ‘ਤੇ ਅਨੇਕ ਕਦਮ ਉਠਾ ਰਹੀ ਹੈ। ਲੇਕਿਨ ਇਸ ਵਿੱਚ ਪੁਲਿਸ ਨੂੰ ਵੀ ਨਿੱਤ ਨਵੇਂ ਇਨੋਵੇਸ਼ਨ ਕਰਨੇ ਹੋਣਗੇ। ਡਿਜੀਟਲ ਅਵੇਰਅਨੈੱਸ ਨੂੰ ਲੈ ਕੇ ਥਾਣੇ ਦੇ ਪੱਧਰ ‘ਤੇ ਵਿਸ਼ੇਸ਼ ਅਭਿਯਾਨ ਚਲਾਏ ਜਾ ਸਕਦੇ ਹਨ। ਇਸ ਦੇ  ਇਲਾਵਾ ਮੇਰੀ ਆਪ ਸਭ ਯੁਵਾ ਅਫ਼ਸਰਾਂ ਨੂੰ ਇਹ ਤਾਕੀਦ ਰਹੇਗੀ ਕਿ ਤੁਹਾਡੇ ਪਾਸ ਵੀ ਅਗਰ ਇਸ ਵਿਸ਼ੇ ਵਿੱਚ ਕੋਈ ਸੁਝਾਅ ਹੋਣ ਤਾਂ ਆਪ ਮੇਰੇ ਤੱਕ ਜ਼ਰੂਰ ਪਹੁੰਚਾਓ। ਹੋਮ ਮਨਿਸਟਰੀ ਤੱਕ ਪਹੁੰਚਾਓ, ਕਿਉਂਕਿ ਅੱਜ ਇਹ ਜੋ young force ਹੈ, ਜਿਨ੍ਹਾਂ ਨੂੰ ਇਸ ਦਾ ਬੈਕਗ੍ਰਾਊਂਡ ਹੋਣ ਦੇ ਕਾਰਨ ਉਨ੍ਹਾਂ ਦੇ ਵਿਚਾਰ ਇਸ ਲੜਾਈ ਵਿੱਚ ਕੰਮ ਆ ਸਕਦੇ ਹਨ। ਚਲੋ ਪ੍ਰਤਾਪ, ਬਹੁਤ-ਬਹੁਤ ਸ਼ੁਭਕਾਮਨਾਵਾਂ ਤੁਹਾਨੂੰ !

ਕੋਮੀ ਪ੍ਰਤਾਪ ਸ਼ਿਵਕਿਸ਼ੋਰ: ਜੈ ਹਿੰਦ ਸਰ!

 

ਸ਼੍ਰੇਯਾ ਗੁਪਤਾ: ਧੰਨਵਾਦ ਸ਼੍ਰੀਮਾਨ, ਹੁਣ ਮੈਂ ਮਿੱਤਰ ਰਾਸ਼ਟਰ ਮਾਲਦੀਵ ਦੇ ਪੁਲਿਸ ਅਧਿਕਾਰੀ ਸ਼੍ਰੀ ਮੁਹੰਮਦ ਨਾਜ਼ਿਮ ਨੂੰ ਬੇਨਤੀ ਕਰਦੀ ਹਾਂ ਕਿ ਉਹ ਮਾਣਯੋਗ ਪ੍ਰਧਾਨ ਮੰਤਰੀ ਨਾਲ ਆਪਣੇ ਅਨੁਭਵ ਸਾਂਝਾ ਕਰਨ।

 

ਮੁਹੰਮਦ ਨਾਜ਼ਿਮ: Good Morning Honourable Prime Minister sir, I am Chief Inspector of Police Mohammad Nazim from Maldives Police Service. It’s the matter of Work, Pride and Privilege to have an opportunity to speak about  my experiences in the memorable journey in Sardar Vallabhbhai Patel National Police Academy with 2019 Batch of Indian Police Service. During the last two years of our training, our professionalism, fitness and competence as a police officer have improved tremendously. Officers from Maldives have been undergoing training in this academy since 1998. Our current Chief of Police Mohamed Hameed alongwith the most senior leaderships are also proud alumni of this prestigious academy. Sir the two years of training has enhanced our personality not only as a uniform police officer but also has made us  better human being. The bon homie with Indian Batchmates and other foreign batchmates is incredible and we have enjoyed every single moment in this academy. We have made many friends with Indian officers and plan to remain in touch with them. We have really enjoyed the time spent here. I thought this opportunity to extend our heartfelt gratitude for Indian government for providing us with this valuable opportunity. Thank you sir, Jai Hind!

 

Question 1:

ਪ੍ਰਧਾਨ ਮੰਤਰੀ: Nazim, what do you find common between India and Maldive?

ਮੁਹੰਮਦ ਨਾਜ਼ਿਮ: Sir culture is and food is very similar to us sir.

 

Question 2:

ਪ੍ਰਧਾਨ ਮੰਤਰੀ: We have officers from Nepal Bhutan and Mauritius also with us. Did this help you gain some insights about those nations too?

 

ਮੁਹੰਮਦ ਨਾਜ਼ਿਮ: Yes sir, it really helps. We have interact with foreign officers and we have good knowledge of about policy system sir.

ਪ੍ਰਧਾਨ ਮੰਤਰੀ: Ok Nazim, wish you all the best.

ਮੁਹੰਮਦ ਨਾਜ਼ਿਮ: Thank you sir, Jai Hind. ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ: ਮੈਨੂੰ ਮਾਲਦੀਵ ਦੇ ਪ੍ਰਕਿਰਤੀ ਪ੍ਰੇਮੀ ਲੋਕਾਂ ਨਾਲ ਮਿਲ ਕੇ ਮੈਨੂੰ ਬਹੁਤ ਆਨੰਦ ਆਉਂਦਾ ਹੈ। ਮਾਲਦੀਵ ਭਾਰਤ ਦਾ ਗੁਆਂਢੀ ਹੀ ਨਹੀਂ ਬਲਕਿ ਬਹੁਤ ਚੰਗਾ ਮਿੱਤਰ ਵੀ ਹੈ। ਭਾਰਤ, ਮਾਲਦੀਵ ਵਿੱਚ ਪੁਲਿਸ ਅਕੈਡਮੀ ਬਣਾਉਣ ਵਿੱਚ ਸਹਿਯੋਗ ਕਰ ਰਿਹਾ ਹੈ ਅਤੇ ਹੁਣ ਤਾਂ ਮਾਲਦੀਵ ਕ੍ਰਿਕਟ ਦੇ ਲਈ ਵੀ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ। ਮਾਲਦੀਵ ਅਤੇ ਭਾਰਤ ਦੇ ਸਮਾਜਿਕ ਅਤੇ ਵਪਾਰਕ ਰਿਸ਼ਤੇ ਵੀ ਹਨ। ਮੈਨੂੰ ਵਿਸ਼ਵਾਸ ਹੈ ਕਿ ਭਾਰਤ ਵਿੱਚ ਤੁਹਾਡੀ ਟ੍ਰੇਨਿੰਗ ਮਾਲਦੀਵ ਦੀ ਪੁਲਿਸਿੰਗ ਨੂੰ ਮਜ਼ਬੂਤ ਕਰੇਗੀ ਅਤੇ ਭਾਰਤ-ਮਾਲਦੀਵ ਰਿਸ਼ਤਿਆਂ ਨੂੰ ਵੀ ਸਮ੍ਰਿੱਧ ਬਣਾਉਣ ਵਿੱਚ ਮਦਦ ਕਰੇਗੀ। ਬਹੁਤ-ਬਹੁਤ ਸ਼ੁਭਕਾਮਨਾਵਾਂ!

ਸ਼੍ਰੇਯਾ ਗੁਪਤਾ: ਧੰਨਵਾਦ ਸ਼੍ਰੀਮਾਨ, ਸੰਵਾਦ ਦੇ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ  ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੀ ਹਾਂ ਕਿ ਰਾਸ਼ਟਰ ਸੇਵਾ ਦੇ ਲਈ ਤਤਪਰ ਅਸੀਂ ਪ੍ਰੋਬੇਸ਼ਨਰੀ ਅਧਿਕਾਰੀਆਂ ਨੂੰ ਸੰਬੋਧਨ ਕਰਕੇ ਸਾਡਾ ਮਾਰਗਦਰਸ਼ਨ ਕਰੋ।

 

************

 

ਡੀਐੱਸ/ਏਵੀ/ਏਕੇ



(Release ID: 1741259) Visitor Counter : 216