ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 2 ਅਗਸਤ ਨੂੰ ਡਿਜੀਟਲ ਪੇਮੈਂਟ ਸੌਲਿਊਸ਼ਨ ‘ਈ–ਰੁਪੀ’ ਲਾਂਚ ਕਰਨਗੇ

Posted On: 31 JUL 2021 8:23PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਗਸਤ, 2021 ਨੂੰ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਰੁਪੀ’ ਲਾਂਚ ਕਰਨਗੇਜੋ ਸਹੀ ਅਰਥਾਂ ਚ ਵਿਅਕਤੀਵਿਸ਼ੇਸ਼ ਤੇ ਉਦੇਸ਼ਵਿਸ਼ੇਸ਼ ਡਿਜੀਟਲ ਪੇਮੈਂਟ ਸੌਲਿਊਸ਼ਨ ਹੈ।

 

ਪ੍ਰਧਾਨ ਮੰਤਰੀ ਨੇ ਸਦਾ ਹੀ ਡਿਜੀਟਲ ਪਹਿਲਾਂ ਨੂੰ ਵਿਆਪਕ ਪ੍ਰੋਤਸਾਹਨ ਦਿੱਤਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਇਹ ਯਕੀਨੀ ਬਣਾਉਣ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਕਿ ਜਿਸ ਵੀ ਲਾਭ ਨੂੰ ਦੱਸੇ ਗਏ ਲਾਭਾਰਥੀਆਂ ਤੱਕ ਪਹੁੰਚਾਉਣਾ ਹੈਉਹ ਟੀਚਾਗਤ ਤੇ ਬਿਨਾ ਕਿਸੇ ਲੀਕੇਜ ਵਾਲੇ ਤਰੀਕੇ ਹੀ ਉਨ੍ਹਾਂ ਤੱਕ ਪੁੱਜੇ। ਇਸ ਤਰ੍ਹਾ ਦੀ ਵਿਲੱਖਣ ਸੁਵਿਧਾ ਅਧੀਨ ਸਰਕਾਰ ਅਤੇ ਲਾਭਾਰਥੀ ਵਿਚਾਲੇ ਸਿਰਫ਼ ਕੁਝ ਹੀ ਟਚਪੁਆਇੰਟ’ ਹੁੰਦੇ ਹਨ। ਇਸ ਦੇ ਤਹਿਤ ਇਲੈਕਟ੍ਰੌਨਿਕ ਵਾਊਚਰ ਦੀ ਧਾਰਨਾ ਸੁਸ਼ਾਸਨ ਦੀ ਇਸ ਦੂਰਦ੍ਰਿਸ਼ਟੀ ਨੂੰ ਅੱਗੇ ਵਧਾਉਂਦੀ ਹੈ।

 

ਰੁਪੀ ਬਾਰੇ

 

ਰੁਪੀ ਡਿਜੀਟਲ ਭੁਗਤਾਨ ਲਈ ਇੱਕ ਕੈਸ਼ਲੈੱਸ ਤੇ ਸੰਪਰਕਰਹਿਤ ਮਾਧਿਅਮ ਹੈ। ਇਹ ਇੱਕ ਕਿਊਆਰ ਕੋਡ ਜਾਂ ਐੱਸਐੱਮਐੱਸ  ਸਟਿੰਗਅਧਾਰਿਤ ਈਵਾਊਚਰ ਹੈਜਿਸ ਨੂੰ ਲਾਭਾਰਥੀਆਂ ਦੇ ਮੋਬਾਇਲ ਉੱਤੇ ਪਹੁੰਚਾਇਆ ਜਾਂਦਾ ਹੈ। ਇਸ ਬੇਰੋਕ ਇੱਕਮੁਸ਼ਤ ਭੁਗਤਾਨ ਵਿਵਸਥਾ ਦੇ ਵਰਤੋਂਕਾਰ ਆਪਣੇ ਸੇਵਾ ਪ੍ਰਦਾਤਾ ਦੇ ਕੇਂਦਰ ਉੱਤੇ ਕਾਰਡਡਿਜੀਟਲ ਭੁਗਤਾਨ ਐਪ ਜਾਂ ਇੰਟਰਨੈੱਟ ਬੈਂਕਿੰਗ ਅਕਸੈੱਸ ਤੋਂ ਬਗ਼ੈਰ ਹੀ ਵਾਊਚਰ ਦੀ ਰਾਸ਼ੀ ਪ੍ਰਾਪਤ ਕਰਨ ਦੇ ਸਮਰੱਥ ਹੋਣਗੇ। ਇਸ ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਵ੍ ਇੰਡੀਆ’ ਨੇ ਆਪਣੇ ਯੂਪੀਆਈ ਪਲੈਟਫਾਰਮ ਉੱਤੇ ਵਿੱਤੀ ਸੇਵਾ ਵਿਭਾਗਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਤੇ ਰਾਸ਼ਟਰੀ ਸਿਹਤ ਅਥਾਰਿਟੀ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ।

 

ਰੁਪੀ ਬਿਨਾ ਕਿਸੇ ਫ਼ਿਜ਼ੀਕਲ ਇੰਟਰਫ਼ੇਸ ਦੇ ਡਿਜੀਟਲ ਤਰੀਕੇ ਨਾਲ ਲਾਭਾਰਥੀਆਂ ਤੇ ਸੇਵਾਪ੍ਰਦਾਤਿਆਂ ਨਾਲ ਸੇਵਾਵਾਂ ਦੇ ਸਪਾਂਸਰਾਂ ਨੂੰ ਜੋੜਦਾ ਹੈ। ਇਸ ਦੇ ਤਹਿਤ ਇਹ ਵੀ ਯਕੀਨੀ ਬਣਾਇਆ ਜਾਂਦਾ ਹੈ ਕਿ ਲੈਣਦੇਣ ਮੁਕੰਮਲ ਹੋਣ ਤੋਂ ਬਾਅਦ ਹੀ ਸੇਵਾਪ੍ਰਦਾਤਾ ਨੂੰ ਭੁਗਤਾਨ ਕੀਤਾ ਜਾਵੇ। ਪ੍ਰੀਪੇਡ ਹੋਣ ਕਾਰਣ ਸੇਵਾਪ੍ਰਦਾਤਾ ਨੂੰ ਕਿਸੇ ਵਿਚੋਲੇ ਦੇ ਦਖ਼ਲ ਤੋਂ ਬਗ਼ੈਰ ਹੀ ਸਹੀ ਸਮੇਂ ਤੇ ਭੁਗਤਾਨ ਸੰਭਵ ਹੋ ਜਾਂਦਾ ਹੈ।

 

ਆਸ ਹੈ ਕਿ ਇਹ ਡਿਜੀਟਲ ਪੇਮੈਂਟ ਸੌਲਿਊਸ਼ਨ ਕਲਿਆਣਕਾਰੀ ਸੇਵਾਵਾਂ ਦੀ ਭ੍ਰਿਸ਼ਟਾਚਾਰਮੁਕਤ ਸਪਲਾਈ ਯਕੀਨੀ ਬਣਾਉਣ ਦੀ ਦਿਸ਼ਾ ਚ ਇੱਕ ਕ੍ਰਾਂਤੀਕਾਰੀ ਪਹਿਲ ਸਿੱਧ ਹੋਵੇਗਾ। ਇਸ ਦਾ ਉਪਯੋਗ ਜੱਚਾ ਅਤੇ ਬੱਚਾ ਭਲਾਈ ਯੋਜਨਾਵਾਂ ਅਧੀਨ ਦਵਾਈਆਂ ਤੇ ਪੋਸ਼ਣ ਸਬੰਧੀ ਸਹਾਇਤਾਟੀਬੀ (ਤਪੇਦਿਕ) ਦੇ ਖ਼ਾਤਮੇ ਨਾਲ ਸਬੰਧਿਤ ਪ੍ਰੋਗਰਾਮਾਂਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਜਿਹੀਆਂ ਸਕੀਮਾਂ ਅਧੀਨ ਦਵਾਈਆਂ ਤੇ ਡਾਇਓਗਨੌਸਿਸਖਾਦਾਂ ਲਈ ਸਬਸਿਡੀ ਆਦਿ ਦੇਣ ਦੀਆਂ ਯੋਜਨਾਵਾਂ ਅਧੀਨ ਸੇਵਾਵਾਂ ਉਪਲਬਧ ਕਰਵਾਉਣ ਚ ਕੀਤਾ ਜਾ ਸਕਦਾ ਹੈ। ਇੱਥੋਂ ਤੱਕ ਕਿ ਨਿਜੀ ਖੇਤਰ ਵੀ ਆਪਣੇ ਕਰਮਚਾਰੀਆਂ ਦੀ ਭਲਾਈ ਤੇ ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ ਦੇ ਪ੍ਰੋਗਰਾਮਾਂ ਅਧੀਨ ਇਨ੍ਹਾਂ ਡਿਜੀਟਲ ਵਾਊਚਰਸ ਦਾ ਉਪਯੋਗ ਕਰ ਸਕਦਾ ਹੈ।

 

*********

 

ਡੀਐੱਸ/ਵੀਜੇ/ਏਕੇ



(Release ID: 1741161) Visitor Counter : 302