ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਕੋਵਿਡ ਕੇਸਾਂ ਅਤੇ ਪੋਜ਼ੀਟਿਵਿਟੀ ਵਿੱਚ ਵਾਧਾ ਦਰਸਾ ਰਹੇ 10 ਸੂਬਿਆਂ ਵਿੱਚ ਕੋਵਿਡ -19 ਸਥਿਤੀ ਦੀ ਸਮੀਖਿਆ ਕੀਤੀ


10% ਤੋਂ ਵੱਧ ਪੋਜ਼ੀਟਿਵਿਟੀ ਵਾਲੇ ਜ਼ਿਲ੍ਹਿਆਂ ਵਿੱਚ, ਭੀੜ ਅਤੇ ਲੋਕਾਂ ਦੇ ਇਕੱਠ ਨੂੰ ਰੋਕਣ ਲਈ ਸਖਤ ਪਾਬੰਦੀਆਂ ਦੀ ਸਲਾਹ ਦਿੱਤੀ ਗਈ

ਕਮਜ਼ੋਰ ਸਮੂਹਾਂ ਲਈ ਟੀਚੇ ਵਾਲੇ ਜ਼ਿਲ੍ਹਿਆਂ ਵਿੱਚ ਵੈਕਸੀਨ ਸੈਚੂਰੇਸ਼ਨ ਦੇ ਨਾਲ ਟੈਸਟਿੰਗ ਨੂੰ ਤੇਜ਼ ਕੀਤਾ ਜਾਵੇਗਾ

ਟੀਕੇ ਦੀ ਦੂਜੀ ਖੁਰਾਕ ਕਵਰੇਜ ਨੂੰ ਪਹਿਲ ਦਿੱਤੀ ਜਾਏਗੀ

ਲਾਗ ਦੇ ਫੈਲਣ ਨੂੰ ਰੋਕਣ ਲਈ ਘਰੇਲੂ ਇਕਾਂਤਵਾਸ ਵਿਅਕਤੀਆਂ ਦੀ ਪ੍ਰਭਾਵੀ ਅਤੇ ਨਿਯਮਤ ਨਿਗਰਾਨੀ

ਪ੍ਰਾਈਵੇਟ ਹਸਪਤਾਲਾਂ ਨੂੰ ਆਕਸੀਜਨ ਪੀਐੱਸਏ ਪਲਾਂਟ ਲਗਾਉਣ ਲਈ ਉਤਸ਼ਾਹਤ ਕਰਨਾ

Posted On: 31 JUL 2021 2:33PM by PIB Chandigarh

10 ਰਾਜਾਂ ਕੇਰਲ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਉੜੀਸਾ, ਅਸਾਮ, ਮਿਜ਼ੋਰਮ, ਮੇਘਾਲਿਆ, ਆਂਧਰ ਪ੍ਰਦੇਸ਼ ਅਤੇ ਮਣੀਪੁਰ ਵਿੱਚ ਕੋਵਿਡ -19 ਦੀ ਸਥਿਤੀ ਦੀ ਸਮੀਖਿਆ ਕਰਨ ਲਈ ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਅੱਜ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਨ੍ਹਾਂ ਰਾਜਾਂ ਦੇ ਸਿਹਤ ਅਧਿਕਾਰੀਆਂ ਵਲੋਂ ਕੋਵਿਡ-19 ਦੀ ਨਿਗਰਾਨੀ, ਰੋਕਥਾਮ ਅਤੇ ਪ੍ਰਬੰਧਨ ਲਈ ਕੀਤੇ ਗਏ ਜਨਤਕ ਸਿਹਤ ਉਪਾਵਾਂ ਦੀ ਵੀ ਸਮੀਖਿਆ ਕੀਤੀ ਗਈ। ਇਹ ਰਾਜ ਜਾਂ ਤਾਂ ਨਵੇਂ ਰੋਜ਼ਾਨਾ ਕੋਵਿਡ ਮਾਮਲਿਆਂ ਵਿੱਚ ਵਾਧੇ ਜਾਂ ਪੋਜ਼ੀਟਿਵਿਟੀ ਵਿੱਚ ਵਾਧੇ ਦੀ ਰਿਪੋਰਟ ਕਰ ਰਹੇ ਹਨ। ਡਾ. ਬਲਰਾਮ ਭਾਰਗਵ, ਡੀਜੀ ਆਈਸੀਐੱਮਆਰ ਅਤੇ ਸਕੱਤਰ (ਡੀਐੱਚਆਰ) ਵੀ ਮੌਜੂਦ ਸਨ। ਪ੍ਰਮੁੱਖ ਸਕੱਤਰ (ਸਿਹਤ), ਮਿਸ਼ਨ ਡਾਇਰੈਕਟਰ (ਐੱਨਐੱਚਐੱਮ), ਇਨ੍ਹਾਂ ਸਾਰੇ ਰਾਜਾਂ ਦੇ ਰਾਜ ਨਿਗਰਾਨੀ ਅਧਿਕਾਰੀਆਂ ਨੇ ਸਮੀਖਿਆ ਮੀਟਿੰਗ ਵਿੱਚ ਹਿੱਸਾ ਲਿਆ। 

ਸਿਹਤ ਅਤੇ ਪਰਿਵਾਰ ਭਲਾਈ ਦੇ ਕੇਂਦਰੀ ਸਕੱਤਰ ਨੇ ਹੇਠ ਲਿਖੇ ਅਨੁਸਾਰ ਨਾਜ਼ੁਕ ਕੋਵਿਡ ਨਿਯੰਤਰਣ ਅਤੇ ਪ੍ਰਬੰਧਨ ਰਣਨੀਤੀਆਂ ਨੂੰ ਰੇਖਾਂਕਿਤ ਕੀਤਾ:

1.       ਪਿਛਲੇ ਕੁਝ ਹਫਤਿਆਂ ਵਿੱਚ ਪੋਜ਼ੀਟਿਵਿਟੀ ਦੀ ਦਰ 10% ਤੋਂ ਵੱਧ ਦੀ ਰਿਪੋਰਟ ਕਰਨ ਵਾਲੇ ਸਾਰੇ ਜ਼ਿਲ੍ਹਿਆਂ ਨੂੰ ਲੋਕਾਂ ਦੀ ਆਵਾਜਾਈ ਨੂੰ ਰੋਕਣ/ਘਟਾਉਣ, ਭੀੜ ਦੇ ਇਕੱਠ ਅਤੇ ਲਾਗ ਦੇ ਫੈਲਣ ਨੂੰ ਰੋਕਣ ਲਈ ਲੋਕਾਂ ਦੇ ਆਪਸੀ ਮੇਲ-ਜੋਲ ਨੂੰ ਰੋਕਣ ਲਈ ਸਖਤ ਪਾਬੰਦੀਆਂ 'ਤੇ ਵਿਚਾਰ ਕਰਨ ਦੀ ਲੋੜ ਹੈ। ਇਹ ਵੀ ਰੇਖਾਂਕਿਤ ਕੀਤਾ ਗਿਆ ਸੀ ਕਿ ਇਸ ਪੜਾਅ 'ਤੇ ਕਿਸੇ ਵੀ ਢਿੱਲ ਦੇ ਨਤੀਜੇ ਵਜੋਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਥਿਤੀ ਵਿਗੜ ਜਾਵੇਗੀ।

2.       ਇਨ੍ਹਾਂ ਰਾਜਾਂ ਵਿੱਚ 80% ਤੋਂ ਵੱਧ ਸਰਗਰਮ ਮਾਮਲੇ ਘਰੇਲੂ ਇਕਾਂਤਵਾਸ ਹੋਣ ਦੀ ਸੂਚਨਾ ਹੈ। ਇਨ੍ਹਾਂ ਮਾਮਲਿਆਂ ਦੀ ਪ੍ਰਭਾਵਸ਼ਾਲੀ ਅਤੇ ਸਖਤੀ ਨਾਲ ਨਿਗਰਾਨੀ ਕਰਨ ਦੀ ਜ਼ਰੂਰਤ ਹੈ ਤਾਂ ਜੋ ਉਹ ਆਪਣੇ ਆਂਢ -ਗੁਆਂਢ,  ਕਮਿਊਨਿਟੀ,  ਪਿੰਡ,  ਮੁਹੱਲਾ, ਵਾਰਡ ਆਦਿ ਵਿੱਚ ਆਪਸ ਵਿੱਚ ਨਾ ਮਿਲਣ ਅਤੇ ਲਾਗ ਨੂੰ ਫੈਲਣ ਤੋਂ ਰੋਕਿਆ ਜਾਵੇ।

3.       ਘਰੇਲੂ ਇਕਾਂਤਵਾਸ ਵਾਲੇ ਲੋਕਾਂ ਦੀ ਇਸ ਤਰੀਕੇ ਨਾਲ ਪ੍ਰਭਾਵਸ਼ਾਲੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਸਮੇਂ ਸਿਰ ਕਲੀਨਿਕਲ ਇਲਾਜ ਲਈ ਨਿਰਵਿਘਨ ਟ੍ਰਾਂਸਫਰ ਕੀਤਾ ਜਾਵੇ। ਹਸਪਤਾਲਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਨ ਦੇ ਵੱਖ -ਵੱਖ ਪਹਿਲੂਆਂ ਨੂੰ ਸ਼ਾਮਲ ਕਰਨ ਵਾਲੇ ਵਿਸਥਾਰਤ ਐੱਸਓਪੀ ਪਹਿਲਾਂ ਰਾਜਾਂ ਨਾਲ ਤੁਰੰਤ ਤਬਦੀਲੀ ਅਤੇ ਪ੍ਰਭਾਵਸ਼ਾਲੀ ਹਸਪਤਾਲ ਪ੍ਰਬੰਧਨ ਲਈ ਸਾਂਝੇ ਕੀਤੇ ਜਾ ਚੁੱਕੇ ਹਨ।

4.       ਰਾਜ ਉਨ੍ਹਾਂ ਜ਼ਿਲ੍ਹਿਆਂ 'ਤੇ ਵੀ ਧਿਆਨ ਕੇਂਦਰਤ ਕਰਨਗੇ, ਜਿੱਥੇ ਪੋਜ਼ੀਟਿਵਿਟੀ ਦੀ ਦਰ 10%ਤੋਂ ਘੱਟ ਹੈ, ਤਾਂ ਜੋ ਇਨ੍ਹਾਂ ਜ਼ਿਲ੍ਹਿਆਂ ਵਿੱਚ ਟੀਕਾਕਰਣ ਦੀ ਸੰਤ੍ਰਿਪਤਾ 'ਤੇ ਧਿਆਨ ਦੇ ਕੇ ਇਨ੍ਹਾਂ ਜ਼ਿਲ੍ਹਿਆਂ ਅਤੇ ਆਬਾਦੀ ਦੀ ਰਾਖੀ ਕੀਤੀ ਜਾ ਸਕੇ। ਕੇਂਦਰੀ ਸਿਹਤ ਮੰਤਰਾਲਾ ਰਾਜਾਂ ਨੂੰ ਉਨ੍ਹਾਂ ਦੇ ਟੀਕਾਕਰਣ ਕਾਰਜਕ੍ਰਮ ਦੀ ਪ੍ਰਭਾਵੀ ਢੰਗ ਨਾਲ ਯੋਜਨਾ ਬਣਾਉਣ ਦੇ ਯੋਗ ਬਣਾਉਣ ਲਈ ਪੰਦਰਵਾੜਾ ਆਧਾਰ 'ਤੇ ਅਗਾਊਂ ਦਿੱਖ ਪ੍ਰਦਾਨ ਕਰਦਾ ਹੈ। ਰਾਜਾਂ ਨੂੰ ਦੁਬਾਰਾ ਸੂਚਿਤ ਕੀਤਾ ਗਿਆ ਕਿ ਟੀਕੇ ਦੀਆਂ ਖੁਰਾਕਾਂ ਦੀ ਇਹ ਮਾਤਰਾ ਕੇਂਦਰ ਵਲੋਂ ਰਾਜਾਂ ਨੂੰ ਘੱਟੋ ਘੱਟ ਸੰਭਵ ਵੰਡ ਦਾ ਸੰਕੇਤ ਦਿੰਦੀ ਹੈ; ਇਸ ਤੋਂ ਜ਼ਿਆਦਾ ਮਾਤਰਾ ਆਮ ਤੌਰ 'ਤੇ ਕੇਂਦਰੀ ਸਿਹਤ ਮੰਤਰਾਲੇ ਵਲੋਂ ਰਾਜਾਂ ਨੂੰ ਉਨ੍ਹਾਂ ਦੀ ਖਪਤ ਦੇ ਅਧਾਰ 'ਤੇ ਦਿੱਤੀ ਜਾਂਦੀ ਹੈ।  

5.       ਪਿਛਲੇ ਦੋ ਮਹੀਨਿਆਂ ਵਿੱਚ, ਕੇਂਦਰ ਸਰਕਾਰ ਆਕਸੀਜਨ ਕੰਸੈਂਟਰੇਟਰ, ਆਕਸੀਜਨ ਸਿਲੰਡਰ ਅਤੇ ਪੀਐੱਸਏ ਪਲਾਂਟ ਮੁਹੱਈਆ ਕਰਵਾ ਕੇ ਰਾਜਾਂ ਦੀ ਸਹਾਇਤਾ ਕਰ ਰਹੀ ਹੈ। ਇਸ ਤੋਂ ਇਲਾਵਾ, ਰਾਜ ਸਰਕਾਰੀ ਹਸਪਤਾਲਾਂ ਵਿੱਚ ਪੀਐੱਸਏ ਪਲਾਂਟ ਲਗਾਉਣ ਲਈ ਆਪਣੇ ਸਰੋਤਾਂ ਦੀ ਵਰਤੋਂ ਕਰ ਰਹੇ ਹਨ। ਰਾਜਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਪ੍ਰਾਈਵੇਟ ਹਸਪਤਾਲਾਂ ਨੂੰ ਹਸਪਤਾਲ ਅਧਾਰਤ ਪੀਐੱਸਏ ਪਲਾਂਟ ਲਗਾਉਣ ਦੇ ਨਿਰਦੇਸ਼ ਦੇਣ। ਪਿਛਲੇ ਦੋ ਮਹੀਨਿਆਂ ਵਿੱਚ ਰਾਜਾਂ ਨੂੰ ਇਸ ਬਾਰੇ ਪਹਿਲਾਂ ਹੀ ਸਲਾਹ ਦਿੱਤੀ ਜਾ ਚੁੱਕੀ ਹੈ। ਕਲੀਨਿਕਲ ਸਥਾਪਨਾ ਐਕਟ ਦੇ ਅਧੀਨ ਵਿਵਸਥਾਵਾਂ ਰਾਜਾਂ ਨੂੰ ਪ੍ਰਾਈਵੇਟ ਹਸਪਤਾਲਾਂ ਨੂੰ ਅਜਿਹੀ ਨਿਰਦੇਸ਼ ਜਾਰੀ ਕਰਨ ਦੇ ਯੋਗ ਬਣਾਉਂਦੀਆਂ ਹਨ। ਜਿਹੜੇ ਰਾਜ ਪਹਿਲਾਂ ਹੀ ਅਜਿਹੇ ਨਿਰਦੇਸ਼ ਜਾਰੀ ਕਰ ਚੁੱਕੇ ਹਨ, ਉਨ੍ਹਾਂ ਨੂੰ ਸਥਿਤੀ ਦੀ ਸਮੀਖਿਆ ਕਰਨ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਹੋਰ ਸਹੂਲਤ ਦੇਣ ਦੀ ਸਲਾਹ ਦਿੱਤੀ ਗਈ ਸੀ।

ਡੀਜੀ, ਆਈਸੀਐੱਮਆਰ ਨੇ ਪਿਛਲੇ ਹਫਤਿਆਂ ਤੋਂ ਰੋਜ਼ਾਨਾ ਲਗਭਗ 40,000 ਕੇਸਾਂ ਦੀ ਰਿਪੋਰਟ ਕੀਤੇ ਜਾਣ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਸੰਤੁਸ਼ਟੀ ਦੇ ਵਿਰੁੱਧ ਚੇਤਾਵਨੀ ਦਿੱਤੀ। ਇਸ ਤੱਥ 'ਤੇ ਚਾਨਣਾ ਪਾਉਂਦਿਆਂ ਕਿ 46 ਜ਼ਿਲ੍ਹੇ 10%ਤੋਂ ਵੱਧ ਪੋਜ਼ੀਟਿਵਿਟੀ ਦਿਖਾ ਰਹੇ ਹਨ ਜਦੋਂ ਕਿ  ਹੋਰ 53 ਜ਼ਿਲ੍ਹੇ 5%-10% ਦਰਮਿਆਨ ਪੋਜ਼ੀਟਿਵਿਟੀ ਦਿਖਾ ਰਹੇ ਹਨ, ਉਨ੍ਹਾਂ ਨੇ ਰਾਜਾਂ ਨੂੰ ਆਪਣੇ ਟੈਸਟਾਂ ਨੂੰ ਤੇਜ਼ ਕਰਨ ਦੀ ਅਪੀਲ ਕੀਤੀ। ਸੂਬਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਆਈਸੀਐੱਮਆਰ ਦੇ ਸਹਿਯੋਗ ਨਾਲ ਸਰਵੇਖਣ ਦੇ ਉਹੀ ਮਜ਼ਬੂਤ ਪ੍ਰੋਟੋਕੋਲ ਨੂੰ ਯਕੀਨੀ ਬਣਾਉਣ ਲਈ ਉਹ ਜ਼ਿਲ੍ਹਾ ਪੱਧਰ ਦੇ ਰੋਗਾਂ ਦੇ ਪ੍ਰਸਾਰ ਦੇ ਅੰਕੜਿਆਂ ਲਈ ਆਪਣੇ ਰਾਜ ਪੱਧਰੀ ਸੀਰੋ-ਸਰਵੇਖਣ ਕਰਨ, ਕਿਉਂਕਿ ਰਾਸ਼ਟਰੀ ਪੱਧਰ ਦਾ ਸੀਰੋ-ਪ੍ਰਵੈਲੈਂਸ ਸਰਵੇਖਣ ਵਿਭਿੰਨ ਪ੍ਰਕਾਰ ਦਾ ਸੀ। ਉਨ੍ਹਾਂ ਰਾਜਾਂ ਨੂੰ ਸਲਾਹ ਦਿੱਤੀ ਕਿ ਉਹ 60+ ਅਤੇ 45-60 ਉਮਰ ਵਰਗਾਂ ਵਿੱਚ ਟੀਕਾਕਰਣ ਨੂੰ ਤੇਜ਼ ਕਰਨ ਕਿਉਂਕਿ ਸਬੂਤ ਦਰਸਾਉਂਦੇ ਹਨ ਕਿ ਮੌਤ ਦਰ ਦੇ ਲਗਭਗ 80% ਇਨ੍ਹਾਂ ਕਮਜ਼ੋਰ ਉਮਰ ਸਮੂਹਾਂ ਤੋਂ ਹਨ। ਲਾਗੂ ਕਰਨ ਦੇ ਉਪਾਵਾਂ ਦੇ ਸੰਬੰਧ ਵਿੱਚ, ਉਨ੍ਹਾਂ ਰਾਜ ਦੇ ਅਧਿਕਾਰੀਆਂ ਨੂੰ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਤੋਂ ਬਚਣ ਅਤੇ ਭੀੜ ਦੇ ਸਾਰੇ ਵੱਡੇ ਇਕੱਠਾਂ ਨੂੰ ਰੋਕਣ ਦੀ ਸਲਾਹ ਦਿੱਤੀ।  

ਇੱਕ ਵਿਸਥਾਰਤ ਪੇਸ਼ਕਾਰੀ ਰਾਹੀਂ, ਇਹਨਾਂ ਰਾਜਾਂ ਵਿੱਚ ਬਹੁਤ ਪ੍ਰਭਾਵਿਤ ਜ਼ਿਲ੍ਹਿਆਂ (ਚਿੰਤਾ ਦੇ ਜ਼ਿਲ੍ਹੇ), ਕੋਵਿਡ -19 ਟੀਕਾਕਰਣ ਕਵਰੇਜ,  ਵੈਂਟੀਲੇਟਰਾਂ ਦੀ ਸਥਿਤੀ, ਪੀਐੱਸਏ ਪਲਾਂਟਾਂ, ਆਕਸੀਜਨ ਸਿਲੰਡਰਾਂ ਅਤੇ ਕੰਸੈਂਟਰੇਟਰਾਂ ਦੇ ਨਾਲ ਕੁਝ ਮੁੱਖ ਅੰਕੜਿਆਂ ਦੇ ਨਾਲ ਇੱਕ ਵਿਸ਼ਾਲ ਵਿਸ਼ਲੇਸ਼ਣ ਪੇਸ਼ ਕੀਤਾ ਗਿਆ।

ਰਾਜਾਂ ਨੂੰ ਅੰਤਰਰਾਸ਼ਟਰੀ ਯਾਤਰੀਆਂ ਦੀ ਸਕ੍ਰੀਨਿੰਗ ਲਈ ਜੀਨੋਮਿਕ ਨਿਗਰਾਨੀ ਲਈ ਇਨਸੈਕੋਗ ਪ੍ਰਯੋਗਸ਼ਾਲਾ ਨੈਟਵਰਕ ਦੀ ਵਰਤੋਂ (ਦੂਜੇ ਦੇਸ਼ਾਂ ਤੋਂ ਭਾਰਤ ਵਿੱਚ ਨਵੇਂ ਰੂਪਾਂ/ਪਰਿਵਰਤਕਾਂ ਦੇ ਦਾਖਲੇ ਲਈ), ਸੈਂਟੀਨੇਲ ਸਾਈਟਸ ਰਾਹੀਂ ਚੱਲ ਰਹੀ ਨਿਗਰਾਨੀ ਦੀ ਮੌਨਿਟੀਰਿੰਗ (ਆਰਟੀ-ਪੀਸੀਆਰ ਲੈਬਾਂ ਜਾਂ ਕੋਵਿਡ ਕੇਸ ਪ੍ਰਬੰਧਨ ਵਾਲੇ ਦੂਜੇ ਅਤੇ ਤੀਜੇ ਦਰਜੇ ਦੇ ਦੇਖਭਾਲ ਹਸਪਤਾਲਾਂ) ਅਤੇ ਵਾਧੇ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਸੀ

ਰਾਜਾਂ ਨੂੰ ਸਲਾਹ ਦਿੱਤੀ ਗਈ:

∙         ਉੱਚ ਕੇਸਾਂ ਦੀ ਰਿਪੋਰਟ ਕਰਨ ਵਾਲੇ ਸਮੂਹਾਂ ਵਿੱਚ ਕੰਟੇਨਮੈਂਟ ਅਤੇ ਸਖਤ ਸਰਗਰਮ ਨਿਗਰਾਨੀ ਕਰਨੀ।

∙         ਕੇਸਾਂ ਦੀ ਮੈਪਿੰਗ ਅਤੇ ਭਾਲੇ ਗਏ ਸੰਪਰਕਾਂ ਦੇ ਅਧਾਰ 'ਤੇ ਕੰਟੇਨਮੈਂਟ ਜ਼ੋਨਾਂ ਨੂੰ ਪਰਿਭਾਸ਼ਤ ਕਰਨਾ।

∙         ਮੌਜੂਦਾ ਸਿਹਤ ਢਾਂਚੇ ਖਾਸ ਕਰਕੇ ਪੇਂਡੂ ਖੇਤਰਾਂ ਅਤੇ ਬੱਚਿਆਂ ਦੇ ਮਾਮਲਿਆਂ ਵਿੱਚ ਸੁਧਾਰ 'ਤੇ ਧਿਆਨ ਕੇਂਦਰਤ ਕਰਦੇ ਹੋਏ ਈਸੀਆਰਪੀ -2 ਨੂੰ ਲਾਗੂ ਕਰਨ ਲਈ ਨਿਯਮਤ ਜਾਇਜ਼ਾ ਅਤੇ ਫਾਲੋ-ਅੱਪ ਕਰਨਾ।

∙         ਆਈਸੀਐੱਮਆਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੌਤਾਂ ਦੀ ਗਿਣਤੀ ਰਿਪੋਰਟ ਕਰਨੀ।

****

ਐੱਮਵੀ

ਐੱਚਐੱਫਡਬਲਯੂ/ਕੇਂਦਰ ਨੇ 10 ਰਾਜਾਂ ਵਿੱਚ ਕੋਵਿਡ ਸਥਿਤੀ ਦੀ ਸਮੀਖਿਆ ਕੀਤੀ/31 ਜੁਲਾਈ/2021/5



(Release ID: 1741133) Visitor Counter : 228