ਪ੍ਰਧਾਨ ਮੰਤਰੀ ਦਫਤਰ

ਰਾਸ਼ਟਰੀ ਸਿੱਖਿਆ ਨੀਤੀ 2020 ਦੀ ਪਹਿਲੀ ਵਰ੍ਹੇਗੰਢ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 29 JUL 2021 6:53PM by PIB Chandigarh

ਨਮਸਕਾਰ! ਪ੍ਰੋਗਰਾਮ ਵਿੱਚ ਮੇਰੇ ਨਾਲ ਜੁੜ ਰਹੇ ਕੈਬਨਿਟ ਦੇ ਮੇਰੇ ਸਾਰੇ ਸਹਿਯੋਗੀਗਣ, ਰਾਜਾਂ ਦੇ ਮਾਣਯੋਗ ਰਾਜਪਾਲ, ਸਾਰੇ ਸਨਮਾਨਿਤ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਰਾਜ ਸਰਕਾਰਾਂ ਦੇ ਮੰਤਰੀਗਣ, ਹਾਜ਼ਰ ਸਿੱਖਿਆ ਸ਼ਾਸਤਰੀ, ਅਧਿਆਪਕਗਣ, ਸਾਰੇ ਅਭਿਭਾਵਕ ਅਤੇ ਮੇਰੇ ਪ੍ਰਿਯ ਯੁਵਾ ਸਾਥੀਓ!

 

ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੂੰ ਇੱਕ ਸਾਲ ਪੂਰਾ ਹੋਣ ‘ਤੇ ਸਾਰੇ ਦੇਸ਼ਵਾਸੀਆਂ ਅਤੇ ਵਿਸ਼ੇਸ਼ ਕਰਕੇ ਸਾਰੇ ਵਿਦਿਆਰਥੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਬੀਤੇ ਇੱਕ ਵਰ੍ਹੇ ਵਿੱਚ ਦੇਸ਼ ਦੀਆਂ ਆਪ ਸਭ ਮਹਾਰਥੀਆਂ, ਅਧਿਆਪਕਾਂ, ਪ੍ਰਿੰਸੀਪਲਾਂ, ਨੀਤੀਕਾਰਾਂ ਨੇ ਰਾਸ਼ਟਰੀ ਸਿੱਖਿਆ ਨੀਤੀ ਨੂੰ ਧਰਾਤਲ ‘ਤੇ ਉਤਾਰਨ ਵਿੱਚ ਬਹੁਤ ਮਿਹਨਤ ਕੀਤੀ ਹੈ। ਕੋਰੋਨਾ ਦੇ ਇਸ ਕਾਲ ਵਿੱਚ ਵੀ ਲੱਖਾਂ ਨਾਗਰਿਕਾਂ ਨਾਲ, ਅਧਿਆਪਕਾਂ, ਰਾਜਾਂ, ਔਟੋਨੌਮਸ ਬੌਡੀਜ਼ ਤੋਂ ਸੁਝਾਅ ਲੈ ਕੇ, ਟਾਸਕ ਫੋਰਸ ਬਣਾ ਕੇ ਨਵੀਂ ਸਿੱਖਿਆ ਨੀਤੀ ਨੂੰ ਚਰਨਬੱਧ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਬੀਤੇ ਇੱਕ ਵਰ੍ਹੇ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਨੂੰ ਅਧਾਰ ਬਣਾ ਕੇ ਅਨੇਕ ਵੱਡੇ ਫੈਸਲੇ ਲਏ ਗਏ ਹਨ। ਅੱਜ ਇਸੇ ਕੜੀ ਵਿੱਚ ਮੈਨੂੰ ਬਹੁਤ ਸਾਰੀਆਂ ਨਵੀਂਆਂ ਯੋਜਨਾਵਾਂ, ਨਵੇਂ initiatives ਦੀ ਸ਼ੁਰੂਆਤ ਕਰਨ ਦਾ ਸੁਭਾਗ ਮਿਲਿਆ ਹੈ।

 

ਸਾਥੀਓ,

 

ਇਹ ਮਹੱਤਵਪੂਰਨ ਅਵਸਰ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਦੇਸ਼ ਆਜ਼ਾਦੀ ਕੇ 75 ਸਾਲ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਅੱਜ ਤੋਂ ਕੁਝ ਹੀ ਦਿਨ ਬਾਅਦ 15 ਅਗਸਤ ਨੂੰ ਅਸੀਂ ਆਜ਼ਾਦੀ ਦੇ 75ਵੇਂ ਸਾਲ ਵਿੱਚ ਪ੍ਰਵੇਸ਼ ਵੀ ਕਰਨ ਜਾ ਰਹੇ ਹਾਂ। ਇੱਕ ਤਰ੍ਹਾਂ ਨਾਲ, ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦਾ implementation, ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਕਾ ਪ੍ਰਮੁੱਖ ਹਿੱਸਾ ਬਣ ਗਿਆ ਹੈ। ਇਤਨੇ ਬੜੇ ਮਹਾਪੁਰਬ ਦੇ ਦਰਮਿਆਨ ‘ਰਾਸ਼ਟਰੀ ਸਿੱਖਿਆ ਨੀਤੀ’ ਦੇ ਤਹਿਤ ਅੱਜ ਸ਼ੁਰੂ ਹੋਈਆਂ ਯੋਜਨਾਵਾਂ ‘ਨਵੇਂ ਭਾਰਤ ਦੇ ਨਿਰਮਾਣ’ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਣਗੀਆਂ। ਭਾਰਤ ਦੇ ਜਿਸ ਸੁਨਹਿਰੇ ਭਵਿੱਖ ਦੇ ਸੰਕਲਪ ਦੇ ਨਾਲ ਅੱਜ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਉਸ ਭਵਿੱਖ ਵੱਲ ਸਾਨੂੰ ਅੱਜ ਦੀ ਨਵੀਂ ਪੀੜ੍ਹੀ ਹੀ ਲੈ ਜਾਵੇਗੀ। ਭਵਿੱਖ ਵਿੱਚ ਅਸੀਂ ਕਿਤਨਾ ਅੱਗੇ ਜਾਵਾਂਗੇ, ਕਿਤਨੀ ਉਚਾਈ ਪ੍ਰਾਪਤ ਕਰਾਂਗੇ, ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਵਰਤਮਾਨ ਵਿੱਚ, ਯਾਨੀ ਅੱਜ ਕੈਸੀ ਸਿੱਖਿਆ ਦੇ ਰਹੇ ਹਾਂ, ਕੈਸੀ ਦਿਸ਼ਾ ਦੇ ਰਹੇ ਹਾਂ। ਇਸ ਲਈ, ਮੈਂ ਮੰਨਦਾ ਹਾਂ, ਭਾਰਤ ਦੀ ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਰਾਸ਼ਟਰ ਨਿਰਮਾਣ ਦੇ ਮਹਾਯੱਗ ਵਿੱਚ ਵੱਡੇ factors ਵਿੱਚੋਂ ਇੱਕ ਹੈ। ਅਤੇ ਇਸ ਲਈ, ਦੇਸ਼ ਨੇ ਇਸ ਸਿੱਖਿਆ ਨੀਤੀ ਨੂੰ ਇਤਨਾ ਆਧੁਨਿਕ ਬਣਾਇਆ ਹੈ, ਇੰਨਾ ਫਿਊਚਰ ਰੈਡੀ ਰੱਖਿਆ ਹੈ। ਅੱਜ ਇਸ ਪ੍ਰੋਗਰਾਮ ਵਿੱਚ ਜੁੜੀਆਂ ਜ਼ਿਆਦਾਤਰ ਮਹਾਨ ਹਸਤੀਆਂ, ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੀਆਂ ਬਾਰੀਕੀਆਂ ਤੋਂ ਜਾਣੂ ਹਨ, ਲੇਕਿਨ ਇਹ ਕਿਤਨਾ ਵੱਡਾ ਮਿਸ਼ਨ ਹੈ, ਇਸ ਅਹਿਸਾਸ ਨੂੰ ਸਾਨੂੰ ਵਾਰ-ਵਾਰ ਯਾਦ ਕਰਨਾ ਹੀ ਹੈ।

 

ਸਾਥੀਓ,

 

ਦੇਸ਼ ਭਰ ਦੇ ਸਾਡੇ ਕਈ ਯੁਵਾ ਸਟੂਡੈਂਟਸ ਵੀ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਹਨ। ਅਗਰ ਇਨ੍ਹਾਂ ਸਾਥੀਆਂ ਨਾਲ ਅਸੀਂ ਉਨ੍ਹਾਂ ਦੀਆਂ ਆਕਾਂਖਿਆਵਾਂ ਬਾਰੇ, ਸੁਪਨਿਆਂ ਬਾਰੇ ਪੁੱਛੀਏ, ਤਾਂ ਤੁਸੀਂ ਦੇਖੋਗੇ ਕਿ ਹਰ ਇੱਕ ਯੁਵਾ ਦੇ ਮਨ ਵਿੱਚ ਇੱਕ ਨਵਾਂਪਣ ਹੈ, ਇੱਕ ਨਵੀਂ ਊਰਜਾ ਹੈ। ਸਾਡਾ ਯੁਵਾ ਬਦਲਾਅ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਉਹ ਇੰਤਜ਼ਾਰ ਨਹੀਂ ਕਰਨਾ ਚਾਹੁੰਦਾ। ਅਸੀਂ ਸਭ ਨੇ ਦੇਖਿਆ ਹੈ, ਕੋਰੋਨਾ ਕਾਲ ਵਿੱਚ ਕਿਵੇਂ ਸਾਡੀ ਸਿੱਖਿਆ ਵਿਵਸਥਾ ਦੇ ਸਾਹਮਣੇ ਇਤਨੀ ਬੜੀ ਚੁਣੌਤੀ ਆਈ ਹੈ। ਸਟੂਡੈਂਟਸ ਦੀ ਪੜ੍ਹਾਈ ਦਾ, ਜੀਵਨ ਦਾ ਢੰਗ ਬਦਲ ਗਿਆ। ਲੇਕਿਨ ਦੇਸ਼ ਦੇ ਵਿਦਿਆਰਥੀਆਂ ਨੇ ਤੇਜ਼ੀ ਨਾਲ ਇਸ ਬਦਲਾਅ ਨੂੰ adopt ਕੀਤਾ ਹੈ। ਔਨਲਾਈਨ ਐਜੂਕੇਸ਼ਨ ਹੁਣ ਇੱਕ ਸਹਿਜ ਚਲਨ ਬਣਦੀ ਜਾ ਰਹੀ ਹੈ। ਸਿੱਖਿਆ ਮੰਤਰਾਲੇ ਨੇ ਵੀ ਇਸ ਦੇ ਲਈ ਅਨੇਕ ਪ੍ਰਯਤਨ ਕੀਤੇ ਹਨ। ਮੰਤਰਾਲੇ ਨੇ ਦੀਕਸ਼ਾ ਪਲੈਟਫਾਰਮ ਸ਼ੁਰੂ ਕੀਤਾ, ਸਵਯੰ ਪੋਰਟਲ ‘ਤੇ ਪਾਠਕ੍ਰਮ ਸ਼ੁਰੂ ਕੀਤੇ, ਅਤੇ ਸਾਡੇ ਸਟੂਡੈਂਟਸ ਪੂਰੇ ਜੋਸ਼ ਨਾਲ ਇਨ੍ਹਾਂ ਦਾ ਹਿੱਸਾ ਬਣ ਗਏ। ਦੀਕਸ਼ਾ ਪੋਰਟਲ ‘ਤੇ ਮੈਨੂੰ ਦੱਸਿਆ ਗਿਆ ਕਿ ਪਿਛਲੇ ਇੱਕ ਸਾਲ ਵਿੱਚ 23 ਸੌ ਕਰੋੜ ਤੋਂ ਜ਼ਿਆਦਾ ਹਿੱਟ ਹੋਣਾ ਦੱਸਦਾ ਹੈ ਕਿ ਇਹ ਕਿਤਨਾ ਉਪਯੋਗੀ ਪ੍ਰਯਤਨ ਰਿਹਾ ਹੈ। ਅੱਜ ਵੀ ਇਸ ਵਿੱਚ ਹਰ ਦਿਨ ਕਰੀਬ 5 ਕਰੋੜ ਹਿੱਟ ਹੋ ਰਹੇ ਹਨ। ਸਾਥੀਓ, 21ਵੀਂ ਸਦੀ ਦਾ ਅੱਜ ਦਾ ਯੁਵਾ ਆਪਣੀਆਂ ਵਿਵਸਥਾਵਾਂ, ਆਪਣੀ ਦੁਨੀਆ ਖੁਦ ਆਪਣੇ ਹਿਸਾਬ ਨਾਲ ਬਣਾਉਣਾ ਚਾਹੁੰਦਾ ਹੈ। ਇਸ ਲਈ, ਉਸ ਨੂੰ exposure ਚਾਹੀਦਾ ਹੈ, ਉਸ ਨੂੰ ਪੁਰਾਣੇ ਬੰਧਨਾਂ, ਪਿੰਜਰਿਆਂ ਤੋਂ ਮੁਕਤੀ ਚਾਹੀਦੀ ਹੈ। ਤੁਸੀਂ ਦੇਖੋ, ਅੱਜ ਛੋਟੇ-ਛੋਟੇ ਪਿੰਡਾਂ ਤੋਂ, ਕਸਬਿਆਂ ਤੋਂ ਨਿਕਲਣ ਵਾਲੇ ਯੁਵਾ ਕੈਸੇ-ਕੈਸੇ ਕਮਾਲ ਕਰ ਰਹੇ ਹਨ। ਇਨ੍ਹਾਂ ਹੀ ਦੂਰ-ਦਰਾਜ ਇਲਾਕਿਆਂ ਅਤੇ ਆਮ ਪਰਿਵਾਰਾਂ ਤੋਂ ਆਉਣ ਵਾਲੇ ਯੁਵਾ ਅੱਜ ਟੋਕੀਓ ਓਲੰਪਿਕਸ ਵਿੱਚ ਦੇਸ਼ ਦਾ ਝੰਡਾ ਬੁਲੰਦ ਕਰ ਰਹੇ ਹਨ, ਭਾਰਤ ਨੂੰ ਨਵੀਂ ਪਹਿਚਾਣ ਦੇ ਰਹੇ ਹਨ। ਅਜਿਹੇ ਹੀ ਕਰੋੜਾਂ ਯੁਵਾ ਅੱਜ ਅਲੱਗ-ਅਲੱਗ ਖੇਤਰਾਂ ਵਿੱਚ ਅਸਾਧਾਰਣ ਕੰਮ ਕਰ ਰਹੇ ਹਨ, ਅਸਾਧਾਰਣ ਲਕਸ਼ਾਂ ਦੀ ਨੀਂਹ ਰੱਖ ਰਹੇ ਹਨ। ਕੋਈ ਕਲਾ ਅਤੇ ਸੰਸਕ੍ਰਿਤੀ ਦੇ ਖੇਤਰ ਵਿੱਚ ਪੁਰਾਤਨ ਅਤੇ ਆਧੁਨਿਕ ਦੇ fusion ਨਾਲ ਨਵੀਆਂ ਵਿਧਾਵਾਂ ਨੂੰ ਜਨਮ ਦੇ ਰਿਹਾ ਹੈ, ਕੋਈ ਰੋਬੋਟਿਕਸ ਦੇ ਖੇਤਰ ਵਿੱਚ ਕਦੇ ਸਾਈ-ਫ਼ਾਈ ਮੰਨੀਆਂ ਜਾਣ ਵਾਲੀਆਂ ਕਲਪਨਾਵਾਂ ਨੂੰ ਹਕੀਕਤ ਵਿੱਚ ਬਦਲ ਰਿਹਾ ਹੈ। ਕੋਈ artificial intelligence ਦੇ ਖੇਤਰ ਵਿੱਚ ਮਾਨਵੀ ਸਮਰੱਥਾਵਾਂ ਨੂੰ ਨਵੀਆਂ ਉਚਾਈਆਂ ਦੇ ਰਿਹਾ ਹੈ, ਤਾਂ ਕੋਈ ਮਸ਼ੀਨ ਲਰਨਿੰਗ ਵਿੱਚ ਨਵੇਂ ਮਾਈਲ ਸਟੋਨਸ ਦੀ ਤਿਆਰੀ ਕਰ ਰਿਹਾ ਹੈ। ਯਾਨੀ ਹਰ ਖੇਤਰ ਵਿੱਚ ਭਾਰਤ ਦੇ ਯੁਵਾ ਆਪਣਾ ਪਰਚਮ ਲਹਿਰਾਉਣ ਦੇ ਲਈ ਅੱਗੇ ਵਧ ਰਹੇ ਹਨ। ਇਹੀ ਯੁਵਾ ਭਾਰਤ ਦੇ ਸਟਾਰਟਅੱਪ eco-system ਨੂੰ revolutionize ਕਰ ਰਹੇ ਹਨ, ਇੰਡਸਟ੍ਰੀ 4.0 ਵਿੱਚ ਭਾਰਤ ਦੀ ਅਗਵਾਈ ਨੂੰ ਤਿਆਰ ਕਰ ਰਹੇ ਹਨ, ਅਤੇ ਡਿਜੀਟਲ ਇੰਡੀਆ ਨੂੰ ਨਵੀਂ ਗਤੀ ਦੇ ਰਹੇ ਹਨ। ਤੁਸੀਂ ਕਲਪਨਾ ਕਰੋ, ਇਸ ਯੁਵਾ ਪੀੜ੍ਹੀ ਨੂੰ ਜਦੋਂ ਇਨ੍ਹਾਂ ਦੇ ਸੁਪਨਿਆਂ ਦੇ ਅਨੁਰੂਪ ਵਾਤਾਵਰਣ ਮਿਲੇਗਾ ਤਾਂ ਇਨ੍ਹਾਂ ਦੀ ਸ਼ਕਤੀ ਕਿਤਨੀ ਜ਼ਿਆਦਾ ਵਧ ਜਾਵੇਗੀ। ਅਤੇ ਇਸੇ ਲਈ, ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਨੌਜਵਾਨਾਂ ਨੂੰ ਇਹ ਵਿਸ਼ਵਾਸ ਦਿਵਾਉਂਦੀ ਹੈ ਕਿ ਦੇਸ਼ ਹੁਣ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਨਾਲ ਹੈ, ਉਨ੍ਹਾਂ ਦੇ ਹੌਸਲਿਆਂ ਦੇ ਨਾਲ ਹੈ। ਜਿਸ ਆਰਟੀਫਿਸ਼ਲ ਇੰਟੈਲੀਜੈਂਸ ਦੇ ਪ੍ਰੋਗਰਾਮ ਨੂੰ ਹੁਣ ਲਾਂਚ ਕੀਤਾ ਗਿਆ ਹੈ, ਉਹ ਵੀ ਸਾਡੇ ਨੌਜਵਾਨਾਂ ਨੂੰ future oriented ਬਣਾਏਗਾ, AI driven economy ਦੇ ਰਸਤੇ ਖੋਲ੍ਹੇਗਾ। ਸਿੱਖਿਆ ਵਿੱਚ ਇਹ ਡਿਜੀਟਲ revolution, ਪੂਰੇ ਦੇਸ਼ ਵਿੱਚ ਇਕੱਠਾ ਆਵੇ, ਪਿੰਡ-ਸ਼ਹਿਰ ਸਭ ਸਮਾਨ ਰੂਪ ਨਾਲ ਡਿਜੀਟਲ ਲਰਨਿੰਗ ਨਾਲ ਜੁੜਨ, ਇਸ ਦਾ ਵੀ ਖਾਸ ਖਿਆਲ ਰੱਖਿਆ ਗਿਆ ਹੈ। National Digital Education Architecture, ਯਾਨੀ NDEAR ਅਤੇ ਨੈਸ਼ਨਲ ਐਜੂਕੇਸ਼ਨ ਟੈਕਨੋਲੋਜੀ ਫੋਰਮ -NETF ਇਸ ਦਿਸ਼ਾ ਵਿੱਚ ਪੂਰੇ ਦੇਸ਼ ਵਿੱਚ ਡਿਜੀਟਲ ਅਤੇ ਟੈਕਨੋਲੋਜੀਕਲ ਫ੍ਰੇਮਵਰਕ ਉਪਲਬਧ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਯੁਵਾ ਮਨ ਜਿਸ ਦਿਸ਼ਾ ਵਿੱਚ ਵੀ ਸੋਚਣਾ ਚਾਹੇ, ਖੁੱਲ੍ਹੇ ਅਕਾਸ਼ ਵਿੱਚ ਜਿਵੇਂ ਉਡਣਾ ਚਾਹੁਣ, ਦੇਸ਼ ਦੀ ਨਵੀਂ ਸਿੱਖਿਆ ਵਿਵਸਥਾ ਉਸ ਨੂੰ ਉਸੇ ਤਰ੍ਹਾਂ ਦੇ ਹੀ ਅਵਸਰ ਉਪਲਬਧ ਕਰਾਵੇਗੀ।

 

ਸਾਥੀਓ,

 

ਬੀਤੇ ਇੱਕ ਵਰ੍ਹੇ ਵਿੱਚ ਤੁਸੀਂ ਵੀ ਇਹ ਮਹਿਸੂਸ ਕੀਤਾ ਹੋਵੇਗਾ ਕਿ ਰਾਸ਼ਟਰੀ ਸਿੱਖਿਆ ਨੀਤੀ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਤੋਂ ਮੁਕਤ ਰੱਖਿਆ ਗਿਆ ਹੈ। ਜੋ openness ਪਾਲਿਸੀ ਦੇ ਲੈਵਲਤੇ ਹੈ, ਉਹੀ openness ਸਟੂਡੈਂਟਸ ਨੂੰ ਮਿਲ ਰਹੇ ਵਿਕਲਪਾਂ ਵਿੱਚ ਵੀ ਹੈ। ਹੁਣ ਸਟੂਡੈਂਟਸ ਕਿਤਨਾ ਪੜ੍ਹਨ, ਕਿਤਨੇ ਸਮੇਂ ਤੱਕ ਪੜ੍ਹਨ, ਇਹ ਸਿਰਫ ਬੋਰਡਸ ਅਤੇ universities ਨਹੀਂ ਤੈਅ ਕਰਨਗੇ। ਇਸ ਫੈਸਲੇ ਵਿੱਚ ਸਟੂਡੈਂਟਸ ਦੀ ਵੀ ਸਹਿਭਾਗਿਤਾ ਹੋਵੇਗੀ। Multiple entry and exit ਦੀ ਜੋ ਵਿਵਸਥਾ ਅੱਜ ਸ਼ੁਰੂ ਹੋਈ ਹੈ, ਇਸ ਨੇ ਸਟੂਡੈਂਟਸ ਨੂੰ ਇੱਕ ਹੀ ਕਲਾਸ ਅਤੇ ਇੱਕ ਹੀ ਕੋਰਸ ਵਿੱਚ ਜਕੜੇ ਰਹਿਣ ਦੀ ਮਜਬੂਰੀ ਤੋਂ ਮੁਕਤ ਕਰ ਦਿੱਤਾ ਹੈ। ਆਧੁਨਿਕ ਟੈਕਨੋਲੋਜੀਤੇ ਅਧਾਰਿਤ ਅਕੈਡਮਿਕ ਬੈਂਕ ਆਵ੍ ਕ੍ਰੈਡਿਟ ਇਸ ਸਿਸਟਮ ਨਾਲ ਇਸ ਦਿਸ਼ਾ ਵਿੱਚ ਸਟੂਡੈਂਟਸ ਦੇ ਲਈ revolutionary change ਆਉਣ ਵਾਲਾ ਹੈ। ਹੁਣ ਹਰ ਯੁਵਾ ਆਪਣੀ ਰੁਚੀ ਨਾਲ, ਆਪਣੀ ਸੁਵਿਧਾ ਨਾਲ ਕਦੇ ਵੀ ਇੱਕ ਸਟ੍ਰੀਮ choose ਕਰ ਸਕਦਾ ਹੈ, ਛੱਡ ਸਕਦਾ ਹੈ। ਹੁਣ ਕੋਈ ਕੋਰਸ ਸਿਲੈਕਟ ਕਰਦੇ ਸਮੇਂ ਇਹ ਡਰ ਵੀ ਨਹੀਂ ਰਹੇਗਾ ਕਿ ਅਗਰ ਸਾਡਾ ਡਿਸੀਜ਼ਨ ਗਲਤ ਹੋ ਗਿਆ ਤਾਂ ਕੀ ਹੋਵੇਗਾ? ਇਸੇ ਤਰ੍ਹਾਂ, 'Structured Assessment for Analyzing Learning levels' ਯਾਨੀਸਫ਼ਲਦੇ ਜ਼ਰੀਏ ਸਟੂਡੈਂਟਸ ਦੇ ਆਂਕਲਨ ਦੀ ਵੀ ਵਿਗਿਆਨਕ ਵਿਵਸਥਾ ਸ਼ੁਰੂ ਹੋਈ ਹੈ। ਇਹ ਵਿਵਸਥਾ ਆਉਣ ਵਾਲੇ ਸਮੇਂ ਵਿੱਚ ਸਟੂਡੈਂਟਸ ਨੂੰ ਪਰੀਖਿਆ ਦੇ ਡਰ ਤੋਂ ਵੀ ਮੁਕਤੀ ਦਿਵਾਏਗੀ। ਇਹ ਡਰ ਜਦੋਂ ਯੁਵਾ ਮਨ ਤੋਂ ਨਿਕਲੇਗਾ ਤਾਂ ਨਵੇਂ-ਨਵੇਂ ਸਕਿੱਲ ਲੈਣ ਦਾ ਸਾਹਸ ਅਤੇ ਨਵੇਂ-ਨਵੇਂ innovations ਦਾ ਨਵਾਂ ਦੌਰ ਸ਼ੁਰੂ ਹੋਵੇਗਾ, ਸੰਭਾਵਨਾਵਾਂ ਅਸੀਮ ਵਿਸਤਾਰ ਹੋਣਗੀਆਂ। ਇਸ ਲਈ, ਮੈਂ ਫਿਰ ਕਹਾਂਗਾ ਕਿ ਅੱਜ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਜੋ ਇਹ ਨਵੇਂ ਪ੍ਰੋਗਰਾਮ ਸ਼ੁਰੂ ਹੋਏ ਹਨ, ਉਨ੍ਹਾਂ ਵਿੱਚ ਭਾਰਤ ਦਾ ਭਾਗ ਬਦਲਣ ਦੀ ਸਮਰੱਥਾ ਹੈ।

 

ਸਾਥੀਓ,

 

ਅਸੀਂ-ਤੁਸੀਂ ਦਹਾਕਿਆਂ ਤੋਂ ਇਹ ਮਾਹੌਲ ਦੇਖਿਆ ਹੈ ਜਦੋਂ ਸਮਝਿਆ ਜਾਂਦਾ ਸੀ ਕਿ ਚੰਗੀ ਪੜ੍ਹਾਈ ਕਰਨ ਦੇ ਲਈ ਵਿਦੇਸ਼ ਹੀ ਜਾਣਾ ਹੋਵੇਗਾ। ਲੇਕਿਨ ਚੰਗੀ ਪੜ੍ਹਾਈ ਦੇ ਲਈ ਵਿਦੇਸ਼ਾਂ ਤੋਂ ਸਟੂਡੈਂਟਸ ਭਾਰਤ ਆਉਣ, ਬੈਸਟ institutions ਭਾਰਤ ਆਉਣ, ਇਹ ਹੁਣ ਅਸੀਂ ਦੇਖਣ ਜਾ ਰਹੇ ਹਾਂ। ਇਹ ਜਾਣਕਾਰੀ ਬਹੁਤ ਉਤਸ਼ਾਹ ਵਧਾਉਣ ਵਾਲੀ ਹੈ ਕਿ ਦੇਸ਼ ਦੀਆਂ ਡੇਢ ਸੌ ਤੋਂ ਜ਼ਿਆਦਾ ਯੂਨੀਵਰਸਿਟੀਜ਼ ਵਿੱਚ Office of International Affairs ਸਥਾਪਿਤ ਕੀਤੇ ਜਾ ਚੁੱਕੇ ਹਨ। ਭਾਰਤ ਦੇ Higher Education Institutes,ਅੰਤਰਰਾਸ਼ਟਰੀ ਪੱਧਰਤੇ ਰਿਸਰਚ ਅਤੇ ਅਕੈਡਮਿਕ ਵਿੱਚ ਹੋਰ ਅੱਗੇ ਵਧਣ, ਇਸ ਦੇ ਲਈ ਅੱਜ ਨਵੀਆਂ ਗਾਈਡਲਾਈਨਸ ਵੀ ਜਾਰੀ ਕੀਤੀਆਂ ਗਈਆਂ ਹਨ।

 

ਸਾਥੀਓ,

 

ਅੱਜ ਬਣ ਰਹੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਦੇ ਲਈ ਸਾਡੇ ਨੌਜਵਾਨਾਂ ਨੂੰ ਦੁਨੀਆ ਤੋਂ ਇੱਕ ਕਦਮ ਅੱਗੇ ਹੋਣਾ ਪਵੇਗਾ, ਇੱਕ ਕਦਮ ਅੱਗੇ ਦਾ ਸੋਚਣਾ ਹੋਵੇਗਾ। ਹੈਲਥ ਹੋਵੇ, ਡਿਫੈਂਸ ਹੋਵੇ, ਇਨਫ੍ਰਾਸਟ੍ਰਕਚਰ ਹੋਵੇ, ਟੈਕਨੋਲੋਜੀ ਹੋਵੇ, ਦੇਸ਼ ਨੂੰ ਹਰ ਦਿਸ਼ਾ ਵਿੱਚ ਸਮਰੱਥ ਅਤੇ ਆਤਮਨਿਰਭਰ ਹੋਣਾ ਹੋਵੇਗਾ।ਆਤਮਨਿਰਭਰ ਭਾਰਤਦਾ ਇਹ ਰਸਤਾ ਸਕਿੱਲ ਡਿਵੈਲਪਮੈਂਟ ਅਤੇ ਟੈਕਨੋਲੋਜੀ ਤੋਂ ਹੋ ਕੇ ਜਾਂਦਾ ਹੈ, ਜਿਸਤੇ NEP ਵਿੱਚ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਮੈਨੂੰ ਖੁਸ਼ੀ ਹੈ ਕਿ ਬੀਤੇ ਇੱਕ ਸਾਲ ਵਿੱਚ 1200 ਤੋਂ ਜ਼ਿਆਦਾ ਉੱਚ ਸਿੱਖਿਆ ਸੰਸਥਾਨਾਂ ਵਿੱਚ ਸਕਿੱਲ ਡਿਵੈਲਪਮੈਂਟ ਨਾਲ ਜੁੜੇ ਸੈਂਕੜੇ ਨਵੇਂ ਕੋਰਸਿਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ।

 

ਸਾਥੀਓ,

 

ਸਿੱਖਿਆ ਦੇ ਵਿਸ਼ੇ ਵਿੱਚ ਪੂਜਨੀਕ ਬਾਪੂ ਮਹਾਤਮਾ ਗਾਂਧੀ ਕਿਹਾ ਕਰਦੇ ਸਨ- “ਰਾਸ਼ਟਰੀ ਸਿੱਖਿਆ ਨੂੰ ਸੱਚੇ ਅਰਥਾਂ ਵਿੱਚ ਰਾਸ਼ਟਰੀ ਹੋਣ ਦੇ ਲਈ ਰਾਸ਼ਟਰੀ ਪਰਿਸਥਿਤੀਆਂ ਨੂੰ reflect ਕਰਨਾ ਚਾਹੀਦਾ ਹੈਬਾਪੂ ਦੇ ਇਸੇ ਦੂਰਦਰਸ਼ੀ ਵਿਚਾਰ ਨੂੰ ਪੂਰਾ ਕਰਨ ਦੇ ਲਈ ਸਥਾਨਕ ਭਾਸ਼ਾਵਾਂ ਵਿੱਚ, mother language ਵਿੱਚ ਸਿੱਖਿਆ ਦਾ ਵਿਚਾਰ NEP ਵਿੱਚ ਰੱਖਿਆ ਗਿਆ ਹੈ। ਹੁਣ ਹਾਇਰ ਐਜੂਕੇਸ਼ਨ ਵਿੱਚਮੀਡੀਅਮ ਆਵ੍ ਇੰਸਟ੍ਰਕਸ਼ਨਦੇ ਲਈ ਸਥਾਨਕ ਭਾਸ਼ਾ ਵੀ ਇੱਕ ਵਿਕਲਪ ਹੋਵੇਗੀ। ਮੈਨੂੰ ਖੁਸ਼ੀ ਹੈ ਕਿ 8 ਰਾਜਾਂ ਦੇ 14 ਇੰਜੀਨੀਅਰਿੰਗ ਕਾਲਜ, 5 ਭਾਰਤੀ ਭਾਸ਼ਾਵਾਂ- ਹਿੰਦੀ, ਤਮਿਲ, ਤੇਲੁਗੂ, ਮਰਾਠੀ ਅਤੇ ਬਾਂਗਲਾ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਕਰਨ ਜਾ ਰਹੇ ਹਨ। ਇੰਜੀਨੀਅਰਿੰਗ ਦੇ ਕੋਰਸ ਦਾ 11 ਭਾਰਤੀ ਭਾਸ਼ਾਵਾਂ ਵਿੱਚ ਟ੍ਰਾਂਸਲੇਸ਼ਨ ਦੇ ਲਈ ਇੱਕ ਟੂਲ ਵੀ ਡਿਵੈਲਪ ਕੀਤਾ ਜਾ ਚੁੱਕਿਆ ਹੈ। ਖੇਤਰੀ ਭਾਸ਼ਾ ਵਿੱਚ ਆਪਣੀ ਪੜ੍ਹਾਈ ਸ਼ੁਰੂ ਕਰਨ ਜਾ ਰਹੇ ਵਿਦਿਆਰਥੀਆਂ ਨੂੰ ਮੈਂ ਵਿਸ਼ੇਸ਼ ਵਧਾਈ ਦੇਣਾ ਚਾਹੁੰਦਾ ਹਾਂ। ਇਸ ਦਾ ਸਭ ਤੋਂ ਬੜਾ ਲਾਭ ਦੇਸ਼ ਦੇ ਗ਼ਰੀਬ ਵਰਗ ਨੂੰ, ਪਿੰਡਾਂ-ਕਸਬਿਆਂ ਵਿੱਚ ਰਹਿਣ ਵਾਲੇ ਮੱਧ ਵਰਗ ਦੇ ਸਟੂਡੈਂਟਸ ਨੂੰ, ਦਲਿਤ-ਪਿਛੜੇ ਅਤੇ ਆਦਿਵਾਸੀ ਭਾਈ-ਭੈਣਾਂ ਨੂੰ ਹੋਵੇਗਾ। ਇਨ੍ਹਾਂ ਹੀ ਪਰਿਵਾਰਾਂ ਤੋਂ ਆਉਣ ਵਾਲਿਆਂ ਬੱਚਿਆਂ ਨੂੰ ਸਭ ਤੋਂ ਜ਼ਿਆਦਾ language divide ਦਾ ਸਾਹਮਣਾ ਕਰਨਾ ਪੈਂਦਾ ਸੀ, ਸਭ ਤੋਂ ਜ਼ਿਆਦਾ ਨੁਕਸਾਨ ਇਨ੍ਹਾਂ ਪਰਿਵਾਰ ਦੇ ਹੋਣਹਾਰ ਬੱਚਿਆਂ ਨੂੰ ਉਠਾਉਣਾ ਪੈਂਦਾ ਸੀ। ਮਾਂ ਬੋਲੀ ਵਿੱਚ ਪੜ੍ਹਾਈ ਨਾਲ ਗ਼ਰੀਬ ਬੱਚਿਆਂ ਦਾ ਆਤਮਵਿਸ਼ਵਾਸ ਵਧੇਗਾ, ਉਨ੍ਹਾਂ ਦੀ ਸਮਰੱਥਾ ਅਤੇ ਪ੍ਰਤਿਭਾ ਦੇ ਨਾਲ ਨਿਆਂ ਹੋਵੇਗਾ।

 

ਸਾਥੀਓ,

 

ਸ਼ੁਰੂਆਤੀ ਸਿੱਖਿਆ ਵਿੱਚ ਵੀ ਮਾਂ ਬੋਲੀ ਨੂੰ ਪ੍ਰੋਤਸਾਹਿਤ ਕਰਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਜੋ ਵਿਦਯਾ ਪ੍ਰਵੇਸ਼ ਪ੍ਰੋਗਰਾਮ ਅੱਜ ਲਾਂਚ ਕੀਤਾ ਗਿਆ, ਉਸ ਦੀ ਵੀ ਇਸ ਵਿੱਚ ਬਹੁਤ ਬੜੀ ਭੂਮਿਕਾ ਹੈ। ਪਲੇਅ ਸਕੂਲ ਦਾ ਜੋ ਕੰਸੈਪਟ ਹੁਣ ਤੱਕ ਬੜੇ ਸ਼ਹਿਰਾਂ ਤੱਕ ਹੀ ਸੀਮਤ ਹੈ, ‘ਵਿਦਯਾ ਪ੍ਰਵੇਸ਼ ਦੇ ਜ਼ਰੀਏ ਉਹ ਹੁਣ ਦੂਰ-ਦਰਾਜ ਦੇ ਸਕੂਲਾਂ ਤੱਕ ਜਾਵੇਗਾ, ਪਿੰਡ-ਪਿੰਡ ਜਾਵੇਗਾ। ਇਹ ਪ੍ਰੋਗਰਾਮ ਆਉਣ ਵਾਲੇ ਸਮੇਂ ਵਿੱਚ universal ਪ੍ਰੋਗਰਾਮ ਦੇ ਤੌਰਤੇ ਲਾਗੂ ਹੋਵੇਗਾ, ਅਤੇ ਰਾਜ ਵੀ ਆਪਣੀ-ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਸ ਨੂੰ ਲਾਗੂ ਕਰਨਗੇ। ਯਾਨੀ, ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ, ਬੱਚਾ ਅਮੀਰ ਦਾ ਹੋਵੇ ਜਾਂ ਗ਼ਰੀਬ ਦਾ ਹੋਵੇ, ਉਸ ਦੀ ਪੜ੍ਹਾਈ ਖੇਡਦੇ ਅਤੇ ਹਸਦੇ ਹੋਏ ਹੀ ਹੋਵੇਗੀ, ਅਸਾਨੀ ਨਾਲ ਹੋਵੇਗੀ, ਇਸ ਦਿਸ਼ਾ ਦਾ ਇਹ ਪ੍ਰਯਤਨ ਹੋਵੇਗਾ। ਅਤੇ ਜਦੋਂ ਸ਼ੁਰੂਆਤ ਮੁਸਕਾਨ ਦੇ ਨਾਲ ਹੋਵੇਗੀ, ਤਾਂ ਅੱਗੇ ਸਫ਼ਲਤਾ ਦਾ ਮਾਰਗ ਵੀ ਅਸਾਨੀ ਨਾਲ ਹੀ ਪੂਰਾ ਹੋਵੇਗਾ।

 

ਸਾਥੀਓ,

 

ਅੱਜ ਇੱਕ ਹੋਰ ਕੰਮ ਹੋਇਆ ਹੈ, ਜੋ ਮੇਰੇ ਹਿਰਦੇ ਦੇ ਬਹੁਤ ਕਰੀਬ ਹੈ, ਬਹੁਤ ਸੰਵੇਦਨਸ਼ੀਲ ਹੈ। ਅੱਜ ਦੇਸ਼ ਵਿੱਚ 3 ਲੱਖ ਤੋਂ ਜ਼ਿਆਦਾ ਬੱਚੇ ਅਜਿਹੇ ਹਨ ਜਿਨ੍ਹਾਂ ਨੂੰ ਸਿੱਖਿਆ ਦੇ ਲਈ ਸੰਕੇਤਕ ਭਾਸ਼ਾ ਦੀ ਜ਼ਰੂਰਤ ਪੈਂਦੀ ਹੈ। ਇਸ ਨੂੰ ਸਮਝਦੇ ਹੋਏ ਭਾਰਤੀ ਸਾਈਨ ਲੈਂਗਵੇਜ਼ ਨੂੰ ਪਹਿਲੀ ਵਾਰ ਇੱਕ ਭਾਸ਼ਾ ਵਿਸ਼ੇ ਯਾਨੀ ਇੱਕ Subject ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ। ਹੁਣ ਵਿਦਿਆਰਥੀ ਇਸ ਨੂੰ ਇੱਕ ਭਾਸ਼ਾ ਦੇ ਤੌਰਤੇ ਵੀ ਪੜ੍ਹ ਸਕਣਗੇ। ਇਸ ਨਾਲ ਭਾਰਤੀ ਸਾਈਨ ਲੈਂਗਵੇਜ਼ ਨੂੰ ਬਹੁਤ ਹੁਲਾਰਾ ਮਿਲੇਗਾ, ਸਾਡੇ ਦਿੱਵਯਾਂਗ ਸਾਥੀਆਂ ਨੂੰ ਬਹੁਤ ਮਦਦ ਮਿਲੇਗੀ।

 

ਸਾਥੀਓ,

 

ਆਪ ਵੀ ਜਾਣਦੇ ਹੋ ਕਿ ਕਿਸੇ ਸਟੂਡੈਂਟ ਦੀ ਪੂਰੀ ਪੜ੍ਹਾਈ ਵਿੱਚ, ਉਸ ਦੇ ਜੀਵਨ ਵਿੱਚ ਬੜੀ ਪ੍ਰੇਰਣਾ ਉਸ ਦੇ ਅਧਿਆਪਕ ਹੁੰਦੇ ਹਨ। ਸਾਡੇ ਇੱਥੇ ਤਾਂ ਕਿਹਾ ਗਿਆ ਹੈ-

 

ਗੁਰੌ ਨ ਪ੍ਰਾਪਯਤੇ ਯਤ੍ ਤਤ੍, ਨ ਅਨਯ ਅਤ੍ਰਾਪਿ ਲਭਯਤੇ।

(गुरौ प्राप्यते यत् तत्, अन्य अत्रापि लभ्यते )

 

ਅਰਥਾਤ, ਜੋ ਗੁਰੂ ਤੋਂ ਪ੍ਰਾਪਤ ਨਹੀਂ ਹੋ ਸਕਦਾ ਉਹ ਕਿਤੇ ਵੀ ਪ੍ਰਾਪਤ ਨਹੀਂ ਹੋ ਸਕਦਾ। ਯਾਨੀ, ਅਜਿਹਾ ਕੁਝ ਵੀ ਨਹੀਂ ਹੈ ਜੋ ਇੱਕ ਚੰਗਾ ਗੁਰੂ, ਚੰਗਾ ਸਿੱਖਿਅਕ ਮਿਲਣ ਦੇ ਬਾਅਦ ਦੁਰਲੱਭ ਹੋਵੇ। ਇਸੇ ਲਈ, ਰਾਸ਼ਟਰੀ ਸਿੱਖਿਆ ਨੀਤੀ ਦੇ formulation ਤੋਂ ਲੈ ਕੇ implementation ਤੱਕ ਹਰ ਸਟੇਜਤੇ ਸਾਡੇ ਅਧਿਆਪਕ ਸਰਗਰਮ ਰੂਪ ਨਾਲ ਇਸ ਅਭਿਯਾਨ ਦਾ ਹਿੱਸਾ ਹਨ। ਅੱਜ ਲਾਂਚ ਹੋਇਆ ਨਿਸ਼ਠਾ 2.0 ਇਹ ਪ੍ਰੋਗਰਾਮ ਵੀ ਇਸ ਦਿਸ਼ਾ ਵਿੱਚ ਇੱਕ ਅਹਿਮ ਭੂਮਿਕਾ ਨਿਭਾਵੇਗਾ। ਇਸ ਪ੍ਰੋਗਰਾਮ ਦੇ ਜ਼ਰੀਏ ਦੇਸ਼ ਦੇ ਅਧਿਆਪਕਾਂ ਨੂੰ ਆਧੁਨਿਕ ਜ਼ਰੂਰਤਾਂ ਦੇ ਹਿਸਾਬ ਨਾਲ ਟ੍ਰੇਨਿੰਗ ਵੀ ਮਿਲੇਗੀ, ਅਤੇ ਉਹ ਆਪਣੇ ਸੁਝਾਅ ਵੀ ਵਿਭਾਗ ਨੂੰ ਦੇ ਸਕਣਗੇ। ਮੇਰੀ ਆਪ ਸਭ ਅਧਿਆਪਕਾਂ ਨੂੰ, academicians ਨੂੰ ਬੇਨਤੀ ਹੈ ਕਿ ਇਨ੍ਹਾਂ ਪ੍ਰਯਤਨਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲਵੋ, ਅਧਿਕ ਤੋਂ ਅਧਿਕ ਯੋਗਦਾਨ ਦੇਵੋ। ਆਪ ਸਭ ਸਿੱਖਿਆ ਦੇ ਖੇਤਰ ਵਿੱਚ ਇਤਨਾ ਅਨੁਭਵ ਰੱਖਦੇ ਹੋ, ਵਿਆਪਕ ਅਨੁਭਵ ਦੇ ਧਾਰਕ ਹੋ, ਇਸ ਲਈ ਜਦੋਂ ਤੁਸੀਂ ਪ੍ਰਯਤਨ ਕਰੋਗੇ ਤਾਂ ਤੁਹਾਡੇ ਪ੍ਰਯਤਨ ਰਾਸ਼ਟਰ ਨੂੰ ਬਹੁਤ ਅੱਗੇ ਲੈ ਕੇ ਜਾਣਗੇ। ਮੈਂ ਮੰਨਦਾ ਹਾਂ, ਕਿ ਇਸ ਕਾਲਖੰਡ ਵਿੱਚ ਅਸੀਂ ਜਿਸ ਵੀ ਭੂਮਿਕਾ ਵਿੱਚ ਹਾਂ, ਅਸੀਂ ਸੁਭਾਗਸ਼ਾਲੀ ਹਾਂ ਕਿ ਅਸੀਂ ਇਸ ਇਤਨੇ ਬੜੇ ਬਦਲਾਵਾਂ ਦੇ ਗਵਾਹ ਬਣ ਰਹੇ ਹਾਂ, ਇਨ੍ਹਾਂ ਬਦਲਾਵਾਂ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਾਂ। ਤੁਹਾਡੇ ਜੀਵਨ ਵਿੱਚ ਇਹ ਸੁਨਹਿਰੀ ਅਵਸਰ ਆਇਆ ਹੈ ਕਿ ਤੁਸੀਂ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰੋਗੇ, ਭਵਿੱਖ ਦੀ ਰੂਪਰੇਖਾ ਆਪਣੇ ਹੱਥਾਂ ਨਾਲ ਖਿੱਚੋਗੇ। ਮੈਨੂੰ ਪੂਰਾ ਵਿਸ਼ਵਾਸ ਹੈ, ਆਉਣ ਵਾਲੇ ਸਮੇਂ ਵਿੱਚ ਜਿਵੇਂ-ਜਿਵੇਂ ਨਵੀਂ 'ਰਾਸ਼ਟਰੀ ਸਿੱਖਿਆ ਨੀਤੀ' ਦੇ ਅਲੱਗ-ਅਲੱਗ Features,ਹਕੀਕਤ ਵਿੱਚ ਬਦਲਣਗੇ, ਸਾਡਾ ਇੱਕ ਨਵੇਂ ਯੁਗ ਦਾ ਸਾਖਿਆਤਕਾਰ ਕਰੇਗਾ। ਜਿਵੇਂ-ਜਿਵੇਂ ਅਸੀਂ ਆਪਣੀ ਯੁਵਾ ਪੀੜ੍ਹੀ ਨੂੰ ਇੱਕ ਆਧੁਨਿਕ ਅਤੇ ਰਾਸ਼ਟਰੀ ਸਿੱਖਿਆ ਵਿਵਸਥਾ ਨਾਲ ਜੋੜਦੇ ਜਾਵਾਂਗੇ,ਦੇਸ਼ ਆਜ਼ਾਦੀ ਕੇ ਅੰਮ੍ਰਿਤ ਸੰਕਲਪਾਂ ਨੂੰ ਹਾਸਲ ਕਰਦਾ ਜਾਵੇਗਾ। ਇਨ੍ਹਾਂ ਹੀ ਸ਼ੁਭਕਮਾਨਾਵਾਂ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ। ਆਪ ਸਭ ਸੁਅਸਥ ਰਹੋ, ਅਤੇ ਨਵੀਂ ਊਰਜਾ ਦੇ ਨਾਲ ਅੱਗੇ ਵਧਦੇ ਰਹੋ। ਬਹੁਤ-ਬਹੁਤ ਧੰਨਵਾਦ।


*****


 

ਡੀਐੱਸ/ਐੱਸਐੱਚ/ਏਵੀ


(Release ID: 1740644) Visitor Counter : 348