ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਵੇਟਲਿਫਟਰ ਮੀਰਾਬਾਈ ਚਾਨੂ ਨੇ ਅੱਜ ਮਹਿਲਾਵਾਂ ਦੀ 49 ਕਿਲੋਗ੍ਰਾਮ ਵੇਟਲਿਫਟਿੰਗ ਪ੍ਰੋਗਰਾਮ ਵਿੱਚ ਰਜਤ ਪਦਕ ਜਿੱਤਿਆ, ਭਾਰਤ ਨੂੰ ਟੋਕੀਓ ਓਲੰਪਿਕ ਵਿੱਚ ਪਹਿਲਾ ਪਦਕ ਦਿਵਾਇਆ


ਅੱਜ ਮੇਰੀ ਮਿਹਨਤ ਦਾ ਫਲ ਮਿਲਿਆ ਅਤੇ ਮੇਰਾ ਸੁਪਨਾ ਸਾਕਾਰ ਹੋਇਆ ਹੈ:ਮੀਰਾਬਾਈ ਚਾਨੂ

Posted On: 24 JUL 2021 4:45PM by PIB Chandigarh

ਮੁੱਖ ਬਿੰਦੂ:

·         ਮੀਰਾਬਾਈ ਚਾਨੂ ਨੇ ਕੁਲ 202 ਕਿਲੋਗ੍ਰਾਮ ਭਾਰ ਚੁੱਕਿਆ ਹੈ, ਜਿਸ ਵਿੱਚ ਉਨ੍ਹਾਂ ਨੇ ਸਨੈਚ ਵਿੱਚ 87 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 115 ਕਿਲੋਗ੍ਰਾਮ ਭਾਰ ਚੁੱਕਿਆ ਹੈ।

·         ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਦਕ ਜਿੱਤਣ ਦੇ ਨਾਲ ਓਲੰਪਿਕ ਵਿੱਚ ਭਾਰਤ ਦੀ ਸ਼ੁਰੂਆਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ ਚਾਨੂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।

·         ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਮੀਰਾਬਾਈ ਚਾਨੂ ਨੰ ਵਧਾਈ ਦਿੰਦੇ ਹੋਏ ਕਿਹਾ ਕਿ ਆਪਣੇ ਦੇਸ਼ ਨੂੰ ਮਾਣ ਦਿਵਾਇਆ ਹੈ।

ਵੇਟਲਿਫਟਰ ਮੀਰਾਬਾਈ ਚਾਨੂ ਨੇ ਅੱਜ ਮਹਿਲਾਵਾਂ ਦੀ 49 ਕਿਲੋਗ੍ਰਾਮ ਵਰਗ ਦੀ ਵੇਟਲਿਫਟਿੰਗ ਪ੍ਰੋਗਰਾਮ ਵਿੱਚ ਰਜਤ ਪਦਕ ਜਿੱਤ ਕੇ ਟੋਕੀਓ ਓਲੰਪਿਕ ਵਿੱਚ ਭਾਰਤ ਨੂੰ ਪਹਿਲਾ ਪਦਕ ਦਿਵਾਇਆ ਹੈ। ਉਨ੍ਹਾਂ ਨੇ ਸਨੈਚ ਵਿੱਚ 87 ਕਿਲੋਮੀਟਰ ਅਤੇ ਕਲੀਨ ਐਂਡ ਜਰਕ ਵਿੱਚ 115 ਕਿਲੋਗ੍ਰਾਮ ਸਹਿਤ ਕੁੱਲ 202 ਕਿਲੋਗ੍ਰਾਮ ਭਾਰ ਚੁੱਕਿਆ। ਮਣੀਪੁਰ ਦੀ 26 ਸਾਲ ਚਾਨੂ, 2018 ਵਿੱਚ ਪਿੱਠ ਦੀ ਚੋਟ ਦੇ ਬਾਅਦ ਸਾਵਧਾਨੀ ਨਾਲ ਉਬਰਦੇ ਹੋਏ, ਦੇਸ਼ ਦੀ ਪਹਿਚਾਣ ਬਣ ਗਈ। ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਦੇਸ਼ ਦੇ ਕੋਨੇ-ਕੋਨੇ ਵਿੱਚ ਭਾਰਤ ਦੇ ਲੋਕਾਂ ਨੇ ਮੀਰਾਬਾਈ ਨੂੰ ਉਨ੍ਹਾਂ ਦੀ ਉਪਲੱਬਧੀ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਪਦਕ ਜਿੱਤਣ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਵਧਾਈ ਦਿੱਤੀ।

https://twitter.com/ddsportschannel/status/1418823925199360000

 

ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਚਾਨੂ ਦੀ ਸ਼ਾਨਦਾਰ ਜਿੱਤ ਦੀ ਕਾਮਨਾ ਕੀਤੀ। ਸ਼੍ਰੀ ਕੋਵਿੰਦ ਨੇ ਟਵੀਟ ਵਿੱਚ, ਵੇਟਲਿਫਟਿੰਗ ਵਿੱਚ ਰਜਤ ਪਦਕ ਜਿੱਤ ਕੇ ਟੋਕੀਓ ਓਲੰਪਿਕ 2020 ਵਿੱਚ ਭਾਰਤ ਲਈ ਪਦਕਾਂ ਦੀ ਸ਼ੁਰੂਆਤ ਕਰਨ ਲਈ ਮੀਰਾਬਾਈ ਚਾਨੂ ਨੂੰ ਹਰਦਿਕ ਵਧਾਈ ਦਿੱਤੀ।

 

https://twitter.com/narendramodi/status/1418823182702694400

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਓਲੰਪਿਕ ਵਿੱਚ ਭਾਰਤ ਦੇ ਪਦਕ ਜਿੱਤਣ ‘ਤੇ ਸ਼ੁਰੂਆਤ ‘ਤੇ ਖੁਸ਼ੀ ਵਿਅਕਤ ਕੀਤੀ ਅਤੇ ਚਾਨੂ ਨੂੰ ਉਨ੍ਹਾਂ ਨੇ ਪ੍ਰਦਰਸ਼ਨ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ #Cheer4India ਦੇ ਨਾਲ ਟਵੀਟ ਕੀਤਾ, “ਟੋਕੀਓ2020 ਲਈ ਇੱਕ ਸੁਖਦ ਸ਼ੁਰੂਆਤ ਲਈ ਨਹੀਂ ਕਿਹਾ ਜਾ ਸਕਦਾ ਸੀ! ਮੀਰਾਬਾਈ ਚਾਨੂ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਉਤਸਾਹਿਤ ਹੈ। ਵੇਟਲਿਫਟਿੰਗ ਵਿੱਚ ਰਜਤ ਪਦਕ ਜਿੱਤਣ ਲਈ ਵਧਾਈ। ਉਨ੍ਹਾਂ ਦੀ ਸਫਲਤਾ ਹਰ ਭਾਰਤੀ ਨੂੰ ਪ੍ਰੇਰਿਤ ਕਰਦੀ ਹੈ।”

 

https://twitter.com/PIB_India/status/1418850676122083328

 

ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਮੀਰਾਬਾਈ ਚਾਨੂ ਨੂੰ ਵਧਾਈ ਦਿੰਦੇ ਹੋਏ ਕਿਹਾ, ਤੁਹਾਨੂੰ ਬਹੁਤ-ਬਹੁਤ ਧੰਨਵਾਦ, 135 ਕਰੋੜ ਭਾਰਤੀਆਂ ਦੇ ਚੇਹਰੇ ‘ਤੇ ਵੱਡੀ ਮੁਸਕਾਨ ਲਿਆਉਣ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਪੂਰੇ ਦੇਸ਼ ਵੱਲੋਂ ਬਹੁਤ-ਬਹੁਤ ਧੰਨਵਾਦ। ਪਹਿਲਾ ਦਿਨ, ਪਹਿਲਾ ਪਦਕ, ਆਪਣੇ ਦੇਸ਼ ਨੂੰ ਮਾਣ ਹੈ।

ਰਜਤ ਪਦਕ ਵਿਜੇਤਾ ਵੇਟਲਿਫਟਰ ਮੀਰਾਬਾਈ ਚਾਨੂ ਨੇ ਭਾਰਤੀ ਖੇਡ ਅਥਾਰਿਟੀ ਦੁਆਰਾ ਆਯੋਜਿਤ ਫੇਸਬੁੱਕ ਲਾਈਵ ਵਿੱਚ ਮੀਡਿਆ ਨਾਲ ਗੱਲਬਾਤ ਕੀਤੀ। ਗੱਲਬਾਤ ਦੇ ਦੌਰਾਨ ਸੁਸ਼੍ਰੀ ਮੀਰਾਬਾਈ ਨੇ ਪ੍ਰਸੰਨਤਾ ਵਿਅਕਤੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਇਸ ਦਿਨ ਲਈ ਬਹੁਤ ਤਿਆਗ ਕੀਤਾ ਹੈ ਅਤੇ ਅੱਜ ਉਨ੍ਹਾਂ ਦੀ ਸਾਰੀ ਮਿਹਨਤ ਦਾ ਫਲ ਮਿਲਿਆ ਅਤੇ ਉਨ੍ਹਾਂ ਦਾ ਸੁਪਨਾ ਸਾਕਾਰ ਹੋ ਗਿਆ ਹੈ।

ਪੂਰੀ ਗੱਲਬਾਤ ਨੂੰ ਦੇਖਣ ਲਈ ਲਿੰਕ ‘ਤੇ ਕਲਿੱਕ ਕਰੋਂ : https://fb.watch/6XK0ApJBFP/

 

 

 

ਮੀਰਾ ਨੇ ਆਪਣੇ ਨਗਰ ਦੇ ਕੋਲ ਇੰਫਾਲ ਵਿੱਚ ਭਾਰਤੀ ਖੇਡ ਅਥਾਰਿਟੀ ਕੇਂਦਰ ਵਿੱਚ ਆਪਣੀ ਟ੍ਰੇਨਿੰਗ ਸ਼ੁਰੂ ਕੀਤੀ। ਪਿਛਲੇ 5 ਸਾਲ ਮਿਲਣਸਾਰ ਮੀਰਾਬਾਈ ਚਾਨੂ ਕੁੱਲ 5 ਹਫਤੇ ਤੱਕ ਮਣੀਪੁਰ ਵਿੱਚ ਰਹੀ ਸੀ। ਉਹ 2018 ਵਿੱਚ ਨੇਤਾਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ, ਪਟਿਆਲਾ ਵਿੱਚ ਆਪਣੇ ਟ੍ਰੇਨਿੰਗ ਕੈਂਪ ਵਿੱਚ ਹੀ ਰਹੀ ਅਤੇ ਕੇਵਲ ਆਪਣੀ ਪਿੱਠ ਦੇ ਨਿਚਲੇ ਹਿੱਸੇ ਦੀ ਚੋਟ ਦੇ ਇਲਾਜ ਲਈ ਕੇਵਲ ਮੁੰਬਈ ਜਾਣ ਲਈ ਸਮਾਂ ਕੱਢ ਕੇ ਉਥੇ ਹੀ ਕੈਂਪ ਤੋਂ ਬਾਹਰ ਗਈ। ਉਨ੍ਹਾਂ ਨੇ 2017 ਵਿੱਚ ਟੀਚਾ ਓਲੰਪਿਕ ਪੋਡਿਅਮ ਸਕੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।  

 

https://twitter.com/PIB_India/status/1418836072683892737

 

ਉਨ੍ਹਾਂ ਨੇ ਟਾੱਪ ਯੋਜਨਾ ਦੀ ਮਦਦ ਨਾਲ ਸੇਂਟ ਲੂਇਸਸੰਯੁਕਤ ਰਾਜ ਅਮਰੀਕਾ, ਦੀ ਯਾਤਰਾ ਕੀਤੀ, ਜਿੱਥੇ ਪ੍ਰਸਿੱਧ ਮੈਡੀਕਲ, ਸ਼ਕਤੀ ਅਤੇ ਕੰਡੀਸ਼ਨਿੰਗ ਕੋਚ ਡਾ. ਐਰੋਨ ਹੋਰਚਿਗ ਨੇ ਉਨ੍ਹਾਂ ਨੂੰ ਕਦੇ-ਕਦੇ ਆਪਣੇ ਮੋਢੇ ਅਤੇ ਪਿੱਠ ਵਿੱਚ ਮਹਿਸੂਸ ਹੋਣ ਵਾਲੇ ਦਰਦ ਨੂੰ ਰੋਕਣ ਲਈ ਆਪਣੀ ਤਕਨੀਕ ਵਿੱਚ ਸੁਧਾਰ ਕਰਨ ਵਿੱਚ ਸਹਾਇਤਾ ਕੀਤੀ। ਇਸ ਨਾਲ ਉਨ੍ਹਾਂ ਨੇ ਅਪ੍ਰੈਲ 2021 ਵਿੱਚ ਤਾਸ਼ਕੰਦ ਵਿੱਚ ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪਸ ਵਿੱਚ ਕਲੀਨ ਐਂਡ ਜਰਕ ਪ੍ਰੋਗਰਾਮ ਵਿੱਚ ਵਿਸ਼ਵ ਰਿਕਾਰਡ ਬਣਾਉਣ ਵਿੱਚ ਮਦਦ ਮਿਲੀ।

 

ਮੀਰਾ ਨੂੰ ਸੇਂਟ ਲੂਇਸ ਭੇਜਣ ਦਾ ਫੈਸਲਾ ਕੁਝ ਹੀ ਘੰਟਿਆਂ ਵਿੱਚ ਲਿਆ ਗਿਆ ਜਦੋਂ ਇਹ ਸਪੱਸ਼ਟ ਹੋ ਗਿਆ ਕਿ ਅਮਰੀਕਾ ਭਾਰਤੀ ਯਾਤਰੀਆਂ ਲਈ ਅਮਰੀਕਾ ਵਿੱਚ ਯਾਤਰਾ ਨੂੰ ਬੰਦ ਕਰ ਦੇਵੇਗਾ। ਸੰਯੁਕਤ ਰਾਜ ਅਮਰੀਕਾ ਦੁਆਰਾ ਭਾਰਤ ਵਿੱਚ ਵਧਦੇ ਕੋਵਿਡ-19 ਮਰੀਜ਼ਾਂ ਦੇ ਕਾਰਨ ਭਾਰਤੀਆਂ ਨੂੰ ਆਪਣੇ ਦੇਸ਼ ਵਿੱਚ ਉਡਾਨ ਨਹੀਂ ਭਰਨ ਦੇਣ ਦੇ ਇੱਕ ਦਿਨ ਪਹਿਲੇ 1 ਮਈ ਨੂੰ ਉਹ ਇੱਕ ਹਵਾਈ ਜਹਾਜ਼ ਵਿੱਚ ਸਵਾਰ ਹੋਈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਕਾਰਜਕਾਲ ਨੇ ਮੀਰਾਬਾਈ ਚਾਨੂ ਦੀ ਬਹੁਤ ਮਦਦ ਕੀਤੀ।

ਉਹ ਇਸ ਤੋਂ ਪਹਿਲਾਂ ਅਕਤੂਬਰ 2020 ਵਿੱਚ ਦਸੰਬਰ 2020 ਵਿੱਚ ਡਾ. ਆਰੋਨ ਹਾਰਸ਼ਿਗ ਦੇ ਕੋਲ ਪੁਨਰਵਾਸ ਅਤੇ ਸਿਖਲਾਈ ਲਈ ਅਮਰੀਕਾ ਗਈ ਸੀ।

*******

ਐੱਨਬੀ/ਓਏ



(Release ID: 1739541) Visitor Counter : 164