ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਤਾਜਿਕਸਤਾਨ ਵਿੱਚ ਐਸਸੀਓ ਰੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ
Posted On:
27 JUL 2021 10:48AM by PIB Chandigarh
ਮੁੱਖ ਝਲਕੀਆਂ :
* ਰਕਸ਼ਾ ਮੰਤਰੀ ਅੱਜ ਦੁਸ਼ਾਂਬੇ ਦੇ 3 ਦਿਨਾਂ ਦੌਰੇ 'ਤੇ ਰਵਾਨਾ ਹੋਏ
*ਭਲਕੇ ਐਸਸੀਓ ਰੱਖਿਆ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕਰਨਗੇ
*ਮੈਂਬਰ ਦੇਸ਼ ਰੱਖਿਆ ਸਹਿਯੋਗ ਦੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨਗੇ
*ਰਕਸ਼ਾ ਮੰਤਰੀ ਦੀ ਤਾਜਿਕ ਦੇ ਆਪਣੇ ਹਮਰੁਤਬਾ ਨਾਲ ਮੁਲਾਕਾਤ ਕਰਨ ਦੀ ਵੀ ਸੰਭਾਵਨਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੇ ਮੈਂਬਰ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਸਲਾਨਾ ਬੈਠਕ ਵਿੱਚ ਸ਼ਾਮਲ ਹੋਣ ਲਈ 27-29 ਜੁਲਾਈ 2021 ਨੂੰ ਤਾਜਿਕਸਤਾਨ ਦੇ ਦੁਸ਼ਾਂਬੇ ਦਾ ਦੌਰਾ ਕਰ ਰਹੇ ਹਨ। ਸਾਲਾਨਾ ਬੈਠਕ ਵਿਚ, ਐਸਸੀਓ ਮੈਂਬਰ ਦੇਸ਼ਾਂ ਦੇ ਵਿਚਕਾਰ ਰੱਖਿਆ ਸਹਿਯੋਗ ਦੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਰੇਵੇਗਾ ਅਤੇ ਵਿਚਾਰ ਵਟਾਂਦਰੇ ਤੋਂ ਬਾਅਦ ਇਕ ਬਿਆਨ ਵੀ ਜਾਰੀ ਕੀਤੇ ਜਾਣ ਦੀ ਉਮੀਦ ਹੈ। ਸ਼੍ਰੀ ਰਾਜਨਾਥ ਸਿੰਘ ਦਾ ਮੀਟਿੰਗ ਵਿਖੇ ਸੰਬੋਧਨ 28 ਜੁਲਾਈ, 2021 ਲਈ ਨਿਰਧਾਰਤ ਹੈ।
https://twitter.com/DefenceMinIndia/status/1419886239679877121?s=20
ਦੁਸ਼ਾਂਬੇ ਦੀ ਆਪਣੀ ਯਾਤਰਾ ਦੌਰਾਨ, ਰਕਸ਼ਾ ਮੰਤਰੀ ਦੀ ਤਾਜਿਕ ਦੇ ਆਪਣੇ ਹਮਰੁਤਬਾ ਕਰਨਲ ਜਨਰਲ ਸ਼ੈਰਲੀ ਮਿਰਜ਼ੋ ਨਾਲ ਦੁਬੱਲੇ ਮੁੱਦਿਆਂ ਅਤੇ ਹੋਰ ਆਪਸੀ ਹਿੱਤ ਦੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਲਈ ਮੁਲਾਕਾਤ ਕਰਨ ਦੀ ਵੀ ਸੰਭਾਵਨਾ ਹੈ।
ਇੱਥੇ ਇਹ ਦੱਸਣਾ ਜਰੂਰੀ ਹੈ ਕਿ ਤਾਜਿਕਸਤਾਨ ਇਸ ਸਾਲ ਐਸਸੀਓ ਦੀ ਪ੍ਰਧਾਨਗੀ ਕਰ ਰਿਹਾ ਹੈ ਅਤੇ ਮੰਤਰੀਆਂ ਅਤੇ ਅਧਿਕਾਰੀਆਂ ਦੇ ਪੱਧਰ ਦੀਆਂ ਮੀਟਿੰਗਾਂ ਦੀ ਲੜੀ ਦੀ ਮੇਜ਼ਬਾਨੀ ਕਰ ਰਿਹਾ ਹੈ.
------------------------------------
ਏ ਬੀ ਬੀ /ਨਾਮਪੀ/ਕੇ ਏ /ਡੀ ਕੇ /ਸੈਵੀ
(Release ID: 1739535)
Visitor Counter : 154