ਕਬਾਇਲੀ ਮਾਮਲੇ ਮੰਤਰਾਲਾ

ਨੀਤੀ ਆਯੋਗ-ਟ੍ਰਾਈਫੇਡ ਭਾਰਤ ਦੇ ਆਕਾਂਖੀ ਜ਼ਿਲ੍ਹਿਆਂ ਦੇ ਜਨਜਾਤੀ ਕਲਸਟਰਾਂ ਵਿੱਚ ਵਨ ਧਨ ਯੋਜਨਾ ਦੇ ਸਫਲ ਲਾਗੂਕਰਨ ਦੇ ਲਈ ਸਹਿਯੋਗ ਕਰਨਗੇ

Posted On: 24 JUL 2021 2:42PM by PIB Chandigarh

“ਸਬਕਾ ਸਾਥ, ਸਬਕਾ ਵਿਕਾਸ” ਦੇ ਟੀਚੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ “ਬੀ ਵੋਕਲ ਫਾਰ ਲੋਕਲ ਬਾਈ ਟ੍ਰਾਈਬਲ” ਦੇ ਨਾਅਰੇ ਨਾਲ ਜੁੜਿਆ ਪ੍ਰਧਾਨ ਮੰਤਰੀ ਦੀ ਆਤਮਨਿਰਭਰ ਭਾਰਤ ਦੀ ਅਪੀਲ ਦੇ ਅਨੁਰੂਪ ਟ੍ਰਾਈਫੇਡ ਨੀਤੀ ਆਯੋਗ ਦੁਆਰਾ ਆਕਾਂਖੀ ਜ਼ਿਲ੍ਹਿਆਂ ਦੇ ਰੂਪ ਵਿੱਚ ਚਿੰਨ੍ਹਿਤ ਜ਼ਿਲ੍ਹਿਆਂ ਵਿੱਚ ਵਨ ਧਨ ਯੋਜਨਾ ਨੂੰ ਲਾਗੂ ਕਰਨ ਦੇ ਲਈ ਨੀਤੀ ਆਯੋਗ ਦੇ ਨਾਲ ਸਹਿਯੋਗ ਕਰ ਰਿਹਾ ਹੈ। ਜਨਜਾਤੀ ਆਕਾਂਖੀ ਜ਼ਿਲ੍ਹਿਆਂ ਵਿੱਚ ਵਨ ਧਨ ਯੋਜਨਾ ਲਾਗੂ ਕਰਨ ਦੇ ਲਈ ਅੱਗੇ ਦੀ ਕਾਰਵਾਈ ਦੇ ਰੂਪ ਵਿੱਚ ਟ੍ਰਾਈਫੇਡ ਟੀਮ ਨੇ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਕਾਂਤ ਦੀ ਅਗਵਾਈ ਵਿੱਚ 23 ਜੁਲਾਈ, 2021 ਨੂੰ ਹੋਈ ਬੈਠਕ ਵਿੱਚ ਆਕਾਂਖੀ ਜ਼ਿਲ੍ਹਿਆਂ ਦੇ ਡੀਐੱਮ/ਡੀਸੀ ਨੂੰ ਵਨ ਧਨ ਯੋਜਨਾ ਬਾਰੇ ਜਾਣਕਾਰੀ ਦਿੱਤੀ।

G:\Surjeet Singh\July 2021\26 July\1.jpgG:\Surjeet Singh\July 2021\26 July\2.jpg

 

ਵਨ ਧਨ ਜਨਜਾਤੀ ਸਟਾਰਟ-ਅਪਸ ਅਤੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਯੋਜਨਾ ਦੇ ਮਾਧਿਅਮ ਨਾਲ ਲਘੂ ਵਨਉਪਜ (ਐੱਮਐੱਫਪੀ) ਦੇ ਵਪਾਰ ਦੇ ਲਈ ਵਿਵਸਥਾ ਅਤੇ ਐੱਮਐੱਫਪੀ ਯੋਜਨਾ ਦੇ ਲਈ ਵੈਲਿਊ ਚੇਨ ਦਾ ਵਿਕਾਸ, ਜੋ ਵਨ ਉਤਪਾਦਾਂ ਦੇ ਸੰਗ੍ਰਿਹਕਰਤਾਵਾਂ ਨੂੰ ਐੱਮਐੱਸਪੀ ਪ੍ਰਦਾਨ ਕਰਦਾ ਹੈ ਜਨਜਾਤੀ ਸਮੂਹਾਂ ਤੇ ਕਲਸਟਰਾਂ ਦੇ ਮਾਧਿਅਮ ਨਾਲ ਮੁੱਲ ਵਰਧਨ ਅਤੇ ਵਿਪਣਨ ਕਰਦਾ ਹੈ, ਟ੍ਰਾਈਫੇਡ, ਜਨਜਾਤੀ ਮਾਮਲਿਆਂ ਦੇ ਮੰਤਰਾਲੇ ਦੀ ਕਈ ਪਹਿਲਾਂ ਵਿੱਚੋਂ ਹਨ ਜੋ ਜਨਜਾਤੀ ਆਬਾਦੀ ਦੇ ਲਈ ਰੋਜ਼ਗਾਰ ਅਤੇ ਆਮਦਨ ਸਿਰਜਣ ਕਰਕੇ ਸਹਾਇਕ ਸਾਬਿਤ ਹੋਏ ਹਨ।

 

ਟ੍ਰਾਈਫੇਡ ਦੀ ਅਗਵਾਈ ਵਿੱਚ ਇਹ ਪਹਿਲ ਮਿਸ਼ਨ ਮੋਡ ਵਿੱਚ ਐੱਮਐੱਫਪੀ ਦੇ ਅਗਵਾਈ ਵਾਲੇ ਜਨਜਾਤੀ ਵਿਕਾਸ ਦਾ ਉਦਾਹਰਣ ਹੈ। ਜਨਜਾਤੀ ਲੋਕਾਂ ਨੂੰ ਉਨ੍ਹਾਂ ਦੇ ਖੇਤਰਾਂ ਵਿੱਚ ਲਘੂ ਵਨਉਪਜ (ਐੱਮਐੱਫਪੀ) ਦਾ ਕਾਨੂੰਨੀ ਮਾਲਕ ਬਣਾਇਆ ਗਿਆ ਹੈ। ਕਈ ਐੱਮਐੱਫਪੀ ਦੇ ਲਈ ਨਿਊਨਤਮ ਸਮਰਥਨ ਮੁੱਲ (ਐੱਸਐੱਸਪੀ) ਦਾ ਐਲਾਨ ਕੀਤਾ ਗਿਆ ਹੈ। ਪ੍ਰੋਗਰਾਮ ਦੇ ਤਹਿਤ ਐੱਮਐੱਫਪੀ ਦੇ ਲਈ ਪ੍ਰਸੰਸਕਰਣ ਅਤੇ ਮੁੱਲ ਵਾਧੇ ਇੱਕ ਚੰਗੀ ਤਰ੍ਹਾਂ ਨਾਲ ਲੈਸ ਆਮ ਸੁਵਿਧਾ ਕੇਂਦਰਾਂ ਵਿੱਚ ਕੀਤਾ ਜਾਵੇਗਾ, ਜਿਸ ਨੂੰ ਵਨ ਧਨ ਵਿਕਾਸ ਕੇਂਦਰ ਕਿਹਾ ਜਾਵੇਗਾ।

 

ਟ੍ਰਾਈਫੇਡ ਦੇ ਅਨੁਸਾਰ 37,904 ਵਨ ਧਨ ਵਿਕਾਸ ਕੇਂਦਰ (ਵੀਡੀਵੀਕੇ)  300 ਵਣਵਾਸੀਆਂ ਦੇ 2275 ਵਨ ਧਨ ਵਿਕਾਸ ਕੇਂਦਰ ਕਲਸਟਰਾਂ (ਵੀਡੀਵੀਕੇਐੱਸ) ਵਿੱਚ ਸ਼ਾਮਲ ਕੀਤੇ ਗਏ, ਜਿਨ੍ਹਾਂ ਨੇ ਹੁਣ ਤੱਕ ਟ੍ਰਾਈਫੇਡ ਦੁਆਰਾ ਪ੍ਰਵਾਨ ਕੀਤਾ ਗਿਆ ਹੈ। ਇੱਕ ਵਿਸ਼ੇਸ਼ ਵਨ ਧਨ ਵਿਕਾਸ ਕੇਂਦਰ ਵਿੱਚ 20 ਜਨਜਾਤੀ ਮੈਂਬਰ ਸ਼ਾਮਲ ਹੁੰਦੇ ਹਨ। 15 ਅਜਿਹੇ ਵਨ ਧਨ ਵਿਕਾਸ ਕੇਂਦਰ ਇੱਕ ਵਨ ਧਨ ਵਿਕਾਸ ਕੇਂਦਰ ਕਲਸਟਰ ਬਣਾਉਂਦੇ ਹਨ। ਵਨ ਧਨ ਵਿਕਾਸ ਕੇਂਦਰ ਕਲਸਟਰ 27 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਗਭਗ 6.77 ਲੱਖ ਜਨਜਾਤੀ ਵਨ ਸੰਗ੍ਰਿਹਕਰਤਾਵਾਂ ਨੂੰ ਵੱਡੇ ਪੈਮਾਨੇ ਦੀ ਅਰਥਵਿਵਸਥਾ, ਰੋਜ਼-ਰੋਟੀ ਅਤੇ ਬਜ਼ਾਰ-ਸੰਪਰਕ ਦੇ ਨਾਲ-ਨਾਲ ਉਦਮਤਾ ਦੇ ਅਵਸਰ ਪ੍ਰਦਾਨ ਕਰਨਗੇ। ਵਨ ਧਨ ਸਟਾਰਟ-ਅਪਸ ਪ੍ਰੋਗਰਾਮ ਨਾਲ ਹੁਣ ਤੱਕ 50 ਲੱਖ ਜਨਜਾਤੀ ਲੋਕ ਪ੍ਰਭਾਵਿਤ ਹੋਏ ਹਨ।

 

ਇਹ ਯੋਜਨਾ ਮਹਾਮਾਰੀ ਦੌਰਾਨ ਹਾਸ਼ੀਏ ‘ਤੇ ਪਏ ਲੋਕਾਂ ਦੀ ਘਟਦੀ ਰੋਜ਼ੀ-ਰੋਟੀ ਦੇ ਲਈ ਵਰਦਾਨ ਸਾਬਤ ਹੋਇਆ ਹੈ। ਚੰਗੀ ਯੋਜਨਾ ਅਤੇ ਲਾਗੂ ਕਰਨ ਦੇ ਨਾਲ ਟ੍ਰਾਈਫੇਡ ਅਤੇ 27 ਰਾਜਾਂ ਵਿੱਚ ਇਸ ਦੇ ਰਾਜ ਏਜੰਸੀ ਭਾਗੀਦਾਰਾਂ ਨੇ ਪ੍ਰੋਗਰਾਮ ਦੇ ਪਰਿਣਾਮਾਂ ਵਿੱਚ ਇੱਕ ਵੱਡਾ ਬਦਲਾਅ ਲਿਆਇਆ ਹੈ।

 

ਟ੍ਰਾਈਫੇਡ ਦੀ ਵਨ ਧਨ ਯੋਜਨਾ ਉਨ੍ਹਾਂ 124 ਜ਼ਿਲ੍ਹਿਆਂ ਵਿੱਚ ਲਾਗੂ ਕੀਤੇ ਜਾਣ ਦੇ ਵੱਖ-ਵੱਖ ਪੜਾਵਾਂ ਵਿੱਚ ਹਨ ਜਿਨ੍ਹਾਂ ਨੇ ਆਕਾਂਖੀ ਜ਼ਿਲ੍ਹੇ ਐਲਾਨ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਜਨਜਾਤੀ ਆਬਾਦੀ ਦੇ ਪ੍ਰਤੀਸ਼ਤ ਦੇ ਨਾਲ-ਨਾਲ ਜ਼ਿਲ੍ਹੇ ਵਿੱਚ ਵੀਡੀਵੀਕੇਸੀ ਦੇ ਗਠਨ ਦੀ ਆਰਥਿਕ ਵਿਵਹਾਰਤਾ ਦੇ ਅਧਾਰ ‘ਤੇ ਵਰਗੀਕਰਨ ਕੀਤਾ ਗਿਆ ਹੈ। ਟ੍ਰਾਈਫੇਡ ਪਹਿਲਾਂ ਤੋਂ ਹੀ 65 ਆਕਾਂਖੀ ਜ਼ਿਲ੍ਹਿਆਂ ਵਿੱਚ ਕੰਮ ਕਰ ਰਿਹਾ ਹੈ ਜਿੱਥੇ 521 ਵਨ ਧਨ ਕਲਸਟਰ (ਵੀਡੀਵੀਕੇਸੀ) ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਵਿੱਚ 1.55 ਲੱਖ ਜਨਜਾਤੀ ਲਾਭਾਰਥੀ ਸ਼ਾਮਲ ਹਨ। ਇਸ ਨੂੰ ਆਕਾਂਖੀ ਜ਼ਿਲ੍ਹਿਆਂ ਦੇ ਸਾਰੇ ਜਨਜਾਤੀ ਕਲਸਟਰਾਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ।

50 ਪ੍ਰਤੀਸ਼ਤ ਤੋਂ ਵੱਧ ਜਨਜਾਤੀ ਆਬਾਦੀ ਵਾਲੇ ਸ਼੍ਰੇਣੀ 1 ਦੇ ਤਹਿਤ 41 ਆਕਾਂਖੀ ਜ਼ਿਲ੍ਹਿਆਂ ਵਿੱਚੋਂ 39 ਆਕਾਂਖੀ ਜ਼ਿਲ੍ਹਿਆਂ ਵਿੱਚ ਵੀਡੀਵੀਕੇਸੀ ਸਵੀਕ੍ਰਿਤ ਹਨ ਜਿਨ੍ਹਾਂ ਵਿੱਚ ਆਂਧਰ ਪ੍ਰਦੇਸ਼, ਅਸਮ, ਛੱਤੀਸਗੜ੍ਹ, ਗੁਜਰਾਤ, ਝਾਰਖੰਡ, ਮਹਾਰਾਸ਼ਟਰ, ਮਣੀਪੁਰ, ਮੇਘਾਲਯ, ਮਿਜੋਰਮ, ਨਾਗਾਲੈਂਡ, ਓੜੀਸ਼ਾ, ਤੇਲੰਗਾਨਾ ਅਤੇ ਤ੍ਰਿਪੁਰਾ ਰਾਜਾਂ ਦੇ ਜ਼ਿਲ੍ਹੇ ਸ਼ਾਮਲ ਹਨ।

 

ਕਲੈਕਟਰਾਂ ਅਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਦੇ ਸਹਿਯੋਗ ਨਾਲ ਨੀਤੀ ਆਯੋਗ ਦੇ ਨਾਲ ਸਹਿਯੋਗ ਅਤੇ ਸਾਂਝੇਦਾਰੀ ਦਾ ਉਦੇਸ਼ ਦੇਸ਼ ਭਰ ਵਿੱਚ ਜਨਜਾਤੀ ਈਕੋਸਿਸਟਮ ਦਾ ਪੂਰੀ ਤਰ੍ਹਾਂ ਪਰਿਵਰਤਨ ਕਰਨਾ ਹੈ।

G:\Surjeet Singh\July 2021\26 July\10.jpg

 

G:\Surjeet Singh\July 2021\26 July\9.jpgG:\Surjeet Singh\July 2021\26 July\7.jpg

G:\Surjeet Singh\July 2021\26 July\8.jpgG:\Surjeet Singh\July 2021\26 July\6.jpg

G:\Surjeet Singh\July 2021\26 July\5.jpg

G:\Surjeet Singh\July 2021\26 July\4.jpg

G:\Surjeet Singh\July 2021\26 July\3.jpg

 

*******

ਐੱਨਬੀ / ਯੂਡੀ


(Release ID: 1739307) Visitor Counter : 212