ਜਹਾਜ਼ਰਾਨੀ ਮੰਤਰਾਲਾ

ਤੱਟਵਰਤੀ ਰਾਜਾਂ ਵਿੱਚ ਰੋਪੈਕਸ ਅਤੇ ਵਾਟਰ ਟੈਕਸੀ ਸੇਵਾਵਾਂ

Posted On: 26 JUL 2021 3:24PM by PIB Chandigarh

ਜਲ ਟ੍ਰਾਂਸਪੋਰਟ ਆਰਥਿਕ ਹੋਣ ਦੇ ਨਾਲ-ਨਾਲ ਵਾਤਾਵਰਣ ਦੇ ਅਨੁਕੂਲ ਵੀ ਹੈ, ਬੰਦਰਗਾਹ, ਸਮੁੰਦਰੀ ਜ਼ਹਾਜ਼ ਅਤੇ ਜਲ ਮਾਰਗ ਮੰਤਰਾਲੇ ਦੇ ਅਧੀਨ ਸਾਗਰਮਾਲਾ ਪ੍ਰੋਗਰਾਮ ਨੇ ਕਈ ਰੂਟਾਂ ’ਤੇ ਰੋ-ਰੋ/ ਰੋ-ਪੈਕਸ ਪ੍ਰੋਜੈਕਟ ਸ਼ੁਰੂ ਕੀਤੇ ਹਨ। ਸਾਗਰਮਾਲਾ ਪ੍ਰੋਗਰਾਮ ਦੇ ਰੋ-ਰੋ/ ਰੋ-ਪੈਕਸ ਫੈਰੀ ਲਈ ਮੁਕੰਮਲ ਅਤੇ ਪ੍ਰਸਤਾਵਿਤ ਬੁਨਿਆਦੀ ਪ੍ਰੋਜੈਕਟ ਦੇ ਰਾਜ ਅਨੁਸਾਰ ਵੇਰਵੇ ਨਾਲ ਨੱਥੀ ਕੀਤੇ ਗਏ ਹਨ।

ਰਾਜ

ਪ੍ਰੋਜੈਕਟ ਮੁਕੰਮਲ ਹੋਇਆ

ਲਾਗੂ ਕਰਨ ਦੇ ਅਧੀਨ

ਵਿਕਾਸ ਅਧੀਨ

ਕੁੱਲ ਗਿਣਤੀ

ਮਹਾਰਾਸ਼ਟਰ

5

13

20

38

ਗੋਆ

1

 

13

14

ਆਂਧਰ ਪ੍ਰਦੇਸ਼

 

1

8

9

ਤਮਿਲ ਨਾਡੂ

 

 

3

3

ਗੁਜਰਾਤ

1

 

1

2

ਓਡੀਸ਼ਾ

 

 

2

2

ਕਰਨਾਟਕ

 

 

1

1

ਕੇਰਲ

 

 

1

1

ਪੱਛਮੀ ਬੰਗਾਲ

 

 

1

1

ਕੁੱਲ ਗਿਣਤੀ

7

14

50

71

 

ਰਾਸ਼ਟਰੀ ਜਲ ਮਾਰਗਾਂ (ਐੱਨਡਬਲਯੂ) ਲਈ ਤਿਆਰ ਕੀਤੀ ਤਕਨੀਕੀ ਆਰਥਿਕ ਵਿਵਹਾਰਕਤਾ ਅਤੇ ਵਿਸਥਾਰਤ ਪ੍ਰੋਜੈਕਟ ਰਿਪੋਰਟਾਂ (ਡੀਪੀਆਰ) ਦੇ ਨਤੀਜਿਆਂ ਦੇ ਅਧਾਰ ’ਤੇ, 23 ਐੱਨਡਬਲਯੂ ਖਾਪ ਅਤੇ ਯਾਤਰੀਆਂ ਦੀ ਆਵਾਜਾਈ ਲਈ ਵਿਵਹਾਰਕ ਪਾਏ ਗਏ ਹਨ ਅਤੇ 2 ਐੱਨਡਬਲਯੂ ਨੂੰ ਸੈਰ ਸਪਾਟੇ ਦੇ ਉਦੇਸ਼ ਲਈ ਯੋਗ ਮੰਨਿਆ ਗਿਆ ਹੈ। ਇਨ੍ਹਾਂ ਐੱਨਡਬਲਯੂ ਦਾ ਵਿਕਾਸ ਅਤੇ ਇਨ੍ਹਾਂ ਨੂੰ ਸਮੁੰਦਰੀ ਤੱਟ ਦੇ ਰਸਤੇ ਨਾਲ ਜੋੜਨ ਨਾਲ ਦੇਸ਼ ਦੇ ਆਰਥਿਕ ਵਿਕਾਸ ਵਿੱਚ ਵਾਧਾ ਹੋਵੇਗਾ।

ਇਹ ਜਾਣਕਾਰੀ ਬੰਦਰਗਾਹ, ਸਮੁੰਦਰੀ ਜ਼ਹਾਜ਼ ਅਤੇ ਜਲ ਮਾਰਗਾਂ ਦੇ ਰਾਜ ਮੰਤਰੀ ਸ਼੍ਰੀ ਸ਼ਾਂਤਨੂ ਠਾਕੁਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।   

*****

ਐੱਮਐੱਸਜੇਪੀ/ ਐੱਮਐੱਸ



(Release ID: 1739302) Visitor Counter : 154