ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਾਰਗਿਲ ਵਿਜੇ ਦਿਵਸ 'ਤੇ ਰਾਸ਼ਟਰੀ ਜੰਗੀ ਯਾਦਗਾਰ ਵਿਖੇ ਸ਼ਹੀਦ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ

Posted On: 26 JUL 2021 12:45PM by PIB Chandigarh

ਮੁੱਖ ਝਲਕੀਆਂ 

ਰਕਸ਼ਾ ਮੰਤਰੀ ਨੇ ਰਾਸ਼ਟਰੀ ਜੰਗੀ ਯਾਦਗਾਰ ਵਿਖੇ ਬਹਾਦਰ ਸ਼ਹੀਦਾਂ ਨੂੰ ਫੁੱਲਾਂ ਦਾ ਹਾਰ ਅਰਪਿਤ ਕਰਕੇ ਸ਼੍ਰਰਧਾਂਜਲੀ ਭੇਂਟ ਕੀਤੀ 

ਸ਼ੁਕਰਗੁਜ਼ਾਰ ਰਾਸ਼ਟਰ ਉਨ੍ਹਾਂ ਦੀ ਬਹਾਦਰੀ ਦਾ ਹਮੇਸ਼ਾ ਦਾ ਰਿਣੀ ਰਹੇਗਾ

ਰਕਸ਼ਾ ਰਾਜ ਮੰਤਰੀਥਲ ਸੈਨਾ ਅਤੇ ਹਵਾਈ ਸੈਨਾ ਦੇ ਮੁਖੀਆਂਰੱਖਿਆ ਸਕੱਤਰ ਅਤੇ ਸੀਆਈਐਸਸੀ ਨੇ ਵੀ ਸ਼ਰਧਾਂਜਲੀ ਭੇਂਟ ਕੀਤੀ 

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 26 ਜੁਲਾਈ, 2021 ਨੂੰ ਨਵੀਂ ਦਿੱਲੀ ਵਿਖੇ ਰਾਸ਼ਟਰੀ ਜੰਗੀ ਯਾਦਗਾਰ ਵਿਖੇ ਕਾਰਗਿਲ ਵਿਜੇ ਦਿਵਸ ਦੀ 22 ਵੀਂ ਵਰੇਗੰਢ ਮੌਕੇ ਸ਼ਹੀਦ ਨਾਇਕਾਂ ਨੂੰ ਸ਼ਰਧਾਂਜਲੀ ਦਿੱਤੀ। ਰਕਸ਼ਾ ਮੰਤਰੀ ਨੇ 1999 ਵਿਚ 'ਆਪ੍ਰੇਸ਼ਨ ਵਿਜੇਜਿਸਨੂੰ ਕਾਰਗਿਲ ਟਕਰਾਅ ਵੱਜੋਂ ਵੀ ਜਾਣਿਆ ਜਾਂਦਾ ਹੈਭਾਰਤ ਦੀ ਜਿੱਤ ਦੌਰਾਨ ਦੇਸ਼ ਦੀ ਸੇਵਾ ਕਰਦਿਆਂ ਸਰਬਉੱਚ ਬਲੀਦਾਨ ਦੇਣ ਵਾਲੇ ਸ਼ਹੀਦਾਂ ਦੇ ਸਨਮਾਨ ਵਿੱਚ ਫੁਲ ਮਾਲਾ ਭੇਂਟ ਕੀਤੀ। 

 

 

 

ਰਾਸ਼ਟਰੀ ਜੰਗੀ ਯਾਦਗਾਰ ਵਿਖੇ ਵਿਜ਼ਿਟਰ ਬੁੱਕ ਵਿਚ ਲਿਖੇ ਆਪਣੇ ਸੰਦੇਸ਼ ਵਿਚ ਸ੍ਰੀ ਰਾਜਨਾਥ ਸਿੰਘ ਨੇ ਕਾਰਗਿਲ ਸੰਘਰਸ਼ ਦੇ ਬਹਾਦਰ ਸ਼ਹੀਦਾਂ ਦੀ ਬਹਾਦਰੀ ਨੂੰ ਯਾਦ ਕਰਦਿਆਂ ਕਿਹਾ ਕਿ ਰਾਸ਼ਟਰ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਨਾਇਕਾਂ ਵੱਲੋਂ ਦਿੱਤੀ ਕੁਰਬਾਨੀ ਨੂੰ ਕਦੇ ਨਹੀਂ ਭੁੱਲੇਗਾ। ਉਨ੍ਹਾਂ ਅੱਗੇ ਕਿਹਾ ਕਿ ਸ਼ੁਕਰਗੁਜ਼ਾਰ ਰਾਸ਼ਟਰ ਹਮੇਸ਼ਾਂ ਉਨ੍ਹਾਂ ਦੇ ਹੌਂਸਲੇ ਦਾ ਰਿਣੀ ਰਹੇਗਾ ਅਤੇ ਉਨ੍ਹਾਂ ਦੇ ਆਦਰਸ਼ਾਂ ਤੇ ਅਮਲ ਕਰਨਾ ਜਾਰੀ ਰੱਖੇਗਾ। 

 

 

ਇੱਕ ਟਵੀਟ ਵਿੱਚਰਕਸ਼ਾ ਮੰਤਰੀ ਨੇ ਕਿਹਾ ਕਿ ਬਹਾਦਰ ਸੈਨਿਕਾਂ ਦੇ ਸਰਬਉੱਚ ਬਲੀਦਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਗੇ।

https://twitter.com/rajnathsingh/status/1419528183859191818?s=20

 

 

 

 

ਸ੍ਰੀ ਰਾਜਨਾਥ ਸਿੰਘ ਨੇ ਟਵਿੱਟਰ ਉੱਤੇ ਇੱਕ ਵੀਡੀਓ ਸੰਦੇਸ਼ ਵੀ ਸਾਂਝਾ ਕੀਤਾ ਜਿਸ ਵਿੱਚ ਉਨ੍ਹਾਂ ਬਹਾਦਰੀ ਅਤੇ ਬਹਾਦਰ ਭਾਰਤੀ ਸੈਨਿਕਾਂ ਦੇ ਬਲੀਦਾਨ ਨੂੰ ਸਲਾਮ ਕੀਤਾ।

https://twitter.com/rajnathsingh/status/1419476384460591107?s=20

ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟਚੀਫ ਆਫ ਏਅਰ ਸਟਾਫ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆਚੀਫ ਆਫ ਆਰਮੀ ਸਟਾਫ ਜਨਰਲ ਐਮ ਐਮ ਨਰਵਣੇਰੱਖਿਆ ਸਕੱਤਰ ਡਾ: ਅਜੈ ਕੁਮਾਰ ਅਤੇ ਚੇਅਰਮੈਨ ਚੀਫ ਆਫ ਸਟਾਫ ਕਮੇਟੀ (ਸੀ ਆਈ ਐਸ ਸੀ) ਦੇ ਚੀਫ ਆਫ ਇਨਟੈਗਰੇਟਿਡ ਡਿਫੈਂਸ ਸਟਾਫ ਵਾਈਸ ਐਡਮਿਰਲ ਅਤੁਲ ਕੁਮਾਰ ਜੈਨ ਨੇ ਵੀ ਇਸ ਮੌਕੇ ਰਾਸ਼ਟਰੀ ਜੰਗੀ ਯਾਦਗਾਰ ਵਿਖੇ ਸ਼ਹੀਦ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਰੱਖਿਆ ਮੰਤਰਾਲੇ ਦੇ ਸੀਨੀਅਰ ਸਿਵਲ ਅਤੇ ਸੈਨਿਕ ਅਧਿਕਾਰੀ ਵੀ ਮੌਜੂਦ ਸਨ।

 

ਕਾਰਗਿਲ ਟਕਰਾਅ ਦੇ ਦੌਰਾਨਭਾਰਤੀ ਫੌਜ ਦੇ ਬਹਾਦਰ ਸੈਨਿਕਾਂ ਨੇਭਾਰਤੀ ਹਵਾਈ ਸੈਨਾ ਦੀ ਸਹਾਇਤਾ ਨਾਲ,  ਦਵੱਡੀਆਂ ਮੁਸ਼ਕਲ ਰੁਕਾਵਟਾਂ, ਉਚੇ ਨਾ ਪਹੁੰਚਣ ਵਾਲੇ ਦੁਰਗਮ ਖੇਤਰਾਂ ਅਤੇ ਬਹੁਤ ਜਿਆਦਾ ਖਰਾਬ ਤੇ ਅਣਸੁਖਾਵੇਂ ਮੌਸਮ ਦਾ ਟਾਕਰਾ ਕਰਦਿਆਂ ਦੁਸ਼ਮਣ ਤੇ ਜਿੱਤ ਹਾਸਲ ਕੀਤੀ ਤੇ ਉਸਨੂੰ ਪਛਾੜ ਦਿਤਾ ਸੀ, ਜਿਸਨੇ ਊੰਚਾਈਆਂ ਵਾਲੇ ਖੇਤਰ ਤੇ ਕਬਜ਼ਾ ਕਰ ਰਖਿਆ ਸੀ।  ਇਸ ਮਹੱਤਵਪੂਰਨ ਮੌਕੇ 'ਤੇ ਗਰਵਿਤ ਰਾਸ਼ਟਰ, ਵੱਖ-ਵੱਖ ਸਮਾਗਮਾਂ ਰਾਹੀਂ ਸ਼ਹੀਦ ਨਾਇਕਾਂ ਨੂੰ ਯਾਦ ਕਰਕੇ ਜਿੱਤ ਦਾ ਜਸ਼ਨ ਮਨਾ ਰਿਹਾ ਹੈ I

https://twitter.com/SpokespersonMoD/status/1419503155876794368?s=20

----------------------- 

 ਬੀ ਬੀ /ਨਾਮਪੀ /ਕੇ  /ਡੀਕੇ /ਸੈਵੀ  


(Release ID: 1739144) Visitor Counter : 171