ਰੇਲ ਮੰਤਰਾਲਾ
ਭਾਰਤੀ ਰੇਲਵੇ ਦੀ ਆਕਸੀਜਨ ਐਕਸਪ੍ਰੈੱਸ ਪਹਿਲੀ ਵਾਰ 10 ਕੰਟੇਨਰਾਂ ਵਿੱਚ 200 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਬੰਗਲਾਦੇਸ਼ ਲੈ ਜਾਵੇਗੀ
ਭਾਰਤੀ ਰੇਲਵੇ ਦਾ ਆਕਸੀਜਨ ਐਕਸਪ੍ਰੈੱਸ ਰਾਹੀਂ ਰਾਹਤ ਪ੍ਰਦਾਨ ਕਰਨ ਦਾ ਕੰਮ ਜਾਰੀ
Posted On:
24 JUL 2021 1:03PM by PIB Chandigarh
ਭਾਰਤੀ ਰੇਲਵੇ ਦੀ ਆਕਸੀਜਨ ਐਕਸਪ੍ਰੈੱਸ ਗੱਡੀ ਬੰਗਲਾਦੇਸ਼ ਦੀ ਯਾਤਰਾ ‘ਤੇ ਜਾਣ ਲਈ ਤਿਆਰ ਹੈ। ਇਹ ਪਹਿਲਾ ਮੌਕਾ ਹੈ ਜਦੋਂ ਆਕਸੀਜਨ ਐਕਸਪ੍ਰੈੱਸ ਨੂੰ ਗੁਆਂਢੀ ਦੇਸ਼ ਦੇ ਲਈ ਚਲਾਇਆ ਗਿਆ ਹੈ। ਅੱਜ ਦੱਖਣ ਪੂਰਬ ਰੇਲਵੇ ਦੇ ਤਹਿਤ ਚਕ੍ਰਧਰਪੁਰ ਮੰਡਲ ਦੇ ਟਾਟਾ ਵਿੱਚ 200 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਨੂੰ ਬੰਗਲਾਦੇਸ਼ ਦੇ ਬੇਨਾਪੋਲ ਤੱਕ ਪਹੁੰਚਾਉਣ ਦਾ ਮੰਗਪੱਤਰ ਰੱਖਿਆ ਗਿਆ।
10 ਕੰਟੇਨਰ ਰੇਕ ਵਿੱਚ ਐੱਲਐੱਮਓ ਦੀ 200 ਮੀਟ੍ਰਿਕ ਟਨ ਦੀ ਲੋਡਿੰਗ 09.25 ਵਜੇ ਪੂਰੀ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ ਦੁਆਰਾ 24 ਅਪ੍ਰੈਲ, 2021 ਨੂੰ ਮੈਡੀਕਲ ਆਕਸੀਜਨ ਦੀ ਜ਼ਰੂਰਤ ਵਾਲੇ ਭਾਰਤੀ ਰਾਜਾਂ ਨੂੰ ਰਾਹਤ ਦੇਣ ਦੇ ਲਈ ਆਕਸੀਜਨ ਐਕਸਪ੍ਰੈੱਸ ਸ਼ੁਰੂ ਕੀਤੀ ਗਈ ਸੀ। 35000 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਨੂੰ 15 ਰਾਜਾਂ ਵਿੱਚ ਪਹੁੰਚਾਇਆ ਗਿਆ। ਲਗਭਗ 480 ਆਕਸੀਜਨ ਐਕਸਪ੍ਰੈੱਸ ਦਾ ਸੰਚਾਲਨ ਕੀਤਾ ਗਿਆ ਸੀ।
ਭਾਰਤੀ ਰੇਲਵੇ ਦਾ ਪ੍ਰਯਤਨ ਹੈ ਕਿ ਘੱਟ ਤੋਂ ਘੱਟ ਸਮੇਂ ਵਿੱਚ ਜਿੰਨਾ ਸੰਭਵ ਹੋਵੇ ਓਨੀ ਐੱਲਐੱਮਓ ਪਹੁੰਚਾਈ ਜਾਵੇ।
***
ਡੀਜੇਐੱਨ/ਐੱਮਕੇਵੀ
(Release ID: 1738892)
Visitor Counter : 219