ਰੱਖਿਆ ਮੰਤਰਾਲਾ

ਆਈ.ਐਨ.ਐਸ. ਐਰਾਵਤ ਇੰਡੋਨੇਸ਼ਿਆ ਲਈ ਕੋਵਿਡ ਰਾਹਤ ਸਮੱਗਰੀ ਦੇ ਨਾਲ ਜਕਾਰਤਾ ਪਹੁੰਚਿਆ

Posted On: 24 JUL 2021 11:40AM by PIB Chandigarh

ਭਾਰਤੀ ਨੌਸੇਨਾ ਦਾ ਜਹਾਜ਼ ਐਰਾਵਤ ਮਿਤੀ 24 ਜੁਲਾਈ 2021 ਨੂੰ ਜ਼ਰੂਰੀ ਕੋਵਿਡ - 19 ਰਾਹਤ ਸਮੱਗਰੀ ਲੈ ਕੇ ਇੰਡੋਨੇਸ਼ਿਆ ਦੇ ਜਕਾਰਤਾ ਬੰਦਰਗਾਹ ’ਤੇ ਪਹੁੰਚਿਆ । ਇੰਡੋਨੇਸ਼ਿਆ ਵਿੱਚ ਚੱਲ ਰਹੀ ਮਹਾਮਾਰੀ ਦੇ ਖਿਲਾਫ ਲੜਾਈ ਵਿੱਚ ਸਹਿਯੋਗ ਕਰਨ ਲਈ ਜਹਾਜ਼ 100 ਮੀਟ੍ਰਿਕ ਟਨ ਤਰਲ ਆਕਸੀਜਨ ਅਤੇ 300 ਕਾਂਸੇਂਟਰੇਟਰ ਯੁਕਤ ਪੰਜ ਕਾਰਓਜੇਨਿਕ ਕੰਟੇਨਰ ਇੱਥੇ ਲਿਆਇਆ ਹੈ ।

ਆਈ.ਐਨ.ਐਸ. ਐਰਾਵਤ ਇੱਕ ਲੈਂਡਿੰਗ ਸ਼ਿਪ ਟੈਂਕ (ਲਾਰਜ) ਪ੍ਰਕਾਰ ਦਾ ਜ਼ਹਾਜ ਹੈ ਜਿਸਦੀ ਮੁੱਖ ਭੂਮਿਕਾ ਦੋਵਾਂ ਮਿਸ਼ਨਾਂ ਲਈ ਹੈ ਅਤੇ ਇਹ ਅਨੇਕ ਟੈਂਕਾਂ, ਦੋਹਰੇ ਵਾਹਨਾਂ ਅਤੇ ਹੋਰ ਸੈਨਾ ਸਮਾਨ ਨੂੰ ਲੈ ਜਾਣ ਵਿੱਚ ਸਮਰੱਥ ਹੈ। ਜ਼ਹਾਜ ਨੂੰ ਮਨੁੱਖੀ ਸਹਾਇਤਾ ਅਤੇ ਆਪਦਾ ਰਾਹਤ ( ਐਚਐਡੀਆਰ)  ਰਾਹਤ ਕੰਮਾਂ ਲਈ ਵੀ ਤੈਨਾਤ ਕੀਤਾ ਗਿਆ ਹੈ ਅਤੇ ਇਹ ਜ਼ਹਾਜ ਹਿੰਦ ਮਹਾਸਾਗਰ ਖੇਤਰ ਵਿੱਚ ਵੱਖ-ਵੱਖ ਰਾਹਤ ਕੋਸ਼ਿਸ਼ਾਂ ਦਾ ਹਿੱਸਾ ਰਿਹਾ ਹੈ।

ਭਾਰਤ ਅਤੇ ਇੰਡੋਨੇਸ਼ਿਆ ਦੇ ਵਿੱਚ ਨੇੜਲੇ ਸਭਿਆਚਾਰਕ ਅਤੇ ਵਪਾਰਕ ਸੰਬੰਧ ਹਨ। ਦੋਵੇ ਦੇਸ਼ ਸੁਰੱਖਿਅਤ ਹਿੰਦ-ਪ੍ਰਸ਼ਾਂਤ ਦੀ ਦਿਸ਼ਾ ਵਿੱਚ ਸਮੁੰਦਰੀ ਖੇਤਰ ਵਿੱਚ ਇਕੱਠੇ ਕੰਮ ਕਰ ਰਹੇ ਹਨ। ਦੋਵੇ ਦੇਸ਼ਾਂ ਦੀ ਨੌਸੇਨਾ ਨਿਯਮਤ ਤੌਰ ਤੇ ਦੁਵੱਲੇ ਅਭਿਆਸ ਅਤੇ ਤਾਲਮੇਲ ਗਸ਼ਤ  ਦੇ ਰੂਪ ਵਿੱਚ ਸੰਯੁਕਤ ਨੌਸੈਨਿਕ ਅਭਿਆਸ ਕਰਦੀ ਹੈ ।

 

*****************


ਏਬੀਬੀਬੀ/ਵੀਐਮ/ਜੈਐਸਐਨ

 


(Release ID: 1738784) Visitor Counter : 168