ਰੇਲ ਮੰਤਰਾਲਾ

ਨੈਸ਼ਨਲ ਰੇਲ ਐਂਡ ਟ੍ਰਾਂਸਪੋਰਟੇਸ਼ਨ ਇੰਸਟੀਚਿਊਟ ਨੇ ਆਪਣੇ ਬੀ.ਬੀ.ਏ, ਬੀ.ਐੱਸਸੀ, ਬੀ ਟੈੱਕ, ਐੱਮ.ਬੀ.ਏ ਅਤੇ ਐੱਮ.ਐੱਸਸੀ ਪ੍ਰੋਗਰਾਮਾਂ ਲਈ ਅਕਾਦਮਿਕ ਸਾਲ 2021-22 ਲਈ ਬਿਨੈ ਕਰਨ ਦੀ ਆਖਰੀ ਮਿਤੀ ਵਧਾਈ

Posted On: 22 JUL 2021 2:39PM by PIB Chandigarh

ਨੈਸ਼ਨਲ ਰੇਲ ਐਂਡ ਟ੍ਰਾਂਸਪੋਰਟੇਸ਼ਨ ਇੰਸਟੀਚਿਊਟ (ਐੱਨਆਰਟੀਆਈ), ਵਡੋਦਰਾ ਵਿੱਚ ਰੇਲਵੇ ਮੰਤਰਾਲੇ ਦੁਆਰਾ ਸਥਾਪਿਤ ਕੀਤੀ ਗਈ ਡੀਮਡ ਯੂਨੀਵਰਸਿਟੀ ਹੈ, ਨੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜਿਆਂ, ਜੇ.ਈ.ਈ. ਮੇਨਜ਼, ਯੂਨੀਵਰਸਿਟੀ ਅੰਡਰਗ੍ਰੈਜੁਏਟ ਨਤੀਜੇ ਅਤੇ ਏ.ਆਈ.ਸੀ.ਟੀ.ਈ. ਅਤੇ ਯੂ.ਜੀ.ਸੀ. ਦੁਆਰਾ ਐਲਾਨੇ ਦਾਖਲਾ ਅਤੇ ਅਕਾਦਮਿਕ ਸੈਸ਼ਨ ਦੇ ਕੈਲੰਡਰ ਦੇ ਮੱਦੇਨਜ਼ਰ ਆਪਣੇ ਬੀ.ਬੀ.ਏ., ਬੀ.ਐੱਸਸੀ., ਬੀ.ਟੈੱਕ, ਐੱਮ.ਬੀ.ਏ ਅਤੇ ਐੱਮ.ਐੱਸਸੀ. ਪ੍ਰੋਗਰਾਮਾਂ ਲਈ ਅਕਾਦਮਿਕ ਸਾਲ 2021-22 ਲਈ ਅਰਜ਼ੀ ਦੇਣ ਦੀ ਆਖਰੀ ਮਿਤੀ ਵਧਾ ਦਿੱਤੀ ਹੈ।

ਐੱਨਆਰਟੀਆਈ ਦੀ ਵਾਈਸ ਚਾਂਸਲਰ ਸ਼੍ਰੀਮਤੀ ਅਲਕਾ ਅਰੋੜਾ ਮਿਸ਼ਰਾ ਦੇ ਅਨੁਸਾਰ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਮਿਤੀ ਨੂੰ ਵਧਾ ਦਿੱਤਾ ਗਿਆ ਹੈ ਜੋ ਨਾ ਸਿਰਫ਼ ਕੋਵਿਡ ਰਾਹੀਂ ਵਿਘਨ ਪਾਇਆ ਗਿਆ ਹੈ, ਬਲਕਿ ਬਾਰ੍ਹਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ ਦੀਆਂ ਤਰੀਕਾਂ ਵਿੱਚ ਹੋਏ ਬਦਲਾਅ, ਗ੍ਰੈਜੂਏਸ਼ਨ ਦੇ ਨਤੀਜੇ, ਜੇ.ਈ.ਈ. ਪ੍ਰੀਖਿਆ ਦੀ ਸਮਾਂ-ਸੂਚੀ ਅਤੇ ਰੈਗੂਲੇਟਰੀ ਨੋਟੀਫਿਕੇਸ਼ਨ ਤੋਂ ਵੀ ਪ੍ਰਭਾਵਤ ਹੋਏ ਹਨ। ਬੀ.ਬੀ.ਏ., ਬੀ.ਐੱਸਸੀ, ਐੱਮ.ਐੱਸਸੀ ਅਤੇ ਐੱਮ.ਬੀ.ਏ ਪ੍ਰੋਗਰਾਮਾਂ ਲਈ ਬਿਨੈ ਕਰਨ ਦੀ ਆਖ਼ਰੀ ਮਿਤੀ ਹੁਣ 21 ਅਗਸਤ, 2021 ਅਤੇ ਬੀ.ਟੈੱਕ ਲਈ 15 ਸਤੰਬਰ, 2021 ਹੈ, ਇਹ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਕਲਪਾਂ ਦਾ ਮੁਲਾਂਕਣ ਕਰਨ ਲਈ ਅਤੇ ਐੱਨਆਰਟੀਆਈ ਦੇ ਵੱਕਾਰੀ ਪ੍ਰੋਗਰਾਮਾਂ ਲਈ ਅਰਜ਼ੀ ਦੇਣ ਲਈ ਲੋੜੀਂਦਾ ਸਮਾਂ ਦਿੰਦੇ ਹਨ।

ਵਿਦਿਆਰਥੀ www.nrti.edu.in. ’ਤੇ ਅਰਜ਼ੀ ਦੇ ਸਕਦੇ ਹਨ ਅਤੇ ਦਾਖਲਾ ਟੈਸਟ ਲਈ ਰਜਿਸਟਰ ਕਰ ਸਕਦੇ ਹਨ। ਸਿਰਫ਼ ਔਨਲਾਈਨ ਅਰਜ਼ੀਆਂ ਸਵੀਕਾਰੀਆਂ ਜਾਂਦੀਆਂ ਹਨ।

ਅਰਜ਼ੀਆਂ ਦੇਣ ਲਈ ਸੋਧੀਆਂ ਤਰੀਕਾਂ:

ਬੀ.ਬੀ.ਏ, ਬੀ.ਐੱਸਸੀ, ਐੱਮ.ਐੱਸਸੀ ਅਤੇ ਐੱਮ.ਬੀ.ਏ. ਪ੍ਰੋਗਰਾਮ: 21 ਅਗਸਤ, 2021

ਬੀ. ਟੈੱਕ ਪ੍ਰੋਗਰਾਮ: 15 ਸਤੰਬਰ, 2021

ਅਕਾਦਮਿਕ ਸਾਲ 2021-22 ਲਈ ਪ੍ਰੋਗਰਾਮਾਂ ਦੀ ਸੂਚੀ:

ਅੰਡਰਗ੍ਰੈਜੁਏਟ ਪ੍ਰੋਗਰਾਮ

ਬੀ.ਬੀ.ਏ ਟ੍ਰਾਂਸਪੋਰਟੇਸ਼ਨ ਮੈਨੇਜਮੈਂਟ

ਬੀ.ਐੱਸਸੀ ਟ੍ਰਾਂਸਪੋਰਟੇਸ਼ਨ ਟੈਕਨੋਲੋਜੀ

ਬੀ.ਟੈੱਕ. ਰੇਲ ਇਨਫਰਾਸਟਰੱਕਚਰ ਇੰਜੀਨੀਅਰਿੰਗ

ਬੀ. ਟੈੱਕ. ਰੇਲ ਸਿਸਟਮ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ

ਆਈਆਰਆਈਐੱਮਈਈ, ਜੈਸਲਮੇਰ ਵਿਖੇ ਬੀ.ਟੈੱਕ.ਮੈਕਨੀਕਲ ਅਤੇ ਰੇਲ ਇੰਜੀਨੀਅਰਿੰਗ 

 · ਪੋਸਟ ਗ੍ਰੈਜੂਏਟ ਪ੍ਰੋਗਰਾਮ

ਐੱਮ.ਬੀ.ਏ. ਟ੍ਰਾਂਸਪੋਰਟੇਸ਼ਨ ਮੈਨੇਜਮੈਂਟ

ਐੱਮ.ਬੀ.ਏ. ਸਪਲਾਈ ਚੇਨ ਮੈਨੇਜਮੈਂਟ

ਐੱਮ.ਐੱਸਸੀ ਟ੍ਰਾਂਸਪੋਰਟ ਟੈਕਨੋਲੋਜੀ ਐਂਡ ਪਾਲਿਸੀ

ਐੱਮ.ਐੱਸਸੀ ਟ੍ਰਾਂਸਪੋਰਟ ਇਨਫਰਮੇਸ਼ਨ ਸਿਸਟਮ ਐਂਡ ਐਨਾਲਿਟਕਸ 

ਐੱਮ.ਐੱਸਸੀ ਰੇਲਵੇ ਸਿਸਟਮ ਇੰਜੀਨੀਅਰਿੰਗ ਐਂਡ ਇੰਟੈਗਰੇਸ਼ਨ

(ਬਰਮਿੰਘਮ ਯੂਨੀਵਰਸਿਟੀ, ਯੂਕੇ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਡਿਗਰੀ ਪ੍ਰੋਗਰਾਮ ਪੇਸ਼ ਕੀਤਾ ਗਿਆ) 

 

-ਪੋਸਟ ਗ੍ਰੈਜੂਏਟ ਡਿਪਲੋਮਾ ਪ੍ਰੋਗਰਾਮ

ਪੀਜੀਡੀਐੱਮ ਟ੍ਰਾਂਸਪੋਰਟੇਸ਼ਨ / ਲੌਜਿਸਟਿਕਸ

ਪੀਜੀਡੀਐੱਮ ਟ੍ਰਾਂਸਪੋਰਟ ਇਨਫਰਾਸਟਰੱਕਚਰ ਡਿਵਲਪਮੈਂਟ ਐਂਡ ਫਾਇਨਾਂਸਿੰਗ / ਪ੍ਰਾਜੈਕਟ ਮੈਨੇਜਮੈਂਟ

 ਸੰਪਰਕ: info@nrti.edu.in

 

ਬੀ.ਬੀ.ਏ., ਬੀ.ਐੱਸ.ਸੀ. ਅਤੇ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਦਾਖਲਾ ਐੱਨ.ਆਰ.ਟੀ.ਆਈ. ਦੁਆਰਾ ਦੇਸ਼ ਭਰ ਦੇ ਵੱਖ-ਵੱਖ ਕੇਂਦਰਾਂ ਵਿੱਚ ਕਰਵਾਏ ਗਏ ਰਾਸ਼ਟਰੀ ਦਾਖਲਾ ਟੈਸਟ ਦੇ ਅਧਾਰ 'ਤੇ ਕੀਤਾ ਜਾਂਦਾ ਹੈ, ਜਦੋਂਕਿ ਬੀ.ਟੈੱਕ ਪ੍ਰੋਗਰਾਮਾਂ ਵਿੱਚ ਦਾਖਲਾ ਜੇ.ਈ.ਈ. ਮੇਨਜ਼ ਦੇ ਅਧਾਰ 'ਤੇ ਹੁੰਦਾ ਹੈ। ਪਿਛਲੇ ਸਾਲ 7,000 ਤੋਂ ਵੱਧ ਵਿਦਿਆਰਥੀਆਂ ਨੇ ਇੰਸਟੀਚਿਊਟ ਦੀਆਂ 425 ਸੀਟਾਂ ਲਈ ਮੁਕਾਬਲਾ ਕੀਤਾ ਸੀ। ਇੰਸਟੀਚਿਊਟ ਦਾ ਇੱਕ ਉੱਘਾ ਬੋਰਡ ਹੈ ਜਿਸ ਵਿੱਚ ਆਈਆਈਟੀ ਦੇ ਦੋ ਡਾਇਰੈਕਟਰ, ਪ੍ਰਮੁੱਖ ਵਿਦਵਾਨ ਅਤੇ ਉਦਯੋਗਾਂ ਦੇ ਨੇਤਾ ਸ਼ਾਮਲ ਹਨ, ਅਤੇ ਇਸ ਦੀ ਪ੍ਰਧਾਨਗੀ ਭਾਰਤੀ ਰੇਲਵੇ ਦੇ ਚੇਅਰਮੈਨ ਜੋ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ,ਵੱਲੋਂ ਕੀਤੀ ਜਾਂਦੀ ਹੈ। 

ਇੰਸਟੀਚਿਊਟ, ਬਰਮਿੰਘਮ ਯੂਨੀਵਰਸਿਟੀ, ਯੂ.ਸੀ. ਬਰਕਲੇ ਅਤੇ ਕੋਰਨੇਲ ਸਮੇਤ ਵਿਸ਼ਵ ਦੀਆਂ ਕੁਝ ਚੋਟੀ ਦੀਆਂ ਯੂਨੀਵਰਸਿਟੀਆਂ ਦੇ ਨਾਲ ਉੱਚ ਗੁਣਵੱਤਾ ਵਾਲੇ ਰੇਲ ਅਤੇ ਟ੍ਰਾਂਸਪੋਰਟੇਸ਼ਨ ਫੋਕਸ ਵਾਲੇ ਪ੍ਰੋਗਰਾਮ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਪੇਸ਼ਕਸ਼ ਕਰਦਾ ਹੈ। ਇਸ ਸਾਲ ਗ੍ਰੈਜੂਏਟ ਹੋਣ ਵਾਲੇ ਬੀ਼.ਬੀ.ਏ. ਅਤੇ ਬੀ.ਐੱਸਸੀ ਪ੍ਰੋਗਰਾਮਾਂ ਦੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਦੇ ਪਹਿਲੇ ਬੈਚ ਨੇ ਆਦਿੱਤਿਆ ਬਿਰਲਾ ਸਮੂਹ, ਰਿਲਾਇੰਸ ਸਮੂਹ, ਅਡਾਨੀ ਸਮੂਹ, ਐੱਲਐਂਡਟੀ, ਮਹਿੰਦਰਾ ਸਮੂਹ, ਹਿੰਦੁਸਤਾਨ ਯੂਨੀਲੀਵਰ, ਸੀਮੇਂਸ, ਕੇਈਸੀ ਇੰਟਰਨੈਸ਼ਨਲ ਅਤੇ ਹੋਰ ਪ੍ਰਮੁੱਖ ਸੰਸਥਾਵਾਂ ਸਮੇਤ ਪ੍ਰਮੁੱਖ ਇੰਡੀਅਨ ਅਤੇ ਐੱਮਐੱਨਸੀ ਕੰਪਨੀਆਂ ਵਿੱਚ ਨੌਕਰੀ ਪ੍ਰਾਪਤ ਕੀਤੀ ਹੈ।

************

ਡੀਜੇਐਨ / ਐਮਕੇਵੀ 



(Release ID: 1737943) Visitor Counter : 171