ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਈਦ-ਉਲ-ਜ਼ੁਹਾ ਦੀ ਪੂਰਵ ਸੰਧਿਆ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

Posted On: 20 JUL 2021 3:30PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਈਦ-ਉਲ-ਜ਼ੁਹਾ ਦੀ ਪੂਰਵ ਸੰਧਿਆ ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਮੂਲ-ਪਾਠ ਨਿਮਨਲਿਖਤ ਹੈ -

 

ਮੈਂ ਈਦ-ਉਲ-ਜ਼ੁਹਾਦੇ ਪਾਵਨ ਅਵਸਰ ਤੇ ਆਪਣੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਕੁਰਬਾਨੀ ਦਾ ਤਿਉਹਾਰ ਈਦ-ਉਲ-ਜ਼ੁਹਾਰੱਬ ਦੇ ਪ੍ਰਤੀ ਪਰਮ ਸ਼ਰਧਾ ਦਾ ਪ੍ਰਤੀਕ ਹੈ।

 

ਸਾਡੇ ਦੇਸ਼ ਵਿੱਚ ਤਿਉਹਾਰ ਪਰਿਵਾਰਾਂ ਅਤੇ ਭਾਈਚਾਰਿਆਂ ਦੇ ਇਕੱਠੇ ਮਿਲ ਕੇ ਖੁਸ਼ੀਆਂ ਮਨਾਉਣ ਦੇ ਅਵਸਰ ਹੁੰਦੇ ਹਨ। ਪਰੰਤੂ ਵਰਤਮਾਨ ਕੋਵਿਡ-19 ਵਿਸ਼ਵਿਆਪੀ ਮਹਾਮਾਰੀ ਦੇ ਕਾਰਨ ਸਾਨੂੰ ਇਸ ਵਰ੍ਹੇ ਇਸ ਤਿਉਹਾਰ ਨੂੰ ਸਾਦਗੀ ਦੇ ਨਾਲ ਮਨਾ ਕੇ ਹੀ ਸੰਤੋਖ ਕਰਨਾ ਹੋਵੇਗਾ। ਮੇਰੀ ਸਭ ਨੂੰ ਅਪੀਲ ਹੈ ਕਿ ਆਪ ਪੂਰੀ ਇਹਤਿਹਾਤ ਵਰਤਦੇ ਹੋਏ ਅਤੇ ਕੋਵਿਡ ਸੁਰੱਖਿਆ ਸਬੰਧੀ ਮਿਆਰਾਂ ਦਾ ਪਾਲਨ ਕਰਦੇ ਹੋਏ ਈਦ ਦਾ ਪੁਰਬ ਮਨਾਓ।

 

ਮੈਂ ਕਾਮਨਾ ਕਰਦਾ ਹਾਂ ਕਿ ਈਦ-ਉਲ-ਜ਼ੁਹਾ ਦਾ ਇਹ ਪੁਰਬ ਸਾਡੇ ਜੀਵਨ ਵਿੱਚ ਸ਼ਾਂਤੀ, ਸਦਭਾਵ ਅਤੇ ਖੁਸ਼ੀਆਂ ਲਿਆਵੇ।

 

****

 

ਐੱਸਐੱਸ/ਆਰਕੇ/ਡੀਪੀ



(Release ID: 1737302) Visitor Counter : 27