ਯੁਵਾ ਮਾਮਲੇ ਤੇ ਖੇਡ ਮੰਤਰਾਲਾ

54 ਖਿਡਾਰੀਆਂ ਸਮੇਤ 88 ਮੈਂਬਰੀ ਭਾਰਤੀ ਓਲੰਪਿਕ ਦਲ ਟੋਕਿਓ ਪਹੁੰਚਿਆ


ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਾਮਾਣੀਕ ਨੇ ਕੱਲ੍ਹ ਸ਼ਾਮ ਦਲ ਨੂੰ ਪੂਰੇ ਉਤਸ਼ਾਹ ਦੇ ਨਾਲ ਰਵਾਨਾ ਕੀਤਾ

Posted On: 18 JUL 2021 12:52PM by PIB Chandigarh

ਟੋਕਿਓ ਓਲੰਪਿਕ ਵਿੱਚ ਹਿੱਸਾ ਲੈਣ ਲਈ 54 ਖਿਡਾਰੀਆਂ ਸਮੇਤ 88 ਮੈਂਬਰੀ ਭਾਰਤੀ ਦਲ ਅੱਜ ਟੋਕਿਓ ਦੇ ਨਾਰਿਤਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਿਆ। ਕੁਰਬੇ ਸਿਟੀ ਦੇ ਪ੍ਰਤੀਨਿਧੀ ਟੀਮ ਦੀ ਅਗਵਾਨੀ ਲਈ ਏਅਰਪੋਰਟ ਪਹੁੰਚੇ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਾਮਾਣੀਕ ਨੇ ਕੱਲ੍ਹ ਰਾਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਭਾਰਤੀ ਦਲ ਨੂੰ ਰਸਮੀ ਵਿਦਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ।

https://static.pib.gov.in/WriteReadData/userfiles/image/image001JI2G.jpg

https://static.pib.gov.in/WriteReadData/userfiles/image/image002E0US.jpg

 

 

ਬੈਡਮਿੰਟਨ,  ਤੀਰਅੰਦਾਜ਼ੀ ,  ਹਾਕੀ ,  ਜੂਡੋ ,  ਤੈਰਾਕੀ ,  ਵੇਟ ਲਿਫਟਿੰਗ,  ਜਿਮਨਾਸਟਿਕ ਅਤੇ ਟੇਬਲ ਟੈਨਿਸ ਸਹਿਤ ਅੱਠ ਖੇਡਾਂ  ਦੇ ਐਥਲੀਟ ਅਤੇ ਸਹਿਯੋਗੀ ਸਟਾਫ ਕੱਲ੍ਹ ਰਾਤ ਨਵੀਂ ਦਿੱਲੀ ਤੋਂ ਟੋਕਿਓ ਲਈ ਰਵਾਨਾ ਹੋਏ ਸਨ।  127 ਖਿਡਾਰੀਆਂ  ਦੇ ਨਾਲ,  ਟੋਕਿਓ ਓਲੰਪਿਕ ਵਿੱਚ ,  ਕਿਸੇ ਓਲੰਪਿਕ ਵਿੱਚ ਮੁਕਾਬਲਾ ਕਰਨ ਵਾਲਾ ਭਾਰਤ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੋਵੇਗਾ ।

 https://twitter.com/ianuragthakur/status/1416454567508643845

 

https://static.pib.gov.in/WriteReadData/userfiles/image/image00337JO.jpghttps://static.pib.gov.in/WriteReadData/userfiles/image/image0045ZRS.jpg

 

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ  ਨੇ ਹਵਾਈ ਅੱਡੇ ‘ਤੇ ਭਾਰਤੀ ਦਲ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਟੋਕਿਓ ਓਲੰਪਿਕ 2020 ਦੇਸ਼ ਲਈ ਇੱਕ ਮਹੱਤਵਪੂਰਣ ਅਵਸਰ ਹੈ ਅਤੇ 135 ਕਰੋੜ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ ਇਸ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਨਾਲ ਹਨ।  ਸ਼੍ਰੀ ਅਨੁਰਾਗ ਠਾਕੁਰ  ਨੇ ਨਾਲ ਹੀ ਖਿਡਾਰੀਆਂ ਨੂੰ ਕਿਹਾ,  “ਤੁਸੀਂ ਕੁਝ ਚੋਣਵੇਂ ਲੋਕ ਹੋ ਜਿਨ੍ਹਾਂ ਨੂੰ ਇਹ ਸ਼ਾਨਦਾਰ ਅਵਸਰ ਮਿਲ ਰਿਹਾ ਹੈ ਅਤੇ ਜੀਵਨ ਵਿੱਚ ਅਜੇ ਲੰਮਾ ਸਫਰ ਤੈਅ ਕਰਨਾ ਹੈ,  ਇਸ ਲਈ ਤੁਹਾਨੂੰ ਤਣਾਅ ਨਹੀਂ ਲੈਂਦੇ ਹੋਏ ਆਪਣਾ ਸਰਬਸ਼੍ਰੇਸ਼ਠ ਦੇਣਾ ਚਾਹੀਦਾ ਹੈ, ਜਿਵੇਂ ਕ‌ਿ ਪ੍ਰਧਾਨ ਮੰਤਰੀ  ਸ਼੍ਰੀ ਨਰੇਂਦਰ ਮੋਦੀ  ਨੇ ਵੀ ਸੁਝਾਅ ਦਿੱਤਾ ਸੀ।  ਸ਼੍ਰੀ ਠਾਕੁਰ ਨੇ ਅੱਗੇ ਕਿਹਾ ਕਿ ਐਥਲੀਟਾਂ ਨੂੰ ਮਜ਼ਬੂਤ ਬਣੇ ਰਹਿਣਾ ਚਾਹੀਦਾ ਹੈ ਕਿਉਂਕਿ ਜਦੋਂ ਉਹ ਕਿਸੇ ਮੁਕਾਬਲੇ ਵਿੱਚ ਦੇਸ਼ ਦਾ ਪ੍ਰਤੀਨਿਧੀਤਵ ਕਰਦੇ ਹਨ ,  ਤਾਂ ਇਹ ਭਾਵਨਾਵਾਂ ਦੀ ਲੜਾਈ ਹੁੰਦੀ ਹੈ ਅਤੇ ਆਖਿਰ ਇਹ ਉਨ੍ਹਾਂ ਦੀ ਮਾਨਸਿਕ ਸ਼ਕਤੀ ਹੀ ਹੈ ਜੋ ਉਨ੍ਹਾਂ ਦੇ  ਪ੍ਰਦਰਸ਼ਨ ਵਿੱਚ ਵਿਖਾਈ ਦੇਵੇਗੀ ।

 https://static.pib.gov.in/WriteReadData/specificdocs/video/2021/jul/ph202171801.mp4

 

 

*******

ਐੱਨਬੀ/ਓਏ



(Release ID: 1736740) Visitor Counter : 130