ਸੰਸਦੀ ਮਾਮਲੇ
ਸੰਸਦ ਦੇ ਮੌਨਸੂਨ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਆਲ-ਪਾਰਟੀ ਨੇਤਾਵਾਂ ਦੀ ਮੀਟਿੰਗ ਹੋਈ;
ਪ੍ਰਧਾਨ ਮੰਤਰੀ ਨੇ ਸਦਨ ਵਿੱਚ ਸਾਰਥਕ ਵਿਚਾਰ ਵਟਾਂਦਰੇ ਦਾ ਸੱਦਾ ਦਿੱਤਾ;
ਸੈਸ਼ਨ ਦੀਆਂ 19 ਬੈਠਕਾਂ ਦੌਰਾਨ 31 ਸਰਕਾਰੀ ਕਾਰੋਬਾਰ ਪੂਰੇ ਕੀਤੇ ਜਾਣਗੇ;
ਸਰਕਾਰ ਨਿਯਮਾਂ ਤਹਿਤ ਕਿਸੇ ਵੀ ਵਿਸ਼ੇ ‘ਤੇ ਵਿਚਾਰ ਵਟਾਂਦਰੇ ਲਈ ਤਿਆਰ ਹੈ
Posted On:
18 JUL 2021 4:05PM by PIB Chandigarh
ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਅੱਜ ਇਥੇ ਸਰਬ ਪਾਰਟੀ ਮੀਟਿੰਗ ਕੀਤੀ ਗਈ।
ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੀਟਿੰਗ ਵਿੱਚ ਕਿਹਾ ਕਿ ਉਨ੍ਹਾਂ ਨੂੰ ਇੱਥੇ ਸੰਸਦ ਮੈਂਬਰਾਂ ਵੱਲੋਂ ਕੀਮਤੀ ਸੁਝਾਅ ਮਿਲੇ ਹਨ ਅਤੇ ਦੋਵਾਂ ਸਦਨਾਂ ਵਿੱਚ ਸਾਰਥਕ ਵਿਚਾਰ ਵਟਾਂਦਰੇ ਹੋਣੇ ਚਾਹੀਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸੁਝਾਵਾਂ ਨੂੰ ਸਮੂਹਿਕ ਰੂਪ ਨਾਲ ਲਾਗੂ ਕਰਨ ਲਈ ਯਤਨ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਹਤਮੰਦ ਲੋਕਤੰਤਰ ਦੀਆਂ ਸਾਡੀਆਂ ਰਵਾਇਤਾਂ ਅਨੁਸਾਰ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਸੁਹਿਰਦਤਾ ਪੂਰਨ ਢੰਗ ਨਾਲ ਉਠਾਇਆ ਜਾਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਇਨ੍ਹਾਂ ਵਿਚਾਰ ਚਰਚਾਵਾਂ ਦਾ ਜਵਾਬ ਦੇਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਅਨੁਕੂਲ ਵਾਤਾਵਰਣ ਦੀ ਸਿਰਜਣਾ ਕਰਨਾ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਨੁਮਾਇੰਦੇ ਜ਼ਮੀਨੀ ਪੱਧਰ ਦੀਆਂ ਸਥਿਤੀਆਂ ਦੀ ਹਕੀਕਤ ਨੂੰ ਜਾਣਦੇ ਹਨ, ਅਤੇ ਇਸ ਲਈ ਵਿਚਾਰ ਵਟਾਂਦਰੇ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਸਮ੍ਰਿਧ ਬਣਾਉਂਦੀ ਹੈ।ਸ੍ਰੀ ਮੋਦੀ ਨੇ ਕਿਹਾ ਕਿ ਬਹੁਤੇ ਸੰਸਦ ਮੈਂਬਰਾਂ ਨੂੰ ਵੈਕਸੀਨ ਦਾ ਟੀਕਾ ਲਗਾਇਆ ਜਾ ਚੁੱਕਾ ਹੈ ਅਤੇ ਉਮੀਦ ਹੈ ਕਿ ਇਸ ਨਾਲ ਸੰਸਦ ਵਿੱਚ ਭਰੋਸੇ ਨਾਲ ਗਤੀਵਿਧੀਆਂ ਚਲਾਉਣ ਵਿੱਚ ਸਹਾਇਤਾ ਮਿਲੇਗੀ।
ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਸਿਹਤਮੰਦ ਵਿਚਾਰ ਵਟਾਂਦਰੇ ਦਾ ਸੱਦਾ ਦਿੱਤਾ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਦੇ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਉਮੀਦ ਜਤਾਈ ਕਿ ਸੈਸ਼ਨ ਸੁਚਾਰੂ ਢੰਗ ਨਾਲ ਚੱਲਣਗੇ ਅਤੇ ਆਪਣਾ ਕੰਮ ਸੰਪੂਰਨ ਕਰਨਗੇ। ਉਨ੍ਹਾਂ ਨੇ ਕੋਵਿਡ -19 ਮਹਾਮਾਰੀ ਕਾਰਨ ਹੋਏ ਜਾਨੀ ਨੁਕਸਾਨ 'ਤੇ ਵੀ ਦੁੱਖ ਪ੍ਰਗਟ ਕੀਤਾ।
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪਿਯੂਸ਼ ਗੋਇਲ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਪ੍ਰਹਲਾਦ ਜੋਸ਼ੀ ਨੇ ਮੀਟਿੰਗ ਵਿੱਚ ਹਿੱਸਾ ਲਿਆ। ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸ਼੍ਰੀ ਵੀ ਮੁਰਲੀਧਰਨ ਵੀ ਮੀਟਿੰਗ ਵਿੱਚ ਸ਼ਾਮਲ ਹੋਏ।
ਸ੍ਰੀ ਜੋਸ਼ੀ ਨੇ ਮੀਟਿੰਗ ਦੀ ਸ਼ੁਰੂਆਤ ਵਿੱਚ ਕਿਹਾ ਕਿ ਸਰਕਾਰ ਨਿਯਮਾਂ ਤਹਿਤ ਕਿਸੇ ਵੀ ਵਿਸ਼ੇ ‘ਤੇ ਵਿਚਾਰ ਵਟਾਂਦਰੇ ਲਈ ਤਿਆਰ ਹੈ। ਸਦਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਸਾਰੀਆਂ ਧਿਰਾਂ ਦੇ ਪੂਰਨ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਦਿਆਂ ‘ਤੇ ਵਿਧੀਵਤ ਬਹਿਸ ਹੋਣੀ ਚਾਹੀਦੀ ਹੈ। ਸ਼੍ਰੀ ਜੋਸ਼ੀ ਨੇ ਦੱਸਿਆ ਕਿ ਸੰਸਦ ਦਾ ਮਾਨਸੂਨ ਸੈਸ਼ਨ 2021 ਸੋਮਵਾਰ 19 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ 13 ਅਗਸਤ ਤੱਕ ਜਾਰੀ ਰਹੇਗਾ। ਸੈਸ਼ਨ ਦੀਆਂ 19 ਬੈਠਕਾਂ ਦੌਰਾਨ 31 ਸਰਕਾਰੀ ਕਾਰੋਬਾਰੀ ਮੱਦਾਂ (ਜਿਨ੍ਹਾਂ ਵਿੱਚ 29 ਬਿੱਲ ਅਤੇ 2 ਵਿੱਤੀ ਆਈਟਮਾਂ ਸ਼ਾਮਲ ਹਨ) ਵਿਚਾਰ ਅਧੀਨ ਲਿਆਂਦੀਆਂ ਜਾਣਗੀਆਂ। ਛੇ ਬਿੱਲ ਆਰਡੀਨੈਂਸਾਂ ਨੂੰ ਬਦਲਣ ਲਈ ਲਿਆਂਦੇ ਜਾਣਗੇ।
ਮਾਨਸੂਨ ਸੈਸ਼ਨ, 2021 ਦੌਰਾਨ ਲਿਆਂਦੇ ਜਾਣ ਵਾਲੇ ਬਿੱਲਾਂ ਦੀ ਸੂਚੀ
I - ਵਿਧਾਨਕ ਕਾਰੋਬਾਰ
- ਟ੍ਰਿਬਿਊਨਲ ਸੁਧਾਰ (ਤਰਕਸੰਗਤ ਅਤੇ ਸੇਵਾ ਦੀਆਂ ਸ਼ਰਤਾਂ) ਬਿੱਲ, 2021 - ਆਰਡੀਨੈਂਸ ਨੂੰ ਬਦਲਣ ਲਈ।
- ਇਨਸੋਲਵੈਂਸੀ ਐਂਡ ਬੈਂਕਰੱਪਸੀ ਕੋਡ (ਸੋਧ) ਬਿੱਲ, 2021- ਆਰਡੀਨੈਂਸ ਨੂੰ ਬਦਲਣ ਲਈ।
- ਰਾਸ਼ਟਰੀ ਰਾਜਧਾਨੀ ਖੇਤਰ ਅਤੇ ਆਸ ਪਾਸ ਦੇ ਖੇਤਰ ਵਿੱਚ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਬਿੱਲ, 2021 - ਆਰਡੀਨੈਂਸ ਨੂੰ ਬਦਲਣ ਲਈ।
- ਜ਼ਰੂਰੀ ਰੱਖਿਆ ਸੇਵਾ ਬਿੱਲ, 2021- ਆਰਡੀਨੈਂਸ ਨੂੰ ਤਬਦੀਲ ਕਰਨ ਲਈ।
- ਇੰਡੀਅਨ ਮੈਡੀਸਿਨ ਸੈਂਟਰਲ ਕੌਂਸਲ (ਸੋਧ) ਬਿੱਲ, 2021 - ਆਰਡੀਨੈਂਸ ਦੀ ਥਾਂ ਲੈਣ ਲਈ।
- ਹੋਮਿਓਪੈਥੀ ਸੈਂਟਰਲ ਕੌਂਸਲ (ਸੋਧ) ਬਿੱਲ, 2021 - ਆਰਡੀਨੈਂਸ ਦੀ ਥਾਂ ਲੈਣ ਲਈ।
- ਡੀਐੱਨਏ ਟੈਕਨੋਲੋਜੀ (ਵਰਤੋਂ ਅਤੇ ਐਪਲੀਕੇਸ਼ਨ) ਰੈਗੂਲੇਸ਼ਨ ਬਿੱਲ, 2019
- ਫੈਕਟਰਿੰਗ ਰੈਗੂਲੇਸ਼ਨ (ਸੋਧ) ਬਿੱਲ, 2020
- ਸਹਾਇਕ ਪ੍ਰਜਨਨ ਤਕਨਾਲੋਜੀ (ਰੈਗੂਲੇਸ਼ਨ) ਬਿੱਲ, 2020
- ਮਾਪਿਆਂ ਅਤੇ ਸੀਨੀਅਰ ਸਿਟੀਜ਼ਨਜ਼ ਦੀ ਦੇਖਭਾਲ ਅਤੇ ਭਲਾਈ (ਸੋਧ) ਬਿੱਲ, 2019
- ਨੈਸ਼ਨਲ ਇੰਸਟੀਚਿਊਟਸ ਆਫ ਫੂਡ ਟੈਕਨੋਲੋਜੀ ਐਂਟਰਪ੍ਰਿਨਿਓਰਸ਼ਿਪ ਐਂਡ ਮੈਨੇਜਮੈਂਟ ਬਿੱਲ, 2019, ਜਿਵੇਂ ਰਾਜ ਸਭਾ ਦੁਆਰਾ ਪਾਸ ਕੀਤਾ ਗਿਆ ਸੀ।
- ਮੈਰੀਨ ਏਡਜ਼ ਟੂ ਨੈਵੀਗੇਸ਼ਨ ਬਿੱਲ, 2021 , ਜਿਵੇਂ ਕਿ ਲੋਕ ਸਭਾ ਦੁਆਰਾ ਪਾਸ ਕੀਤਾ ਗਿਆ ਸੀ।
- ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਸੋਧ ਬਿੱਲ, 2021 ਜਿਵੇਂ ਲੋਕ ਸਭਾ ਦੁਆਰਾ ਪਾਸ ਕੀਤਾ ਗਿਆ ਸੀ।
- ਸਰੋਗੇਸੀ (ਰੈਗੂਲੇਸ਼ਨ) ਬਿੱਲ, 2019
- ਕੋਲ ਬੇਅਰਿੰਗ ਏਰੀਆ (ਅਧਿਗਰਿਹਣ ਅਤੇ ਵਿਕਾਸ) ਸੋਧ ਬਿੱਲ, 2021
- ਚਾਰਟਰਡ ਅਕਾਉਂਟੈਂਟਸ, ਕੋਸਟ ਐਂਡ ਵਰਕਸ ਅਕਾਉਂਟੈਂਟਸ ਅਤੇ ਕੰਪਨੀ ਸੈਕਰੇਟਰੀਜ਼ (ਸੋਧ) ਬਿੱਲ, 2021
- ਸੀਮਿਤ ਦੇਣਦਾਰੀ ਭਾਈਵਾਲੀ (ਸੋਧ) ਬਿੱਲ, 2021
- ਕੰਟੋਨਮੈਂਟ ਬਿੱਲ, 2021
- ਇੰਡੀਅਨ ਅੰਟਾਰਕਟਿਕਾ ਬਿੱਲ, 2021
- ਕੇਂਦਰੀ ਯੂਨੀਵਰਸਿਟੀ (ਸੋਧ) ਬਿੱਲ, 2021
- ਇੰਡੀਅਨ ਇੰਸਟੀਚਿਊਟ ਆਫ ਫੋਰੈਸਟ ਮੈਨੇਜਮੈਂਟ ਬਿੱਲ, 2021
- ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਸੋਧ) ਬਿੱਲ, 2021
- ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ (ਸੋਧ) ਬਿੱਲ, 2021
- ਇੰਡੀਅਨ ਮਰੀਨ ਫਿਸ਼ਰੀਜ਼ ਬਿੱਲ, 2021
- ਪੈਟਰੋਲੀਅਮ ਅਤੇ ਖਣਿਜ ਪਾਈਪਲਾਈਨਜ਼ (ਸੋਧ) ਬਿੱਲ, 2021
- ਇਨਲੈਂਡ ਵੈੱਸਲਜ਼ ਬਿੱਲ, 2021
- ਬਿਜਲੀ (ਸੋਧ) ਬਿੱਲ, 2021
- ਵਿਅਕਤੀਆਂ ਦੀ ਤਸਕਰੀ (ਰੋਕਥਾਮ, ਸੁਰੱਖਿਆ ਅਤੇ ਮੁੜ ਵਸੇਬਾ) ਬਿੱਲ, 2021
- ਨਾਰਿਅਲ ਵਿਕਾਸ ਬੋਰਡ (ਸੋਧ) ਬਿੱਲ, 2021
II - ਫਾਈਨਲ ਕਾਰੋਬਾਰ
- 2021-22 ਲਈ ਗ੍ਰਾਂਟਾਂ ਦੀਆਂ ਪੂਰਕ ਮੰਗਾਂ ਉੱਤੇ ਪ੍ਰਸਤੁਤੀ, ਵਿਚਾਰ ਵਟਾਂਦਰੇ ਅਤੇ ਵੋਟਿੰਗ ਅਤੇ ਸੰਬੰਧਿਤ ਨਿਰਧਾਰਣ ਬਿੱਲ ਪੇਸ਼ ਕਰਨਾ, ਵਿਚਾਰ ਕਰਨਾ ਅਤੇ ਪਾਸ ਕਰਨਾ।
- 2017-18 ਲਈ ਗ੍ਰਾਂਟਾਂ ਦੀਆਂ ਵਧੇਰੇ ਮੰਗਾਂ 'ਤੇ ਪ੍ਰਸਤੁਤੀ, ਵਿਚਾਰ ਵਟਾਂਦਰੇ ਅਤੇ ਵੋਟਿੰਗ ਅਤੇ ਸਬੰਧਿਤ ਅਦਾਇਗੀ ਬਿੱਲ ਪੇਸ਼ ਕਰਨਾ, ਵਿਚਾਰ ਕਰਨਾ ਅਤੇ ਪਾਸ ਕਰਨਾ।
ਬੈਠਕ ਵਿੱਚ ਕਾਂਗਰਸ, ਟੀਐੱਮਸੀ, ਡੀਐੱਮਕੇ, ਵਾਈਐੱਸਆਰਸੀਪੀ, ਸ਼ਿਵ ਸੈਨਾ, ਜੇਡੀਯੂ, ਬੀਜੇਡੀ, ਸਪਾ, ਟੀਆਰਐੱਸ, ਏਆਈਡੀਐੱਮਕੇ, ਬਸਪਾ, ਐੱਨਸੀਪੀ, ਟੀਡੀਪੀ, ਅਕਾਲੀ ਦਲ, ਆਰਜੇਡੀ, ਆਪ, ਸੀਪੀਆਈ, ਸੀਪੀਆਈ (ਐੱਮ), ਆਈਯੂਐੱਮਐੱਲ, ਏਜੇਐੱਸਯੂ, ਆਰਐੱਲਪੀ, ਆਰਐੱਸਪੀ, ਐੱਮਡੀਐੱਮਕੇ, ਤਾਮਿਲ ਮਨੀਲਾ ਕਾਂਗਰਸ, ਕੇਰਲ ਕਾਂਗਰਸ, ਜੇਐੱਮਐੱਮ, ਐੱਮਐੱਨਐੱਫ, ਆਰਪੀਆਈ, ਐੱਨਪੀਐੱਫ ਸਮੇਤ 33 ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ।
*********
ਵਾਈਬੀ / ਟੀਐੱਮ
(Release ID: 1736651)
Visitor Counter : 247