ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਵਿੰਟੇਜ ਮੋਟਰ ਵਾਹਨਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਰਸਮੀ ਰੂਪ ਦਿੱਤਾ ਗਿਆ
Posted On:
18 JUL 2021 11:45AM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪੁਰਾਣੇ (ਵਿੰਟੇਜ) ਵਾਹਨਾਂ ਨੂੰ ਹੁਲਾਰਾ ਦੇਣ ਅਤੇ ਇਸ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ, ਵਿੰਟੇਜ ਮੋਟਰ ਵਾਹਨਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਰਸਮੀ ਰੂਪ ਦਿੱਤਾ ਗਿਆ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ ਕਿ ਕਈ ਰਾਜਾਂ ਵਿੱਚ ਰਜਿਸਟ੍ਰੇਸ਼ਨ-ਪ੍ਰਕਿਰਿਆ ਦੀ ਰੇਗੂਲੇਸ਼ਨ ਕਰਨ ਲਈ ਕੋਈ ਨਿਯਮ ਮੌਜੂਦ ਨਹੀਂ ਹੈ। ਨਵੇਂ ਨਿਯਮ, ਪਹਿਲਾਂ ਤੋਂ ਰਜਿਸਟਰਡ ਵਾਹਨਾਂ ਲਈ ਪੁਰਾਣੇ ਨੰਬਰ ਨੂੰ ਬਣਾਏ ਰੱਖਣ ਅਤੇ ਨਵੀਂ ਰਜਿਸਟ੍ਰੇਸ਼ਨ ਲਈ "ਵੀਏ" ਸੀਰੀਜ਼ (ਵਿਸ਼ੇਸ਼ ਰਜਿਸਟ੍ਰੇਸ਼ਨ ਚਿੰਨ੍ਹ) ਸਮੇਤ ਸਰਲ ਪ੍ਰਕਿਰਿਆ ਦੀ ਸਹੂਲਤ ਦੇਣਗੇ ।
ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਨੇ ਵਿੰਟੇਜ ਮੋਟਰ ਵਾਹਨਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਰਸਮੀ ਰੂਪ ਦਿੰਦੇ ਹੋਏ ਸੀਐੱਮਵੀਆਰ , 1989 ਵਿੱਚ ਸੋਧ ਕੀਤੀ ਹੈ। ਇਸ ਦਾ ਉਦੇਸ਼ ਭਾਰਤ ਵਿੱਚ ਪੁਰਾਣੇ ਵਾਹਨਾਂ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਅਤੇ ਉਤਸ਼ਾਹਤ ਕਰਨਾ ਹੈ ।
ਮੁੱਖ ਵਿਸ਼ੇਸ਼ਤਾਵਾਂ
- ਸਾਰੇ 2/4 ਪਹੀਆ, 50+ ਸਾਲ ਪੁਰਾਣੇ , ਆਪਣੇ ਓਰੀਜ਼ਨਲ ਰੂਪ ਵਿੱਚ ਸੁਰੱਖਿਅਤ ਰੱਖੇ ਗਏ ਅਤੇ ਜਿਨ੍ਹਾਂ ਵਿੱਚ ਕੋਈ ਮਹੱਤਵਪੂਰਣ ਬਦਲਾਅ ਨਹੀਂ ਹੋਇਆ ਹੈ , ਉਨ੍ਹਾਂ ਨੂੰ ਵਿੰਟੇਜ ਮੋਟਰ ਵਾਹਨ ਦੇ ਰੂਪ ਵਿੱਚ ਮਾਨਤਾ ਦਿੱਤੀ ਜਾਵੇਗੀ ।
- ਰਜਿਸਟ੍ਰੇਸ਼ਨ/ਮੁੜ ਰਜਿਸਟ੍ਰੇਸ਼ਨ ਲਈ ਫ਼ਾਰਮ 20 ਦੇ ਅਨੁਸਾਰ ਬਿਨੈ ਪੱਤਰ ਜਮ੍ਹਾਂ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਬੀਮਾ ਪਾਲਿਸੀ, ਜ਼ਰੂਰੀ ਫੀਸ , ਆਯਾਤ ਵਾਹਨਾਂ ਦੇ ਮਾਮਲੇ ਵਿੱਚ ਐਂਟਰੀ ਬਿਲ ਅਤੇ ਭਾਰਤ ਵਿੱਚ ਪਹਿਲਾਂ ਤੋਂ ਰਜਿਸਟਰਡ ਵਾਹਨ ਦੇ ਮਾਮਲੇ ਵਿੱਚ ਪੁਰਾਣੀ ਆਰ ਸੀ ਜਮ੍ਹਾਂ ਕੀਤੀ ਜਾਣੀ ਚਾਹੀਦੀ ਹੈ ।
- ਰਾਜ ਰਜਿਸਟ੍ਰੇਸ਼ਨ ਅਥਾਰਿਟੀ ਦੁਆਰਾ 60 ਦਿਨਾਂ ਦੇ ਅੰਦਰ ਫ਼ਾਰਮ 23ਏ ਦੇ ਅਨੁਸਾਰ ਰਜਿਸਟ੍ਰੇਸ਼ਨ ਦਾ ਪ੍ਰਮਾਣ ਪੱਤਰ ਜਾਰੀ ਕੀਤਾ ਜਾਵੇਗਾ ।
- ਪਹਿਲਾਂ ਤੋਂ ਰਜਿਸਟਰਡ ਵਾਹਨ ਆਪਣੇ ਓਰੀਜ਼ਨਲ ਰਜਿਸਟ੍ਰੇਸ਼ਨ ਚਿੰਨ੍ਹ ਨੂੰ ਬਰਕਰਾਰ ਰੱਖ ਸਕਦੇ ਹਨ । ਹਾਲਾਂਕਿ, ਨਵੀਂ ਰਜਿਸਟ੍ਰੇਸ਼ਨ ਦੇ ਲਈ , ਰਜਿਸਟ੍ਰੇਸ਼ਨ ਚਿੰਨ੍ਹ ਐਕਸਐਕਸ ਵੀਏ ਵਾਈਵਾਈ 8" ਦੇ ਰੂਪ ਵਿੱਚ ਨਿਰਧਾਰਤ ਕੀਤਾ ਜਾਵੇਗਾ, ਜਿੱਥੇ ਵੀਏ ਵਿੰਟੇਜ ਲਈ ਹੈ, ਐਕਸਐਕਸ ਰਾਜ ਕੋਡ ਹੈ, ਵਾਈਵਾਈ ਦੋ - ਅੱਖਰ ਦੀ ਸੀਰੀਜ਼ ਹੋਵੇਗੀ ਅਤੇ "8" ਰਾਜ ਰਜਿਸਟ੍ਰੇਸ਼ਨ ਅਥਾਰਿਟੀ ਦੁਆਰਾ ਅਲਾਟ 0001 ਤੋਂ 9999 ਦਰਮਿਆਨ ਦੀ ਸੰਖਿਆ ਹੋਵੇਗੀ ।
- ਨਵੀਂ ਰਜਿਸਟ੍ਰੇਸ਼ਨ ਫੀਸ - 20,000 ਰੁਪਏ ਅਤੇ ਬਾਅਦ ਵਿੱਚ ਫਿਰ ਰਜਿਸਟ੍ਰੇਸ਼ਨ ਲਈ 5,000 ਰੁਪਏ ।
- ਨਿਯਮਿਤ/ਵਪਾਰਕ ਉਦੇਸ਼ਾਂ ਦੇ ਲਈ, ਵਿੰਟੇਜ ਮੋਟਰ ਵਾਹਨਾਂ ਦਾ ਸੰਚਾਲਨ ਸੜਕਾਂ ‘ਤੇ ਨਹੀਂ ਕੀਤਾ ਜਾ ਸਕੇਗਾ ।
***
ਐੱਮਜੇਪੀਐੱਸ
(Release ID: 1736650)
Visitor Counter : 293