ਸਿੱਖਿਆ ਮੰਤਰਾਲਾ
ਨੀਟ (ਯੂਜੀ) 2021 ਪ੍ਰੀਖਿਆ ਕੋਵਿਡ -19 ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਦਿਆਂ 12 ਸਤੰਬਰ 2021 ਨੂੰ ਕਰਵਾਈ ਜਾਵੇਗੀ
ਅਰਜ਼ੀ ਪ੍ਰਕਿਰਿਆ ਕੱਲ ਸ਼ਾਮ 5 ਵਜੇ ਤੋਂ ਸ਼ੁਰੂ ਹੋਵੇਗੀ
Posted On:
12 JUL 2021 6:54PM by PIB Chandigarh
ਨੀਟ (ਯੂਜੀ) 2021 ਪ੍ਰੀਖਿਆ 12 ਸਤੰਬਰ 2021 ਨੂੰ ਦੇਸ਼ ਭਰ ਵਿੱਚ ਕੋਵਿਡ -19 ਪ੍ਰੋਟੋਕੋਲ ਤਹਿਤ ਆਯੋਜਿਤ ਕੀਤੀ ਜਾਏਗੀ। ਬਿਨੈ ਕਰਨ ਦੀ ਪ੍ਰਕਿਰਿਆ ਕੱਲ ਸ਼ਾਮ 5 ਵਜੇ ਤੋਂ ਐੱਨਟੀਏ ਦੀ ਵੈੱਬਸਾਈਟ ਰਾਹੀਂ ਸ਼ੁਰੂ ਹੋਵੇਗੀ।
ਇਹ ਪ੍ਰੀਖਿਆ ਪਹਿਲਾਂ 1 ਅਗਸਤ 2021 ਨੂੰ ਤੈਅ ਕੀਤੀ ਗਈ ਸੀ।
ਸਮਾਜਿਕ ਦੂਰੀ ਦੇ ਨਿਯਮਾਂ ਨੂੰ ਯਕੀਨੀ ਬਣਾਉਣ ਲਈ ਪ੍ਰੀਖਿਆ ਕੇਂਦਰਾਂ ਵਾਲੇ ਸ਼ਹਿਰਾਂ ਦੀ ਗਿਣਤੀ 155 ਤੋਂ ਵਧਾ ਕੇ 198 ਕੀਤੀ ਗਈ ਹੈ। ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵੀ ਸਾਲ 2020 ਨਾਲੋਂ ਵਧਾ ਕੇ 3862 ਕੀਤੀ ਜਾਏਗੀ।
ਕੋਵਿਡ -19 ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ, ਕੇਂਦਰ ਵਿੱਚ ਸਾਰੇ ਉਮੀਦਵਾਰਾਂ ਨੂੰ ਫੇਸ ਮਾਸਕ ਪ੍ਰਦਾਨ ਕੀਤਾ ਜਾਵੇਗਾ। ਕੇਂਦਰ ਵਿੱਚ ਪ੍ਰਵੇਸ਼ ਅਤੇ ਨਿਕਾਸ ਲਈ ਟਾਇਮ ਸਲਾਟ, ਸੰਪਰਕ ਰਹਿਤ ਰਜਿਸਟ੍ਰੇਸ਼ਨ, ਉਚਿਤ ਸੈਨੀਟੇਸ਼ਨ, ਸਮਾਜਿਕ ਦੂਰੀ ਨਾਲ ਬੈਠਣ ਆਦਿ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਆਮ ਥਾਵਾਂ ਤੋਂ ਇਲਾਵਾ, ਸਾਰੇ ਫਰਨੀਚਰ ਅਤੇ ਸੀਟਾਂ ਪ੍ਰੀਖਿਆਵਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੈਨੀਟਾਈਜ਼ ਕੀਤੀਆਂ ਜਾਣਗੀਆਂ। ਇਮਤਿਹਾਨ ਵਾਲੇ ਕਮਰੇ / ਹਾਲ ਵਿੱਚ ਹਵਾਦਾਰੀ ਲਈ ਖੁੱਲ੍ਹੀਆਂ ਖਿੜਕੀਆਂ ਅਤੇ ਪੱਖੇ ਹੋਣਗੇ।
*****
ਕੇਪੀ / ਏਕੇ
(Release ID: 1734954)
Visitor Counter : 225