ਵਿੱਤ ਮੰਤਰਾਲਾ

ਅੰਤਰਰਾਸ਼ਟਰੀ ਵਿੱਤੀ ਸੇਵਾਵਾਂ ਕੇਂਦਰਾਂ (‘ਆਈਐਫਐਸਸੀਜ') ਵਿਖੇ ਵਪਾਰ ਵਿੱਤ ਸੇਵਾਵਾਂ ਪ੍ਰਦਾਨ ਕਰਨ ਲਈ ਅੰਤਰਰਾਸ਼ਟਰੀ ਵਪਾਰ ਵਿੱਤ ਸੇਵਾਵਾਂ ਪਲੇਟਫਾਰਮ (‘ਆਈਟੀਐਫਐਸ’) ਸਥਾਪਤ ਕਰਨ ਅਤੇ ਸੰਚਾਲਿਤ ਕਰਨ ਲਈ ਢਾਂਚਾ

Posted On: 12 JUL 2021 4:38PM by PIB Chandigarh

ਅੰਤਰਰਾਸ਼ਟਰੀ ਵਿੱਤੀ ਸੇਵਾਵਾਂ ਕੇਂਦਰਾਂ (ਆਈਐੱਫਐੱਸਸੀਏ) ਵਿਚ ਵਿੱਤੀ ਉਤਪਾਦਾਂ, ਵਿੱਤੀ ਸੇਵਾਵਾਂ ਅਤੇ ਵਿੱਤੀ ਸੰਸਥਾਵਾਂ ਦੇ ਵਿਕਾਸ ਅਤੇ ਨਿਯਮਤ ਕਰਨ ਲਈ ਆਈਐੱਫਐੱਸਸੀਏ ਐਕਟ, 2019 ਦੇ ਤਹਿਤ ਅੰਤਰਰਾਸ਼ਟਰੀ ਵਿੱਤੀ ਸੇਵਾਵਾਂ ਕੇਂਦਰ ਅਥਾਰਟੀ (ਆਈਐਫਐੱਸਸੀਏ) ਦੀ ਸਥਾਪਨਾ ਕੀਤੀ ਗਈ ਹੈ। ਇਸ ਦੇ ਅੱਖਰ ਵੱਲ, ਆਈਐਫਐਸਸੀਏ ਨੇ ਅੰਤਰਰਾਸ਼ਟਰੀ ਵਿੱਤੀ ਸੇਵਾਵਾਂ ਕੇਂਦਰਾਂ (ਆਈਐਫਐਸਸੀਜ਼’) ਵਿਖੇ ਵਪਾਰ ਵਿੱਤ ਸੇਵਾਵਾਂ ਪ੍ਰਦਾਨ ਕਰਨ ਲਈ ਅੰਤਰਰਾਸ਼ਟਰੀ ਵਪਾਰ ਵਿੱਤ ਸੇਵਾਵਾਂ ਪਲੇਟਫਾਰਮ (ਆਈਟੀਐਫਐਸ’) ਸਥਾਪਤ ਕਰਨ ਅਤੇ ਸੰਚਾਲਨ ਲਈ ਇਕ ਢਾਂਚਾ ਜਾਰੀ ਕੀਤਾ ਹੈ।

ਇਹ ਢਾਂਚਾ ਬਰਾਮਦਕਾਰਾਂ ਅਤੇ ਦਰਾਮਦਕਾਰਾਂ ਨੂੰ ਸਮਰਪਿਤ ਇਲੈਕਟ੍ਰਾਨਿਕ ਪਲੇਟਫਾਰਮ ਜਿਵੇਂ ਕਿ ਆਈਟੀਐਫਐਸ ਰਾਹੀਂ ਅੰਤਰਰਾਸ਼ਟਰੀ ਵਪਾਰਕ ਲੈਣ-ਦੇਣ ਲਈ ਮੁਕਾਬਲੇ ਵਾਲੀਆਂ ਸ਼ਰਤਾਂ 'ਤੇ ਕਈ ਤਰ੍ਹਾਂ ਦੀਆਂ ਵਪਾਰ ਵਿੱਤ ਸਹੂਲਤਾਂ ਪ੍ਰਾਪਤ ਕਰਨ ਦੇ ਸਮਰੱਥ ਬਣਾਏਗਾ। ਇਹ ਉਨ੍ਹਾਂ ਦੀਆਂ ਵਪਾਰਕ ਤੌਰ ਤੇ ਹੋਣ ਵਾਲੀਆਂ ਪ੍ਰਾਪਤੀਆਂ ਨੂੰ ਨਗਦ ਪੈਸੇ ਵਿੱਚ ਬਦਲਣ ਅਤੇ ਥੋੜ੍ਹੇ ਸਮੇਂ ਲਈ ਫੰਡਿੰਗ ਪ੍ਰਾਪਤ ਕਰਨ ਵਿੱਚ ਉਨ੍ਹਾਂ ਨੂੰ ਸਮਰੱਥ ਬਣਾਉਣ ਵਿੱਚ ਸਹਾਇਤਾ ਕਰੇਗਾ।

ਇਹ ਢਾਂਚਾ ਹਿੱਸੇਦਾਰਾਂ ਨੂੰ ਵਪਾਰਕ ਲੈਣ-ਦੇਣ ਲਈ ਵਪਾਰ ਵਿੱਤ ਸਹੂਲਤਾਂ ਪ੍ਰਾਪਤ ਕਰਨ ਲਈ, ਜਿਵੇਂ ਕਿ ਐਕਸਪੋਰਟ ਇਨਵੌਇਸ ਟ੍ਰੇਡ ਫਾਇਨਾਂਸਿੰਗ, ਰਿਵਰਸ ਟਰੇਡ ਫਾਈਨੈਂਸਿੰਗ, ਲੈਟਰ ਆਫ਼ ਕ੍ਰੈਡਿਟ ਦੇ ਤਹਿਤ ਬਿੱਲ ਡਿਸਕਾਊਂਟ, ਐਕਸਪੋਰਟ ਕ੍ਰੈਡਿਟ (ਪੈਕਿੰਗ ਕ੍ਰੈਡਿਟ), ਬੀਮਾ / ਕ੍ਰੈਡਿਟ ਗਰੰਟੀ, ਫੈਕਟਰਿੰਗ ਅਤੇ ਕਿਸੇ ਹੋਰ ਯੋਗ ਉਤਪਾਦ ਆਦਿ ਲਈ ਆਈਟੀਐਫਐਸ ਪਲੇਟਫਾਰਮ 'ਤੇ ਮੌਕਾ ਉਪਲਬਧ ਕਰਾਵੇਗਾ।

ਸਰਕੂਲਰ ਦਾ ਪੂਰਾ ਟੈਕਸਟ ਆਈਐਫਐਸਸੀ ਦੀ ਵੈਬਸਾਈਟ https://ifsca.gov.in/Circular 'ਤੇ ਉਪਲਬਧ ਹੈ I

------------------------------

ਆਰ ਐਮ/ਐਮ ਵੀ/ਕੇ ਐਮ ਐਨ


(Release ID: 1734864) Visitor Counter : 187