ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸ਼੍ਰੀ ਅਸ਼ਵਿਨੀ ਕੁਮਾਰ ਚੌਬੇ ਨੇ ਵਾਤਾਵਰਣ, ਵਣ ਅਤੇ ਜਲਵਾਯੂ ਤਬਦੀਲੀ ਮੰਤਰਾਲੇ ਵਿੱਚ ਰਾਜ ਮੰਤਰੀ ਵਜੋਂ ਅਹੁਦਾ ਸੰਭਾਲਿਆ

Posted On: 12 JUL 2021 1:12PM by PIB Chandigarh

ਸ਼੍ਰੀ ਅਸ਼ਵਿਨੀ ਕੁਮਾਰ ਚੌਬੇ ਨੇ ਅੱਜ ਨਵੀਂ ਦਿੱਲੀ ਵਿੱਚ ਵਾਤਾਵਰਣ,  ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਵਿੱਚ ਰਾਜ ਮੰਤਰੀ  ਦੇ ਰੂਪ ਵਿੱਚ ਆਪਣਾ ਅਹੁਦਾ ਸੰਭਾਲ ਲਿਆ । ਵਾਤਾਵਰਣ ਮੰਤਰਾਲਾ  ਦੇ ਸਕੱਤਰ ਸ਼੍ਰੀ ਆਰ.ਪੀ.  ਗੁਪਤਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਸ‍ਵਾਗਤ ਕੀਤਾ।



 https://static.pib.gov.in/WriteReadData/userfiles/image/image001WUY4.jpg


 
ਸ਼੍ਰੀ ਚੌਬੇ ਨੇ ਅਹੁਦਾ ਸੰਭਾਲਣ ਤੋਂ ਪਹਿਲਾ ਵਾਤਾਵਰਣ ਮੰਤਰਾਲਾ ਕੰਪਲੈਕਸ ਵਿੱਚ ਇੱਕ ਪੌਦਾ ਵੀ ਲਗਾਇਆ।


https://static.pib.gov.in/WriteReadData/userfiles/image/image0026EMX.jpg


 

ਇਸ ਮੌਕੇ ’ਤੇ ਮੀਡਿਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਇਹ ਜ਼ਿੰਮੇਦਾਰੀ ਦੇਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂ‍ਦਰ ਮੋਦੀ ਨੂੰ ਧੰਨਵਾਦ ਦਿੱਤਾ ਅਤੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ ਵਾਤਾਵਰਣ ਮੰਤਰਾਲਾ ਨੇ ਕਈ ਬੇਮਿਸਾਲ ਕੰਮ ਕੀਤੇ ਹਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜੰਗਲ ਖੇਤਰ ਨੂੰ ਵਧਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ ।

 

https://static.pib.gov.in/WriteReadData/userfiles/image/image003HGXN.jpg


 *********



ਜੀਕੇ


(Release ID: 1734857) Visitor Counter : 233