ਮੰਤਰੀ ਮੰਡਲ

ਕੇਂਦਰੀ ਕੈਬਨਿਟ ਨੇ ਇੰਸਟੀਟਿਊਟ ਆਵ੍ ਕੌਸਟ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਓਏਆਈ) ਅਤੇ ਐਸੋਸੀਏਸ਼ਨ ਆਵ੍ ਚਾਰਟਰਡ ਸਰਟੀਫਾਈਡ ਅਕਾਊਂਟੈਂਟਸ (ਏਸੀਸੀਏ), ਯੂਨਾਈਟਿਡ ਕਿੰਗਡਮ (ਯੂਕੇ) ਦੇ ਵਿੱਚ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 08 JUL 2021 7:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਇੰਸਟੀਟਿਊਟ ਆਵ੍ ਕੌਸਟ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਓਏਆਈ) ਅਤੇਐਸੋਸੀਏਸ਼ਨ ਆਵ੍ ਚਾਰਟਰਡ ਸਰਟੀਫਾਈਡ ਅਕਾਊਂਟੈਂਟਸ (ਏਸੀਸੀਏ), ਯੂਨਾਈਟਿਡ ਕਿੰਗਡਮ (ਯੂਕੇ) ਦੇ ਵਿੱਚ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਸਹਿਮਤੀ ਪੱਤਰ ਦੋਵੇਂ ਸੰਸਥਾਨਾਂ ਦੇ ਮੈਂਬਰਾਂ ਨੂੰ ਪਰਸਪਰ ਅਡਵਾਂਸ ਐਂਟਰੀ ਉਪਲਬਧ ਕਰਵਾਏਗਾ। ਇਸ ਦੇ ਲਈ ਹੋਰ ਪੇਸ਼ੇਵਰ ਬਾਡੀਆਂ ਨਾਲ ਯੋਗਤਾ ਹਾਸਲ ਕਰਨ ਦੀ ਪ੍ਰਕਿਰਿਆ ਵਿੱਚ ਜ਼ਿਆਦਾਤਰ ਵਿਸ਼ਿਆਂ ਵਿੱਚ ਸ਼ਾਮਲ ਹੋਣ ਦੀ ਬੰਦਿਸ਼ ਤੋਂ ਛੋਟ ਦਵਾਵੇਗਾ। ਇਸ ਤੋਂ ਇਲਾਵਾ, ਦੋਵੇਂ ਸੰਸਥਾਵਾਂ ਦੇ ਮੈਂਬਰਾਂ ਨੂੰ ਸਾਂਝੀ ਖੋਜ ਅਤੇਪੇਸ਼ੇਵਰ ਵਿਕਾਸ ਗਤੀਵਿਧੀਆਂ ਨੂੰ ਜਾਰੀ ਰੱਖਣ ਵਿੱਚ ਸਹਾਇਤਾ ਉਪਲਬਧ ਕਰਵਾਏਗਾ।

 

ਪ੍ਰਭਾਵ:

 

ਇਹ ਸਹਿਮਤੀ ਪੱਤਰ ਜਾਣਕਾਰੀ ਦੇ ਅਦਾਨ-ਪ੍ਰਦਾਨ ਅਤੇ ਖੋਜ ਅਤੇ ਪ੍ਰਕਾਸ਼ਨਾਂ ਦੇ ਅਦਾਨ-ਪ੍ਰਦਾਨ ਦੀ ਦਿਸ਼ਾ ਵਿੱਚ ਧਿਆਨ ਕੇਂਦ੍ਰਿਤ ਕਰਨ ਨੂੰ ਹੁਲਾਰਾ ਦੇਵੇਗਾ, ਜਿਸ ਨਾਲ ਦੋਵੇਂ ਅਧਿਕਾਰ ਖੇਤਰਾਂ ਵਿੱਚ ਗਵਰਨੈਂਸ ਪ੍ਰਕਿਰਿਆ ਨੂੰ ਮਜ਼ਬੂਤੀ ਮਿਲੇਗੀ। ਦੋਵੇਂ ਪੱਖ ਕੌਸਟ ਅਕਾਊਂਟੈਂਸੀ ਪੇਸ਼ੇ ਨਾਲ ਸਬੰਧਿਤ ਸਾਂਝੀ ਖੋਜ ਸ਼ੁਰੂ ਕਰਨਗੇ, ਜਿਸ ਵਿੱਚ ਤਕਨੀਕੀ ਖੇਤਰਾਂ ਵਿੱਚ ਸਹਿਯੋਗਾਤਮਕ ਖੋਜ ਵੀ ਸ਼ਾਮਲ ਹੋ ਸਕਦੇ ਹਨ। ਇਹ ਸਹਿਮਤੀ ਪੱਤਰ ਦੋਵੇਂ ਅਧਿਕਾਰ ਖੇਤਰਾਂ ਵਿੱਚ ਪੇਸ਼ੇਵਰਾਂ ਦੀ ਆਵਾਜਾਈ ਵਿੱਚ ਮਦਦ ਕਰੇਗਾ ਅਤੇਭਾਰਤ ਅਤੇ ਵਿਦੇਸ਼ਾਂ ਵਿੱਚ ਕੌਸਟ ਅਕਾਊਂਟੈਂਟਸ ਦੀ ਰੋਜ਼ਗਾਰ ਸਮਰੱਥਾ ਨੂੰ ਵੀ ਵਧਾਏਗਾ।

 

ਵੇਰਵੇ:

 

ਇਹ ਸਮਝੌਤਾ ਪੱਤਰ ਇੱਕ ਸੰਸਥਾਨ ਦੇ ਮੈਂਬਰਾਂ ਨੂੰ ਪੇਸ਼ੇਵਰ ਪੱਧਰ ਦੇ ਵਿਸ਼ਿਆਂ ਵਿੱਚ ਘੱਟੋ-ਘੱਟ ਅੰਕ ਹਾਸਲ ਕਰਕੇ ਦੂਜੇ ਸੰਸਥਾਨ ਦੀ ਪੂਰੀ ਮੈਂਬਰਸ਼ਿਪ ਦੀ ਸਥਿਤੀ ਪ੍ਰਾਪਤ ਕਰਨ ਅਤੇ ਦੋਵੇਂ ਅਧਿਕਾਰ ਖੇਤਰਾਂ ਵਿੱਚ ਪੇਸ਼ੇਵਰਾਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਦਾ ਰਾਹ ਪੱਧਰਾ ਕਰੇਗਾ।

 

ਪਿਛੋਕੜ:

 

ਇੰਸਟੀਟਿਊਟ ਆਵ੍ ਕੌਸਟ ਅਕਾਊਂਟੈਂਟਸ ਆਵ੍ ਇੰਡੀਆ ਦੀ ਸਥਾਪਨਾ ਪਹਿਲੀ ਵਾਰ 1944 ਵਿੱਚ ਕੰਪਨੀ ਐਕਟ ਦੇ ਤਹਿਤ ਇੱਕ ਰਜਿਸਟਰਡ ਕੰਪਨੀ ਦੇ ਰੂਪ ਵਿੱਚ ਕੀਤੀ ਗਈ ਸੀ, ਜਿਸ ਦਾ ਉਦੇਸ਼ ਕੌਸਟ ਅਕਾਊਂਟੈਂਸੀ ਦੇ ਪੇਸ਼ੇ ਨੂੰ ਹੁਲਾਰਾ ਦੇਣਾ, ਨਿਯਮਿਤ ਕਰਨਾ ਅਤੇ ਵਿਕਸਿਤ ਕਰਨਾ ਸੀ। 28 ਮਈ,1959 ਨੂੰ ਸੰਸਥਾਨ ਦੀ ਸਥਾਪਨਾ ਸੰਸਦ ਦੇ ਇੱਕ ਖ਼ਾਸ ਐਕਟ ਅਰਥਾਤ ਕੌਸਟ ਐਂਡ ਵਰਕਸ ਅਕਾਊਂਟੈਂਟਸ ਐਕਟ, 1959 ਦੁਆਰਾ ਕੌਸਟ ਐਂਡ ਵਰਕਸ ਅਕਾਊਂਟੈਂਸੀ ਦੇ ਪੇਸ਼ੇ ਦੇ ਰੈਗੂਲੇਸ਼ਨ ਦੇ ਲਈ ਇੱਕ ਸੰਵਿਧਾਨਿਕ ਪੇਸ਼ੇਵਰ ਬਾਡੀ ਦੇ ਰੂਪ ਵਿੱਚ ਕੀਤੀ ਗਈ ਸੀ। ਇਹ ਸੰਸਥਾਨ ਭਾਰਤ ਵਿੱਚ ਇਕੱਲਾ ਮਾਨਤਾ ਪ੍ਰਾਪਤ ਸੰਵਿਧਾਨਿਕ ਪੇਸ਼ੇਵਰ ਸੰਗਠਨ ਅਤੇ ਲਾਈਸੈਂਸਿੰਗ ਬਾਡੀ ਹੈ, ਜੋ ਵਿਸ਼ੇਸ਼ ਰੂਪ ਨਾਲ ਕੌਸਟ ਅਤੇ ਵਰਕਸ ਅਕਾਊਂਟੈਂਸੀ ਵਿੱਚ ਮੁਹਾਰਤ ਰੱਖਦਾ ਹੈ। ਐਸੋਸੀਏਸ਼ਨ ਆਵ੍ ਚਾਰਟਰਡ ਸਰਟੀਫਾਈਡ ਅਕਾਊਂਟੈਂਟਸ (ਏਸੀਸੀਏ) ਦੀ ਸਥਾਪਨਾ 1904 ਵਿੱਚ ਹੋਈ ਸੀ ਜਿਸ ਨੂੰ ਇੰਗਲੈਂਡ ਅਤੇ ਵੇਲਸ ਦੇ ਕਾਨੂੰਨਾਂ ਦੇ ਤਹਿਤ 1947 ਵਿੱਚ ਰਾਇਲ ਚਾਰਟਰ ਦੁਆਰਾ ਇਨਕਾਰਪੋਰੇਟ ਕੀਤਾ ਗਿਆ ਸੀ। ਇਹ ਪੇਸ਼ੇਵਰ ਲੇਖਾਕਾਰਾਂ ਦੇ ਲਈ ਇੱਕ ਸੰਸਾਰਕ ਬਾਡੀ ਹੈ, ਜਿਸ ਦੇ ਪੂਰੀ ਦੁਨੀਆ ਵਿੱਚ 2,27,000 ਤੋਂ ਜ਼ਿਆਦਾ ਪੂਰੀ ਤਰ੍ਹਾਂ ਨਾਲ ਯੋਗਤਾ ਪ੍ਰਾਪਤ ਮੈਂਬਰ ਅਤੇ 5,44,000 ਸੰਭਾਵੀ ਮੈਂਬਰ ਹਨ।

 

****

 

ਡੀਐੱਸ(Release ID: 1734028) Visitor Counter : 155