ਪੰਚਾਇਤੀ ਰਾਜ ਮੰਤਰਾਲਾ

ਪੰਚਾਇਤੀ ਰਾਜ ਮੰਤਰਾਲੇ ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮੌਕੇ ਸਾਰੀਆਂ 225 ਬੀਕਨ ਪੰਚਾਇਤਾਂ ਲਈ ਓਰੀਐਂਟੇਸ਼ਨ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ

Posted On: 07 JUL 2021 2:50PM by PIB Chandigarh

 ਪੰਚਾਇਤੀ ਰਾਜ ਮੰਤਰਾਲੇ ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਲਈ ਪਹਿਚਾਣੀਆਂ ਗਈਆਂ 225 ਬੀਕਨ ਪੰਚਾਇਤਾਂ ਲਈ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਭਾਰਤ@75) ਬਾਰੇ ਇੱਕ ਓਰੀਐਂਟੇਸ਼ਨ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਪੰਚਾਇਤੀ ਰਾਜ ਮੰਤਰਾਲੇ ਦੇ ਅਡੀਸ਼ਨਲ ਸਕੱਤਰ ਸ਼੍ਰੀ (ਡਾ.) ਚੰਦਰ ਸ਼ੇਖਰ ਕੁਮਾਰ ਨੇ ਕੀਤੀ ਅਤੇ ਪੰਚਾਇਤੀ ਰਾਜ ਮੰਤਰਾਲੇ ਦੇ ਆਰਥਿਕ ਸਲਾਹਕਾਰ ਸ਼੍ਰੀ (ਡਾ.) ਵਿਜੇ ਕੁਮਾਰ ਬੇਹਰਾ ਦੁਆਰਾ ਸੰਚਾਲਨ ਕੀਤਾ ਗਿਆ। ਪ੍ਰੋਗਰਾਮ ਵਿੱਚ ਪੰਚਾਇਤੀ ਰਾਜ ਮੰਤਰਾਲੇ (ਐੱਮਓਪੀਆਰ) ਦੇ ਸੰਯੁਕਤ ਸੱਕਤਰ, ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪੰਚਾਇਤੀ ਰਾਜ ਵਿਭਾਗਾਂ ਦੇ ਨੁਮਾਇੰਦੇ, ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਲਈ ਰਾਸ਼ਟਰੀ ਸੰਸਥਾ, ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਬਾਰੇ ਰਾਜਾਂ ਦੇ ਸੰਸਥਾਨ ਸ਼ਾਮਲ ਹੋਏ।

 

 ਆਰੰਭ ਵਿੱਚ, ਸ਼੍ਰੀ (ਡਾ.) ਵਿਜੈ ਕੁਮਾਰ ਬੇਹਰਾ, ਆਰਥਿਕ ਸਲਾਹਕਾਰ, ਐੱਮਓਪੀਆਰ ਨੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪੰਚਾਇਤੀ ਰਾਜ ਵਿਭਾਗਾਂ ਦੇ ਨੁਮਾਇੰਦਿਆਂ, ਰਾਸ਼ਟਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ (ਐੱਨਆਈਆਰਡੀਅਤੇ ਪੀਆਰ), ਰਾਜਾਂ ਦੀਆਂ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾਵਾਂ (ਐੱਸਆਈਆਰਡੀ ਅਤੇ ਪੀਆਰਐੱਸ) ਦੇ ਨੁਮਾਇੰਦਿਆਂ ਅਤੇ ਓਰੀਐਂਟੇਸ਼ਨ ਪ੍ਰੋਗਰਾਮ ਲਈ ਮੌਜੂਦ ਬੀਕਨ ਪੰਚਾਇਤਾਂ ਦੇ ਮੁਖੀਆਂ ਦਾ ਆਯੋਜਨ ਵਿੱਚ ਸਵਾਗਤ ਕੀਤਾ ਅਤੇ ਵਰਚੁਅਲ ਟ੍ਰੇਨਿੰਗ ਪ੍ਰੋਗਰਾਮ ਦੇ ਉਦੇਸ਼ ਅਤੇ ਰੂਪਰੇਖਾ ਬਾਰੇ ਸੰਖੇਪ ਵਿੱਚ ਦੱਸਿਆ।

 

 ਆਪਣੀ ਉਦਘਾਟਨੀ ਟਿੱਪਣੀ ਕਰਦਿਆਂ ਸ਼੍ਰੀ (ਡਾ.) ਚੰਦਰ ਸ਼ੇਖਰ ਕੁਮਾਰ, ਵਧੀਕ ਸੱਕਤਰ, ਪੰਚਾਇਤੀ ਰਾਜ ਮੰਤਰਾਲੇ ਨੇ ਸਾਰੇ ਭਾਗੀਦਾਰਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਦਿਹਾਤੀ ਭਾਰਤ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਜਸ਼ਨਾਂ ਵਿੱਚ ਬੀਕਨ ਪੰਚਾਇਤਾਂ ਵੱਲੋਂ ਨਿਭਾਏ ਜਾਣ ਵਾਲੀ ਅਹਿਮ ਭੂਮਿਕਾ ‘ਤੇ ਜ਼ੋਰ ਦਿੱਤਾ। ਵਧੀਕ ਸੱਕਤਰ, ਐੱਮਓਪੀਆਰ ਨੇ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਮਨਾਉਣ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਭਾਰਤ ਸਰਕਾਰ ਵੱਲੋਂ ਆਜ਼ਾਦੀ ਦੇ 75ਵੇਂ ਸਾਲ ਦੇ ਜਸ਼ਨਾਂ ਲਈ ਆਯੋਜਿਤ ਕੀਤੇ ਗਏ ਸਮਾਗਮਾਂ ਦੀ ਇੱਕ ਲੜੀ ਹੈ ਅਤੇ ਅੰਮ੍ਰਿਤ ਮਹਾਉਤਸਵ ਪੂਰੇ ਦੇਸ਼ ਵਿੱਚ ਲੋਕ ਲਹਿਰ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਵਧੀਕ ਸੱਕਤਰ, ਐੱਮਓਪੀਆਰ ਨੇ ਭਾਗ ਲੈਣ ਵਾਲਿਆਂ ਨੂੰ ਦੱਸਿਆ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਜਨ ਭਾਗੀਦਰੀ ਦੀ ਭਾਵਨਾ ਨਾਲ ਜਨ-ਉਤਸਵ ਵਜੋਂ ਮਨਾਉਣ ਲਈ ਦੇਸ਼ ਭਰ ਦੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪੰਚਾਇਤੀ ਰਾਜ ਵਿਭਾਗਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੀ ਭਾਗੀਦਰੀ ਦੁਆਰਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਬਾਰੇ ਜਨ-ਸੰਵਾਦ ਅਤੇ ਜਨ-ਜਾਗਰਣ ਵਰਗੀਆਂ ਪਹਿਲਾਂ ਰਾਹੀਂ ਵਿਭਿੰਨ ਯਾਦਗਾਰੀ ਗਤੀਵਿਧੀਆਂ ਚਲਾਈਆਂ ਜਾਣ ਦੀ ਯੋਜਨਾ ਬਣਾਈ ਗਈ ਹੈ। ਇਸ ਸੰਦਰਭ ਵਿੱਚ, ਵਧੀਕ ਸੱਕਤਰ, ਐੱਮਓਪੀਆਰ ਨੇ ਬੀਕਨ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਢੁੱਕਵੇਂ ਢੰਗ ਨਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਅਗਵਾਈ ਕਰਨ।

 ਐਡੀਸ਼ਨਲ ਸੱਕਤਰ, ਐੱਮਓਪੀਆਰ ਨੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪੰਚਾਇਤੀ ਰਾਜ ਵਿਭਾਗਾਂ ਅਤੇ ਐੱਸਆਈਆਰਡੀ ਐਂਡ ਪੀਆਰਜ਼ ਨੂੰ ਅਗਲੇ ਦੋ-ਤਿੰਨ ਮਹੀਨਿਆਂ ਦੌਰਾਨ ਸਾਰੇ ਸਬੰਧਤ ਲੋਕਾਂ ਦੀ ਸਰਗਰਮ ਸ਼ਮੂਲੀਅਤ ਨਾਲ ਸਰਗਰਮੀਆਂ ਲਈ ਯੋਜਨਾਬੰਦੀ ਸ਼ੁਰੂ ਕਰਨ ਦੀ ਬੇਨਤੀ ਕੀਤੀ।  ਅਡੀਸ਼ਨਲ ਸੱਕਤਰ, ਐੱਮਓਪੀਆਰ ਨੇ ਬੀਕਨ ਪੰਚਾਇਤਾਂ ਨੂੰ ਆਜ਼ਾਦੀ ਦਿਵਸ ਸਮੇਤ ਵੱਖ ਵੱਖ ਗਤੀਵਿਧੀਆਂ ਨੂੰ ਸ਼ਾਨਦਾਰ ਢੰਗ ਅਤੇ ਉਤਸ਼ਾਹ ਨਾਲ ਮਨਾਉਣ ਦਾ ਸੱਦਾ ਦਿੱਤਾ, ਹਾਲਾਂਕਿ ਕੋਵਿਡ-19 ਮਹਾਮਾਰੀ ਨਾਲ ਜੁੜੇ ਕੁਝ ਬਚਾਅ ਉਪਾਅ / ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਣੀ ਵੀ ਜ਼ਰੂਰੀ ਹੈ।

 

 ਵਧੀਕ ਸੱਕਤਰ, ਐੱਮਓਪੀਆਰ ਦੁਆਰਾ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪੰਚਾਇਤੀ ਰਾਜ ਵਿਭਾਗਾਂ ਅਤੇ ਐੱਸਆਈਆਰਡੀ ਐਂਡ ਪੀਆਰਜ਼ ਨੂੰ ਭਾਰਤ ਦੇ ਸੰਵਿਧਾਨ ਦੀ ਗਿਆਰ੍ਹਵੀਂ ਸੂਚੀ ਵਿੱਚ ਸੂਚੀਬੱਧ 29 ਵਿਸ਼ਿਆਂ / ਮਾਮਲਿਆਂ ਬਾਰੇ ਸੋਸ਼ਲ ਮੀਡੀਆ ਅਤੇ ਵਟਸਐੱਪ ਸਮੂਹਾਂ ਰਾਹੀਂ ਵਿਆਪਕ ਪ੍ਰਸਾਰ ਲਈ, ਪੀਆਰਆਈਜ਼ ਦੀ ਮਹੱਤਵਪੂਰਣ ਭੂਮਿਕਾਵਾਂ ਸਮੇਤ ਸਥਿਰ ਵਿਕਾਸ ਟੀਚਿਆਂ (ਐੱਸਡੀਜੀਸ) ਅਧੀਨ ਛੇ ਮੁੱਖ ਟੀਚਿਆਂ ਦਾ ਸਥਾਨਿਕੀਕਰਨ ਜਿਹੇ ਸੁਝਾਏ ਗਏ ਥੀਮਾਂ 'ਤੇ ਹਫ਼ਤਾਵਾਰ ਪਰਚੇ ਤਿਆਰ ਕਰਨ ਅਤੇ ਲਿਆਉਣ ਦੀ ਸਲਾਹ ਦਿੱਤੀ ਗਈ। ਵਧੀਕ ਸੱਕਤਰ, ਐੱਮਓਪੀਆਰ ਨੇ ਸਮੂਹ ਬੀਕਨ ਗ੍ਰਾਮ ਪੰਚਾਇਤਾਂ ਨੂੰ ਗ੍ਰਾਮ ਪੰਚਾਇਤ ਵਿੱਚ ਇੱਕ ਲਾਇਬ੍ਰੇਰੀ ਸਥਾਪਤ ਕਰਨ ਦਾ ਟੀਚਾ ਮਿੱਥਣ ਲਈ ਕਿਹਾ ਤਾਂ ਜੋ ਗ੍ਰਾਮੀਣ ਨੌਜਵਾਨਾਂ / ਬੱਚਿਆਂ ਵਿੱਚ ਪੜ੍ਹਨ ਦੀ ਆਦਤ ਪੈਦਾ ਕੀਤੀ ਜਾ ਸਕੇ। ਸੁਝਾਈਆਂ ਗਈਆਂ ਗਤੀਵਿਧੀਆਂ ਨੂੰ ਸਥਾਨਕ ਸਥਿਤੀਆਂ / ਅਨੁਕੂਲਤਾ ਅਨੁਸਾਰ ਢੁੱਕਵੇਂ ਢੰਗ ਨਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਅਨੁਕੂਲਿਤ ਕੀਤਾ ਜਾ ਸਕਦਾ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਬੀਕਨ ਪੰਚਾਇਤਾਂ ਦੀਆਂ ਚੰਗੀਆਂ ਪ੍ਰਥਾਵਾਂ / ਸਫਲਤਾ ਦੀਆਂ ਕਹਾਣੀਆਂ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਇਨ੍ਹਾਂ ਗਤੀਵਿਧੀਆਂ ਨੂੰ ਦੁਹਰਾਉਣ ਲਈ ਇਸ ਦੀਆਂ ਪ੍ਰਤੀਕਿਰਿਆਵਾਂ ਨੂੰ ਸਾਰੇ ਕੰਮਾਂ ਦੇ ਸਹੀ ਦਸਤਾਵੇਜ਼ਾਂ ਨਾਲ ਪ੍ਰਦਰਸ਼ਤ ਕਰਨ ਦਾ ਇੱਕ ਅਵਸਰ ਵੀ ਪ੍ਰਦਾਨ ਕਰਦਾ ਹੈ।

 

 ਇਸ ਤੋਂ ਬਾਅਦ ਪੰਚਾਇਤੀ ਰਾਜ ਮੰਤਰਾਲੇ ਦੇ ਆਰਥਿਕ ਸਲਾਹਕਾਰ ਸ਼੍ਰੀ (ਡਾ.) ਬਿਜੈ ਕੁਮਾਰ ਬੇਹੇਰਾ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਭਾਰਤ@75) ਦੇ ਜਸ਼ਨਾਂ ਵਿੱਚ ਬੀਕਨ ਪੰਚਾਇਤਾਂ / ਬੀਕਨ ਪੰਚਾਇਤਾਂ ਦੀ ਭੂਮਿਕਾ ਦੀ ਚੋਣ ਦੇ ਪਿੱਛੇ ਉਦੇਸ਼ਾਂ, ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਜਸ਼ਨ ਵਜੋਂ ਹਿੱਸਾ ਲੈਣ ਲਈ ਹਫ਼ਤਾਵਾਰ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਅਤੇ ਭਾਰਤ ਦੇ 75ਵੇਂ ਜਸ਼ਨਾਂ ਵਿੱਚ ਬੀਕਨ ਪੰਚਾਇਤਾਂ ਤੋਂ ਉਮੀਦਾਂ ਬਾਰੇ ਇੱਕ ਸੰਖੇਪ ਪੇਸ਼ਕਾਰੀ ਕੀਤੀ। ਭਾਰਤ@75 ਨੂੰ ਮਨਾਉਣ ਲਈ ਐਕਸ਼ਨ ਪਲਾਨ ਦੀਆਂ ਵਿਸ਼ਾਲ ਵਿਸ਼ੇਸ਼ਤਾਵਾਂ ਅਤੇ ਖੇਤਰੀ ਕਾਨਫਰੰਸਾਂ ਅਤੇ ਵਿਸ਼ੇਸ਼ ਗ੍ਰਾਮ ਸਭਾਵਾਂ ਦੇ ਮਹੱਤਵਪੂਰਣ ਵਿਸ਼ਿਆਂ ਨੂੰ ਪੀਪੀਟੀ ਪੇਸ਼ਕਾਰੀ ਦੁਆਰਾ ਹਿੱਸਾ ਲੈਣ ਵਾਲਿਆਂ ਨਾਲ ਸਾਂਝਾ ਕੀਤਾ ਗਿਆ। ਆਰਥਿਕ ਸਲਾਹਕਾਰ, ਪੰਚਾਇਤੀ ਰਾਜ ਮੰਤਰਾਲੇ ਨੇ ਘੱਟ ਖਰਚੇ ਵਾਲੀ ਲੋਕ-ਲਹਿਰ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

 

ਓਰੀਐਂਟੇਸ਼ਨ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਭਵਿੱਖ ਦੀਆਂ ਭੂਮਿਕਾਵਾਂ ਬਾਰੇ, ਸ਼੍ਰੀ (ਡਾ.) ਅੰਜਨ ਕੁਮਾਰ ਭਾਂਜਾ, ਐਸੋਸੀਏਟ ਪ੍ਰੋਫੈਸਰ, ਪੰਚਾਇਤੀ ਰਾਜ, ਵਿਕੇਂਦਰੀਕ੍ਰਿਤ ਯੋਜਨਾਬੰਦੀ ਅਤੇ ਸਮਾਜ ਸੇਵਾ ਦੀ ਸਪੁਰਦਗੀ, NIRD&PR, ਹੈਦਰਾਬਾਦ ਦੁਆਰਾ ਵਿਸਤਾਰਪੂਰਵਕ ਪੇਸ਼ਕਾਰੀ ਕੀਤੀ ਗਈ। ਮੱਧ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ, ਓਡੀਸ਼ਾ ਅਤੇ ਕੇਰਲ ਇੰਸਟੀਚਿਊਟ ਆਵ੍ ਲੋਕਲ ਐਡਮਨਿਸਟ੍ਰੇਸ਼ਨ (ਕੇਆਈਐੱਲਏ), ਤ੍ਰਿਸੂਰ, ਕੇਰਲ ਦੇ ਐੱਸਆਈਆਰਡੀ ਅਤੇ ਪੀਆਰਐੱਸ ਨੇ ਹੁਣ ਤਕ ਕੀਤੀਆਂ ਗਈਆਂ ਗਤੀਵਿਧੀਆਂ ਅਤੇ ਭਾਰਤ@75 ਦੀ ਯੋਜਨਾਬੰਦੀ ਬਾਰੇ ਸੰਖੇਪ ਪੇਸ਼ਕਾਰੀ (ਪੀਪੀਟੀ) ਕੀਤੀ। ਪੰਚਾਇਤੀ ਰਾਜ ਵਿਭਾਗ, ਮਨੀਪੁਰ ਸਰਕਾਰ ਨੇ 12 ਮਾਰਚ 2021 ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਸ਼ੁਰੂਆਤ ਤੋਂ ਬਾਅਦ ਤੋਂ ਲੈ ਕੇ ਕੀਤੀਆਂ ਗਈਆਂ ਵੱਖ ਵੱਖ ਗਤੀਵਿਧੀਆਂ ਬਾਰੇ ਇੱਕ ਪੇਸ਼ਕਾਰੀ ਦਿੱਤੀ, ਅਤੇ ਪੰਚਾਇਤੀ ਰਾਜ ਮੰਤਰਾਲੇ ਦੇ ਵਧੀਕ ਸਕੱਤਰ ਦੁਆਰਾ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ।

 

 ਸੁਸ਼੍ਰੀ (ਡਾ.) ਰੋਮਾਬਾਈ ਲਾਇਰੈਂਜਮ, ਚੇਅਰਪਰਸਨ, ਬਿਸ਼ਨੂਪੁਰ ਜ਼ਿਲ੍ਹਾ ਪੰਚਾਇਤ, ਮਣੀਪੁਰ ਅਤੇ ਸ਼੍ਰੀ ਨਰੇਂਦਰ ਸਰਵਨ, ਡੀਡੀਪੀਓ, ਗੁਰੂਗ੍ਰਾਮ, ਹਰਿਆਣਾ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਹੁਣ ਤੱਕ ਚਲਾਈਆਂ ਗਈਆਂ ਗਤੀਵਿਧੀਆਂ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਸਾਰੇ ਭਾਗੀਦਾਰਾਂ ਲਈ ਪ੍ਰਸ਼ਨ ਅਤੇ ਉੱਤਰ ਸੈਸ਼ਨ ਵਿੱਚ ਆਪਣੇ ਵਿਚਾਰ ਸਾਂਝੇ ਕਰਨ ਲਈ ਇੱਕ ਖੁੱਲ੍ਹਾ ਫੋਰਮ ਸੀ।

 

 ਆਪਣੀ ਸਮਾਪਤੀ ਟਿੱਪਣੀ ਵਿੱਚ ਸ਼੍ਰੀ (ਡਾ.) ਚੰਦਰ ਸ਼ੇਖਰ ਕੁਮਾਰ, ਅਡੀਸ਼ਨਲ ਸੱਕਤਰ, ਪੰਚਾਇਤੀ ਰਾਜ ਮੰਤਰਾਲੇ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸ਼ਾਨਦਾਰ ਅਤੇ ਯਾਦਗਾਰੀ ਬਣਾਉਣ ਲਈ ਸਾਰੇ ਹਿੱਸੇਦਾਰਾਂ ਵੱਲੋਂ ਸਾਂਝੇ ਯਤਨਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਅਤੇ ਸਾਰੇ ਭਾਗੀਦਾਰਾਂ ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸਫਲਤਾਪੂਰਵਕ ਮਨਾਉਣ ਵਿੱਚ ਯੋਗਦਾਨ ਪਾਉਣ ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਧੀਨ ਆਯੋਜਿਤ ਕੀਤੀਆਂ ਗਈਆਂ ਸਾਰੀਆਂ ਗਤੀਵਿਧੀਆਂ ਦੇ ਸਹੀ ਅਤੇ ਸਮੇਂ ਸਿਰ ਦਸਤਾਵੇਜ਼ਾਂ ਨੂੰ ਯਕੀਨੀ ਬਣਾਉਣ ਲਈ ਕਿਹਾ। ਸੁਸ਼੍ਰੀ ਮਾਲਤੀ ਰਾਵਤ, ਡਿਪਟੀ ਸਕੱਤਰ, ਪੰਚਾਇਤੀ ਰਾਜ ਮੰਤਰਾਲੇ ਨੇ ਇਸ ਮੌਕੇ ਧੰਨਵਾਦ ਦਾ ਪ੍ਰਸਤਾਵ ਪੇਸ਼ ਕੀਤਾ।

            

******


 ਏਪੀਐੱਸ / ਐੱਮਜੀ / ਆਰਐੱਨਐੱਮ



(Release ID: 1733731) Visitor Counter : 236