ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਵਪਾਰ ਮੰਤਰੀਆਂ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕੀਤਾ;



ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਇੱਕ ਪਾਰਦਰਸ਼ੀ ਵਿਸ਼ਵਾਸ ਯੋਗ, ਨਿਰਭਰ ਯੋਗ ਅਤੇ ਭਰੋਸੇ ਯੋਗ ਸਪਲਾਈ ਚੇਨ ਨੂੰ ਯਕੀਨੀ ਬਣਾਉਣ ਲਈ ਧਾਰਨਾ ਦੀ ਪ੍ਰੋਰਤਾ ਕਰਦਾ ਹੈ

ਮੰਤਰੀ ਨੇ ਕਿਹਾ ਕਿ ਭਾਰਤ ਦਾ ਟਰੈਕ ਰਿਕਾਰਡ ਆਪਣੇ ਮਿੱਤਰਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੋਣਾ ਚਾਹੀਦਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਉਹਨਾਂ ਦਾ ਕੁਦਰਤੀ ਤੇ ਸਭ ਤੋਂ ਭਰੋਸੇ ਯੋਗ ਸਾਥੀ ਹੋਵੇਗਾ

Posted On: 07 JUL 2021 4:39PM by PIB Chandigarh

ਕੇਂਦਰੀ ਵਣਜ ਤੇ ਉਦਯੋਗ , ਰੇਲਵੇ , ਖ਼ਪਤਕਾਰ ਮਾਮਲੇ ਅਤੇ ਫੂਡ ਤੇ ਜਨਤਕ ਵੰਡ ਬਾਰੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਖੇਤਰ ਵਿੱਚ ਵਿਕਾਸ , ਵਪਾਰ ਅਤੇ ਪ੍ਰਗਤੀ ਲਈ ਯਤਨਾਂ ਵਿੱਚ ਸਰਗਰਮ ਹਿੱਸਾ ਲੈਣ ਲਈ ਭਾਰਤ ਪ੍ਰਸ਼ਾਂਤ ਖੇਤਰ ਦੇ ਬਿਜਨੇਸ ਭਾਈਚਾਰੇ ਨੂੰ ਸੱਦਾ ਦਿੱਤਾ ਹੈ । ਭਾਰਤ ਪ੍ਰਸ਼ਾਂਤ ਖੇਤਰ ਦੇ ਵਪਾਰ ਮੰਤਰੀਆਂ ਦੇ ਸੀ ਆਈ ਆਈਜ਼ ਸਪੈਸ਼ਲ ਪਲੇਨਰੀ ਵਿੱਚ ਕੂੰਜੀਵਤ ਭਾਸ਼ਨ ਦੌਰਾਨ, "ਸਾਂਝੀ ਖੁਸ਼ਹਾਲੀ ਲਈ ਇੱਕ ਰੋਡ ਮੈਪ ਵਿਕਸਿਤ ਕਰਨਾ" ਦੇ ਵਿਸ਼ੇ ਤੇ ਬੋਲਦਿਆਂ  ਮੰਤਰੀ ਨੇ ਕਿਹਾ ਕਿ ਭਾਰਤ ਦਾ ਟਰੈਕ ਰਿਕਾਰਡ ਆਪਣੇ ਮਿੱਤਰਾਂ ਨੂੰ ਯਕੀਨ ਦਿਵਾਉਣਾ ਹੋਣਾ ਚਾਹੀਦਾ ਹੈ ਕਿ ਉਹ ਆਉਣ  ਵਾਲੇ ਸਮੇਂ ਵਿੱਚ ਉਹਨਾਂ ਦਾ ਕੁਦਰਤੀ ਅਤੇ ਸਭ ਤੋਂ ਭਰੋਸੇ ਯੋਗ ਸਾਥੀ ਹੋਵੇਗਾ ।

ਸ਼੍ਰੀ ਗੋਇਲ ਨੇ ਕਿਹਾ ਕਿ ਜਦ ਅਸੀਂ ਸਾਂਝੀ ਖੁਸ਼ਹਾਲੀ ਦੀ ਗੱਲ ਕਰਦੇ ਹਾਂ , ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ "ਸਾਂਝੀ ਖੁਸ਼ਹਾਲੀ, ਸਾਂਝੀ ਵਚਨਬੱਧਤਾ ਤੋਂ ਬਗ਼ੈਰ ਅਸੰਭਵ ਹੈ"। ਉਹਨਾਂ ਕਿਹਾ ਕਿ ਇਹ ਵਚਨਬਧੱਤਾ ਹੈ ਜੋ ਚੁਣੌਤੀਆਂ ਦੇ ਨਾਲ ਨਾਲ ਮੌਕਿਆਂ ਨੂੰ ਸਾਂਝੇ ਕਰਨ ਅਤੇ ਜੋਖਿਮ ਦੇ ਨਾਲ ਨਾਲ ਫਾਇਦਿਆਂ ਨੂੰ ਸਾਂਝਾ ਕਰਨਾ ਸਿਖਾਉਂਦੀ ਹੈ ।

ਉਹਨਾਂ ਕਿਹਾ ਕਿ ਮਹਾਮਾਰੀ ਕਾਰਨ ਸਾਰੇ ਦੁੱਖ ਤਕਲੀਫ਼ਾਂ ਵਿੱਚ ਇੱਕ ਚਮਕੀਲੀ ਰੌਸ਼ਨੀ ਹੈ, ਜੋ ਇੱਕ ਦੂਜੇ ਦੀ ਮਦਦ ਲਈ ਮੁਲਕਾਂ ਵਿਚਾਲੇ ਭਰਾਤਰੀ ਭਾਵ ਦੀ ਭਾਵਨਾ ਪੈਦਾ ਕਰ ਰਹੀ ਹੈ । ਉਹਨਾਂ ਕਿਹਾ ਕਿ ਇਹ ਭਰਾਤਰੀ ਭਾਵ ਦੀ ਭਾਵਨਾ ਹੋਰ ਕਿਸੇ ਗੱਲ ਤੋਂ ਵੀ ਜਿ਼ਆਦਾ ਇਕ ਮਜ਼ਬੂਤ ਨੀਂਹ ਹੈ , ਜਿਸ ਵਿੱਚ ਸਾਡੇ ਕੋਲ ਵਾਅਦਿਆਂ ਭਰੀ ਸਾਂਝੀਵਾਰ ਨੂੰ ਉਸਾਰਨ ਦਾ ਮੌਕਾ ਹੈ ।

ਇੰਡੋ ਪ੍ਰਸ਼ਾਂਤ ਖੇਤਰ ਨੂੰ ਵਿਸ਼ਵੀਕਰਨ ਦੀ ਖਿੱਚ ਦਾ ਨਵਾਂ ਆਰਥਿਕ ਕੇਂਦਰ ਦੱਸਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2015 ਵਿੱਚ ਇੰਡੋ ਪ੍ਰਸ਼ਾਂਤ ਬਾਰੇ ਆਪਣੀ ਦ੍ਰਿਸ਼ਟੀ ਰਾਹੀਂ ਇੱਕ ਸ਼ਬਦ ਸਾਗਰ (ਐੱਸ ਏ ਜੀ ਏ ਆਰ) ਜਿਸ ਦਾ ਮਤਲਬ ਹੈ ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਪ੍ਰਗਤੀ, ਉਹਨਾਂ ਕਿਹਾ ਕਿ ਇਹ ਇਸ ਖੇਤਰ ਵਿੱਚ ਸਾਰੇ ਮੁਲਕਾਂ ਲਈ ਸੇਧ ਦੇਣ ਵਾਲੇ ਸਿਧਾਂਤ ਹੈ । ਕਿਉਂਕਿ ਇੱਕ ਸੁਰੱਖਿਅਤ ਅਤੇ ਸਥਿਰ ਭਾਰਤ ਪ੍ਰਸ਼ਾਂਤ ਖੇਤਰ ਸਭ ਲਈ ਬਰਾਬਰ ਅਮਨ ਤੇ ਖੁਸ਼ਹਾਲੀ ਚਾਹੁੰਦਾ ਹੈ ।

ਸ਼੍ਰੀ ਗੋਇਲ ਨੇ ਕਿਹਾ ਕਿ ਜਦੋਂ ਵਿਸ਼ਵ ਲਚਕੀਲੀ ਸਪਲਾਈ ਚੇਨਜ਼ ਤੇ ਨਜ਼ਰ ਮਾਰਦਾ ਹੈ ਤਾਂ ਉਹ ਉੱਤਰ ਵਿੱਚ ਭਾਰਤ ਪ੍ਰਸ਼ਾਂਤ ਖੇਤਰ ਵੱਲ ਵੇਖਦਾ ਹੈ । ਉਹਨਾਂ ਭਰੋਸਾ ਦਿੱਤਾ ਕਿ ਜਿਵੇਂ ਵਿਸ਼ਵ ਲੋੜ ਤੋਂ ਜਿ਼ਆਦਾ ਕੇਂਦਰਿਤ ਅਤੇ ਜੋਖਿਮ ਭਰੀ ਸਪਲਾਈ ਚੇਨਜ਼ ਦੇ ਨਾਲ ਚੱਲ ਰਿਹਾ ਹੈ, ਉਹ ਭਾਰਤ ਤੇ ਇੱਕ ਬਹੁਪੱਖੀ ਨਿਵੇਸ਼ ਅਤੇ ਮੈਨਯੂਫੈਕਚਰਿੰਗ ਮੌਕੇ ਪ੍ਰਦਾਨ ਕਰਨ ਲਈ ਵਿਸ਼ਵਾਸ ਕਰ ਸਕਦੇ ਹਨ । ਉਹਨਾਂ ਕਿਹਾ ਕਿ ਭਾਰਤ ਇੱਕ ਪਾਰਦਰਸ਼ੀ ਵਿਸ਼ਵਾਸ ਯੋਗ , ਨਿਰਭਰ ਯੋਗ ਅਤੇ ਭਰੋਸੇ ਯੋਗ ਸਪਲਾਈ ਚੇਨ ਨੂੰ ਯਕੀਨੀ ਬਣਾਉਣ ਲਈ ਧਾਰਨਾ ਦੀ ਪ੍ਰੋਰਤਾ ਕਰਦਾ ਹੈ । ਸਤੰਬਰ 2020 ਵਿੱਚ ਲਾਂਚ ਕੀਤੀ ਸਪਲਾਈ ਚੇਨ ਲਚਕੀਲੀ ਪਹਿਲਕਦਮੀ ਨੂੰ ਲਚਕੀਲੀ ਸਪਲਾਈ ਚੇਨ ਉਸਾਰਨ ਵੱਲ ਇੱਕ ਮਜ਼ਬੂਤ ਕਦਮ ਦੱਸਦਿਆਂ ਉਹਨਾਂ ਕਿਹਾ ਕਿ ਬਾਕੀ ਦੋਸਤ ਮੁਲਕਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ।

ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਹੋਏ ਵਪਾਰ ਸਮਝੌਤਿਆਂ ਨੇ ਪਿਛਲੇ ਸਮੇਂ ਵਿੱਚ ਟੈਕਸ ਦਰਾਂ ਘਟਾਈਆਂ ਹਨ ਪਰ ਉਹਨਾਂ ਨੇ ਅੱਗੇ ਕਿਹਾ ਕਿ ਗੈਰ ਟੈਰਿਫ ਉਪਾਅ ਖੇਤਰ ਵਿੱਚ ਮੁੱਖ ਵਪਾਰ ਰੋਕੂ ਹਨ । ਵਪਾਰ ਦੀਆਂ ਸਹੂਲਤਾਂ ਵਸਤਾਂ ਦੀ ਆਵਾਜਾਈ ਲਈ ਸਰਹੱਦਾਂ ਤੇ ਆਉਣਾ ਜਾਣਾ ਸੁਖਾਲਾ ਕਰ ਸਕਦੀਆਂ ਹਨ ।

ਭਾਰਤ ਦੀਆਂ ਮਜ਼ਬੂਤੀਆਂ ਦਾ ਜਿ਼ਕਰ ਕਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਇੱਥੋਂ ਤੱਕ ਕਿ ਮਹਾਮਾਰੀ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਜਦੋਂ ਦੇਸ਼ ਵਿੱਚ ਲਾਕਡਾਊਨ ਲੱਗਾ ਹੋਇਆ ਸੀ , ਕਿਸੇ ਵੀ ਸਪਲਾਈ ਚੇਨ ਵਿੱਚ ਰੋਕ ਨਹੀਂ ਆਉਣ ਦਿੱਤੀ ਗਈ ਸੀ । ਇਹ ਵੀ ਯਕੀਨੀ ਬਣਾਇਆ ਗਿਆ ਸੀ ਕਿ ਦੇਸ਼ ਆਈ ਟੀ ਖੇਤਰ ਵਿੱਚ ਆਪਣੀਆਂ ਸਾਰੀਆਂ ਅੰਤਰਰਾਸ਼ਟਰੀ ਸੇਵਾਵਾਂ ਵਚਨਬੱਧਤਾਵਾਂ ਨੂੰ ਪੂਰਾ ਕਰੇ । ਉਹਨਾਂ ਕਿਹਾ ਕਿ ਭਾਰਤ ਦਾ ਟਰੈਕ ਰਿਕਾਰਡ ਆਪਣੇ ਮਿੱਤਰਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਉਹਨਾਂ ਦਾ ਕੁਦਰਤੀ ਤੇ ਸਭ ਤੋਂ ਭਰੋਸੇ ਯੋਗ ਸਾਥੀ ਹੋਵੇਗਾ ।

"ਆਤਮਨਿਰਭਰ ਭਾਰਤ" (ਸੈਲਫ ਰਿਲਾਇੰਟ ਇੰਡੀਆ) ਬਾਰੇ ਗੱਲ ਕਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਦੇਸ਼ ਅੱਜ ਨਾਜ਼ੁਕ ਮੋੜ ਤੇ ਖੜਾ ਹੈ, ਜਿੱਥੇ ਇਹ ਆਪਣੀ ਕਿਸਮਤ ਅਤੇ ਆਪਣੇ 130 ਬਿਲੀਅਨ ਲੋਕਾਂ ਦੀ ਕਿਸਮਤ ਬਣਾਉਣ ਵੱਲ ਦੇਖ ਰਿਹਾ ਹੈ । ਉਹਨਾਂ ਕਿਹਾ ਕਿ ਆਤਮਨਿਰਭਰ ਭਾਰਤ ਅੰਦਰ ਦੇਖਣ ਬਾਰੇ ਨਹੀਂ ਹੈ ਬਲਕਿ ਵਿਸ਼ਵ ਨੂੰ ਮੁਕਾਬਲੇ ਦੀ ਭਾਵਨਾ ਅਤੇ ਮਜ਼ਬੂਤੀ ਦੀ ਸਥਿਤੀ ਤੋਂ ਰੁਝਾਉਣ ਲਈ ਵੀ ਹੈ ।

ਸ਼੍ਰੀ ਗੋਇਲ ਨੇ ਕਿਹਾ ਕਿ 13 ਖੇਤਰਾਂ ਨੂੰ ਕਵਰ ਕਰਨ ਵਾਲੀਆਂ 26 ਬਿਲੀਅਨ ਅਮਰੀਕੀ ਡਾਲਰ ਦੀ ਲਾਗਤ ਵਾਲੀਆਂ ਪੀ ਐੱਲ ਈ ਸਕੀਮਾਂ ਵਿਸ਼ਵ ਮੈਨਯੂਫੈਕਚਰਿੰਗ ਚੈਂਪੀਅਨਜ਼ ਬਣਾਉਣ ਅਤੇ ਪੈਦਾ ਕਰਨ ਲਈ ਐਲਾਨੀਆਂ ਗਈਆਂ ਹਨ ।  ਉਹਨਾਂ ਨੇ ਖੇਤਰ ਵਿੱਚੋਂ ਕੰਪਨੀਆਂ ਨੂੰ ਇਹਨਾਂ ਪ੍ਰੋਤਸਾਹਨਾਂ ਦੀ ਵਰਤੋਂ ਕਰਨ ਲਈ ਸੱਦਾ ਦਿੱਤਾ । ਉਹਨਾਂ ਨੇ ਇਹ ਵੀ ਕਿਹਾ ਕਿ ਕਈ ਉਪਾਵਾਂ ਨਾਲ ਕਈ ਮੌਜੂਦਾ ਨਿਯਮਾਂ ਅਤੇ ਰੈਗੂਲੇਸ਼ਨਜ਼ ਨੂੰ ਤਰਕਸੰਗਤ ਅਤੇ ਸੁਖਾਲਾ ਬਣਾਇਆ ਗਿਆ ਹੈ । ਮੰਤਰੀ ਨੇ ਕਿਹਾ ਕਿ ਅਸੀਂ ਇੱਕ ਸਿੰਗਲ ਵਿੰਡੋ ਕਲੀਅਰੈਂਸ ਪ੍ਰਣਾਲੀ ਲਾਂਚ ਕਰਨ ਜਾ ਰਹੇ ਹਾਂ । ਦ ਡੂਈਂਗ ਬਿਜਨੇਸ  ਰਿਪੋਰਟ 2020 ਲਗਾਤਾਰ ਤੀਜੀ ਵਾਰ 10 ਸਰਵਉੱਤਰ ਸੁਧਾਰ ਕਰਨ ਵਾਲੇ ਮੁਲਕਾਂ ਵਿੱਚੋਂ ਇੱਕ ਭਾਰਤ ਨੂੰ ਮਾਨਤਾ ਦਿੰਦੀ ਹੈ ਅਤੇ 3 ਸਾਲਾਂ ਵਿੱਚ ਸੁਧਾਰ ਹੋ ਕੇ ਇਹ 67ਵੇਂ ਸਥਾਨ ਤੇ ਪਹੁੰਚ ਗਿਆ ਹੈ । ਭਾਰਤ ਵਿੱਚ ਸੂਖਮ ਆਰਥਿਕ ਦ੍ਰਿਸ਼ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਦੇਸ਼ ਨੇ ਕੋਵਿਡ 19 ਮਹਾਮਾਰੀ ਦੇ ਬਾਵਜੂਦ ਆਪਣੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਦੇਸ਼ੀ ਸਿੱਧਾ ਨਿਵੇਸ਼ ਪ੍ਰਾਪਤ ਕੀਤਾ ਹੈ , ਜਦਕਿ ਵਿਸ਼ਵ ਵਿੱਚ ਨਿਵੇਸ਼ ਹੇਠਾਂ ਆਇਆ ਹੈ । ਸਾਡੇ ਸਟਾਰਟਅੱਪ ਵਾਤਾਵਰਣ ਪ੍ਰਣਾਲੀ ਵਿੱਚ ਨਵੀਂ ਊਰਜਾ ਹੈ । 2021 ਦੇ 6 ਮਹੀਨਿਆਂ ਵਿੱਚ ਭਾਰਤ ਨੇ 15 ਹੋਰ ਯੂਨੀਕੋਰਨਸ ਪ੍ਰਾਪਤ ਕੀਤੇ ਹਨ । ਭਾਰਤ ਨੇ ਦੇਸ਼ ਦੇ ਬਰਾਮਦ ਵਪਾਰ ਵਿੱਚ ਹੁਣ ਤੱਕ ਦੀ ਸਭ ਤੋਂ ਉੱਚੀ ਉਚਾਈ ਦੇਖੀ ਹੈ । ਇਹ 2019—21 ਦੀ ਪਹਿਲੀ ਤਿਮਾਹੀ ਵਿੱਚ ਬਰਾਮਦ ਦੇ ਮੁਕਾਬਲੇ 18% ਵੱਧ ਹੈ ।

ਸ਼੍ਰੀ ਗੋਇਲ ਨੇ ਕਿਹਾ ਕਿ ਅਸੀਂ ਆਪਣੀ ਬਰਾਮਦ—ਦਰਾਮਦ ਸਾਂਝ ਕਲੀਨਟੈੱਕ , ਸੈਰ—ਸਪਾਟਾ , ਲੋਜੀਸਟਿਕਸ , ਟਿਕਾਉਣਯੋਗ ਖੇਤੀਬਾੜੀ , ਸਟਾਰਟਅੱਪਸ , ਸਿਹਤ ਸੰਭਾਲ , ਸਿੱਖਿਆ ਅਤੇ ਜੀਵ ਵਿਗਿਆਨਾਂ ਵਿੱਚ ਵਧਾ ਸਕਦੇ ਹਾਂ । ਉਹਨਾਂ ਨੇ ਕੰਪਨੀਆਂ ਨੂੰ ਆਪਣੇ ਮੈਨਯੂਫੈਕਚਰਿੰਗ ਅਧਾਰ ਸਥਾਪਿਤ ਕਰਨ ਅਤੇ ਇੱਕ ਦੂਜੇ ਦੀ ਸਪਲਾਈ ਚੇਨ ਵਿੱਚ ਆਪਣਾ ਏਕੀਕਰਨ ਤੇਜ਼ ਕਰਨ ਲਈ ਸੱਦਾ ਦਿੱਤਾ ।

ਟਿਕਾਉਣਯੋਗ ਮੁੱਦੇ ਤੇ ਬੋਲਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਉਹਨਾਂ ਕੁਝ ਚੋਣਵੇਂ ਮੁਲਕਾਂ ਵਿੱਚੋਂ ਹੈ , ਜੋ ਲਗਾਤਾਰ ਕੌਮੀ  ਸੰਚਾਰ ਅਤੇ ਛਿਮਾਹੀ ਅਪਡੇਟ ਰਿਪੋਰਟਾਂ ਯੂ ਐੱਨ ਐੱਫ ਸੀ ਸੀ ਸੀ ਨੂੰ ਭੇਜ ਰਿਹਾ ਹੈ । ਇਹ ਦਿਖਾਉਂਦਾ ਹੈ ਕਿ ਭਾਰਤ ਕਾਰਬਨ ਨਿਕਾਸੀ ਘੱਟ ਕਰਨ ਲਈ ਆਪਣਾ ਕੌਮੀ ਯੋਗਦਾਨ ਹੀ ਨਹੀਂ ਪਾ ਰਿਹਾ ਬਲਕਿ ਮਿੱਥੇ ਟੀਚੇ ਤੋਂ ਅਸਲ ਵਿੱਚ ਅੱਗੇ ਹੈ । ਭਾਰਤ ਨੇ "ਜਲਵਾਯੂ ਨਿਆਂ ਅਤੇ ਟਿਕਾਉਣ ਯੋਗ ਤਰਜ਼ੇ ਜਿ਼ੰਦਗੀ" ਦੀ ਧਾਰਨਾ ਵਿਸ਼ਵ ਨੂੰ ਦਿੱਤੀ ਹੈ ਅਤੇ ਹੁਣ ਭਾਰਤ ਵਿਸ਼ਵ ਨੂੰ ਦਿਖਾ ਰਿਹਾ ਹੈ ਕਿ ਇਹ ਕਿਵੇਂ ਕਰਨਾ ਹੈ ।

ਮਿਸਟਰ ਯੂਨ ਸੁੰਗ ਰੋਹ, ਚੇਅਰਮੈਨ , ਪ੍ਰੈਜ਼ੀਡੈਂਸਿ਼ਅਲ ਕਮੇਟੀ, ਰਿਪਬਲਿਕ ਆਫ ਕੋਰੀਆ , ਮਿਸ ਬੈੱਟੀ ਸੀ ਮੈਨਾ , ਕੈਬਿਨੇਟ ਸਕੱਤਰ ਸਨਅਤੀਕਰਨ , ਵਪਾਰ ਤੇ ਉੱਦਮ ਵਿਕਾਸ ਮੰਤਰਾਲਾ , ਰਿਪਬਲਿਕ ਆਫ ਕੀਨੀਆ , ਡਾਕਟਰ ਥਾਨੀ ਅਹਿਮਦ ਅਲ ਜ਼ੂਦੀ , ਰਾਜ ਮੰਤਰੀ ਵਿਦੇਸ਼ੀ ਵਪਾਰ ਅਤੇ ਟੇਲੈਂਟ ਅਟਰੈਕਸ਼ਨ ਅਤੇ ਰਿਟੈਂਸ਼ਨ ਇੰਚਾਰਜ ਮੰਤਰੀ , ਸੰਯੁਕਤ ਅਰਬ ਅਮਾਰਾਤ , ਮਿਸਟਰ ਫਾਇਜ਼ ਸਿੱਦਿਕੀ ਕੋਇਆ ਵਣਜ , ਵਪਾਰ , ਸੈਰ—ਸਪਾਟਾ ਅਤੇ ਟਰਾਂਸਪੋਰਟ ਮੰਤਰੀ , ਰਿਪਬਲਿਕ ਆਫ ਫਿਜ਼ੀ , ਮਿਸਟਰ ਬੰਦੂਲਾ ਗੁਨਾਵਰਧਨਾ , ਵਪਾਰ ਮੰਤਰੀ ਰਿਪਬਲਿਕ ਆਫ ਸ਼੍ਰੀਲੰਕਾ ਨੇ ਵੀ ਸੈਸ਼ਨ ਨੂੰ ਸੰਬੋਧਨ ਕੀਤਾ ।

 

*********************



ਵਾਈ ਬੀ / ਐੱਸ ਐੱਸ
 



(Release ID: 1733449) Visitor Counter : 167