ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤੀ ਸਾਰਸ -ਕੋਵ-2 ਜੀਨੋਮਿਕਸ ਕੰਸੋਰਟੀਅਮ (ਇੰਸਾਕੌਗ) ਤੇ ਸਵਾਲ ਅਤੇ ਜਵਾਬ

Posted On: 07 JUL 2021 12:45PM by PIB Chandigarh

ਪ੍ਰਸ਼ਨ - ਇੰਸਾਕੌਗ ਕੀ ਹੈ ?

 

ਜਵਾਬ - ਸਾਰਸ -ਕੋਵ-2 ਜੀਨੋਮਿਕਸ ਕੰਸੋਰਟੀਅਮ ਭਾਰਤ ਸਰਕਾਰ ਵਲੋਂ 30 ਦਸੰਬਰ, 2020 ਨੂੰ ਸਥਾਪਤ ਕੀਤੀਆਂ ਗਈਆਂ ਲੈਬਾਰਟਰੀਆਂ (ਆਰਜੀਐਸਐਸਜ਼) ਦੀ ਜੀਨੋਮ ਸੀਕੁਐਂਸੀ ਲੈਬਾਰਟਰੀਆਂ ਦਾ ਇਕ ਰਾਸ਼ਟਰੀ ਮਲਟੀ ਏਜੰਸੀ ਕੰਸੋਰਟੀਅਮ ਹੈ। ਸ਼ੁਰੂ ਵਿਚ ਇਸ ਕੰਸੋਰਟੀਅਮ ਵਿਚ 10 ਲੈਬਾਰਟਰੀਆਂ ਸਨ, ਬਾਅਦ ਵਿਚ ਇੰਸਾਕਾਲ ਅਧੀਨ ਲੈਬਾਰਟਰੀਆਂ ਦਾ ਵਿਸਥਾਰ ਕੀਤਾ ਗਿਆ ਅਤੇ ਮੌਜੂਦਾ ਸਮੇਂ ਵਿਚ ਇਸ ਕੰਸੋਰਟੀਅਮ ਅਧੀਨ 28 ਲੈਬਾਰਟਰੀਆਂ ਹਨ ਜੋ ਸਾਰਸ - ਕੋਵ-2 ਵਿਚ ਜੀਨੋਮਿਕ ਵੈਰੀਏਸ਼ਨਾਂ ਦੀ ਨਿਗਰਾਨੀ ਕਰਦਾ ਹੈ।    

 

ਪ੍ਰਸ਼ਨ - ਇੰਸਾਕੌਗ ਦਾ ਉਦੇਸ਼ ਕੀ ਹੈ ?


 

ਉੱਤਰ - ਇਹ ਸਾਰਸ ਕੋਵ-2 ਵਾਇਰਸ ਆਮ ਤੌਰ ਤੇ ਕੋਵਿਡ-19 ਵਾਇਰਸ ਵਜੋਂ ਜਾਣਿਆ ਜਾਂਦਾ ਹੈ ਜੋ ਵਿਸ਼ਵ ਪੱਧਰੀ ਜਨਤਕ ਸਿਹਤ ਲਈ ਬੇਮਿਸਾਲ ਚੁਣੌਤੀਆਂ ਪੇਸ਼ ਕਰਦਾ ਹੈ। ਸਾਰਸ ਕੋਵ-2 ਵਾਇਰਸ ਦੇ ਫੈਲਣ ਅਤੇ ਵਿਕਾਸ, ਇਸ ਦੀਆਂ ਮਿਊਟੇਸ਼ਨਾਂ ਅਤੇ ਵੈਰੀਐਂਟਾਂ ਨੂੰ ਪੂਰੀ ਤਰ੍ਹਾਂ ਨਾਲ ਸਮਝਣ ਲਈ ਜੀਨੋਮਿਕ ਡੇਟਾ ਦੀ ਡੂੰਘਾਈ ਨਾਲ ਸੀਕੁਐਂਸੀ ਅਤੇ ਵਿਸ਼ਲੇਸ਼ਣ ਦੀ ਜਰੂਰਤ ਹੈ। ਇਸ ਦੇ ਪਿਛੋਕਡ਼ ਵਿਚ ਇੰਸਾਕੌਗ ਸਮੁੱਚੇ ਦੇਸ਼ ਵਿਚ ਸਾਰਸ - ਕੋਵ-2 ਵਾਇਰਸ ਦੀ ਪੂਰੀ ਤਰ੍ਹਾਂ ਨਾਲ ਜੀਨੋਮ ਸੀਕੁਐਂਸਿੰਗ ਦੇ  ਪ੍ਰਸਾਰ ਲਈ ਸਥਾਪਤ ਕੀਤਾ ਗਿਆ ਸੀ ਤਾਕਿ ਵਾਇਰਸ ਦੇ ਫੈਲਣ ਅਤੇ ਵਿਕਸਤ ਹੋਣ ਦੇ ਮਾਮਲੇ ਨੂੰ ਸਮਝਣ ਵਿਚ ਮਦਦ ਮਿਲ ਸਕੇ। ਇੰਸਾਕੌਗ ਅਧੀਨ ਲੈਬਾਰਟਰੀਆਂ ਵਿਚ ਵਾਇਰਸ ਦੇ ਜੀਨੈਟਿਕ ਕੋਡ / ਮਿਊਟੇਸ਼ਨਾਂ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨਮੂਨਿਆਂ ਦੇ ਵਿਸ਼ਲੇਸ਼ਣ ਅਤੇ ਸੀਕੁਐਂਸਿੰਗ ਦੇ ਆਧਾਰ ਤੇ ਵੇਖੀ ਜਾ ਸਕਦੀ ਹੈ।

 

ਇੰਸਾਕੌਗ ਦੇ ਹੇਠ ਲਿਖੇ ਵਿਸ਼ੇਸ਼ ਉਦੇਸ਼ ਹਨ -

 

  • ਦੇਸ਼ ਵਿਚ ਹਿੱਤ ਦੇ ਵੈਰੀਐਂਟਾਂ (ਵੀਓਆਈ) ਅਤੇ ਚਿੰਤਾ ਦੇ ਵੈਰੀਐਂਟਾਂ (ਵੀਓਸੀ) ਦੀ ਸਥਿਤੀ ਨੂੰ ਸੁਨਿਸ਼ਚਿਤ ਕਰਨਾ।

 

  • ਜੀਨੋਮਿਕ ਵੈਰੀਐਂਟਾਂ ਦੀ ਛੇਤੀ ਨਾਲ ਜਾਂਚ ਲਈ ਸੈਂਟਿਨਲ ਸਰਵੇਲੈਂਸ ਅਤੇ ਸਰਜ ਸਰਵੇਲੈਂਸ ਵਿਧੀਆਂ ਸਥਾਪਤ ਕਰਨੀਆਂ ਅਤੇ ਪ੍ਰਭਾਵਸ਼ਾਲੀ ਜਨਤਕ ਸਿਹਤ ਪ੍ਰਤੀਕ੍ਰਮ ਵਿਚ ਸਹਾਇਤਾ ਦੇਣੀ।

 

  • ਸੁਪਰ ਸਪ੍ਰੈਡਰ ਸਮਾਗਮਾਂ ਦੌਰਾਨ ਇਕੱਠੇ ਕੀਤੇ ਗਏ ਸੈਂਪਲਾਂ ਵਿਚ ਜੀਨੋਮਿਕ ਵੈਰੀਐਂਟਾਂ ਦੀ ਮੌਜੂਦਗੀ ਨਿਰਧਾਰਤ ਕਰਨੀ ਅਤੇ ਉਨ੍ਹਾਂ ਇਲਾਕਿਆਂ ਦੀ ਰਿਪੋਰਟਿੰਗ ਕਰਨੀ ਜਿਥੇ ਮਾਮਲਿਆਂ ਜਾਂ ਮੌਤਾਂ ਦਾ ਰੁਝਾਨ ਵਧ ਰਿਹਾ ਹੈ।

 

ਪ੍ਰਸ਼ਨ - ਭਾਰਤ ਨੇ ਕਦੋਂ ਸਾਰਸ  ਕੋਵ-2 ਵਾਇਰਲ ਸੀਕੁਐਂਸਿੰਗ ਸ਼ੁਰੂ ਕੀਤੀ ?

 

ਉੱਤਰ - ਭਾਰਤ ਨੇ ਸਾਲ 2020 ਵਿਚ ਸਾਰਸ ਕੋਵ-2 ਵਾਇਰਸ ਜੀਨੋਮਜ਼ ਦੀ ਸੀਕੁਐਂਸਿੰਗ ਸ਼ੁਰੂ ਕੀਤੀ । ਸ਼ੁਰੂ ਵਿਚ ਐਮਆਈਜੀ ਅਤੇ ਆਈਸੀਐਮਆਰ ਨੇ ਇੰਗਲੈਂਡ, ਬ੍ਰਾਜ਼ੀਲ ਜਾਂ ਦੱਖਣੀ ਅਫਰੀਕਾ ਜਾ ਸਕੇ ਇਨ੍ਹਾਂ ਦੇਸ਼ਾਂ ਰਾਹੀਂ ਯਾਤਰਾ ਕਰਕੇ ਭਾਰਤ ਵਿਚ ਪਹੁੰਚ ਅੰਤਰਰਾਸ਼ਟਰੀ ਯਾਤਰੀਆਂ ਦੇ ਸੈਂਪਲਾਂ ਦੀ ਸੀਕੁਐਂਸਿੰਗ ਕੀਤੀ ਸੀ ਕਿਉਂਕਿ ਇਨ੍ਹਾਂ ਦੇਸ਼ਾਂ ਵਿਚ ਕੋਵਿਡ ਮਾਮਲਿਆਂ ਵਿਚ ਅਚਾਨਕ ਤੇਜ਼ੀ ਦੀ ਰਿਪੋਰਟ ਕੀਤੀ ਗਈ ਸੀ। ਰਾਜਾਂ ਤੋਂ ਕੋਵਿਡ ਮਾਮਲਿਆਂ ਵਿਚ ਅਚਾਨਕ ਆਈ ਤੇਜ਼ੀ ਦੀ ਰਿਪੋਰਟ ਹੋਣ ਤੇ ਆਰਟੀ-ਪੀਸੀਆਰ ਪੋਜ਼ੀਟਿਵ ਸੈਂਪਲ ਤਰਜੀਹ ਦੇ ਤੌਰ ਤੇ ਸੀਕੁਐਂਸ ਕੀਤੇ ਗਏ ਸਨ। ਇਸ ਨੂੰ ਕੌਂਸਲ ਆਫ ਸਾਇੰਟੀਫਿਕ ਐਂਡ ਇੰਡਸਟ੍ਰਿਅਲ ਰਿਸਰਚ (ਸੀਐਸਆਈਆਰ), ਬਾਇਓ ਟੈਕਨੋਲੋਜੀ ਵਿਭਾਗ (ਡੀਬੀਟੀ) ਅਤੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐਨਸੀਡੀਸੀ) ਅਤੇ ਇਸ ਦੇ ਨਾਲ ਨਾਲ  ਵਿਅਕਤੀਗਤ ਸੰਸਥਾਵਾਂ ਦੀਆਂ ਕੋਸ਼ਿਸ਼ਾਂ ਰਾਹੀਂ ਵਿਸਥਾਰਤ ਕੀਤਾ ਗਿਆ ਸੀ।

 

ਭਾਰਤ ਦਾ ਸੁਰੂਆਤੀ ਧਿਆਨ ਦੇਸ਼ ਵਿਚ ਚਿੰਤਾ ਦੇ ਵਿਸ਼ਵ ਪੱਧਰੀ ਵੈਰੀਐਂਟਾਂ ਦੇ ਫੈਲਣ ਨੂੰ ਰੋਕਣ ਤੇ ਕੇਂਦ੍ਰਿਤ ਸੀ - ਜਿਨਾਂ ਵਿਚ ਅਲਫਾ (ਬੀ1.1.7), ਬੀਟਾ (ਬੀ 1.35.1) ਅਤੇ ਗਾਮਾ (ਪੀ.1) ਸ਼ਾਮਿਲ ਸਨ ਜੋ ਵੱਡੀ ਪੱਧਰ ਤੇ ਸੰਚਾਰਤ ਹੋਣ ਵਾਲੇ ਵੈਰੀਐਂਟ ਸਨ। ਇਨ੍ਹਾਂ ਵੈਰੀਐਂਟਾਂ ਦੇ ਦਾਖਲੇ ਨੂੰ ਪੂਰੀ ਸਾਵਧਾਨੀ ਨਾਲ ਇੰਸਾਕੌਗ ਵਲੋਂ ਟ੍ਰੈਕ ਕੀਤਾ ਗਿਆ ਸੀ। ਬਾਅਦ ਵਿਚ  ਡੈਲਟਾ ਅਤੇ ਡੈਲਟਾ ਪਲੱਸ ਦੀ ਵੀ ਇੰਸਾਕੌਗ ਲੈਬਾਰਟਰੀਆਂ ਵਿਚ ਪੂਰੇ ਤੌਰ ਤੇ ਜੀਨੋਮ ਸੀਕੁਐਂਸਿੰਗ ਵਿਸ਼ਲੇਸ਼ਣ ਦੇ ਆਧਾਰ ਤੇ ਸ਼ਨਾਖਤ ਕੀਤੀ ਗਈ।   

 

ਪ੍ਰਸ਼ਨ - ਭਾਰਤ ਵਿਚ ਸਾਰਸ ਕੋਵ-2 ਦੀ ਨਿਗਰਾਨੀ ਲਈ ਰਣਨੀਤੀ ਕੀ ਹੈ?

 

ਉੱਤਰ - ਸ਼ੁਰੂਆਤ ਵਿਚ ਜੀਨੋਮਿਕ ਨਿਗਰਾਨੀ ਅੰਤਰਰਾਸ਼ਟਰੀ ਯਾਤਰੀਆਂ ਵਲੋਂ ਲਿਆਂਦੇ ਗਏ ਵੈਰੀਐਂਟਾਂ ਅਤੇ ਸਮਾਜ ਵਿਚ ਉਨ੍ਹਾਂ ਦੇ ਸੰਪਰਕਾਂ ਤੇ ਕੇਂਦ੍ਰਿਤ ਸੀ ਜੋ ਕੁਲ ਆਰਟੀ-ਪੀਸੀਆਰ ਪੋਜ਼ੀਟਿਵ ਸੈਂਪਲਾਂ ਦੇ 3-5 ਪ੍ਰਤੀਸ਼ਤ ਸੀਕੁਐਂਸਿੰਗ ਰਾਹੀਂ ਸੀ। 

 

ਬਾਅਦ ਵਿਚ ਅਪ੍ਰੈਲ, 2021 ਵਿਚ ਰਾਜਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਸੈਂਟਿਨਲ ਨਿਗਰਾਨੀ ਰਣਨੀਤੀ ਬਾਰੇ ਦੱਸਿਆ ਗਿਆ। ਇਸ ਰਣਨੀਤੀ ਅਧੀਨ ਬਹੁ-ਪੱਖੀ ਸੈਂਟਿਨਲ ਥਾਵਾਂ ਦੀ ਸ਼ਨਾਖਤ ਕੀਤੀ ਗਈ ਸੀ ਤਾਕਿ ਖੇਤਰ ਵਿਚ ਭੂਗੋਲਿਕ ਫੈਲਾਅ ਨੂੰ ਉਪਯੁਕਤ ਢੰਗ ਨਾਲ ਪੇਸ਼ ਕੀਤਾ ਜਾ ਸਕੇ ਅਤੇ  ਹਰੇਕ ਸੈਂਟਿਨਲ ਸਾਈਟ ਤੋਂ ਆਰਟੀ-ਪੀਸੀਆਰ ਪੋਜ਼ੀਟਿਵ ਸੈਂਪਲ ਸਮੁੱਚੀ ਜੀਨੋਮ ਸੀਕੁਐਂਸਿੰਗ ਲਈ ਭੇਜੇ ਗਏ ਸਨ। ਸ਼ਨਾਖਤ ਕੀਤੀਆਂ ਗਈਆਂ ਸੈਂਟਿਨਲ ਥਾਵਾਂ ਤੋਂ ਨਿਯਮਤ ਤੌਰ ਤੇ ਨਾਮਜ਼ਦ ਰੀਜਨਲ  ਜੀਨੋਮ ਸੀਕੁਐਂਸਿੰਗ ਲੈਬਾਰਟਰੀਆਂ (ਆਰਜੀਐਸਐਲਜ਼) ਨੂੰ ਸੈਂਪਲ ਭੇਜਣ ਲਈ ਵਿਸਥਾਰਤ ਐਸਓਪੀਜ਼ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ। ਰਾਜਾਂ ਨਾਲ ਇੰਸਾਕੌਗ ਆਰਜੀਐਸਐਲਜ਼ ਦੀ ਟੈਗ ਕੀਤੀ ਗਈ ਸੂਚੀ ਨੂੰ ਰਾਜਾਂ ਨੂੰ ਭੇਜੀ ਗਈ ਹੈ। ਸਾਰੇ ਹੀ ਰਾਜਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਸਮੁੱਚੀ ਜੀਨੋਮ ਸੀਕੁਐਂਸਿੰਗ ਦੀ ਗਤੀਵਿਧੀ ਲਈ ਇਕ ਸਮਰਪਤ ਨੋਡਲ ਅਧਿਕਾਰੀ ਵੀ ਨਾਮਜ਼ਦ ਕੀਤਾ ਗਿਆ ਹੈ। 


 

ਸੈਂਟਿਨਲ ਨਿਗਰਾਨੀ (ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ) - ਇਹ ਪੂਰੇ ਭਾਰਤ ਵਿੱਚ ਇੱਕ ਚੱਲ ਰਹੀ ਨਿਗਰਾਨੀ ਗਤੀਵਿਧੀ ਹੈ। ਹਰੇਕ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਨੇ ਸੈਂਟਿਨਲ ਸਾਈਟਾਂ (ਆਰਟੀ-ਪੀਸੀਆਰ ਲੈਬਾਂ ਅਤੇ ਤੀਸਰੀ ਸਿਹਤ ਸੰਭਾਲ ਸਹੂਲਤਾਂ ਸਮੇਤ) ਦੀ ਪਛਾਣ ਕੀਤੀ ਹੈ ਜਿੱਥੋਂ ਆਰਟੀ-ਪੀਸੀਆਰ ਸਕਾਰਾਤਮਕ ਨਮੂਨੇ ਪੂਰੇ ਜੀਨੋਮ ਸੀਕਵੈਂਸਿੰਗ ਲਈ ਭੇਜੇ ਜਾਂਦੇ ਹਨ। 

 

ਸਰਜਰੀਅਲ ਸਰਜਿਲੈਂਸ (ਕੋਵਿਡ-19 ਕਲਸਟਰਾਂ ਵਾਲੇ ਜ਼ਿਲ੍ਹਿਆਂ ਲਈ ਜਾਂ ਜਿਹੜੇ ਕੇਸਾਂ ਵਿੱਚ ਵਾਧਾ ਦੀ ਰਿਪੋਰਟ ਦਰਜ ਕਰਦੇ ਹਨ) - ਇੱਕ ਪ੍ਰਤੀਨਿਧੀ ਵਲੋਂ ਸੰਖਿਆ, ਨਮੂਨਿਆਂ ਦੇ (ਰਾਜ ਨਿਗਰਾਨੀ ਅਫਸਰ / ਕੇਂਦਰੀ ਨਿਗਰਾਨੀ ਇਕਾਈ ਦੁਆਰਾ ਅੰਤਿਮ ਰੂਪ ਦੇਣ ਵਾਲੀ ਨਮੂਨੇ ਦੀ ਰਣਨੀਤੀ ਦੇ ਅਨੁਸਾਰ) ਜ਼ਿਲ੍ਹਿਆਂ ਤੋਂ ਇਕੱਠੇ ਕੀਤੇ ਜਾਣ ਦੀ ਗਿਣਤੀ ਵਿੱਚ ਵਾਧਾ ਦਰਸਾਉਂਦੇ ਹਨ ਅਤੇ ਆਰਜੀਐਸਐਲ ਨੂੰ ਭੇਜੇ ਜਾਂਦੇ ਹਨ।

 

ਪ੍ਰਸ਼ਨ - ਇੰਸਾਕੌਗ ਲੈਬਾਰਟਰੀਆਂ ਨੂੰ ਨਮੂਨੇ ਭੇਜਣ ਲਈ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ (ਐਸਓਪੀ) ਕੀ ਹੈ ?

 

ਉੱਤਰ - ਇੰਸਾਕੌਗ ਲੈਬਾਰਟਰੀਆਂ ਨੂੰ ਨਮੂਨੇ ਭੇਜਣ ਲਈ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ (ਐਸਓਪੀ) ਅਤੇ ਜੀਨੋਮ ਸੀਕੁਐਂਸਿੰਗ ਵਿਸ਼ਲੇਸ਼ਣ ਦੇ ਅਧਾਰ ਤੇ ਅਗਲੀ ਕਾਰਵਾਈ ਹੇਠਾਂ ਦਿੱਤੀ ਹੈ -

 

ਏਕੀਕ੍ਰਿਤ ਬਿਮਾਰੀ ਰੋਗ ਨਿਗਰਾਨੀ ਪ੍ਰੋਗਰਾਮ (ਆਈਡੀਐਸਪੀ) ਮਸ਼ੀਨਰੀ ਨਮੂਨਾ ਇਕੱਤਰ ਕਰਨ ਅਤੇ ਜ਼ਿਲ੍ਹੇ / ਸੈਂਟਿਨਲ ਸਾਈਟਾਂ ਤੋਂ ਰੀਜਨਲ ਜੀਨੋਮ ਸੀਕੁਐਂਸਿੰਗ ਲੈਬਾਰਟਰੀਆਂ ਦਰਮਿਆਨ ਤਾਲਮੇਲ ਦਾ ਕੰਮ ਕਰਦੀ ਹੈ। ਆਰਜੀਐਸਐਲਜ਼ ਜੀਨੋਮ ਦੀ ਤਰਤੀਬ ਨੂੰ ਅਤੇ ਚਿੰਤਾ ਦੇ ਵੈਰੀਐਂਟਾਂ / ਵੈਰੀਐਂਟਸ ਆਫ ਇਨਟ੍ਰਸਟ, ਪੋਟੈਂਸਿਅਲ ਵੈਰੀਐਂਟਸ ਆਫ ਇਨਟ੍ਰਸਟ , ਅਤੇ ਹੋਰ ਪਰਿਵਰਤਨ ਦੀ ਪਛਾਣ ਲਈ ਜ਼ਿੰਮੇਵਾਰ ਹਨ। ਸਟੇਟ ਸਰਵੇਲੈਂਸ ਅਫਸਰਾਂ ਨਾਲ ਤਾਲਮੇਲ ਵਿੱਚ ਕਲੀਨਿਕੋ-ਮਹਾਮਾਰੀ ਸੰਬੰਧੀ ਸਬੰਧ ਸਥਾਪਤ ਕਰਨ ਲਈ ਸੈਂਟਰਲ ਸਰਵੇਲੈਂਸ ਯੂਨਿਟ, ਆਈਡੀਐਸਪੀ ਨੂੰ ਚਿੰਤਾ (ਵੀਓਸੀ) / ਵੇਰੀਐਂਟ ਆਫ ਇੰਟ੍ਰਸਟ (ਵੀਓਆਈ) ਬਾਰੇ ਜਾਣਕਾਰੀ ਸੌਂਪੀ ਗਈ ਹੈ।

 

ਇੰਸਾਕੌਗ ਦੇ ਸਮਰਥਨ ਲਈ ਸਥਾਪਿਤ ਕੀਤੇ ਵਿਗਿਆਨਕ ਅਤੇ ਕਲੀਨਿਕਲ ਸਲਾਹਕਾਰ ਸਮੂਹ (ਐਸਸੀਏਜੀ) ਵਿਚ ਹੋਈ ਵਿਚਾਰ ਵਟਾਂਦਰੇ ਦੇ ਅਧਾਰ ਤੇ, ਇਹ ਫੈਸਲਾ ਲਿਆ ਗਿਆ ਕਿ ਇਕ ਜੀਨੋਮਿਕ ਮਿਊਟੇਸ਼ਨ ਦੀ ਪਛਾਣ ਹੋਣ ਤੇ, ਜੋ ਜਨ ਸਿਹਤ ਦੇ ਅਨੁਕੂਲਤਾ ਦਾ ਹੋ ਸਕਦਾ ਹੈ, ਆਰਜੀਐੱਸਐਲ ਇਹ ਜਾਣਕਾਰੀ ਐਸਸੀਏਜੀ ਨੂੰ ਸੌਂਪ ਦੇਂਦਾ ਹੈ। ਐਸਸੀਏਜੀ ਸੰਭਾਵਤ ਪੋਟੈਂਸ਼ਿਅਲ ਵੈਰੀਐਂਟਸ ਆਫ ਇੰਟ੍ਰਸਟ ਅਤੇ ਹੋਰ ਪਰਿਵਰਤਨ ਬਾਰੇ ਵਿਚਾਰ ਵਟਾਂਦਰੇ ਕਰਦੀ ਹੈ ਅਤੇ ਜੇ ਢੁਕਵਾਂ ਮਹਿਸੂਸ ਕਰਦੀ ਹੈ ਤਾਂ ਅਗਲੀ ਜਾਂਚ ਲਈ ਕੇਂਦਰੀ ਨਿਗਰਾਨੀ ਇਕਾਈ ਨੂੰ ਸਿਫਾਰਸ਼ ਕਰਦੀ ਹੈ।

 

ਆਈਡੀਐਸਪੀ ਦੁਆਰਾ ਸਥਾਪਤ ਜੀਨੋਮ ਸੀਕੁਐਂਸਿੰਗ ਵਿਸ਼ਲੇਸ਼ਣ ਅਤੇ ਕਲੀਨਿਕੋ-ਮਹਾਮਾਰੀ ਸੰਬੰਧੀ ਸਬੰਧ ਨੂੰ ਜਨਤਕ ਸਿਹਤ ਦੇ ਲੋੜੀਂਦੇ ਉਪਾਅ ਤਿਆਰ ਕਰਨ ਅਤੇ ਲਾਗੂ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਆਈਸੀਐਮਆਰ, ਡੀਬੀਟੀ, ਸੀਐਸਆਈਆਰ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਾਂਝਾ ਕੀਤਾ ਜਾਂਦਾ ਹੈ। 

 

ਚਿੰਤਾਵਾਂ ਦੇ ਨਵੇਂ ਮਿਊਟੇਸ਼ਨ / ਵੈਰੀਐਂਟਾਂ ਦਾ ਕਲਚਰ ਕੀਤਾ ਗਿਆ ਹੈ, ਅਤੇ ਟੀਕੇ ਦੀ ਕਾਰਜਸ਼ੀਲਤਾ ਅਤੇ ਇਮਿਊਨ ਐਸਕੇਪ ਵਿਸ਼ੇਸ਼ਤਾਵਾਂ ਤੇ ਪ੍ਰਭਾਵ ਨੂੰ ਵੇਖਣ ਲਈ ਜੀਨੋਮਿਕ ਅਧਿਐਨ ਕੀਤੇ ਗਏ ਹਨ।

 

ਪ੍ਰਸ਼ਨ - ਵੈਰੀਐਂਟ ਆਫ ਕਨਸਰਨ (ਵੀਓਸੀ) ਦਾ ਮੌਜੂਦਾ ਸਟੇਟਸ ਕੀ ਹੈ ?

 

ਉੱਤਰ - ਵੈਰੀਐਂਟ ਆਫ ਕਨਸਰਨ ਭਾਰਤ ਦੇ 35 ਰਾਜਾਂ ਦੇ 174 ਜ਼ਿਲ੍ਹਿਆਂ ਵਿਚ ਪਾਇਆ ਗਿਆ ਹੈ। ਸਭ ਤੋਂ ਜ਼ਿਆਦਾ ਵੀਓਸੀਜ਼ ਦੇ ਮਾਮਲੇ ਮਹਾਰਾਸ਼ਟਰ, ਦਿੱਲੀ, ਪੰਜਾਬ, ਤੇਲੰਗਾਨਾ, ਪੱਛਮੀ ਬੰਗਾਲ ਅਤੇ ਗੁਜਰਾਤ ਤੋਂ ਰਿਪੋਰਟ ਕੀਤੇ ਗਏ ਹਨ। 

 

ਭਾਰਤ ਵਿੱਚ ਕਮਿਊਨਿਟੀ ਨਮੂਨਿਆਂ ਵਿੱਚ ਪਬਲਿਕ ਸਿਹਤ ਦੀ ਮਹੱਤਤਾ ਦੇ ਚਿੰਤਾ ਦੇ ਵੈਰੀਐਂਟ ਹਨ -  ਅਲਫ਼ਾ, ਬੀਟਾ, ਗਾਮਾ ਅਤੇ ਡੈਲਟਾ।

ਬੀ 1.6.17 ਲਾਈਨੇਜ, ਜੋ ਕਿ ਸਭ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਵੇਖੀ ਗਈ ਸੀ,  ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਵੇਖੇ ਗਏ ਅਸਾਧਾਰਣ ਵਾਧੇ ਨਾਲ ਜੁੜਿਆ ਹੋਇਆ ਸੀ। ਇਹ ਹੁਣ ਭਾਰਤ ਦੇ ਕਈ ਰਾਜਾਂ ਵਿੱਚ ਪਾਇਆ ਜਾਂਦਾ ਹੈ।

 

ਪ੍ਰਸ਼ਨ- ਡੈਲਟਾ ਪਲੱਸ ਵੇਰੀਐਂਟ ਕੀ ਹੈ?

 

ਬੀ.1.617.2.1 (ਏਵਾਈ.1) ਜਾਂ ਆਮ ਤੌਰ 'ਤੇ ਡੈਲਟਾ ਪਲੱਸ ਵੇਰੀਐਂਟ ਦੇ ਤੌਰ ਤੇ ਜਾਣਿਆ ਜਾਂਦਾ ਹੈ, ਇੱਕ ਵਾਧੂ ਪਰਿਵਰਤਨ ਨਾਲ ਡੈਲਟਾ ਰੂਪ ਨੂੰ ਦਰਸਾਉਂਦਾ ਹੈ।

*****************
 

ਐਮਵੀ /ਏਐਲ /ਡੀਐਨ



(Release ID: 1733417) Visitor Counter : 252