ਰੱਖਿਆ ਮੰਤਰਾਲਾ
ਸਵਰਣਿਮ ਵਿਜੇ ਸਮਾਰੋਹ ਲਈ ਭਾਰਤੀ ਫੌਜ ਦੇ ਆਨਲਾਈਨ ਪੇਂਟਿੰਗ ਮੁਕਾਬਲੇ ਲਈ ਪ੍ਰਤੀਯੋਗੀਆਂ ਨੂੰ ਸੱਦਾ
Posted On:
06 JUL 2021 12:50PM by PIB Chandigarh
ਸਾਲ 1971 ਵਿਚ ਭਾਰਤ- ਪਾਕਿਸਤਾਨ ਦੀ ਜੰਗ ਵਿਚ ਭਾਰਤ ਦੀ ਜਿੱਤ ਦੇ 50 ਸਾਲ ਪੂਰੇ ਹੋਣ ਦੇ ਸਮਾਰੋਹ ਦੇ ਹਿੱਸੇ ਵਜੋਂ ਸੈਨਾ 1 ਜੁਲਾਈ ਤੋਂ 31 ਅਗਸਤ 2021 ਤੱਕ ਇਕ ਆਨਲਾਈਨ ਪੇਂਟਿੰਗ ਮੁਕਾਬਲਾ ਕਰਵਾ ਰਹੀ ਹੈ। ਭਾਰਤ ਦੇ ਸਾਰੇ ਨਾਗਰਿਕ ਇਸ ਮੁਕਾਬਲੇ ਵਿਚ ਹਿੱਸਾ ਲੈ ਸਕਦੇ ਹਨ ਅਤੇ ਆਪਣੀਆਂ ਐਂਟਰੀਆਂ swarnimvijayvarsh.adgpi[at]gmail[dot]com. ਤੇ ਭੇਜ ਸਕਦੇ ਹਨ I ਮੁਕਾਬਲੇ ਦਾ ਵੇਰਵਾ ਭਾਰਤੀ ਸੈਨਾ ਦੇ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਹੈਂਡਲਜ਼ 'ਤੇ ਉਪਲਬਧ ਹੈ। ਚੁਣੀਆਂ ਗਈਆਂ ਪੇਂਟਿੰਗਜ਼਼ ਨੂੰ ਭਾਰਤੀ ਸੈਨਾ ਦੇ ਅਧਿਕਾਰਤ ਮੀਡੀਆ ਹੈਂਡਲ ਦੁਆਰਾ ਐਲਾਨਿਆ ਜਾਵੇਗਾ ਅਤੇ ਜੇਤੂ ਉਮੀਦਵਾਰਾਂ ਨੂੰ ਨਕਦ ਇਨਾਮ ਵੀ ਦਿੱਤੇ ਜਾਣਗੇ । ਇਸ ਪੇਂਟਿੰਗ ਮੁਕਾਬਲੇ ਤੋਂ ਬਾਅਦ, ਬਹੁਤ ਸਾਰੇ ਪ੍ਰੋਗਰਾਮ ਅਤੇ ਮੁਕਾਬਲੇ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਦੇ ਵੇਰਵੇ ਬਾਅਦ ਵਿੱਚ ਪ੍ਰਿੰਟ ਅਤੇ ਸੋਸ਼ਲ ਮੀਡੀਆ ਦੁਆਰਾ ਦਿੱਤੇ ਜਾਣਗੇ।. ਮੁਕਾਬਲਾ ਆਪਣੇ ਨਾਗਰਿਕਾਂ ਨਾਲ ਨੇੜਤਾ ਸਬੰਧ ਸਥਾਪਤ ਕਰਨ ਅਤੇ 1971 ਦੀ ਆਜ਼ਾਦੀ ਦੀ ਜੰਗ ਵਿਚ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਯੋਗਦਾਨ ਨੂੰ ਉਜਾਗਰ ਕਰਨ ਲਈ ਸੈਨਾ ਦੀ ਕੋਸ਼ਿਸ਼ ਦਾ ਇਕ ਹਿੱਸਾ ਹੈ।
**********************
ਐਸ ਸੀ /ਬੀ ਐਸ ਸੀ /ਸੀ ਕੇ ਆਰ
(Release ID: 1733231)
Visitor Counter : 246