ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਅਨੁਸੂਚਿਤ ਜਨਜਾਤੀ ਤੇ ਹੋਰ ਰਵਾਇਤੀ ਵਣ ਵਾਸੀਆਂ ਨੂੰ ਵਣ ਸਰੋਤਾਂ ਦੇ ਪ੍ਰਬੰਧਨ ਵਿੱਚ ਹੋਰ ਸ਼ਕਤੀਆਂ ਦੇਣ ਦਾ ਫੈਸਲਾ


ਸ਼੍ਰੀ ਅਰਜੁਨ ਮੁੰਡਾ ਤੇ ਸ਼੍ਰੀ ਪ੍ਰਕਾਸ਼ ਜਾਵਡੇਕਰ ਭਲਕੇ ਇੱਕ "ਸਾਂਝਾ ਸੰਚਾਰ" ਜਾਰੀ ਕਰਨਗੇ

Posted On: 05 JUL 2021 4:14PM by PIB Chandigarh

ਜਨਜਾਤੀ ਮਾਮਲਿਆਂ ਬਾਰੇ ਮੰਤਰਾਲਾ ਅਤੇ ਵਾਤਾਵਰਣ , ਵਣ ਤੇ ਜਲਵਾਯੁ ਪਰਿਵਰਤਨ ਮੰਤਰਾਲੇ ਨੇ ਸੰਯੁਕਤ ਤੌਰ ਤੇ ਕਬਾਇਲੀ ਭਾਈਚਾਰੇ ਨੂੰ ਵਣ ਸਰੋਤਾਂ ਦੇ ਪ੍ਰਬੰਧਨ ਵਿੱਚ ਹੋਰ ਸ਼ਕਤੀਆਂ ਦੇਣ ਦਾ ਫੈਸਲਾ ਕੀਤਾ ਹੈ । ਇਸ ਸਬੰਧ ਵਿੱਚ ਨਵੀਂ ਦਿੱਲੀ ਦੇ ਇੰਦਰਾ ਪਰਿਆਵਰਣ ਭਵਨ ਵਿੱਚ ਭਲਕੇ ਸਵੇਰੇ ਭਾਰਤੀ ਸਮੇਂ ਅਨੁਸਾਰ 11 ਵਜੇ ਇੱਕ "ਸਾਂਝੇ ਸੰਚਾਰ" ਤੇ ਦਸਤਖ਼ਤ ਕੀਤੇ ਜਾਣਗੇ ।
ਇਹ ਦਸਤਖ਼ਤ ਸਮਾਗਮ ਹਾਈਬ੍ਰਿਡ ਮੋਡ ਵਿੱਚ ਹੋਵੇਗਾ ਅਤੇ ਇਸ ਵਿੱਚ ਵਣ ਸਕੱਤਰ ਸ਼੍ਰੀ ਰਮੇਸ਼ਵਰ ਪ੍ਰਸਾਦ ਗੁਪਤਾ , ਜਨਜਾਤੀ ਮਾਮਲਿਆਂ ਦੇ ਸਕੱਤਰ ਸ਼੍ਰੀ ਅਨਿਲ ਕੁਮਾਰ ਝਾਅ ਅਤੇ ਦੋਨਾਂ ਸੂਬਿਆਂ ਦੇ ਮਾਲੀ ਸਕੱਤਰ ਸ਼ਾਮਲ ਹੋਣਗੇ ।
ਜਨਜਾਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਅਤੇ ਵਾਤਾਵਰਣ, ਵਣ ਤੇ ਜਲਵਾਯੁ ਪਰਿਵਰਤਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਇਸ ਈਵੇਂਟ ਨੂੰ ਸੰਬੋਧਨ ਕਰਨਗੇ । ਜਿਸ ਵਿੱਚ ਵਾਤਾਵਰਣ ਰਾਜ ਮੰਤਰੀ ਸ਼੍ਰੀ ਬਾਬੁਲ ਸੁਪ੍ਰਿਯੋ ਅਤੇ ਜਨਜਾਤੀ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀਮਤੀ ਰੇਣੂਕਾ ਸਿੰਘ ਸਰੂਤਾ ਵੀ ਸ਼ਾਮਲ ਹੋਣਗੇ ।
ਅਨੁਸੂਚਿਤ ਜਨਜਾਤੀ ਅਤੇ ਹੋਰ ਰਵਾਇਤੀ ਵਣ ਵਾਸੀਆਂ (ਵਣ ਅਧਿਕਾਰ) ਐਕਟ 2006 ਦੀ ਮਾਨਤਾ ਵਾਲਾ ਐਕਟ ਜਿਸ ਨੂੰ ਆਮ ਤੌਰ ਤੇ ਵਣ ਅਧਿਕਾਰ ਐਕਟ (ਐੱਫ ਆਰ ਏ) ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਸਬੰਧੀ ਇੱਕ ਸਾਂਝਾ ਸੰਚਾਰ ਜਾਰੀ ਕਰਨਗੇ ।
ਇਹ ਐਕਟ ਵਣ ਵਾਸੀ ਅਨੁਸੂਚਿਤ ਜਨਜਾਤੀ ਅਤੇ ਹੋਰ ਰਵਾਇਤੀ ਵਣ ਵਾਸੀਆਂ ਨੂੰ, ਜੋ ਕਈ ਪੀੜ੍ਹੀਆਂ ਤੋਂ ਅਜਿਹੇ ਜੰਗਲਾਂ ਵਿੱਚ ਰਹਿ ਰਹੇ ਹਨ, ਪਰ ਜਿਹਨਾਂ ਦੇ ਅਧਿਕਾਰਾਂ ਨੂੰ ਦਰਜ ਨਹੀਂ ਕੀਤਾ ਜਾ ਸਕਦਾ , ਨੂੰ ਵਣ ਭੂਮੀ ਵਿੱਚ ਪੇਸ਼ਾ ਅਤੇ ਵਣ ਅਧਿਕਾਰ ਦਿੰਦਾ ਹੈ ਤੇ ਉਸ ਲਈ ਮਾਨਤਾ ਵੀ ਦਿੰਦਾ ਹੈ । ਇਹ ਐਕਟ ਅਧਿਕਾਰਾਂ ਨੂੰ ਦਰਜ ਕਰਨ ਲਈ ਰੂਪ ਰੇਖਾ ਮੁਹੱਈਆ ਕਰਦਾ ਹੈ ਅਤੇ ਵਣ ਭੂਮੀ ਦੇ ਸਬੰਧ ਵਿੱਚ ਅਜਿਹੀ ਮਾਨਤਾ ਲਈ ਲੋੜੀਂਦੇ ਸਬੂਤਾਂ ਦੇ ਸੁਭਾਅ ਨੂੰ ਵੀ ਦਰਜ ਕਰਦਾ ਹੈ ।

*************


ਵੀ ਆਰ ਆਰ / ਐੱਨ ਬੀ / ਜੀ ਕੇ


(Release ID: 1732974) Visitor Counter : 179