ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋਵਿਨ ਗਲੋਬਲ ਕਨਕਲੇਵ ਨੂੰ ਸੰਬੋਧਨ ਕੀਤਾ ਅਤੇ ਭਾਰਤ ਨੇ ਕੋਵਿਡ–19 ਨਾਲ ਲੜਨ ਹਿਤ ਵਿਸ਼ਵ ਨੂੰ ਡਿਜੀਟਲ ਜਨਤਕ ਭਲਾਈ ਵਜੋਂ ਕੋਵਿਨ ਮੰਚ ਦਿੱਤਾ


ਕੋਵਿਨ ਮੰਚ ਖੁੱਲ੍ਹਾ ਸੰਸਾਧਨ ਬਣਾਇਆ ਜਾ ਰਿਹਾ ਹੈ, ਜੋ ਕਿਸੇ ਲਈ ਵੀ ਤੇ ਸਾਰੇ ਦੇਸ਼ਾਂ ਲਈ ਉਪਲਬਧ ਹੈ: ਪ੍ਰਧਾਨ ਮੰਤਰੀ



ਲਗਭਗ 20 ਕਰੋੜ ਯੂਜ਼ਰਸ ਵਾਲੀ ‘ਆਰੋਗਯ ਸੇਤੂ’ ਐਪ ਡਿਵੈਲਪਰਸ ਲਈ ਅਸਾਨੀ ਨਾਲ ਉਪਲਬਧ ਪੈਕੇਜ ਹੈ: ਪ੍ਰਧਾਨ ਮੰਤਰੀ



ਸੈਂਕੜੇ ਸਾਲਾਂ ‘ਚ ਅਜਿਹੀ ਕੋਈ ਮਹਾਮਾਰੀ ਨਹੀਂ ਦੇਖੀ ਗਈ ਅਤੇ ਕੋਈ ਵੀ ਦੇਸ਼, ਭਾਵੇਂ ਕਿੰਨਾ ਵੀ ਤਾਕਤਵਰ ਹੋਵੇ, ਇਕੱਲਾ ਰਹਿ ਕੇ ਅਜਿਹੀ ਚੁਣੌਤੀ ਦਾ ਹੱਲ ਨਹੀਂ ਲੱਭ ਸਕਦਾ: ਪ੍ਰਧਾਨ ਮੰਤਰੀ



ਸਾਨੂੰ ਮਿਲ ਕੇ ਕੰਮ ਕਰਨਾ ਤੇ ਇਕਜੁੱਟਤਾ ਨਾਲ ਅੱਗੇ ਵਧਣਾ ਹੋਵੇਗਾ: ਪ੍ਰਧਾਨ ਮੰਤਰੀ



ਭਾਰਤ ਨੇ ਆਪਣੀ ਟੀਕਾਕਰਣ ਰਣਨੀਤੀ ਦੀ ਯੋਜਨਾ ਉਲੀਕਦੇ ਸਮੇਂ ਪੂਰੀ ਤਰ੍ਹਾਂ ਡਿਜੀਟਲ ਪਹੁੰਚ ਅਪਣਾਈ: ਪ੍ਰਧਾਨ ਮੰਤਰੀ



ਸੁਰੱਖਿਅਤ ਤੇ ਭਰੋਸੇਯੋਗ ਪ੍ਰਮਾਣ ਲੋਕਾਂ ਨੂੰ ਇਹ ਸਥਾਪਿਤ ਕਰਨ ‘ਚ ਮਦਦ ਕਰਦਾ ਹੈ ਕਿ ਟੀਕਾਕਰਣ ਕਦੋਂ, ਕਿੱਥੇ ਤੇ ਕਿਸ ਦੁਆਰਾ ਕੀਤਾ ਜਾ ਰਿਹਾ ਹੈ: ਪ੍ਰਧਾਨ ਮੰਤਰੀ



ਡਿਜੀਟਲ ਪਹੁੰਚ ਟੀਕਾਕਰਣ ਦੀ ਵਰਤੋਂ ‘ਤੇ ਨਜ਼ਰ ਰੱਖਣ ਤੇ ਵੈਕਸੀਨ ਨੂੰ ਨਸ਼ਟ ਹੋਣ ਤੋਂ ਬਚਾਉਣ ‘ਚ ਮਦਦ ਕਰਦੀ ਹੈ: ਪ੍ਰਧਾਨ ਮੰਤਰੀ



‘ਵੰਨ ਅਰਥ, ਵੰਨ ਹੈਲਥ’ (‘ਇੱਕ ਧਰਤੀ, ਇੱਕ ਸਿਹਤ’) ਪਹੁੰਚ ਦੁਆਰਾ ਸੇਧਤ ਮਾਨਵਤਾ ਨਿਸ਼ਚਿਤ ਤੌਰ ‘ਤੇ ਇਸ ਮਹਾਮਾਰੀ ‘ਤੇ ਕਾਬੂ ਪਾ ਲਵੇਗੀ: ਪ੍ਰਧਾਨ ਮੰਤਰੀ

Posted On: 05 JUL 2021 3:18PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਵਿਨ ਗਲੋਬਲ ਕਨਕਲੇਵ (CoWin Global Conclave) ਨੂੰ ਸੰਬੋਧਨ ਕੀਤਾ ਅਤੇ ਭਾਰਤ ਨੇ ਕੋਵਿਡ–19 ਦਾ ਮੁਕਾਬਲਾ ਕਰਨ ਲਈ ਵਿਸ਼ਵ ਨੂੰ ਡਿਜੀਟਲ ਜਨਤਕ ਭਲਾਈ ਲਈ ਕੋਵਿਨ ਮੰਚ ਦੀ ਪੇਸ਼ਕਸ਼ ਕੀਤੀ।

 

ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ਾਂ ਚ ਮਹਾਮਾਰੀ ਕਾਰਨ ਹੋਏ ਜਾਨੀ ਨੁਕਸਾਨ ਆਪਣੀਆਂ ਸੰਵੇਦਨਾਵਾਂ ਪ੍ਰਗਟਾਉਣ ਤੋਂ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਂਕੜੇ ਸਾਲਾਂ ਵਿੱਚ ਅਜਿਹੀ ਮਹਾਮਾਰੀ ਕਦੇ ਨਹੀਂ ਦੇਖੀ ਗਈ ਅਤੇ ਕੋਈ ਵੀ ਦੇਸ਼, ਭਾਵੇਂ ਉਹ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਇਕੱਲਾ ਰਹਿ ਕੇ ਅਜਿਹੀ ਚੁਣੌਤੀ ਦਾ ਹੱਲ ਨਹੀਂ ਲੱਭ ਸਕਦਾ। ਪ੍ਰਧਾਨ ਮੰਤਰੀ ਨੇ ਕਿਹਾ, ਕੋਵਿਡ–19 ਮਹਾਮਾਰੀ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਮਾਨਵਤਾ ਤੇ ਮਾਨਵੀ ਭਲਾਈ ਲਈ ਸਾਨੂੰ ਇਕੱਠਿਆਂ ਕੰਮ ਕਰਦੇ ਹੋਏ ਇਕਜੁੱਟਤਾ ਨਾਲ ਅੱਗੇ ਵਧਣਾ ਹੋਵੇਗਾ। ਸਾਨੂੰ ਇੱਕਦੂਜੇ ਤੋਂ ਸਿੱਖ ਕੇ ਆਪਣੇ ਬਿਹਤਰੀਨ ਪਿਰਤਾਂ ਬਾਰੇ ਇੱਕਦੂਜੇ ਦਾ ਮਾਰਗਦਰਸ਼ਨ ਕਰਨਾ ਹੋਵੇਗਾ।

 

https://twitter.com/PMOIndia/status/1411982733291638785

 

ਵਿਸ਼ਵ ਭਾਈਚਾਰੇ ਨਾਲ ਅਨੁਭਵ, ਮੁਹਾਰਤ ਤੇ ਸੰਸਾਧਨ ਸਾਂਝੇ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ ਉੱਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਦੁਨੀਆ ਦੀਆਂ ਪਿਰਤਾਂ ਤੋਂ ਭਾਰਤ ਦੇ ਸਿੱਖਣ ਦੀ ਇੱਛਾ ਵੀ ਪ੍ਰਗਟਾਈ। ਮਹਾਮਾਰੀ ਵਿਰੁੱਧ ਜੰਗ ਵਿੱਚ ਟੈਕਨੋਲੋਜੀ ਦੇ ਮਹੱਤਵ ਉੱਤੇ ਜ਼ੋਰ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਸੌਫਟਵੇਅਰ ਇੱਕ ਖੇਤਰ ਹੈ, ਜਿਸ ਵਿੱਚ ਸੰਸਾਧਨ ਉੱਤੇ ਕੋਈ ਬੰਦਸ਼ਾਂ ਨਹੀਂ ਹਨ। ਇਹੋ ਕਾਰਨ ਹੈ ਕਿ ਭਾਰਤ ਨੇ ਆਪਣੀ ਕੋਵਿਡ ਟ੍ਰੈਕਿੰਗ ਤੇ ਟ੍ਰੇਸਿੰਗ ਐਪ ਨੂੰ ਇੱਕ ਖੁੱਲ੍ਹਾ ਸੰਸਾਧਨ ਬਣਾ ਦਿੱਤਾ ਹੈ, ਜਦੋਂ ਵੀ ਅਜਿਹਾ ਕਰਨਾ ਵਿਵਹਾਰਕ ਹੋਵੇ। ਉਨ੍ਹਾਂ ਕਿਹਾ ਕਿ ਲਗਭਗ 20 ਕਰੋੜ ਯੂਜ਼ਰਸ ਨਾਲ ਆਰੋਗਯ ਸੇਤੂਐਪ ਡਿਵੈਲਪਰਸ ਲਈ ਪੂਰੀ ਤਰ੍ਹਾਂ ਤਿਆਰ ਉਪਲਬਧ ਪੈਕੇਜ ਹੈ। ਪ੍ਰਧਾਨ ਮੰਤਰੀ ਨੇ ਪੂਰੀ ਦੁਨੀਆ ਦੇ ਦਰਸ਼ਕਾਂ ਨੂੰ ਕਿਹਾ ਕਿ ਇਸ ਨੂੰ ਕਿਉਂਕਿ ਭਾਰਤ ਚ ਵਰਤਿਆ ਗਿਆ ਹੈ, ਇਸ ਲਈ ਤੁਸੀਂ ਯਕੀਨ ਨਾਲ ਆਖ ਸਕਦੇ ਹੋ ਕਿ ਇਸ ਦੀ ਰਫ਼ਤਾਰ ਤੇ ਪੱਧਰ ਦੀ ਪਰਖ ਅਸਲ ਸੰਸਾਰ ਵਿੱਚ ਹੋ ਚੁੱਕੀ ਹੈ।

 

https://twitter.com/PMOIndia/status/1411982996589072386

 

https://twitter.com/PMOIndia/status/1411983413788041218

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਕਾਕਰਣ ਦੇ ਮਹੱਤਵ ਨੂੰ ਦੇਖਦਿਆਂ ਹੀ ਭਾਰਤ ਨੇ ਆਪਣੀ ਟੀਕਾਕਰਣ ਦੀ ਰਣਨੀਤੀ ਉਲੀਕਦਿਆਂ ਪੂਰੀ ਤਰ੍ਹਾਂ ਡਿਜੀਟਲ ਪਹੁੰਚ ਅਪਣਾਉਣ ਦਾ ਫ਼ੈਸਲਾ ਕੀਤਾ ਸੀ। ਇਸ ਨਾਲ ਲੋਕਾਂ ਨੂੰ ਇਹ ਸਿੱਧ ਕਰਨ ਵਿੱਚ ਮਦਦ ਮਿਲਦੀ ਹੈ ਕਿ ਉਨ੍ਹਾਂ ਦਾ ਟੀਕਾਕਰਣ ਹੋ ਚੁੱਕਾ ਹੈ ਅਤੇ ਮਹਾਮਾਰੀ ਤੋਂ ਬਾਅਦ ਦੇ ਗਲੋਬਲਾਈਜ਼ਡ ਵਰਲਡ ਵਿੱਚ ਹਾਲਾਤ ਤੇਜ਼ੀ ਨਾਲ ਸੁਖਾਵੇਂ ਹੁੰਦੇ ਹਨ। ਇੱਕ ਸੁਰੱਖਿਅਤ ਤੇ ਭਰੋਸੇਯੋਗ ਸਬੂਤ ਲੋਕਾਂ ਨੂੰ ਇਹ ਸਥਾਪਿਤ ਕਰਨ ਵਿੱਚ ਮਦਦ ਕਰਦਾ ਹੈ ਕਿ ਉਨ੍ਹਾਂ ਦਾ ਟੀਕਾਕਰਣ ਕਦੋਂ, ਕਿੱਥੇ ਤੇ ਕਿਸ ਦੁਆਰਾ ਹੋਇਆ ਹੈ। ਡਿਜੀਟਲ ਪਹੁੰਚ ਟੀਕਾਕਰਣ ਦੀ ਵਰਤੋਂ ਉੱਤੇ ਨਜ਼ਰ ਰੱਖਣ ਅਤੇ ਵੈਕਸੀਨ ਦਾ ਨਸ਼ਟ ਹੋਣਾ ਘਟਾਉਣ ਵਿੱਚ ਵੀ ਮਦਦ ਕਰਦੀ ਹੈ।

 

https://twitter.com/PMOIndia/status/1411983456918073346

 

ਪੂਰੀ ਦੁਨੀਆ ਨੂੰ ਇੱਕ ਪਰਿਵਾਰ ਸਮਝਣ ਦੇ ਭਾਰਤ ਦੇ ਫ਼ਲਸਫ਼ੇ ਦੀ ਤਰਜ਼ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਟੀਕਾਕਰਣ ਮੰਚ ਕੋਵਿਨ’ (CoWin) ਨੂੰ ਇੱਕ ਖੁੱਲ੍ਹਾ ਸੰਸਾਧਨ ਬਣਾਇਆ ਜਾ ਰਿਹਾ ਹੈ। ਛੇਤੀ ਹੀ ਇਹ ਕਿਸੇ ਵੀ ਤੇ ਸਾਰੇ ਦੇਸ਼ਾਂ ਤੱਕ ਉਪਲਬਧ ਹੋਵੇਗਾ।

 

https://twitter.com/PMOIndia/status/1411983882686058504

 

ਸ਼੍ਰੀ ਮੋਦੀ ਨੇ ਆਪਣੇ ਨੁਕਤੇ ਤੇ ਜ਼ੋਰ ਦਿੰਦਿਆ ਆਖਿਆ ਕਿ ਅੱਜ ਦਾ ਕਨਕਲੇਵ ਪੂਰੀ ਦੁਨੀਆ ਦੇ ਦਰਸ਼ਕਾਂ ਲਈ ਇਸ ਮੰਚ ਤੋਂ ਜਾਣੂ ਕਰਵਾਉਣ ਦਾ ਪਹਿਲਾ ਕਦਮ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੋਵਿਨਰਾਹੀਂ ਭਾਰਤ ਨੇ ਕੋਵਿਡ ਵੈਕਸੀਨਾਂ ਦੀਆਂ 35 ਕਰੋੜ ਡੋਜ਼ ਦਿੱਤੀਆਂ ਹਨ; ਜਿਨ੍ਹਾਂ ਵਿੱਚੋਂ ਕੁਝ ਦਿਨ ਪਹਿਲਾਂ 90 ਲੱਖ ਡੋਜ਼ ਇੱਕੋ ਦਿਨ ਚ ਦਿੱਤੀਆਂ ਗਈਆਂ ਸਨ। ਇਸ ਦੇ ਨਾਲ ਹੀ ਟੀਕਾ ਲਗਵਾ ਚੁੱਕੇ ਲੋਕਾਂ ਨੂੰ ਹੁਣ ਕਾਗਜ਼ ਦੇ ਛੇਤੀ ਫਟਣ ਵਾਲੇ ਟੁਕੜੇ ਆਪਣੇ ਨਾਲ ਚੁੱਕਣ ਦੀ ਲੋੜ ਨਹੀਂ। ਇਹ ਸਭ ਡਿਜੀਟਲ ਰੂਪ ਵਿੱਚ ਉਪਲਬਧ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿਲਚਸਪੀ ਰੱਖਣ ਵਾਲੇ ਦੇਸ਼ਾਂ ਦੀਆਂ ਸਥਾਨਕ ਜ਼ਰੂਰਤਾਂ ਮੁਤਾਬਕ ਇਸ ਸੌਫਟਵੇਅਰ ਨੂੰ ਆਪਣੇ ਹਿਸਾਬ ਨਾਲ ਬਣਾਇਆ ਜਾ ਸਕਦਾ ਹੈ। ਅੰਤ ਚ ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ਵੰਨ ਅਰਥ, ਵੰਨ ਹੈਲਥ (ਇੱਕ ਧਰਤੀ, ਇੱਕ ਸਿਹਤ) ਦੀ ਪਹੁੰਚ ਦੁਆਰਾ ਸੇਧਤ ਮਾਨਵਤਾ ਯਕੀਨੀ ਤੌਰ ਤੇ ਇਸ ਮਹਾਮਾਰੀ ਉੱਤੇ ਕਾਬੂ ਪਾ ਲਵੇਗੀ।

 

https://youtu.be/lDm1QErzgWs

 

*****

 

ਡੀਐੱਸ


(Release ID: 1732916) Visitor Counter : 271