ਪ੍ਰਧਾਨ ਮੰਤਰੀ ਦਫਤਰ

ਕੋਵਿਨ ਗਲੋਬਲ ਕਨਕਲੇਵ 2021 ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ

Posted On: 05 JUL 2021 3:27PM by PIB Chandigarh

ਵਿਸ਼ਿਸ਼ਟ ਮੰਤਰੀ ਸਾਹਿਬਾਨ, ਸੀਨੀਅਰ ਅਧਿਕਾਰੀ, ਹੈਲਥ ਪ੍ਰੋਫ਼ੈਸ਼ਨਲਸ ਤੇ ਪੂਰੀ ਦੁਨੀਆ ਦੇ ਦੋਸਤੋ,

 

ਨਮਸਕਾਰ!

 

ਮੈਨੂੰ ਖ਼ੁਸ਼ੀ ਹੈ ਕਿ ਵਿਭਿੰਨ ਦੇਸ਼ਾਂ ਦੇ ਵੱਡੀ ਗਿਣਤੀ ਚ ਮਾਹਿਰ ਕੋਵਿਨ ਗਲੋਬਲ ਕਨਕਲੇਵ’ (CoWIN Global Conclave) ਨਾਲ ਜੁੜੇ ਹਨ। ਅਰੰਭ , ਮੈਂ ਮਹਾਮਾਰੀ ਕਾਰਨ ਸਾਰੇ ਦੇਸ਼ਾਂ ਚ ਹੋਏ ਜਾਨੀ ਨੁਕਸਾਨ ਲਈ ਆਪਣੀਆਂ ਸੁਹਿਰਦ ਸੰਵੇਦਨਾਵਾਂ ਪ੍ਰਗਟ ਕਰਦਾ ਹਾਂ। ਪਿਛਲੇ ਸੈਂਕੜੇ ਸਾਲਾਂ ਵਿੱਚ ਅਜਿਹੀ ਮਹਾਮਾਰੀ ਪਹਿਲਾਂ ਕਦੇ ਨਹੀਂ ਆਈ। ਅਨੁਭਵ ਦਰਸਾਉਂਦਾ ਹੈ ਕਿ ਕੋਈ ਵੀ ਰਾਸ਼ਟਰ, ਭਾਵੇਂ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਉਹ ਇਕੱਲਾ ਹੀ ਅਜਿਹੀ ਚੁਣੌਤੀ ਦਾ ਹੱਲ ਨਹੀਂ ਲੱਭ ਸਕਦਾ। ਕੋਵਿਡ–19 ਮਹਾਮਾਰੀ ਤੋਂ ਸਭ ਤੋਂ ਵੱਡਾ ਸਬਕ ਇਹੋ ਮਿਲਿਆ ਹੈ ਕਿ ਮਾਨਵਤਾ ਤੇ ਮਾਨਵਤਾ ਦੀ ਭਲਾਈ ਲਈ, ਸਾਨੂੰ ਮਿਲ ਕੇ ਕੰਮ ਕਰਦਿਆਂ ਇਕਜੁੱਟਤਾ ਨਾਲ ਅੱਗੇ ਵਧਣਾ ਹੋਵੇਗਾ। ਸਾਨੂੰ ਇੱਕਦੂਜੇ ਤੋਂ ਸਿੱਖਣਾ ਹੋਵੇਗਾ ਤੇ ਸਾਡੀਆਂ ਬਿਹਤਰੀਨ ਪਿਰਤਾਂ ਦੇ ਅਧਾਰ ਉੱਤੇ ਇੱਕਦੂਜੇ ਦਾ ਮਾਰਗਦਰਸ਼ਨ ਕਰਨਾ ਹੋਵੇਗਾ। ਮਹਾਮਾਰੀ ਦੇ ਅਰੰਭ ਤੋਂ ਹੀ, ਇਸ ਜੰਗ ਵਿੱਚ ਭਾਰਤ ਆਪਣੇ ਅਨੁਭਵ, ਮੁਹਾਰਤ ਤੇ ਸੰਸਾਧਨ ਪੂਰੀ ਦੁਨੀਆ ਨਾਲ ਸਾਂਝੇ ਕਰਦਾ ਰਿਹਾ ਹੈ। ਸਾਡੀਆਂ ਸਾਰੀਆਂ ਪਾਬੰਦੀਆਂ ਦੇ ਬਾਵਜੂਦ ਅਸੀਂ ਦੁਨੀਆ ਨਾਲ ਹਰ ਸੰਭਵ ਹੱਦ ਤੱਕ ਵੱਧ ਤੋਂ ਵੱਧ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਅਸੀਂ ਦੁਨੀਆ ਦੀਆਂ ਪਿਰਤਾਂ ਤੋਂ ਸਿੱਖਣ ਦੇ ਵੀ ਇੱਛੁਕ ਰਹੇ ਹਾਂ।

 

ਮਿੱਤਰੋ,

 

ਕੋਵਿਡ–19 ਵਿਰੁੱਧ ਸਾਡੀ ਜੰਗ ਵਿੱਚ ਟੈਕਨੋਲੋਜੀ ਅਟੁੱਟ ਅੰਗ ਹੈ। ਖ਼ੁਸ਼ਕਿਸਮਤੀ ਨਾਲ, ਸੌਫਟਵੇਅਰ ਇੱਕ ਅਜਿਹਾ ਖੇਤਰ ਹੈ, ਜਿੱਥੇ ਕੋਈ ਸੰਸਾਧਨ ਬੰਦਸ਼ਾਂ ਨਹੀਂ ਹਨ। ਇਹੋ ਕਾਰਨ ਹੈ ਕਿ ਅਸੀਂ ਆਪਣੀ ਕੋਵਿਡ ਟ੍ਰੈਕਿੰਗ ਤੇ ਟ੍ਰੇਸਿੰਗ ਐਪ ਨੂੰ ਛੇਤੀ ਤੋਂ ਛੇਤੀ ਇੱਕ ਖੁੱਲ੍ਹਾ ਸੰਸਾਧਨ ਬਣਾਉਣ ਜਾ ਰਹੇ ਹਾਂ, ਜਦੋਂ ਵੀ ਤਕਨੀਕੀ ਤੌਰ ਉੱਤੇ ਅਜਿਹਾ ਕਰਨਾ ਵਿਵਹਾਰਕ ਹੋਇਆ। ਲਗਭਗ 200 ਮਿਲੀਅਨ ਯੂਜ਼ਰਾਂ ਨਾਲ ਇਹ ਆਰੋਗਯ ਸੇਤੂਐਪ ਡਿਵੈਲਪਰਸ ਲਈ ਅਸਾਨੀ ਨਾਲ ਉਪਲਬਧ ਪੈਕੇਜ ਹੈ। ਭਾਰਤ ਚ ਵਰਤੀ ਹੋਣ ਕਰਕੇ ਤੁਸੀਂ ਇਹ ਯਕੀਨ ਕਰ ਸਕਦੇ ਹੋ ਕਿ ਇਸ ਦੀ ਰਫ਼ਤਾਰ ਤੇ ਪੈਮਾਨੇ ਦੀ ਪਰਖ ਅਸਲ ਵਿਸ਼ਵ ਵਿੱਚ ਹੋਈ ਹੈ।

 

ਮਿੱਤਰੋ,

 

ਮਹਾਮਾਰੀ ਤੋਂ ਸਫ਼ਲਤਾਪੂਰਬਕ ਉੱਭਰਨ ਦੇ ਲਈ ਟੀਕਾਕਰਣ ਮਾਨਵਤਾ ਵਾਸਤੇ ਸਭ ਤੋਂ ਚੰਗੀ ਉਮੀਦ ਹੈ। ਅਤੇ ਭਾਰਤ ਚ ਅਸੀਂ ਆਪਣੀ ਟੀਕਾਕਰਣ ਰਣਨੀਤੀ ਦੀ ਯੋਜਨਾਬੰਦੀ ਕਰਦੇ ਹੋਏ ਅਰੰਭ ਤੋਂ ਹੀ ਪੂਰੀ ਤਰ੍ਹਾਂ ਡਿਜੀਟਲ ਪਹੁੰਚ ਅਪਣਾਉਣ ਦਾ ਫ਼ੈਸਲਾ ਕੀਤਾ ਸੀ। ਅੱਜ ਦੇ ਗਲੋਬਲਾਈਜ਼ਡ ਵਰਲਡ ਵਿੱਚ, ਜੇ ਮਹਾਮਾਰੀ ਤੋਂ ਬਾਅਦ ਦੇ ਵਿਸ਼ਵ ਵਿੱਚ ਆਮ ਵਰਗੇ ਹਾਲਾਤ ਵਾਪਸ ਲਿਆਉਣੇ ਹਨ, ਤਾਂ ਅਜਿਹੀ ਇੱਕ ਡਿਜੀਟਲ ਪਹੁੰਚ ਜ਼ਰੂਰੀ ਹੈ। ਆਖ਼ਰ ਲੋਕ ਇਹ ਸਿੱਧ ਕਰਨ ਦੇ ਜ਼ਰੂਰ ਯੋਗ ਹੋਣੇ ਚਾਹੀਦੇ ਹਨ ਕਿ ਉਨ੍ਹਾਂ ਦਾ ਟੀਕਾਕਰਣ ਹੋ ਚੁੱਕਾ ਹੈ। ਅਜਿਹਾ ਸਬੂਤ ਜ਼ਰੂਰ ਹੀ ਸੁਰੱਖਿਅਤ ਤੇ ਭਰੋਸੇਯੋਗ ਹੋਣਾ ਚਾਹੀਦਾ ਹੈ। ਲੋਕਾਂ ਕੋਲ ਇਹ ਰਿਕਾਰਡ ਵੀ ਜ਼ਰੂਰ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਟੀਕਾਕਰਣ ਕਦੋਂ, ਕਿੱਥੇ ਤੇ ਕਿਸ ਦੁਆਰਾ ਹੋਇਆ ਹੈ। ਇਨ੍ਹਾਂ ਵੈਕਸੀਨਾਂ ਦੀ ਹਰੇਕ ਡੋਜ਼ ਕਿੰਨੀ ਕੀਮਤੀ ਹੈ, ਸਰਕਾਰ ਨੂੰ ਇਹ ਯਕੀਨੀ ਬਣਾਉਣ ਦੀ ਵੀ ਚਿੰਤਾ ਹੈ ਕਿ ਹਰੇਕ ਡੋਜ਼ ਉੱਤੇ ਨਜ਼ਰ ਰੱਖੀ ਜਾਵੇ ਅਤੇ ਉਹ ਘੱਟ ਤੋਂ ਘੱਟ ਨਸ਼ਟ ਹੋਵੇ। ਇਹ ਸਭ ਕਿਸੇ ਐਂਡਟੂਐਂਡ ਡਿਜੀਟਲ ਪਹੁੰਚ ਤੋਂ ਬਿਨਾ ਸੰਭਵ ਨਹੀਂ ਹੈ।

 

ਮਿੱਤਰੋ,

 

ਭਾਰਤੀ ਸੱਭਿਅਤਾ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਸਮਝਦੀ ਹੈ। ਇਸ ਮਹਾਮਾਰੀ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਫ਼ਲਸਲੇ ਦੀ ਬੁਨਿਆਦੀ ਸਚਾਈ ਦਾ ਅਹਿਸਾਸ ਕਰਵਾਇਆ ਹੈ। ਇਹੋ ਕਾਰਨ ਹੈ ਕਿ ਕੋਵਿਡ ਟੀਕਾਕਰਣ ਲਈ ਸਾਡਾ ਟੈਕਨੋਲੋਜੀ ਮੰਚ, ਉਹ ਮੰਚ ਜਿਸ ਨੂੰ ਅਸੀ ਕੋਵਿਨ (CoWin) ਕਹਿੰਦੇ ਹਾਂ ਨੂੰ ਖੁੱਲ੍ਹਾ ਸੰਸਾਧਨ ਬਣਾਉਣ ਦੀਆਂ ਤਿਆਰੀਆਂ ਕਰ ਰਹੇ ਹਾਂ। ਛੇਤੀ ਹੀ ਇਹ ਕਿਸੇ ਲਈ ਤੇ ਸਾਰੇ ਦੇਸ਼ਾਂ ਲਈ ਉਪਲਬਧ ਹੋਵੇਗਾ। ਇਹ ਇੱਕ ਅਜਿਹਾ ਮੰਚ ਹੈ, ਜਿਸ ਰਾਹੀਂ ਭਾਰਤ ਨੇ ਕੋਵਿਡ ਵੈਕਸੀਨਾਂ ਦੀਆਂ 35 ਕਰੋੜ ਡੋਜ਼ ਦਿੱਤੀਆਂ ਹਨ। ਕੁਝ ਦਿਨ ਪਹਿਲਾਂ ਅਸੀਂ ਇੱਕੋ ਦਿਨ ਵਿੱਚ ਲਗਭਗ 90 ਲੱਖ ਲੋਕਾਂ ਦਾ ਟੀਕਾਕਰਣ ਕੀਤਾ ਸੀ। ਉਨ੍ਹਾਂ ਨੂੰ ਕਿਸੇ ਚੀਜ਼ ਨੂੰ ਸਿੱਧ ਕਰਨ ਲਈ ਆਪਣੇ ਨਾਲ ਛੇਤੀ ਫਟਣ ਵਾਲੇ ਕਾਗਜ਼ ਦੇ ਟੁਕੜੇ ਚੁੱਕਣ ਦੀ ਲੋੜ ਨਹੀਂ ਹੈ। ਇਹ ਸਭ ਡਿਜੀਟਲ ਸ਼ਕਲ ਵਿੱਚ ਉਪਲਬਧ ਹੈ। ਪਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਕੋਈ ਵੀ ਦੇਸ਼ ਇਸ ਸੌਫਟਵੇਅਰ ਨੂੰ ਆਪਣੀਆਂ ਸਥਾਨਕ ਜ਼ਰੂਰਤਾਂ ਮੁਤਾਬਕ ਤਿਆਰ ਕਰ ਸਕਦਾ ਹੈ। ਤੁਸੀਂ ਅੱਜ ਕਨਕਲੇਵ ਵਿੱਚ ਤਕਨੀਕੀ ਵੇਰਵਿਆਂ ਬਾਰੇ ਬਹੁਤ ਸਾਰੀ ਜਾਣਕਾਰੀ ਹਾਸਲ ਕਰੋਗੇ। ਮੈਨੂੰ ਯਕੀਨ ਹੈ ਕਿ ਤੁਸੀਂ ਅਰੰਭ ਕਰਨ ਦੇ ਚਾਹਵਾਨ ਹੋ। ਅਤੇ ਮੈਂ ਤੁਹਾਡੀ ਹੋਰ ਉਡੀਕ ਨਹੀਂ ਕਰਵਾਉਣੀ ਚਾਹੁੰਦਾ। ਇਸ ਲਈ ਅੰਤ ਚ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਕਿ ਤੁਹਾਡੀ ਅੱਜ ਦੀ ਵਿਚਾਰਚਰਚਾ ਬੇਹੱਦ ਉਸਾਰੂ ਰਹੇ। ਵੰਨ ਅਰਥ, ਵੰਨ ਹੈਲਥ (ਇੱਕ ਧਰਤੀ, ਇੱਕ ਸਿਹਤ) ਦੀ ਪਹੁੰਚ ਦੁਆਰਾ ਸੇਧਤ ਮਾਨਵਤਾ ਇਸ ਮਹਾਮਾਰੀ ਉੱਤੇ ਯਕੀਨੀ ਤੌਰ ਤੇ ਕਾਬੂ ਪਾ ਲਵੇਗੀ।

 

ਤੁਹਾਡਾ ਧੰਨਵਾਦ,

 

ਤੁਹਾਡਾ ਬਹੁਤ ਧੰਨਵਾਦ।

 

***

 

ਡੀਐੱਸ/ਏਕੇਜੇ/ਏਕੇ


(Release ID: 1732914) Visitor Counter : 225