ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
“ਈ ਸੰਜੀਵਨੀ” , ਭਾਰਤ ਸਰਕਾਰ ਦੀ ਮੁਫ਼ਤ ਟੈਲੀ ਮੈਡੀਸਨ ਸੇਵਾ ਨੇ 70 ਲੱਖ ਸਲਾਹ ਮਸ਼ਵਰੇ ਮੁਕੰਮਲ ਕੀਤੇ
ਪ੍ਰਧਾਨ ਮੰਤਰੀ ਨੇ ਡਿਜੀਟਲ ਇੰਡੀਆ ਪਹਿਲਕਦਮੀ ਦੀ ਛੇਵੀਂ ਵਰ੍ਹੇਗੰਢ ਤੇ ਈ ਸੰਜੀਵਨੀ ਦੀ ਸ਼ਲਾਘਾ ਕੀਤੀ
ਪਿਛਲੇ 30 ਦਿਨਾਂ ਵਿੱਚ ਕੌਮੀ ਟੈਲੀ ਮੈਡੀਸਨ ਸੇਵਾ ਤੋਂ ਤਕਰੀਬਨ 1.25 ਮਿਲੀਅਨ ਮਰੀਜ਼ਾਂ ਨੇ ਫਾਇਦਾ ਉਠਾਇਆ ਹੈ, ਜਿਸ ਵਿੱਚ ਪਿਛਲੇ 2 ਹਫ਼ਤਿਆਂ ਦੌਰਾਨ ਰੋਜ਼ਾਨਾ 50,000 ਤੋਂ ਵੱਧ ਸਲਾਹ ਮਸ਼ਵਰੇ ਦਿੱਤੇ ਗਏ ਹਨ
Posted On:
03 JUL 2021 5:58PM by PIB Chandigarh
ਕੇਂਦਰੀ ਸਿਹਤ ਮੰਤਰਾਲੇ ਦੀ ਰਾਸ਼ਟਰੀ ਟੈਲੀ ਮੈਡੀਸਨ ਸੇਵਾ — ਈ ਸੰਜੀਵਨੀ ਨੇ 7 ਮਿਲੀਅਨ (70 ਲੱਖ) ਸਲਾਹ ਮਸ਼ਵਰੇ ਮੁਕੰਮਲ ਕਰਕੇ ਇੱਕ ਹੋਰ ਮੀਲ ਪੱਧਰ ਪਾਰ ਕਰ ਲਿਆ ਹੈ । ਮਰੀਜ਼, ਡਾਕਟਰਾਂ ਅਤੇ ਮਾਹਰਾਂ ਨਾਲ ਰੋਜ਼ਾਨਾ ਦੇ ਅਧਾਰ ਤੇ ਇਸ ਨਵਾਚਾਰ ਡਿਜੀਟਲ ਮਾਧਿਅਮ ਰਾਹੀਂ ਸਿਹਤ ਸੇਵਾਵਾਂ ਲੈਂਦੇ ਹਨ । ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਵਿੱਚ , ਜੂਨ ਵਿੱਚ ਇਸ ਨੇ 12.5 ਲੱਖ ਮਰੀਜ਼ਾਂ ਨੂੰ ਸੇਵਾ ਪ੍ਰਦਾਨ ਕੀਤੀ ਹੈ , ਜੋ ਪਿਛਲੇ ਸਾਲ ਮਾਰਚ ਵਿੱਚ ਲਾਂਚ ਕੀਤੀਆਂ ਗਈਆਂ ਸੇਵਾਵਾਂ ਵਿੱਚ ਸਭ ਤੋਂ ਵੱਡੀ ਹੈ ।
ਇਸ ਵੇਲੇ 31 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੌਮੀ ਟੈਲੀਮੈਡੀਸਨ ਸੇਵਾ ਸੰਚਾਲਤ ਹੈ ।
ਈ ਸੰਜੀਵਨੀ ਏ ਬੀ — ਐੱਚ ਡਬਲਿਊ ਸੀ — ਡਾਕਟਰ ਤੋਂ ਡਾਕਟਰ ਟੈਲੀਮੈਡੀਸਨ ਪਲੈਟਫਾਰਮ ਕਰੀਬ 21,000 ਸਿਹਤ ਅਤੇ ਵੈੱਲਨੈੱਸ ਸੈਂਟਰਾਂ ਵਿੱਚ ਸਪੋਕਸ ਵਜੋਂ ਅਤੇ 900 ਹੱਬਸ ਵਿੱਚ ਲਾਗੂ ਕੀਤੀ ਗਈ ਹੈ , ਜੋ ਕਰੀਬ 30 ਸੂਬਿਆਂ ਦੇ ਮੈਡੀਕਲ ਕਾਲਜਾਂ ਤੇ ਜਿ਼ਲ੍ਹਾ ਹਸਪਤਾਲਾਂ ਵਿੱਚ ਸਥਿਤ ਹਨ । ਡਾਕਟਰ ਤੋਂ ਡਾਕਟਰ ਟੈਲੀਮੈਡੀਸਨ ਪਲੈਟਫਾਰਮ ਨੇ 32 ਲੱਖ ਤੋਂ ਵੱਧ ਮਰੀਜ਼ਾਂ ਨੂੰ ਸੇਵਾਵਾਂ ਦਿੱਤੀਆਂ ਹਨ । ਰੱਖਿਆ ਮੰਤਰਾਲੇ ਨੇ ਵੀ ਈ ਸੰਜੀਵਨੀ ਓ ਪੀ ਡੀ ਵਿੱਚ ਇੱਕ ਕੌਮੀ ਓ ਪੀ ਡੀ ਖੋਲ੍ਹੀ ਹੈ , ਜਿੱਥੇ 100 ਤੋਂ ਵੱਧ ਵੈਟਰਨ ਡਾਕਟਰ ਅਤੇ ਮਾਹਰਾਂ ਨੂੰ ਰੱਖਿਆ ਮੰਤਰਾਲੇ ਨੇ ਦੇਸ਼ ਵਿੱਚ ਮਰੀਜ਼ਾਂ ਦੀ ਸੇਵਾ ਵਿੱਚ ਸ਼ਾਮਲ ਕੀਤਾ ਹੈ ।
ਪਿਛਲੇ ਸਾਲ ਅਪ੍ਰੈਲ ਵਿੱਚ ਪਹਿਲੇ ਰਾਸ਼ਟਰੀ ਲਾਕਡਾਊਨ ਤੋਂ ਬਾਅਦ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਮਹਾਮਾਰੀ ਦੇ ਵੱਡੇ ਪੱਧਰ ਤੇ ਅਸਰ ਨੂੰ ਦੇਖਦਿਆਂ ਈ ਸੰਜੀਵਨੀ ਓ ਪੀ ਡੀ ਲਾਂਚ ਕੀਤੀ ਸੀ । ਈ ਸੰਜੀਵਨੀ ਓ ਪੀ ਡੀ ਇੱਕ ਮਰੀਜ਼ ਤੋਂ ਡਾਕਟਰ ਟੈਲੀ ਮੈਡੀਸਨ ਪਲੇਟਫਾਰਮ ਹੈ ਅਤੇ ਆਪਣੇ ਘਰਾਂ ਵਿੱਚ ਹੀ ਬੈਠੀ ਜਨਤਾ ਨੂੰ ਸਿਹਤ ਸੇਵਾਵਾਂ ਦੀ ਵਿਵਸਥਾ ਦਿੰਦੀ ਹੈ । 420 ਆਨਲਾਈਨ ਓ ਪੀ ਡੀਜ਼ ਈ ਸੰਜੀਵਨੀ ਓ ਪੀ ਡੀ ਤੇ ਹੋਸਟ ਕੀਤੀਆਂ ਗਈਆਂ ਹਨ ਅਤੇ ਪਲੇਟਫਾਰਮ ਸਪੈਸਿ਼ਲਟੀ ਅਤੇ ਸੁਪਰ ਸਪੈਸਿ਼ਲਟੀ ਓ ਪੀ ਡੀਜ਼ ਦੀਆਂ ਸੇਵਾਵਾਂ ਦਿੰਦਾ ਹੈ । ਇਨ੍ਹਾਂ ਵਿੱਚੋਂ ਕਈ ਸਪੈਸਿ਼ਲਟੀ ਅਤੇ ਸੁਪਰ ਸਪੈਸਿ਼ਲਟੀ ਓ ਪੀ ਡੀ ਦਾ ਪ੍ਰਬੰਧਨ ਮੁੱਖ ਹਸਪਤਾਲਾਂ , ਜਿਵੇਂ ਪੰਜ ਸੂਬਿਆਂ ਵਿੱਚ ਏਮਜ਼ (ਹਿਮਾਚਲ ਪ੍ਰਦੇਸ਼ , ਪੰਜਾਬ , ਤੇਲੰਗਾਨਾ , ਪੱਛਮ ਬੰਗਾਲ , ਉੱਤਰਾਖੰਡ) , ਤੇ ਲਖਨਊ ਵਿੱਚ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਵਿੱਚ ਕੀਤਾ ਜਾਂਦਾ ਹੈ । ਪਿਛਲੇ 2 ਹਫ਼ਤਿਆਂ ਤੋਂ 50,000 ਤੋਂ ਵੱਧ ਮਰੀਜ਼ ਈ ਸੰਜੀਵਨੀ ਸੇਵਾਵਾਂ ਦੀ ਵਰਤੋਂ ਕਰ ਰਹੇ ਹਨ ਅਤੇ ਰੋਜ਼ਾਨਾ ਅਧਾਰ ਤੇ ਤਕਰੀਬਨ 2000 ਡਾਕਟਰ ਟੈਲੀਮੈਡੀਸਨ ਪ੍ਰੈਕਟਿਸ ਕਰ ਰਹੇ ਹਨ ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਲਗਾਤਾਰ ਇਸ ਅੱਤਿ ਆਧੂਨਿਕ ਟੈਲੀ ਮੈਡੀਸਨ ਸੇਵਾ ਦੀ ਪਹੁੰਚ ਵਧਾਉਣ ਲਈ ਨਿਰੰਤਰ ਕੰਮ ਕਰ ਰਿਹਾ ਹੈ । ਪਿਛਲੇ ਮਹੀਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਇਲੈਕਟ੍ਰਾਨਿਕ ਅਤੇ ਆਈ ਟੀ ਅਤੇ ਮੋਹਾਲੀ ਵਿੱਚ ਸੀ — ਡੈੱਕ ਨਾਲ ਦੇਸ਼ ਭਰ ਵਿੱਚ ਮੁਫ਼ਤ 3.75 ਸਾਂਝੇ ਸੇਵਾ ਕੇਂਦਰਾਂ ਰਾਹੀਂ ਈ ਸੰਜੀਵਨੀ ਸੇਵਾਵਾਂ ਦੀ ਪਹੁੰਚ ਨੂੰ ਵਿਵਸਥਾਯੋਗ ਬਣਾਇਆ ਹੈ ਅਤੇ ਇਹ ਉਨ੍ਹਾਂ ਲਈ ਹੈ , ਜੋ ਡਿਜੀਟਲ ਸਿਹਤ ਵੰਡ ਦੇ ਦੂਸਰੇ ਪਾਸੇ ਹਨ । ਇੱਕ ਜੁਲਾਈ 2021 ਨੂੰ ਈ ਸੰਜੀਵਨੀ ਦੀ ਪ੍ਰਧਾਨ ਮੰਤਰੀ ਨੇ ਡਿਜੀਟਲ ਇੰਡੀਆ ਪਹਿਲਕਦਮੀ ਦੀ ਛੇਵੀਂ ਵਰ੍ਹੇਗੰਢ ਦੌਰਾਨ ਪ੍ਰਸ਼ੰਸਾ ਕੀਤੀ ਸੀ । ਪ੍ਰਧਾਨ ਮੰਤਰੀ ਨੇ ਬਿਹਾਰ ਦੇ ਉੱਤਰੀ ਚੰਪਾਰਨ ਵਿੱਚ ਇੱਕ ਲਾਭਪਾਤਰੀ ਨਾਲ ਵਰਚੁਅਲੀ ਗੱਲਬਾਤ ਕੀਤੀ ਸੀ , ਜਿਸ ਨੇ ਈ ਸੰਜੀਵਨੀ ਸਪੈਸ਼ਲਿਸਟ ਸੇਵਾਵਾਂ ਲਈਆਂ ਹਨ ਅਤੇ ਇਹ ਸੇਵਾਵਾਂ ਉਸ ਨੇ ਆਪਣੇ ਬਿਮਾਰ ਦਾਦੀ ਮਾਂ ਲਈ ਕੇ ਜੀ ਐੱਮ ਸੀ ਲਖਨਊ ਦੁਆਰਾ ਜੇਰੀਐਟ੍ਰਿਕਸ ਅਤੇ ਮਾਨਸਿਕ ਸਿਹਤ ਆਨਲਾਈਨ ਓ ਪੀ ਡੀ ਦੁਆਰਾ ਲਈਆਂ ਸਨ ।
ਕਈ ਸੂਬਿਆਂ ਵਿੱਚ ਲੋਕਾਂ ਨੇ ਬਹੁਤ ਜਲਦੀ ਈ ਸੰਜੀਵਨੀ ਦੇ ਫਾਇਦਿਆਂ ਨੂੰ ਮਾਨਤਾ ਦਿੱਤੀ ਹੈ ਅਤੇ ਇਸ ਨੇ ਇਸ ਡਿਜੀਟਲ ਮੌਡੈਲਟੀ ਰਾਹੀਂ ਸਿਹਤ ਸੇਵਾਵਾਂ ਨੂੰ ਵੱਡੀ ਪੱਧਰ ਤੇ ਤੇਜ਼ੀ ਨਾਲ ਅਪਣਾਉਣ ਲਈ ਰੁਝਾਨ ਨੂੰ ਉਤਸ਼ਾਹਤ ਕੀਤਾ ਹੈ । ਇਸ ਨੇ ਵਿਸ਼ੇਸ਼ ਸਿਹਤ ਸੇਵਾਵਾਂ , ਖ਼ਾਸ ਕਰਕੇ ਪੇਂਡੂ ਇਲਾਕਿਆਂ , ਦੀ ਪਹੁੰਚ ਵਿੱਚ ਵੱਡਾ ਸੁਧਾਰ ਕੀਤਾ ਹੈ । ਇਸ ਤੋਂ ਅੱਗੇ ਇਹ ਸੇਵਾ ਸ਼ਹਿਰੀ ਇਲਾਕਿਆਂ ਦੇ ਮਰੀਜ਼ਾਂ ਵਿਸ਼ੇਸ਼ ਕਰਕੇ ਮਹਾਮਾਰੀ ਦੀ ਜਾਰੀ ਦੂਜੀ ਲਹਿਰ ਦੌਰਾਨ ਬਹੁਤ ਨੇੜੇ ਰਹੀ ਹੈ ਅਤੇ ਇਸਨੇ ਦੇਸ਼ ਵਿੱਚ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਸਿਹਤ ਸੰਭਾਲ ਸੇਵਾਵਾਂ ਦੀ ਸਪੁਰਦਗੀ ਪ੍ਰਣਾਲੀ ਦੇ ਬੋਝ ਨੂੰ ਘਟਾਇਆ ਹੈ ।
ਇੱਕ ਛੋਟੇ ਜਿਹੇ ਸਮੇਂ ਵਿੱਚ ਭਾਰਤ ਸਰਕਾਰ ਦੀ ਕੌਮੀ ਟੈਲੀ ਮੈਡੀਸਨ ਸੇਵਾ ਨੇ ਭਾਰਤੀ ਸਿਹਤ ਸੰਭਾਲ ਸਪੁਰਦਗੀ ਪ੍ਰਣਾਲੀ ਵਿੱਚਲੇ ਡਿਜੀਟਲ ਸੇਵਾ ਵੰਡ ਦੇ ਪਾੜਿਆਂ ਨੂੰ ਪੂਰਿਆ ਹੈ , ਜੋ ਸ਼ਹਿਰੀ ਅਤੇ ਪੇਂਡੂ ਭਾਰਤ ਵਿੱਚ ਮੌਜੂਦ ਹਨ । ਇਹ ਜ਼ਮੀਨੀ ਪੱਧਰ ਤੇ ਡਾਕਟਰਾਂ ਅਤੇ ਮਾਹਰਾਂ ਦੀ ਕਮੀ ਨੂੰ ਵੀ ਨਜਿੱਠ ਰਹੀ ਹੈ , ਜਦਕਿ ਦੂਜੇ ਤੇ ਤੀਜੇ ਪੱਧਰ ਤੇ ਹਸਪਤਾਲਾਂ ਦਾ ਬੋਝ ਘਟਾ ਰਹੀ ਹੈ । ਕੌਮੀ ਡਿਜੀਟਲ ਹੈਲਥ ਮਿਸ਼ਨ ਦੇ ਬਰਾਬਰ ਈ ਸੰਜੀਵਨੀ ਵੀ ਦੇਸ਼ ਵਿੱਚ ਡਿਜੀਟਲ ਸਿਹਤ ਵਾਤਾਵਰਨ ਪ੍ਰਣਾਲੀ ਨੂੰ ਹੁਲਾਰਾ ਦੇ ਰਹੀ ਹੈ ।
ਈ ਸੰਜੀਵਨੀ (ਸਲਾਹ ਮਸ਼ਵਰਿਆਂ ਦੀ ਗਿਣਤੀ) ਨੂੰ ਅਪਣਾਉਣ ਤੇ ਪਰਪੇਖ ਵਿੱਚ ਆਗੂ 10 ਸੂਬੇ ਆਂਧਰ ਪ੍ਰਦੇਸ਼ (1632377) , ਤਾਮਿਲਨਾਡੂ (1266667) , ਕਰਨਾਟਕ (1219029) , ਉੱਤਰ ਪ੍ਰਦੇਸ਼ (1033644) , ਗੁਜਰਾਤ (303426) , ਮੱਧ ਪ੍ਰਦੇਸ਼ (282012) , ਮਹਾਰਾਸ਼ਟਰ (225138) , ਬਿਹਾਰ (223197) , ਕੇਰਲ (199339) ਅਤੇ ਉੱਤਰਾਖੰਡ (166827)

https://esanjeevaniopd.in/ ਤੋਂ ਇਲਾਵਾ ਈ ਸੰਜੀਵਨੀ ਐਂਡਰਾਇਡ ਤੇ ਵੀ ਉਪਲਬਧ ਹੈ ।
**************************
ਐੱਮ ਵੀ
(Release ID: 1732564)
Visitor Counter : 288