ਰੇਲ ਮੰਤਰਾਲਾ

ਰੇਲਵੇ ਨੇ ਸਤੰਬਰ, 2020 ਤੋਂ ਜੂਨ, 2021 ਤੱਕ ਲਗਾਤਾਰ 10 ਮਹੀਨਿਆਂ ਵਿੱਚ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਮਾਲ ਢੁਆਈ ਦਾ ਰਿਕਾਰਡ ਬਣਾਇਆ


ਭਾਰਤੀ ਰੇਲਵੇ ਨੇ ਜੂਨ 2021 ਵਿੱਚ ਮਾਲ ਢੁਆਈ ਅਤੇ ਆਮਦਨ ਹਾਸਲ ਕਰਨ ਦੇ ਮਾਮਲੇ ਵਿੱਚ ਉੱਚ ਗਤੀ ਬਰਕਰਾਰ ਰੱਖੀ
ਜੂਨ 2021 ਵਿੱਚ ਭਾਰਤੀ ਰੇਲਵੇ ਨੇ 112.65 ਮਿਲੀਅਨ ਟਨ ਮਾਲ ਦੀ ਢੁਆਈ ਕੀਤੀ, ਜੋ ਜੂਨ 2019 (101.31 ਮਿਲੀਅਨ ਟਨ) ਦੀ ਤੁਲਨਾ ਵਿੱਚ 11.19 ਪ੍ਰਤੀਸ਼ਤ ਜ਼ਿਆਦਾ ਹੈ ਅਤੇ ਇਸੀ ਮਿਆਦ ਲਈ ਜੂਨ 2020 (93.59 ਮਿਲੀਅਨ ਟਨ) ਦੀ ਤੁਲਨਾ ਵਿੱਚ ਕੀਤੀ ਗਈ ਢੁਆਈ ਤੋਂ 20.37 ਪ੍ਰਤੀਸ਼ਤ ਜ਼ਿਆਦਾ
ਜੂਨ 2021 ਵਿੱਚ ਭਾਰਤੀ ਰੇਲਵੇ ਨੇ ਮਾਲ ਢੁਆਈ ਤੋਂ 11,186.81 ਕਰੋੜ ਰੁਪਏ ਦੀ ਆਮਦਨ ਹਾਸਲ ਕੀਤੀ ਜੋ ਜੂਨ 2020 ਦੀ ਤੁਲਨਾ ਵਿੱਚ 26.7 ਪ੍ਰਤੀਸ਼ਤ ਜ਼ਿਆਦਾ

Posted On: 02 JUL 2021 3:16PM by PIB Chandigarh

ਕੋਵਿਡ ਚੁਣੌਤੀਆਂ ਦੇ ਬਾਵਜੂਦ ਭਾਰਤੀ ਰੇਲਵੇ ਨੇ ਜੂਨ 2021 ਵਿੱਚ ਆਮਦਨ ਅਤੇ ਮਾਲ ਢੁਆਈ ਦੇ ਰੂਪ ਵਿੱਚ ਉੱਚ ਗਤੀ ਨੂੰ ਬਰਕਰਾਰ ਰੱਖਿਆ ਹੈ।

ਮਿਸ਼ਨ ਮੋਡ ਵਿੱਚ ਜੂਨ 2021 ਵਿੱਚ ਭਾਰਤੀ ਰੇਲਵੇ ਨੇ 112.65 ਮਿਲੀਅਨ ਟਨ ਮਾਲ ਦੀ ਢੁਆਈ ਕੀਤੀ ਜੋ ਜੂਨ 2019(101.31 ਮਿਲੀਅਨ ਟਨ) ਦੀ ਤੁਲਨਾ ਵਿੱਚ 11.19 ਪ੍ਰਤੀਸ਼ਤ ਜ਼ਿਆਦਾ ਹੈ। ਇਹ ਇੱਕ ਆਮ ਸਾਲ ਸੀ। ਇਸੀ ਮਿਆਦ ਲਈ ਯਾਨੀ ਜੂਨ 2020 (93.59 ਮਿਲੀਅਨ ਟਨ) ਦੀ ਤੁਲਨਾ ਵਿੱਚ ਇਹ ਢੁਆਈ 20.37 ਪ੍ਰਤੀਸ਼ਤ ਜ਼ਿਆਦਾ ਰਹੀ ਹੈ।

ਜੂਨ 2021 ਦੌਰਾਨ ਢੁਆਈ ਕੀਤੀਆਂ ਗਈਆਂ ਮਹੱਤਵਪੂਰਨ ਵਸਤੂਆਂ ਵਿੱਚ 50.03 ਮਿਲੀਅਨ ਟਨ ਕੋਇਲਾ, 14.53 ਮਿਲੀਅਨ ਟਨ ਕੱਚਾ ਲੋਹਾ, 5.53 ਮਿਲੀਅਨ ਟਨ ਕੱਚਾ ਲੋਹਾ ਅਤੇ ਤਿਆਰ ਸਟੀਲ, 5.53 ਮਿਲੀਅਨ ਟਨ ਖਾਧ ਅਨਾਜ, 4.71 ਮਿਲੀਅਨ ਟਨ ਖਾਦ, 3.66 ਮਿਲੀਅਨ ਟਨ ਖਣਿਜ ਤੇਲ ਸ਼ਾਮਲ ਹਨ। 6.59 ਮਿਲੀਅਨ ਟਨ ਸੀਮਿੰਟ (ਕਲਿੰਕਰ ਨੂੰ ਛੱਡ ਕੇ) ਅਤੇ 4.28 ਮਿਲੀਅਨ ਟਨ ਕਲਿੰਕਰ ਸ਼ਾਮਲ ਹੈ।

ਜੂਨ 2021 ਦੇ ਮਹੀਨੇ ਵਿੱਚ ਭਾਰਤੀ ਰੇਲਵੇ ਨੇ ਮਾਲ ਢੁਆਈ ਤੋਂ 11,186.81 ਕਰੋੜ ਰੁਪਏ ਦੀ ਆਮਦਨ ਹਾਸਲ ਕੀਤੀ ਜੋ ਜੂਨ 2020 ਦੀ ਤੁਲਨਾ ਵਿੱਚ 26.7 ਪ੍ਰਤੀਸ਼ਤ ਜ਼ਿਆਦਾ (8,829.68 ਕਰੋੜ ਰੁਪਏ) ਅਤੇ ਜੂਨ 2019 ਦੀ ਤੁਲਨਾ ਵਿੱਚ 4.48 ਪ੍ਰਤੀਸ਼ਤ ਜ਼ਿਆਦਾ (10,707.53 ਕਰੋੜ ਰੁਪਏ) ਹੈ।

ਗੌਰਤਲਬ ਹੈ ਕਿ ਰੇਲਵੇ ਮਾਲ ਢੁਆਈ ਨੂੰ ਆਕਰਸ਼ਕ ਬਣਾਉਣ ਲਈ ਭਾਰਤੀ ਰੇਲਵੇ ਵਿੱਚ ਕਈ ਤਰ੍ਹਾਂ ਦੀਆਂ ਰਿਆਇਤਾਂ/ਛੋਟਾਂ ਵੀ ਦਿੰਦੀ ਜਾ ਰਹੀ ਹੈ।

ਇਹ ਜ਼ਿਕਰਯੋਗ ਹੈ ਕਿ ਮੌਜੂਦਾ ਨੈੱਟਵਰਕ ਵਿੱਚ ਮਾਲ ਗੱਡੀਆਂ ਦੀ ਗਤੀ ਵਧਾ ਦਿੱਤੀ ਗਈ ਹੈ।

ਮਾਲ ਢੁਆਈ ਦੀ ਗਤੀ ਵਿੱਚ ਸੁਧਾਰ ਦੇ ਸਾਰੇ ਹਿੱਤ ਧਾਰਕਾਂ ਲਈ ਲਾਗਤ ਦੀ ਬੱਚਤ ਹੁੰਦੀ ਹੈ। ਪਿਛਲੇ 19 ਮਹੀਨਿਆਂ ਵਿੱਚ ਮਾਲ ਢੁਆਈ ਦੀ ਗਤੀ ਦੁੱਗਣੀ ਹੋ ਗਈ ਹੈ।

ਭਾਰਤੀ ਰੇਲਵੇ ਵੱਲੋਂ ਕੋਵਿਡ-19 ਦਾ ਉਪਯੋਗ ਚੌਤਰਫ਼ਾ ਕੁਸ਼ਲਤਾ ਅਤੇ ਪ੍ਰਦਰਸ਼ਨ ਵਿੱਚ ਸੁਧਾਰ ਦੇ ਅਵਸਰ ਦੇ ਰੂਪ ਵਿੱਚ ਕੀਤਾ ਗਿਆ ਹੈ।

***

ਡੀਜੇਐਨ / ਐਮਕੇਵੀ 


(Release ID: 1732429) Visitor Counter : 197