ਵਿੱਤ ਮੰਤਰਾਲਾ
ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕੋਵਿਡ -19 ਮਹਾਮਾਰੀ ਖਿਲਾਫ ਲੜਨ ਵਿੱਚ ਸੀਬੀਆਈਸੀ ਦੇ ਯਤਨਾਂ ਦੀ ਸ਼ਲਾਘਾ ਕੀਤੀ; ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਵਧੀ ਮਾਲੀਆ ਉਗਰਾਹੀ ਹੁਣ “ਨਵਾਂ ਸਧਾਰਣ” ਹੋਣੀ ਚਾਹੀਦੀ ਹੈ
Posted On:
01 JUL 2021 7:28PM by PIB Chandigarh
ਜੀਐੱਸਟੀ ਦੀ ਸ਼ੁਰੂਆਤ ਦੇ ਚਾਰ ਸਾਲ ਮੁਕੰਮਲ ਹੋਣ ਮੌਕੇ, ਜੀਐੱਸਟੀ ਦਿਵਸ, 2021 ਅੱਜ ਸਮੁੱਚੇ ਭਾਰਤ ਦੇ ਕੇਂਦਰੀ ਅਪ੍ਰਤੱਖ ਕਰ ਅਤੇ ਸੀਮਾ ਸ਼ੁਲਕ ਬੋਰਡ (ਸੀਬੀਆਈਸੀ) ਅਤੇ ਇਸਦੇ ਸਾਰੇ ਖੇਤਰੀ ਦਫਤਰਾਂ ਦੁਆਰਾ ਮਨਾਇਆ ਗਿਆ। ਰਾਸ਼ਟਰੀ ਪੱਧਰ ਦਾ ਪ੍ਰੋਗਰਾਮ ਸੀਬੀਆਈਸੀ ਦੁਆਰਾ ਡਿਜੀਟਲ ਪਲੇਟਫਾਰਮ 'ਤੇ ਵਰਚੁਅਲ ਮੋਡ ਰਾਹੀਂ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਸਾਰੀਆਂ ਫੀਲਡ ਇਕਾਈਆਂ ਨੇ ਭਾਗ ਲਿਆ। ਪਿਛਲੇ ਅੱਠ ਮਹੀਨਿਆਂ ਤੋਂ ਵਧੇ ਹੋਈ ਮਾਲੀਆ ਉਗਰਾਹੀ ਦੇ ਨਾਲ ਜੀਐਸਟੀ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਣ ਰਿਹਾ ਹੈ। ਇਸ ਸਾਲ ਪਾਲਣਾ ਦੇ ਬੋਝ ਨੂੰ ਅਸਾਨ ਕਰਨ ਲਈ ਕੋਵਿਡ -19 ਰਾਹਤ ਪੈਕੇਜਾਂ ਦਾ ਐਲਾਨ ਕੀਤਾ ਗਿਆ ਹੈ। ਪ੍ਰੋਗਰਾਮ ਦੇ ਹਿੱਸੇ ਵਜੋਂ, ਸਾਰੇ ਜ਼ੋਨਾਂ ਵਿੱਚ 31 ਅਧਿਕਾਰੀਆਂ ਨੂੰ ਜੀਐੱਸਟੀ ਦਿਵਸ ਮੌਕੇ ਪ੍ਰਸੰਸ਼ਾ ਨਾਲ ਸਨਮਾਨਿਤ ਕੀਤਾ ਗਿਆ ਅਤੇ ਇੱਕ ਅਫਸਰ ਨੂੰ ਮਰਨ ਉਪਰੰਤ ਇਹ ਸਨਮਾਨ ਦਿੱਤਾ ਗਿਆ।
ਜੀਐੱਸਟੀ ਦਿਵਸ 2021 ਦਿਵਸ ਮੌਕੇ ਇੱਕ ਸੰਦੇਸ਼ ਵਿੱਚ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਇਹ ਬੜੀ ਤਸੱਲੀ ਵਾਲੀ ਗੱਲ ਹੈ ਕਿ ਅਸੀਂ ਇਸ ਨਵੀਂ ਟੈਕਸ ਪ੍ਰਣਾਲੀ ਨੂੰ ਸਥਿਰਤਾ ਪ੍ਰਦਾਨ ਕਰਨ ਵਿੱਚ ਬੇਮਿਸਾਲ ਕੋਵਿਡ -19 ਮਹਾਮਾਰੀ ਦੀਆਂ ਦੋ ਲਹਿਰਾਂ ਸਮੇਤ ਬਹੁਤੀਆਂ ਚੁਣੌਤੀਆਂ ਨੂੰ ਪਾਰ ਕੀਤਾ ਹੈ। ਵਿੱਤ ਮੰਤਰੀ ਨੇ ਟੈਕਸ ਉਗਰਾਹੀ 'ਤੇ ਖੁਸ਼ੀ ਜਾਹਰ ਕੀਤੀ, ਜੋ ਅੱਠ ਮਹੀਨਿਆਂ ਲਈ 1 ਲੱਖ ਕਰੋੜ ਰੁਪਏ ਸੀ ਅਤੇ ਅਪ੍ਰੈਲ 2021 ਵਿੱਚ 1.41 ਲੱਖ ਕਰੋੜ ਰੁਪਏ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਵਧਿਆ ਹੋਇਆ ਮਾਲੀਆ ਇੱਕਠਾ ਕਰਨਾ ਹੁਣ “ਨਵਾਂ ਸਧਾਰਣ" ਹੋਣਾ ਚਾਹੀਦਾ ਹੈ।”
ਸ਼੍ਰੀਮਤੀ ਸੀਤਾਰਮਣ ਨੇ ਜੀਐੱਸਟੀ ਨੂੰ ਲਾਗੂ ਕਰਨ ਦੇ ਚਾਰ ਸਾਲ ਮੁਕੰਮਲ ਹੋਣ ਮੌਕੇ ਸੰਮੇਲਨ ਵਿੱਚ ਦੇਸ਼ ਨਿਰਮਾਣ ਵਿੱਚ 54,000 ਤੋਂ ਵੱਧ ਜੀਐੱਸਟੀ ਕਰਦਾਤਾਵਾਂ ਨੂੰ ਮਾਨਤਾ ਦੇਣ ਵਿੱਚ ਸੀਬੀਆਈਸੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਮਹਾਮਾਰੀ ਦੇ ਦੌਰਾਨ ਕਰਦਾਤਾਵਾਂ ਦੀ ਸਹੂਲਤ ਵਿੱਚ ਦੋ ਕੋਵਿਡ -19 ਰਾਹਤ ਪੈਕੇਜ ਸ਼ਾਮਲ ਹਨ, ਜੋ ਦੇਰ ਨਾਲ ਫੀਸ ਮੁਆਫੀ, ਵਿਆਜ ਦਰ ਵਿੱਚ ਕਟੌਤੀ, ਸਮਾਂ-ਰੇਖਾ ਵਿੱਚ ਢਿੱਲ ਅਤੇ ਟੈਕਸ ਭੁਗਤਾਨ ਕਰਨ ਵਾਲਿਆਂ ਦੇ ਹੱਥਾਂ ਵਿੱਚ ਤਰਲਤਾ ਵਧਾਉਣ ਲਈ ਰਿਫੰਡ ਡਰਾਈਵ ਸ਼ਾਮਲ ਕਰਦੇ ਹਨ। ਇਸ ਤੋਂ ਇਲਾਵਾ, ਟੀਵੀ, ਜ਼ਰੂਰੀ ਦਵਾਈਆਂ ਅਤੇ ਉਤਪਾਦਾਂ / ਸੇਵਾਵਾਂ 'ਤੇ ਜੀਐੱਸਟੀ ਦੀਆਂ ਦਰਾਂ ਨੂੰ ਘਟਾ ਦਿੱਤਾ ਗਿਆ ਸੀ ਜੋ ਕੋਵਿਡ-19 ਦੀ ਰੋਕਥਾਮ ਅਤੇ ਇਲਾਜ ਲਈ ਵਰਤੇ ਜਾਂਦੇ ਸਨ।
ਵਿੱਤ ਮੰਤਰੀ ਨੇ 189 ਜਵਾਨਾਂ ਦੇ ਹੋਏ ਜਾਨੀ ਨੁਕਸਾਨ 'ਤੇ ਦੁੱਖ ਜਤਾਇਆ ਅਤੇ ਰਾਸ਼ਟਰੀ ਯਤਨਾਂ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਵਿਛੜਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੱਕ ਕਿਤਾਬ "ਸ਼ਰਧਾਂਜਲੀ" ਜਾਰੀ ਕਰਨ ਵਿੱਚ ਸੀਬੀਆਈਸੀ ਦੇ ਯਤਨਾਂ ਦਾ ਜ਼ਿਕਰ ਕੀਤਾ। ਸ਼੍ਰੀਮਤੀ ਸੀਤਾਰਮਣ ਨੇ ‘ਪ੍ਰਸ਼ੰਸਾ ਪੱਤਰ’ ਹਾਸਲ ਕਰਨ ਵਾਲਿਆਂ ਦੇ ਜੀਐੱਸਟੀ ਪ੍ਰਸ਼ਾਸਨ ਵਿੱਚ ਅਸਾਧਾਰਣ ਯੋਗਦਾਨ ਲਈ ਵਧਾਈ ਵੀ ਦਿੱਤੀ।
ਆਪਣੇ ਸੁਨੇਹੇ ਵਿੱਚ, ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਵਪਾਰ ਅਤੇ ਉਦਯੋਗਾਂ, ਖਾਸ ਤੌਰ 'ਤੇ ਐਮਐਸਐਮਈਜ਼ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਨਿਰੰਤਰ ਸਮਰਥਨ ਅਤੇ ਫੀਡਬੈਕ ਨੇ ਪਿਛਲੇ ਚਾਰ ਸਾਲਾਂ ਵਿੱਚ ਸਰਕਾਰ ਨੂੰ ਜੀਐੱਸਟੀ ਕਾਨੂੰਨਾਂ, ਪ੍ਰਕਿਰਿਆਵਾਂ ਅਤੇ ਪ੍ਰਣਾਲੀਆਂ ਵਿੱਚ ਲਗਾਤਾਰ ਸੁਧਾਰ ਕਰਨ ਵਿੱਚ ਸਹਾਇਤਾ ਕੀਤੀ ਹੈ। ਸ੍ਰੀ ਠਾਕੁਰ ਨੇ ਜੀਐੱਸਟੀ ਪਰਿਵਾਰ ਵਿਚੋਂ ਕੋਵਿਡ -19 ਮਹਾਮਾਰੀ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਦੇ ਨੁਕਸਾਨ ’ਤੇ ਦੁੱਖ ਪ੍ਰਗਟਾਇਆ। ਸ੍ਰੀ ਠਾਕੁਰ ਨੇ ਉਨ੍ਹਾਂ ਦੇ ਸਮਰਪਣ, ਸਖਤ ਮਿਹਨਤ ਅਤੇ ਦੇਸ਼ ਦੀ ਸੇਵਾ ਕਰਨ ਦੀ ਭਾਵਨਾ ਲਈ ਪ੍ਰਸ਼ੰਸਾ ਪੱਤਰ ਲਈ ਚੁਣੇ ਸਾਰੇ ਅਧਿਕਾਰੀਆਂ ਨੂੰ ਵਧਾਈ ਦਿੱਤੀ।
ਪ੍ਰੋਗਰਾਮ ਦੌਰਾਨ ਚਲਾਏ ਗਏ ਆਪਣੇ ਵਰਚੁਅਲ ਸੰਦੇਸ਼ ਵਿੱਚ, ਪ੍ਰਧਾਨ ਮੰਤਰੀ ਆਰਥਿਕ ਸਲਾਹਕਾਰ ਪਰਿਸ਼ਦ ਦੇ ਚੇਅਰਮੈਨ, ਸ਼੍ਰੀ ਬਿਬੇਕ ਦੇਬਰੋਏ ਨੇ ਚਾਨਣਾ ਪਾਇਆ ਕਿ ਜੀਐੱਸਟੀ ਇੱਕ ਅਜਿਹੀ ਪ੍ਰਣਾਲੀ ਹੈ, ਜੋ ਹਰ ਇੱਕ ਲੰਘ ਰਹੇ ਦਿਨ ਵਿੱਚ ਸੁਧਾਰ ਕਰ ਰਹੀ ਹੈ। ਜੀਐੱਸਟੀ ਨੇ ਵੱਡੀ ਗਿਣਤੀ ਵਿੱਚ ਅਸਿੱਧੇ ਟੈਕਸਾਂ ਵਿੱਚ ਕਟੌਤੀ ਕੀਤੀ ਹੈ, ਮੁਕੱਦਮੇਬਾਜ਼ੀ ਨੂੰ ਘਟਾ ਦਿੱਤਾ ਹੈ ਅਤੇ ਅੰਤਰ-ਰਾਜ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਪ੍ਰੋਗਰਾਮ ਦੌਰਾਨ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸ਼ਖਸੀਅਤਾਂ ਦੇ ਵੀਡੀਓ ਸੰਦੇਸ਼ ਵੀ ਚਲਾਏ ਗਏ।
ਚੇਅਰਮੈਨ ਸੀਬੀਆਈਸੀ ਸ੍ਰੀ ਐੱਮ ਅਜੀਤ ਕੁਮਾਰ ਨੇ ਮਹਾਮਾਰੀ ਦੌਰਾਨ ਟੈਕਸ ਭੁਗਤਾਨ ਕਰਨ ਵਾਲਿਆਂ ਦੀ ਸਹੂਲਤ ਅਤੇ ਟੈਕਨਾਲੋਜੀ ਦੀ ਵਰਤੋਂ ਵਿੱਚ ਘੱਟੋ ਘੱਟ ਸਰੀਰਕ ਗੱਲਬਾਤ ਨੂੰ ਯਕੀਨੀ ਬਣਾਉਣ ਲਈ ਸੀਬੀਆਈਸੀ ਅਧਿਕਾਰੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਟੈਕਸ ਦਾਤਾਵਾਂ ਦੀ ਕੋਵਿਡ ਤੋਂ ਬਾਅਦ ਮਜ਼ਬੂਤ ਵਾਪਸੀ ਅਤੇ ਆਰਥਿਕਤਾ ਦੇ ਵੀ-ਆਕਾਰ ਦੀ ਰਿਕਵਰੀ ਨੂੰ ਯਕੀਨੀ ਬਣਾਉਣ ਲਈ ਸ਼ਲਾਘਾ ਕੀਤੀ। ਦੇਸ਼ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਲਈ 54,000 ਤੋਂ ਵੱਧ ਜੀਐੱਸਟੀ ਟੈਕਸ ਦਾਤਾਵਾਂ ਨੂੰ ਮਾਨਤਾ ਦੇਣ ਵਿੱਚ ਸੀਬੀਆਈਸੀ ਦਾ ਯਤਨ ਇਸ ਤੱਥ ਦੀ ਗਵਾਹੀ ਹੈ ਕਿ ਜੀਐੱਸਟੀ ਵਿੱਚ ਉਨ੍ਹਾਂ ਦਾ ਸਮਰਥਨ ਮਹੱਤਵਪੂਰਨ ਹੈ। ਸੀਬੀਆਈਸੀ ਮੈਂਬਰਾਂ ਨੇ ਜੀਐੱਸਟੀ ਪ੍ਰਕਿਰਿਆਵਾਂ ਵਿੱਚ ਸਾਲਾਂ ਦੌਰਾਨ ਕੀਤੇ ਗਏ ਸਵੈਚਾਲਨ ਨੂੰ ਉਜਾਗਰ ਕੀਤਾ ਅਤੇ ਅਧਿਕਾਰੀਆਂ ਨੂੰ ਟੈਕਨਾਲੋਜੀ ਦੀ ਵਰਤੋਂ ਵਿੱਚ ਵਾਧਾ ਕਰਨ ਦੀ ਤਾਕੀਦ ਕੀਤੀ। ਸ਼੍ਰੀ ਵਿਵੇਕ ਜੌਹਰੀ, ਮੈਂਬਰ ਜੀਐੱਸਟੀ ਨੇ ਡੀਜੀਏਆਰਐਮ ਅਤੇ ਐਮਆਈਐਸ ਦੁਆਰਾ ਤਿਆਰ ਰਿਪੋਰਟਾਂ ਦੀ ਪ੍ਰਸੰਸਾ ਕੀਤੀ, ਜੋ ਕਿ ਮਾਲੀਆ ਉਗਰਾਹੀ ਨੂੰ ਵਧਾਉਣ ਲਈ ਖੇਤਰੀ ਇਕਾਈਆਂ ਵਲੋਂ ਵਰਤੀਆਂ ਜਾਂਦੀਆਂ ਹਨ ।
****
ਆਰਐੱਮ/ਐੱਮਵੀ/ਕੇਐੱਮਐੱਨ
(Release ID: 1732120)
Visitor Counter : 173