ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ. ਹਰਸ਼ ਵਰਧਨ ਨੇ ਸ਼ੰਘਾਈ ਸਹਿਯੋਗ ਸੰਗਠਨ ਦੇ ਸਿਹਤ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ
"ਇਕ-ਸਿਹਤ ਵਿਚ ਭਾਰਤ ਦਾ ਨਿਵੇਸ਼ ਪਸ਼ੂ- ਮਨੁੱਖੀ ਪ੍ਰਣਾਲੀਆਂ ਦੇ ਇੰਟਰਫੇਸ ਰਾਹੀਂ ਪੈਦਾ ਹੋਣ ਵਾਲੇ ਮੌਜੂਦਾ ਅਤੇ ਸੰਭਾਵਤ ਜੋਖਿਮਾਂ ਨੂੰ ਦੂਰ ਕਰੇਗਾ"
"ਕੋਵਿਡ-19 ਦੌਰਾਨ ਆਮ ਆਬਾਦੀ ਦੀ ਇਮਿਊਨਿਟੀ ਨੂੰ ਹੁਲਾਰਾ ਦੇਣ ਵਿਚ ਭਾਰਤੀ ਰਵਾਇਤੀ ਦਵਾਈਆਂ ਦੀ ਪ੍ਰਣਾਲੀ ਨੇ ਵਾਸਤਵਿਕ ਯੋਗਦਾਨ ਪਾਇਆ ਹੈ"
प्रविष्टि तिथि:
30 JUN 2021 4:16PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਵੀਡੀਓ ਕਾਨਫਰੈਂਸ ਰਾਹੀਂ ਸੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਮੈਂਬਰ ਦੇਸ਼ਾਂ ਦੇ ਸਿਹਤ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ।

ਐਸਸੀਓ ਦੇ ਮੈਂਬਰ ਦੇਸ਼ਾਂ ਦੇ ਸਿਹਤ ਮੰਤਰੀਆਂ ਦੀ ਮੀਟਿੰਗ ਤੇ ਖੁਸ਼ੀ ਜਾਹਰ ਕਰਦਿਆਂ ਡਾ. ਹਰਸ਼ ਵਰਧਨ ਨੇ ਹਰੇਕ ਨੂੰ ਯਾਦ ਦਿਵਾਇਆ ਕਿ ਹੁਣ 18 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਜਦੋਂ ਕੋਵਿਡ-19 ਨੂੰ ਅੰਤਰਰਾਸ਼ਟਰੀ ਚਿੰਤਾ ਦੀ ਇਕ ਜਨਤਕ ਸਿਹਤ ਐਮਰਜੈਂਸੀ ਐਲਾਨਿਆ ਗਿਆ ਸੀ ਅਤੇ ਇਸ ਨੇ ਬਹੁਤ ਸਾਰੇ ਵਿਕਸਤ ਦੇਸ਼ਾਂ ਸਮੇਤ ਪੂਰੇ ਵਿਸ਼ਵ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਕੇਂਦਰੀ ਸਿਹਤ ਮੰਤਰੀ ਨੇ ਨੋਟ ਕੀਤਾ, "ਮਹਾਮਾਰੀ ਨੇ ਵਿਖਾਇਆ ਹੈ ਕਿ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ ਜਦੋਂ ਤੱਕ ਕਿ ਅਸੀਂ ਸਾਰੇ ਸੁਰੱਖਿਅਤ ਨਹੀਂ ਹੁੰਦੇ। ਇਸਨੇ ਸਿਹਤ ਦੇ ਵੱਖ-ਵੱਖ ਪਹਿਲੂਆਂ ਤੇ ਵਿਸ਼ਵ ਦੇ ਦੇਸ਼ਾਂ ਦਰਮਿਆਨ ਵੱਡੀ ਪੱਧਰ ਤੇ ਸਹਿਯੋਗ ਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਤਜਰਬਿਆਂ, ਸਿੱਖਿਆਵਾਂ, ਸਰਵੋਤਮ ਅਭਿਆਸਾਂ ਦੇ ਨਾਲ ਨਾਲ ਆਪਣੀਆਂ ਜਨਤਕ ਸਿਹਤ ਪ੍ਰਣਾਲੀਆਂ ਨੂੰ ਆਪਸ ਵਿਚ ਵਿਚਾਰ ਵਟਾਂਦਰੇ ਨਾਲ ਮਜ਼ਬੂਤ ਕਰੀਏ ਅਤੇ ਉਨ੍ਹਾਂ ਵਿਚ ਨਵੀਨਤਾ ਲਿਆਈਏ।"
ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਸੰਕਟ ਉਸ ਵੇਲੇ ਹੋਰ ਵਧ ਗਿਆ ਜਦੋਂ ਕੋਰੋਨਾ ਵਾਇਰਸ ਦੇ ਨਵੇਂ ਵੈਰੀਐੰਟਸ ਸਾਹਮਣੇ ਆਉਣੇ ਸ਼ੁਰੂ ਹੋਏ ਅਤੇ ਜ਼ੋਖਿਮ ਪ੍ਰਬੰਧਨ ਅਤੇ ਮਿਟੀਗੇਸ਼ਨ ਦੀ ਜ਼ਰੂਰਤ ਸਮੇਤ ਜਨਤਕ ਸਿਹਤ ਨਿਵੇਸ਼ ਦੀ ਤਰਜੀਹ ਦੇ ਨਾਲ ਨਾਲ ਵਿਸ਼ਵ ਪੱਧਰੀ ਭਾਗੀਦਾਰੀ ਨੂੰ ਲਗਾਤਾਰ ਮਜ਼ਬੂਤ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਉਨ੍ਹਾਂ ਕਿਹਾ, "ਸਾਨੂੰ ਇੱਕ ਦੂਜੇ ਨਾਲ ਸਹਿਯੋਗ ਅਤੇ ਇਕ ਦੂਜੇ ਦੀਆਂ ਸਮਰਥਾਵਾਂ ਨੂੰ ਆਪਣੇ ਸਰੋਤਾਂ ਦੀ ਪੂਲਿੰਗ ਅਤੇ ਵਧੀ ਹੋਈ ਤਕਨੀਕੀ ਸਹਾਇਤਾ ਨਾਲ ਵਧਾਉਣਾ ਹੋਵੇਗਾ ਤਾਕਿ ਮਹਾਮਾਰੀ ਨੂੰ ਜਿੱਤਿਆ ਜਾ ਸਕੇ।"
ਡਾ. ਹਰਸ਼ ਵਰਧਨ ਨੇ ਵੇਖਿਆ ਕਿ ਇਸ ਮਹਾਮਾਰੀ ਨੇ ਸਿਹਤ ਅਤੇ ਆਰਥਿਕ ਮੋਰਚਿਆਂ ਤੇ ਐਸਸੀਓ ਦੇ ਮੈਂਬਰ ਦੇਸ਼ਾਂ ਨੂੰ ਵੱਡਾ ਧੱਕਾ ਲਗਾਇਆ ਹੈ ਜਿਸ ਨਾਲ ਕੀਮਤੀ ਮਨੁੱਖੀ ਜਾਨਾਂ ਅਤੇ ਅਰਥਚਾਰੇ ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ "ਕੋਵਿਡ-19 ਬੀਮਾਰੀ ਨੂੰ ਘਟਾਉਣ ਵਿਚ ਰਣਨੀਤਿਕ ਮਹੱਤਵ ਦੇ ਖੇਤਰਾਂ ਵਿਚ ਇਕ ਖੇਤਰ ਵਿਸ਼ਵ ਵਿਆਪੀ ਸਮਾਜ ਦੇ ਸਿਹਤ ਹਿੱਤਾਂ ਦੀ ਸੁਰੱਖਿਆ ਹੈ ਜੋ ਸਿਰਫ ਚੰਗੀ ਤਰ੍ਹਾਂ ਨਾਲ ਕੁਆਲੀਫਾਈਡ, ਸਿਖਲਾਈ ਪ੍ਰਾਪਤ ਅਤੇ ਪ੍ਰੇਰਨਾਦਾਇਕ ਸਿਹਤ ਸੰਭਾਲ ਕਰਮਚਾਰੀਆਂ ਅਤੇ ਪੇਸ਼ੇਵਰਾਂ ਦੀ ਸਹਾਇਤਾ ਨਾਲ ਹੀ ਸੰਭਵ ਹੋ ਸਕਦੀ ਹੈ ਅਤੇ ਅਜਿਹਾ ਇਕ ਮਜ਼ਬੂਤ ਨੀਤੀਗਤ ਢਾਂਚੇ ਰਾਹੀਂ ਕੀਤਾ ਜਾ ਸਕਦਾ ਹੈ। ਭਾਰਤ ਨੂੰ ਵਿਸ਼ਵਾਸ ਹੈ ਕਿ ਇਸ ਮੁੱਦੇ ਤੇ ਦੁਵੱਲੇ ਵਿਚਾਰ ਵਟਾਂਦਰੇ ਤੋਂ ਇਲਾਵਾ ਇਕ ਬਹੁ-ਪੱਖੀ ਨਜ਼ਰੀਏ ਦੀ ਜ਼ਰੂਰਤ ਹੈ ਤਾਂ ਜੋ ਸੰਕਟ ਦੀ ਇਸ ਘੜੀ ਵਿਚ ਸਿਹਤ ਕਾਮਿਆਂ ਦੀ ਲਾਮਬੰਦੀ ਲਈ ਸੰਸਥਾਗਤ ਢਾਂਚੇ ਦੀ ਸਿਰਜਣਾ ਕੀਤੀ ਜਾ ਸਕੇ। ਉਦਾਹਰਣ ਦੇ ਤੌਰ ਤੇ ਭਾਰਤ ਮੌਜੂਦਾ ਸਮੇਂ ਵਿਚ ਜਾਪਾਨ ਨਾਲ ਸਹਿਯੋਗ ਕਰ ਰਿਹਾ ਹੈ ਅਤੇ ਇੰਗਲੈਂਡ ਅਤੇ ਯੂਰਪੀ ਯੂਨੀਅਨ ਤੋਂ ਹੋਰਨਾਂ ਦੇਸ਼ਾਂ ਨਾਲ ਨਰਸਿੰਗ ਸੇਵਾ ਵਟਾਂਦਰਾ ਪ੍ਰੋਗਰਾਮ ਦੇ ਸੰਬੰਧ ਵਿਚ ਗੱਲਬਾਤ ਕਰ ਰਿਹਾ ਹੈ।"
ਵਿਸ਼ਵ ਪੱਧਰੀ ਸਿਹਤ ਜੋਖਿਮ ਅਤੇ ਉਭਰਦੇ ਖਤਰਿਆਂ ਨੂੰ ਘੱਟ ਕਰਨ ਦੀਆਂ ਸਮੂਹਕ ਸਮਾਧਾਨ ਵਿਧੀਆਂ ਲਈ ਜ਼ਰੂਰਤ "ਇਕ-ਸਿਹਤ" ਦ੍ਰਿਸ਼ਟੀਕੋਣ ਦਾ ਇਸਤੇਮਾਲ ਹੈ ਜਿਸ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਡਾ. ਹਰਸ਼ ਵਰਧਨ ਨੇ ਕਿਹਾ, "ਭਾਰਤ ਨੇ "ਅੰਤਰਰਾਸ਼ਟਰੀ ਮਾਪਦੰਡ" ਦਾ ਇਕ ਵੰਨ ਹੈਲਥ ਇੰਸਟੀਚਿਊਟ" ਸ਼ੁਰੂ ਕੀਤਾ ਹੈ ਜਿਸ ਦਾ ਭਾਰਤ ਵਿਚ ਇਕ ਸਿਹਤ ਅੰਤਰਰਾਸ਼ਟਰੀ ਕੇਂਦਰ ਬਣਾਉਣ ਲਈ ਲਾਭ ਉਠਾਇਆ ਜਾ ਸਕਦਾ ਹੈ ਜੋ ਪਸ਼ੂ-ਮਨੁੱਖੀ ਪ੍ਰਣਾਲੀਆਂ ਰਾਹੀਂ ਮੌਜੂਦਾ ਜਾਂ ਸੰਭਾਵਤ ਖਤਰਿਆਂ ਦਾ ਹੱਲ ਕਢੇਗਾ।"
ਡਾ. ਹਰਸ਼ ਵਰਧਨ ਨੇ ਉਨ੍ਹਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਭਾਰਤ ਮੌਜੂਦਾ ਸਥਿਤੀ ਦੇ ਪ੍ਰਬੰਧ ਲਈ ਮੁੱਖ ਸਮਰਥਾਵਾਂ ਨੂੰ ਪੂਰੇ ਜ਼ੋਰ ਨਾਲ ਵਧਾਉਣ ਲਈ ਕੰਮ ਕਰ ਰਿਹਾ ਹੈ ਅਤੇ ਭਵਿੱਖ ਵਿਚ ਅਜਿਹੇ ਕਿਸੇ ਵੀ ਸੰਕਟ ਨੂੰ ਘੱਟ ਕਰਨ ਲਈ ਲੰਬੀ ਅਵਧੀ ਦੀਆਂ ਦਖਲਅੰਦਾਜ਼ੀਆਂ ਨੂੰ ਸੁਨਿਸ਼ਚਿਤ ਕਰ ਰਿਹਾ ਹੈ। ਡਾ. ਹਰਸ਼ ਵਰਧਨ ਨੇ ਕਿਹਾ, "ਭਾਰਤ, ਕਈ ਹੋਰ ਦੇਸ਼ਾਂ ਵਾਂਗ ਇਸ ਗੱਲ ਤੇ ਯਕੀਨ ਕਰਦਾ ਹੈ ਕਿ ਵਿਸ਼ਵ ਸਿਹਤ ਸੰਗਠਨ ਵਿਚ ਮੁੱਖ ਸੁਧਾਰ ਲਿਆਉਣ ਦੀ ਜਲਦੀ ਜਰੂਰਤ ਹੈ ਤਾਕਿ ਅਸੀਂ ਸੰਭਾਵਤ ਭਵਿੱਖ ਦੀਆਂ ਮਹਾਮਾਰੀਆਂ ਲਈ ਸਮੇਂ ਸਿਰ, ਕੇਂਦਰਿਤ ਅਤੇ ਪ੍ਰਭਾਵਸ਼ਾਲੀ ਜਵਾਬਦੇਹੀਆਂ ਸੁਨਿਸ਼ਚਿਤ ਕਰ ਸਕੀਏ।"
ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਮਹਾਮਾਰੀ ਦੀ ਤਿਆਰੀ ਅਤੇ ਪ੍ਰਤਿਕ੍ਰਿਆ ਲਈ ਸੁਤੰਤਰ ਪੈਨਲ ਦਾ ਕੰਮ, ਸੁਤੰਤਰ ਨਿਗਰਾਨੀ ਅਤੇ ਸਲਾਹਕਾਰ ਕਮੇਟੀ; ਦੇ ਨਾਲ ਨਾਲ ਡਬਲਯੂਐਚਓ ਸਿਹਤ ਐਮਰਜੈਂਸੀ ਪ੍ਰੋਗਰਾਮ ਅਧੀਨ ਅੰਤਰਰਾਸ਼ਟਰੀ ਸਿਹਤ ਨਿਯਮਾਂ ਦੀ ਸਮੀਖਿਆ ਕਮੇਟੀਆਂ ਵਿਸ਼ਵਵਿਆਪੀ ਸਿਹਤ ਦੇ ਖੇਤਰ ਵਿਚ ਬਹੁਤ ਜ਼ਿਆਦਾ ਲੋੜੀਂਦੀ ਬਹੁਪੱਖੀ ਸਹਿਯੋਗ ਪ੍ਰਾਪਤ ਕਰਨ ਲਈ ਇਕ ਦਿਸ਼ਾ ਵੱਲ ਵਧਣ ਲਈ ਮਹੱਤਵਪੂਰਣ ਹੋਵੇਗੀ।
ਡਾ. ਹਰਸ਼ ਵਰਧਨ ਨੇ ਆਪਣੇ ਸਰੋਤਿਆਂ ਨੂੰ ਇਹ ਵੀ ਦੱਸਿਆ ਕਿ ਭਾਰਤ ਨੇ ਕਿਵੇਂ ਕੋਵਿਡ ਟੀਕਿਆਂ ਦੀ ਇਨਵੈਂਟਰੀ ਮੈਨੇਜਮੈਂਟ ਅਤੇ ਸਮੇਂ ਸਿਰ ਵੰਡ ਲਈ ਵੱਡੀ ਪੱਧਰ ਤੇ ਡਿਜੀਟਲ ਟੈਕਨੋਲੋਜੀਆਂ ਦੀ ਵਰਤੋਂ ਕੀਤੀ। ਭਾਰਤ ਨੇ ਭਾਈਵਾਲ ਦੇਸ਼ਾਂ ਨੂੰ ਟੀਕੇ ਉਪਲਬਧ ਕਰਵਾਉਣ ਲਈ "ਵੈਕਸੀਨ ਮੈਤਰੀ" ਵੀ ਲਾਂਚ ਕੀਤੀ।
ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਿਵੇਂ ਭਾਰਤੀ ਰਵਾਇਤੀ ਦਵਾਈ ਪ੍ਰਣਾਲੀ ਨੇ ਕੋਵਿਡ-19 ਦੌਰਾਨ ਆਮ ਆਬਾਦੀ ਦੀ ਪ੍ਰਤੀਰੋਧਕ ਸ਼ਕਤੀ ਨੂੰ ਹੁਲਾਰਾ ਦੇਣ ਵਿਚ ਯੋਗਦਾਨ ਪਾਇਆ। "ਇਹ ਮਹੱਤਵਪੂਰਨ ਹੈ ਕਿ ਦਵਾਈਆਂ ਦੇ ਅਜਿਹੇ ਭਰਪੂਰ ਰਵਾਇਤੀ ਗਿਆਨ ਅਤੇ ਇਲਾਜ ਨੂੰ ਨਾ ਸਿਰਫ ਕੋਵਿਡ-19 ਦੇ ਜਵਾਬ ਵਜੋਂ ਵੱਖ-ਵੱਖ ਪੱਧਰਾਂ ਤੇ ਨਿਵੇਸ਼ਾਂ ਰਾਹੀਂ ਆਧੁਨਿਕ ਸਿਹਤ ਸੰਭਾਲ ਪ੍ਰਣਾਲੀ ਵਿਚ ਏਕੀਕ੍ਰਿਤ ਕਰਨ ਦੀ ਜ਼ਰੂਰਤ ਹੈ ਬਲਕਿ ਜਨਤਕ ਸਿਹਤ ਪ੍ਰਣਾਲੀ ਨੂੰ ਵੀ ਵਧਾਉਣ ਦੀ ਜ਼ਰੂਰਤ ਹੈ। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਨਾਲ ਭਾਰਤ ਨੇ ਸ਼ੰਘਾਈ ਸਹਿਯੋਗ ਸੰਗਠਨ ਦੇ ਮੌਜੂਦਾ ਸੰਸਥਾਗਤ ਢਾਂਚੇ ਅਧੀਨ ਰਵਾਇਤੀ ਦਵਾਈਆਂ ਤੇ ਇਕ ਮਾਹਿਰ ਵਰਕਿੰਗ ਗਰੁੱਪ ਸਥਾਪਤ ਕਰਨ ਦੀ ਤਜਵੀਜ਼ ਕੀਤੀ ਹੈ। ਇਸ ਸੰਬੰਧ ਵਿਚ ਇਕ ਖਰੜਾ ਵੀ ਪਿਛਲੇ ਸਾਲ ਸਰਕੁਲੇਟ ਕੀਤਾ ਗਿਆ ਸੀ। ਮੈਂ ਇਹ ਤਜਵੀਜ਼ ਕਰਨ ਦਾ ਮੌਕਾ ਲੈਂਦਾ ਹਾਂ ਕਿ ਸਾਨੂੰ ਮਾਹਿਰ ਵਰਕਿੰਗ ਗਰੁੱਪ ਦੀਆਂ ਮੋਡੈਲਟੀਆਂ ਤੇ ਚਰਚਾ ਕਰਨ ਅਤੇ ਉਨ੍ਹਾਂ ਨੂੰ ਅੰਤਿਮ ਰੂਪ ਦੇਣ ਲਈ ਜਲਦੀ ਹੀ ਇਕ ਮੀਟਿੰਗ ਕਰਨੀ ਚਾਹੀਦੀ ਹੈ। ਇਹ ਜੰਗੀ ਪੱਧਰ ਤੇ ਕੀਤਾ ਜਾਣਾ ਚਾਹੀਦਾ ਹੈ ਤਾਕਿ ਅਸੀਂ ਅਗਲੇ ਸਾਲ ਹੋਣ ਵਾਲੀ ਮੀਟਿੰਗ ਤੋਂ ਬਹੁਤ ਪਹਿਲਾਂ ਮਾਹਿਰ ਗਰੁੱਪ ਦੀ ਸਥਾਪਨਾ ਕਰ ਸਕੀਏ।"
ਉਨ੍ਹਾਂ ਆਪਣਾ ਭਾਸ਼ਨ ਸਰੋਤਿਆਂ ਨੂੰ ਇਹ ਯਾਦ ਦਿਵਾਉਂਦਿਆਂ ਸਮਾਪਤ ਕੀਤਾ ਕਿ ਐਸਸੀਓ ਦੇਸ਼ਾਂ ਦਰਮਿਆਨ ਸਦੀਆਂ ਪੁਰਾਣੇ ਇਤਿਹਾਸਕ ਸੰਪਰਕ ਭੂਗੋਲਿਕ ਰੂਪ ਵਿੱਚ ਜੁੜੇ ਹਨ ਅਤੇ ਸੱਭਿਆਚਾਰ, ਖਾਣਿਆਂ ਅਤੇ ਵਣਜ ਦੇ ਸੰਪਰਕਾਂ ਨਾਲ ਮਜ਼ਬੂਤ ਹੋਏ ਹਨ। "ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਇਹ ਯਾਦ ਦਿਵਾਉਣ ਲਈ ਸੱਦਾ ਦਿੰਦਾ ਹਾਂ ਕਿ ਸਾਡੇ ਆਧੁਨਿਕ ਯੁੱਗ ਦੇ ਰਿਸ਼ਤੇ ਇਕ ਬੈੱਡਰਾਕ ਵਾਂਗ ਹਨ। ਇਹ ਉਮਰਾਂ ਪੁਰਾਣੀ ਦੋਸਤੀ ਦੀ ਖਾਤਿਰ ਹੀ ਹਨ ਕਿ ਅਸੀਂ ਸਾਰੇ ਜ਼ਰੂਰ ਇਕਜੁੱਟ ਹੋਈਏ ਅਤੇ ਇਕ ਦੂਜੇ ਦੀ ਬਿਹਤਰੀ ਅਤੇ ਐਸਸੀਓ ਖੇਤਰ ਦੀ ਬਿਹਤਰੀ ਲਈ ਕੰਮ ਕਰੀਏ। ਸਿਰਫ ਸਾਂਝੀਆਂ ਜ਼ਿੰਮੇਵਾਰੀਆਂ ਅਤੇ ਸਾਂਝਾ ਆਦਰਸ਼ਵਾਦ ਹੀ ਇਨ੍ਹਾਂ ਸਾਂਝੇ ਟੀਚਿਆਂ ਨੂੰ ਹਾਸਿਲ ਕਰਨ ਵਿਚ ਮਦਦ ਕਰੇਗਾ।"
----------------
ਐਮਵੀ
(रिलीज़ आईडी: 1731680)
आगंतुक पटल : 241