ਰੱਖਿਆ ਮੰਤਰਾਲਾ
ਡੀਆਰਡੀਓ ਨੇ ਨਵੀਂ ਪੀੜੀ ਦੀ ਅਗਨੀ ਪੀ ਬੈਲਿਸਟਿਕ ਮਿਜ਼ਾਈਲ ਦਾ ਉਡਾਣ ਪ੍ਰੀਖਣ ਸਫਲਤਾਪੂਰਵਕ ਕੀਤਾ
Posted On:
28 JUN 2021 12:21PM by PIB Chandigarh
ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ 28 ਜੂਨ, 2021 ਨੂੰ ਓਡੀਸ਼ਾ ਦੇ ਬਾਲਾਸੋਰ ਸਥਿਤ ਡਾ. ਏ ਪੀ ਜੇ ਅਬਦੁੱਲ ਕਲਾਮ ਟਾਪੂ ਸਮੁਦਰੀ ਤੱਟ ਬਾਲਾਸੌਰ ਤੋਂ ਇਕ ਨਵੀਂ ਪੀੜ੍ਹੀ ਦੀ ਪ੍ਰਮਾਣੂ ਸਮਰੱਥਾ ਵਾਲੇ ਬੈਲਿਸਟਿਕ ਮਿਜ਼ਾਈਲ ਅਗਨੀ ਪੀ ਦੀ ਉਡਾਨ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਕਈ ਟੈਲੀਮੈਟਰੀ ਅਤੇ ਰਾਡਾਰ ਸਟੇਸ਼ਨਾਂ ਦੇ ਨਾਲ ਸਥਿਤ ਪੂਰਬੀ ਤੱਟ ਤੇ ਮਿਜ਼ਾਈਲ ਨੂੰ ਟਰੈਕ ਕਰਦਾ ਤੇ ਅਤੇ ਨਿਗਰਾਨੀ ਕਰਦਾ ਹੈ। ਮਿਜ਼ਾਈਲ ਨੇ ਟੈਕਸਟ ਬੁੱਕ ਦੀ ਟ੍ਰੈਜੈਕਟਰੀ ਤੋਂ ਬਾਅਦ ਮਿਸ਼ਨ ਦੇ ਸਾਰੇ ਉਦੇਸ਼ਾਂ ਨੂੰ ਉੱਚ ਪੱਧਰੀ ਐਕੁਰੇਸੀ ਨਾਲ ਪੂਰਾ ਕੀਤਾ।
ਅਗਨੀ ਪੀ, ਮਿਜ਼ਾਈਲਾਂ ਦੀ ਅਗਨੀ ਕਲਾਸ ਦਾ ਇੱਕ ਨਵੀਂ ਪੀੜ੍ਹੀ ਦਾ ਉੱਨਤ ਰੂਪ ਹੈ। ਇਹ ਇਕ ਡੱਬਾਬੰਦ ਮਿਜ਼ਾਈਲ ਹੈ ਜਿਸ ਵਿਚ 1000 ਤੋਂ 2000 ਕਿਲੋਮੀਟਰ ਤੱਕ ਮਾਰ ਕਰਨ ਦੀ ਰੇਂਜ ਸਮਰੱਥਾ ਹੈ।
************
ਏ ਬੀ ਬੀ /ਨਾਮਪੀ/ਡੀ ਕੇ /ਸੈਵੀ /ਏਡੀਏ
(Release ID: 1731001)
Visitor Counter : 299