ਰਸਾਇਣ ਤੇ ਖਾਦ ਮੰਤਰਾਲਾ
ਸ਼੍ਰੀ ਮਨਸੁੱਖ ਮਾਂਡਵੀਯਾ ਅਤੇ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਹੈਦਰਾਬਾਦ ਵਿੱਚ ਟੀਕਿਆਂ ਦੇ ਉਤਪਾਦਨ ਦੀ ਸਮੀਖਿਆ ਕੀਤੀ
Posted On:
27 JUN 2021 6:23PM by PIB Chandigarh
ਰਸਾਇਣ ਅਤੇ ਖਾਦ ਰਾਜ ਮੰਤਰੀ ਸ੍ਰੀ ਮਨਸੁੱਖ ਮਾਂਡਵੀਯਾ ਅਤੇ ਗ੍ਰਹਿ ਰਾਜ ਮੰਤਰੀ ਸ੍ਰੀ ਜੀ. ਕਿਸ਼ਨ ਰੈਡੀ ਨੇ ਅੱਜ ਹੈਦਰਾਬਾਦ ਵਿੱਚ ਟੀਕਿਆਂ ਦੇ ਉਤਪਾਦਨ ਦਾ ਜਾਇਜ਼ਾ ਲੈਣ ਲਈ ਭਾਰਤ ਬਾਇਓਟੈਕ ਦੀ ਟੀਕਾ ਨਿਰਮਾਣ ਅਤੇ ਬਾਇਓ ਸੇਫਟੀ ਲੈਵਲ -3 ਸਹੂਲਤ ਦਾ ਦੌਰਾ ਕੀਤਾ। ਫਾਰਮਾਸਿਉਟੀਕਲ ਵਿਭਾਗ ਦੀ ਸਕੱਤਰ ਮਿਸ ਐਸ. ਅਪਰਣਾ ਵੀ ਮੌਜੂਦ ਸਨ।

ਇਸ ਮੌਕੇ ਬੋਲਦਿਆਂ ਸ੍ਰੀ ਮਾਂਡਵੀਯਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਆਪਣੇ ਸਾਰੇ ਵੈਕਸੀਨ ਡਿਵੈਲਪਰਾਂ ਅਤੇ ਨਿਰਮਾਤਾਵਾਂ ਦੀ ਸਹਾਇਤਾ ਕਰਨ ਲਈ ਵਚਨਬੱਧ ਹੈ ਤਾਂ ਜੋ ਸਾਰਿਆਂ ਲਈ ਟੀਕਾ ਸੁਨਿਸ਼ਚਿਤ ਕੀਤਾ ਜਾ ਸਕੇ।
ਮੰਤਰੀਆਂ ਨੇ ਨਿਰਮਾਤਾਵਾਂ ਨਾਲ ਟੀਕਿਆਂ ਦੇ ਉਤਪਾਦਨ ਨੂੰ ਵਧਾਉਣ ਬਾਰੇ ਵਿਚਾਰ ਵਟਾਂਦਰੇ ਵੀ ਕੀਤੇ।

ਬਾਅਦ ਵਿਚ ਦਿਨ ਦੌਰਾਨ ਮੰਤਰੀਆਂ ਨੇ ਬਾਇਓਲੋਜੀਕਲ_ਈ ਲਿਮਟਿਡ ਦਾ ਦੌਰਾ ਕੀਤਾ, ਜੋ ਭਾਰਤ ਵਿੱਚ ਸਵਦੇਸ਼ੀ ਕੋਵਿਡ -19 ਟੀਕਿਆਂ ਵਿੱਚੋਂ ਇੱਕ 'ਕੋਰਬੀਵੈਕਸ' -ਵੈਕਸੀਨ ਦੀ ਡਿਵੈਲਪਰ ਹੈ।
ਉਨ੍ਹਾਂ ਨੇ ਡਾ. ਰੈਡੀ ਦੀ ਟੀਮ ਨਾਲ ਇੱਕ ਸਿੰਗਲ ਸ਼ਾਟ ਕੋਵਿਡ-19 ਟੀਕੇ 'ਸਪੂਤਨਿਕ ਲਾਈਟ' ਦੀ ਸਥਿਤੀ ਬਾਰੇ ਵੀ ਇੱਕ ਮੀਟਿੰਗ ਕੀਤੀ ਜੋ ਰੂਸ ਤੋਂ ਦਰਾਮਦ ਕੀਤਾ ਜਾਵੇਗਾ। ਟੀਮ ਨੇ ਮੰਤਰੀਆਂ ਨੂੰ ਸਪੂਤਨਿਕ ਟੀਕੇ ਦੇ ਘਰੇਲੂ ਨਿਰਮਾਣ ਬਾਰੇ ਜਾਣੂ ਕਰਵਾਇਆ।
----------------------
ਐਸਐਸ / ਏ ਕੇ
(Release ID: 1730770)
Visitor Counter : 184