ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਚੀ ਵਿਖੇ ਪਹਿਲੇ ਸਵਦੇਸ਼ੀ ਜਹਾਜ਼ ਕੈਰੀਅਰ ਦੇ ਨਿਰਮਾਣ ਦੀ ਪ੍ਰਗਤੀ ਦਾ ਜਾਇਜ਼ਾ ਲਿਆ


ਆਈ ਏ ਸੀ ਨੂੰ ਆਤਮਨਿਰਭਰ ਭਾਰਤ ਦੀ ਇੱਕ ਚਮਕਦੀ ਉਦਾਹਰਣ ਕਰਾਰ ਦਿੱਤਾ , ਜੋ ਸਮੁੰਦਰੀ ਡੋਮੇਨ ਵਿੱਚ ਭਾਰਤੀ ਹਿੱਤਾਂ ਦੀ ਰੱਖਿਆ ਕਰੇਗਾ

Posted On: 25 JUN 2021 2:17PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 25 ਜੂਨ 2021 ਨੂੰ ਕੋਚੀ ਵਿਖੇ ਐੱਮ ਐੱਸ ਕੋਚੀਨ ਸਿ਼ੱਪਯਾਰਡ ਲਿਮਟਿਡ ਦੁਆਰਾ ਬਣਾਏ ਜਾ ਰਹੇ ਪਹਿਲੇ ਸਵਦੇਸ਼ੀ ਜਹਾਜ਼ ਕੈਰੀਅਰ (ਆਈ ਏ ਸੀ) ਦੀ ਪ੍ਰਗਤੀ ਦਾ ਜਾਇਜ਼ਾ ਲਿਆ । ਸ਼੍ਰੀ ਰਾਜਨਾਥ ਸਿੰਘ ਦੇ ਨਾਲ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਅਤੇ ਫਲੈਗ ਅਫਸਰ ਕਮਾਂਡਿੰਗ ਇਨ ਚੀਫ ਦੱਖਣੀ ਨੇਵਲ ਕਮਾਂਡ ਵਾਇਸ ਐਡਮਿਰਲ ਏ ਕੇ ਚਾਵਲਾ ਵੀ ਸਨ । ਰਕਸ਼ਾ ਮੰਤਰੀ ਨੇ ਨਿਰਮਾਣ ਵਾਲੀ ਜਗ੍ਹਾ ਦਾ ਦੌਰਾ ਕੀਤਾ ਅਤੇ ਉਹਨਾਂ ਨੂੰ ਨਵੰਬਰ 2020 ਦੌਰਾਨ ਸਫ਼ਲਤਾਪੂਰਵਕ ਬੇਸਿਨ ਟ੍ਰਾਇਲਜ਼ ਮੁਕੰਮਲ ਕਰਨ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ । ਉਹਨਾਂ ਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਏਕੀਕ੍ਰਿਤ ਕੀਤੇ ਗਏ ਕਈ ਨੇਵੀਗੇਸ਼ਨਲ , ਸੰਚਾਰ ਅਤੇ ਸੰਚਾਲਨ ਪ੍ਰਣਾਲੀਆਂ ਦੀ ਪ੍ਰਾਪਤੀ ਦੀ ਪ੍ਰਗਤੀ ਤੋਂ ਵੀ ਜਾਣੂੰ ਕਰਵਾਇਆ ਗਿਆ । ਕਿਉਂਕਿ ਇਹ ਆਪਣੇ ਪਹਿਲੇ ਕੰਟਰੈਕਟਰ ਸੀ ਟ੍ਰਾਇਲਜ਼ ਤਿਆਰ ਕਰ ਰਿਹਾ ਹੈ, ਜੋ ਆਉਂਦੇ ਕੁਝ ਮਹੀਨਿਆਂ ਵਿੱਚ ਆਉਣ ਦੀ ਸੰਭਾਵਨਾ ਹੈ ।
ਆਈ ਏ ਸੀ 2022 ਦੀ ਪਹਿਲੀ ਛਿਮਾਹੀ ਵਿੱਚ ਆਈ ਐੱਨ ਐੱਸ ਵਿਕਰਾਂਤ ਵਜੋਂ ਕਮਿਸ਼ਨ ਕੀਤਾ ਜਾਵੇਗਾ, ਜੋ ਸਭ ਤੋਂ ਵੱਧ ਤਾਕਤਵਰ ਸਮੁੰਦਰ ਅਧਾਰਿਤ ਐਸਿੱਟ ਹੋਵੇਗਾ । ਇਹ ਜਹਾਜ਼ ਮਿਗ 29 ਕੇ ਲੜਾਕੂ ਜਹਾਜ਼ , ਕਾਮੋਵ — 31 ਏਅਰ ਅਰਲੀ ਵਾਰਨਿੰਗ ਹੈਲੀਕਾਪਟਰਜ਼ , ਜਲਦੀ ਬੇੜੇ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਐੱਮ ਐੱਚ — 60 ਆਰ ਬਹੁਪੱਖੀ  ਹੈਲੀਕਾਪਟਰ ਅਤੇ ਦੇਸ਼ ਵਿੱਚ ਹੀ ਤਿਆਰ ਕੀਤੇ ਗਏ ਐਡਵਾਂਸਡ ਲਾਈਟ ਹੈਲੀਕਾਪਟਰ ਦਾ ਸੰਚਾਲਨ ਕਰੇਗਾ । ਇਹ ਏਅਰ ਪਾਵਰ ਨੂੰ ਲੰਮੀ ਦੂਰੀ ਤੱਕ ਪੇਸ਼ ਕਰਨ ਦੀ ਸਮਰਥਾ ਵਾਲਾ ਇੱਕ ਵਿਲੱਖਣ ਫੌਜੀ ਸਾਧਨ ਪੇਸ਼ ਕਰੇਗਾ । ਜਿਸ ਵਿੱਚ ਏਅਰ ਇੰਟਰਡਿਕਸ਼ਨ , ਐਂਟੀ ਸਰਫੇਸ , ਵਾਰਫੇਅਰ , ਓਫੈਂਸਿੰਗ ਤੇ ਡਿਫੈਂਸਿੰਵ ਕਾਊਂਟਰ ਏਅਰ , ਏਅਰ ਬੋਰਨ , ਐਂਟੀ ਸਬ ਮੈਰੀਨ ਵਾਰਫੇਅਰ ਅਤੇ ਏਅਰ ਬੋਰਨ ਅਰਲੀ ਵਾਰਨਿੰਗ ਸ਼ਾਮਲ ਹੈ ।
ਦੌਰੇ ਦੌਰਾਨ ਰਕਸ਼ਾ ਮੰਤਰੀ ਲਈ ਕੋਵਿਡ 19 ਮਹਾਮਾਰੀ ਦੇ ਖਿਲਾਫ ਦੇਸ਼ ਦੀ ਲੜਾਈ ਵਿੱਚ ਨਾਲ ਚੱਲਣ ਵਾਲੇ ਸੰਚਾਲਨਾਂ ਤੇ ਭਾਰਤੀ ਜਲ ਸੈਨਾ ਦੇ ਵੱਖ ਵੱਖ ਜਾਰੀ ਇੰਨੋਵੇਸ਼ਨਜ਼ ਤੇ ਭਾਰਤੀਕਰਨ ਦਾ ਵੀ ਪ੍ਰਦਰਸ਼ਨ ਕੀਤਾ ਗਿਆ । ਮੁੱਖ ਪ੍ਰਦਰਸ਼ਨ ਵਿੱਚ ਆਕਸੀਜਨ ਰਿਸਾਈਕਲਿੰਗ ਸਿਸਟਮ (ਓ ਆਰ ਐੱਸ) ਜੋ ਇਸ ਵੇਲੇ ਸ਼੍ਰੀ ਚਿੱਤਰਾ ਤਿਰੂਨਲ ਇੰਸਟੀਚਿਊਟ ਫਾਰ ਮੈਡੀਕਲ ਸਾਇੰਸ ਐਂਡ ਤਕਨਾਲੋਜੀ ਵਿੱਚ ਕਲੀਨਿਕਲ ਟ੍ਰਾਇਲ ਅਧੀਨ ਹੈ, ਨਵਰਕਸ਼ਕ ਪੀ ਪੀ ਈ ਅਤੇ ਮਾਸਕਸ ਜੋ ਇਸ ਵੇਲੇ ਪੀ ਐੱਮ ਕੇਅਰਜ਼ ਹਸਪਤਾਲਾਂ ਵਿੱਚ ਵਰਤੇ ਜਾ ਰਹੇ ਹਨ , ਰਿਮੋਟ ਮਰੀਜ਼ ਨਿਗਰਾਨੀ ਪ੍ਰਣਾਲੀ ਅਤੇ ਕਈ ਇਹੋ ਜਿਹੇ ਹੋਰ ਇੰਨੋਵੇਸ਼ਨਜ਼ ਜਿਹਨਾਂ ਨੇ ਕਫਾਇਤੀ ਪ੍ਰਭਾਵਸ਼ਾਲੀ ਅਤੇ ਯੁਜ਼ਰ ਦੋਸਤਾਨਾ ਮੈਡੀਕਲ ਹੱਲ ਮੁਹੱਈਆ ਕੀਤੇ ਹਨ , ਸ਼ਾਮਲ ਹਨ । ਰਕਸ਼ਾ ਮੰਤਰੀ ਨੂੰ ਆਕਸੀਜਨ ਐਕਸਪ੍ਰੈੱਸ ਸੰਚਾਲਨਾਂ ਅਤੇ ਪੀ ਐੱਸ ਏ ਆਕਸੀਜਨ ਪਲਾਂਟਾਂ ਵਿੱਚ ਵਿਸ਼ੇਸ਼ ਸਿਖਲਾਈ ਤੋਂ ਇਲਾਵਾ ਸਮੁੰਦਰ ਸੇਤੂ 2 ਬਾਰੇ , ਅਤੇ ਹਸਪਤਾਲਾਂ ਦੇ ਫਾਇਰ ਸੇਫਟੀ ਆਡਿਟ ਵਰਗੀਆਂ ਸਿਵਲ ਏਜੰਸੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਤੋਂ ਵੀ ਜਾਣੂੰ ਕਰਵਾਇਆ ਗਿਆ । ਰਕਸ਼ਾ ਮੰਤਰੀ ਨੇ 10 ਸਾਲਾ ਵੀਰ ਕਸਿ਼ਅਪ ਨਾਲ ਗੱਲਬਾਤ ਕੀਤੀ, ਜੋ ਨੇਵੀ ਚਿਲਡਰਨ ਸਕੂਲ ਕੋਚੀ ਦਾ ਵਿਦਿਆਰਥੀ ਹੈ ਤੇ ਜਿਸ ਨੇ ਵੱਡੀ ਗਿਣਤੀ ਵਿੱਚ ਲੋਕਾਂ ਵਿੱਚ ਮਹਾਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਸਿੱਖਿਆ ਦੇਣ ਲਈ "ਕੋਰੋਨਾ ਯੁਗਾ" ਇੱਕ ਇੰਨੋਵੇਟਿਵ ਬੋਰਡ ਗੇਮ ਵਿਕਸਿਤ ਕਰਕੇ ਪ੍ਰਧਾਨ ਮੰਤਰੀ ਬਾਲ ਪੁਰਸਕਾਰ 2021 ਜਿੱਤਿਆ ਸੀ । 
ਰਕਸ਼ਾ ਮੰਤਰੀ ਨੂੰ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੀ ਯਾਦਗਾਰ "ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ" ਅਤੇ 1971 ਜੰਗ ਦੀ ਜਿੱਤ ਦੀ ਯਾਦਗਾਰ ਬਾਰੇ ਹਥਿਆਰਬੰਦ ਫੌਜਾਂ ਦੁਆਰਾ ਮਨਾਏ ਜਾ ਰਹੇ "ਸਵਰਨਿਮ ਵਿਜੇ ਵਰਸ਼" ਜਿਸ ਦੀ ਭਾਰਤੀ ਜਲ ਸੈਨਾ ਨੇ ਯੋਜਨਾ ਬਣਾਈ ਹੈ ਅਤੇ ਉਸ ਵੱਲੋਂ ਹੀ ਚਲਾਇਆ ਜਾ ਰਿਹਾ ਹੈ , ਬਾਰੇ ਵੀ ਜਾਣਕਾਰੀ ਦਿੱਤੀ ਗਈ ।
ਸ਼੍ਰੀ ਰਾਜਨਾਥ ਸਿੰਘ ਨੇ ਦੱਖਣ ਨੇਵਲ ਕਮਾਂਡ ਤਹਿਤ ਕੁਝ ਸਿਖਲਾਈ ਸੰਸਥਾਵਾਂ ਦਾ ਦੌਰਾ ਵੀ ਕੀਤਾ ਅਤੇ ਉਹਨਾਂ ਨੇ ਭਾਰਤੀ ਜਲ ਸੈਨਾ ਵੱਲੋਂ ਲਗਾਤਾਰ ਪੇਸ਼ੇਵਰਾਨਾ ਸਿਖਲਾਈ ਨਾ ਕੇਵਲ ਅਧਿਕਾਰੀਆਂ ਅਤੇ ਭਾਰਤੀ ਜਲ ਸੈਨਾ ਦੇ ਸੇਲਰਜ਼ ਨੂੰ ਬਲਕਿ ਕੋਵਿਡ 19 ਮਹਾਮਾਰੀ ਦੌਰਾਨ ਦੋਸਤਾਨਾ ਵਿਦੇਸ਼ੀ ਜਲ ਸੈਨਾਵਾਂ ਨੂੰ ਵੀ ਮੁਹੱਈਆ ਕਰਨ ਲਈ ਕੀਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ । ਉਹਨਾਂ ਨੇ "ਬੜਾ ਖਾਣਾ" ਦੇ ਨਾਂ ਹੇਠ ਰਵਾਇਤੀ ਦੁਪਹਿਰ ਦੇ ਖਾਣੇ ਤੇ ਕੋਚੀ ਖੇਤਰ ਦੇ ਸੇਲਰਜ਼ ਅਤੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ।
ਰਕਸ਼ਾ ਮੰਤਰੀ ਨੇ ਸਵਦੇਸ਼ੀ ਹਵਾਈ ਜਹਾਜ਼ ਕੈਰੀਅਰ ਦੇ ਨਿਰਮਾਣ ਦੀ ਪ੍ਰਗਤੀ ਤੇ ਸੰਤੂਸ਼ਟੀ ਪ੍ਰਗਟ ਕਰਦਿਆਂ ਇਸ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰ ਦ੍ਰਿਸ਼ਟੀ "ਆਤਮਨਿਰਭਰ ਭਾਰਤ" ਦੀ ਚਮਕਦੀ ਉਦਾਹਰਣ ਕਰਾਰ ਦਿੱਤਾ । ਉਹਨਾਂ ਕਿਹਾ ਕਿ ਆਈ ਏ ਸੀ ਵਿੱਚ ਕਰੀਬ 75% ਸਵਦੇਸ਼ੀ ਸਮਗਰੀ ਹੈ — ਇਸ ਦੇ ਨਿਰਮਾਣ ਵਿੱਚ ਵਰਤੇ ਗਏ ਮੁੱਖ ਹਥਿਆਰ ਤੇ ਸੈਂਸਰਜ਼ ਵਿੱਚ ਡਿਜ਼ਾਈਨ ਤੋਂ ਲੈ ਕੇ ਸਟੀਲ ਤੱਕ ਸਵਦੇਸ਼ੀ ਹੈ । ਉਹਨਾਂ ਨੇ ਰਣਨੀਤਕ ਭਾਈਵਾਲ ਬਾਰਡਰ ਤਹਿਤ ਆਰ ਐੱਫ ਈ ਪ੍ਰਾਜੈਕਟ 75—1 ਲਈ ਰੱਖਿਆ ਖਰੀਦ ਕੌਂਸਲ ਦੁਆਰਾ ਹਾਲ ਹੀ ਵਿੱਚ ਦਿੱਤੀ ਗਈ ਮਨਜ਼ੁਰੀ ਨੂੰ ਵੀ ਯਾਦ ਕੀਤਾ , ਜੋ ਨਿਰਮਾਣ ਤਕਨਾਲੋਜੀਆਂ ਦੇ ਸਵਦੇਸ਼ੀ ਵਿਕਾਸ ਨੂੰ ਹੋਰ ਉਛਾਲ ਦੇਵੇਗਾ ।
ਸ਼੍ਰੀ ਰਾਜਨਾਥ ਸਿੰਘ ਨੇ ਏਅਰ ਕ੍ਰਾਫਟ ਦੀ ਬਹੁਪੱਖੀ ਪਹੁੰਚ , ਲੜਾਈ ਲਈ ਸਮਰੱਥਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਦੇਸ਼ ਦੀ ਰੱਖਿਆ ਵਿੱਚ ਸ਼ਕਤੀਸ਼ਾਲੀ ਸਮਰੱਥਾਵਾਂ ਨੂੰ ਜੋੜੇਗਾ ਅਤੇ ਸਮੁੰਦਰੀ ਡੋਮੇਨ ਵਿੱਚ ਭਾਰਤੀ ਹਿੱਤਾਂ ਦੀ ਰੱਖਿਆ ਵਿੱਚ ਮਦਦ ਕਰੇਗਾ । ਇਸ ਤੱਥ ਦੀ ਸ਼ਲਾਘਾ ਕਰਦਿਆਂ ਕਿ ਕੋਵਿਡ 19 ਦੇ ਬਾਵਜੂਦ ਆਈ ਏ ਸੀ ਦੇ ਨਿਰਮਾਣ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ । ਉਹਨਾਂ ਕਿਹਾ ਆਈ ਏ ਸੀ ਦੀ ਕਮਿਸ਼ਨਿੰਗ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਲਈ ਇੱਕ ਢੁੱਕਵੀਂ ਸ਼ਰਧਾਂਜਲੀ ਹੋਵੇਗੀ ।
ਰਕਸ਼ਾ ਮੰਤਰੀ ਨੇ ਮਜ਼ਬੂਤ ਭਾਰਤੀ ਜਲ ਸੈਨਾ ਲਈ ਸਰਕਾਰ ਦੀ ਵਚਨਬੱਧਤਾ ਦੀ ਫਿਰ ਤੋਂ ਪੁਸ਼ਟੀ ਕਰਦਿਆਂ ਕਿਹਾ ,"ਆਈ ਏ ਸੀ ਅਤੇ ਕਰਵਰ ਵਿਖੇ ਪ੍ਰਾਜੈਕਟ ਸੀਬਰਡ, ਜੋ ਏਸ਼ੀਆ ਦਾ ਸਭ ਤੋਂ ਵੱਡਾ ਨੇਵਲ ਬੇਸ ਹੋਵੇਗਾ , ਸਾਡੇ ਅਡੋਲ ਕੇਂਦਰਿਤ ਧਿਆਨ ਦੀਆਂ ਉਦਾਹਰਣਾਂ ਵਜੋਂ ਹਨ"। ਉਹਨਾਂ ਨੇ  ਸਰਕਾਰ ਵੱਲੋਂ ਸਵਦੇਸ਼ੀ ਤੇ ਜ਼ੋਰ ਦਿੰਦਿਆਂ ਭਾਰਤੀ ਜਲ ਸੈਨਾ ਨੂੰ ਆਧੁਨਿਕ ਬਣਾਉਣ ਲਈ ਕੀਤੇ ਜਾ ਰਹੇ ਉਪਾਵਾਂ ਨੂੰ ਗਿਣਾਇਆ , ਜੋ ਜਲ ਸੈਨਾ ਦੀ ਸੰਚਾਲਨ ਪਹੁੰਚ ਅਤੇ ਤਾਕਤ ਨੂੰ ਵਧਾਏਗਾ । ਉਹਨਾਂ ਨੇ ਭਰੋਸਾ ਦਿੱਤਾ ਕਿ ਜਲ ਸੈਨਾ ਨੂੰ ਉਸਦੇ ਸੰਚਾਲਨ ਤਿਆਰੀਆਂ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ । ਉਹਨਾਂ ਕਿਹਾ ਕਿ ਇੱਕ ਮਜ਼ਬੂਤ ਜਲ ਸੈਨਾ ਬਲ ਅਮਨ ਸੁਰੱਖਿਆ ਅਤੇ ਖੁਸ਼ਹਾਲੀ ਲਈ ਮਹੱਤਵਪੂਰਨ ਹੁੰਦਾ ਹੈ ।
ਗਲਵਾਨ ਘਟਨਾ ਬਾਰੇ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਜਲ ਸੈਨਾ ਦੀ ਕਿਰਿਆਸ਼ੀਲ ਹੋ ਕੇ ਕੀਤੀ ਫਾਰਵਰਡ ਤਾਇਨਾਤੀ ਨੇ ਇਹ ਇਸ਼ਾਰਾ ਦਿੱਤਾ ਸੀ ਕਿ ਦੇਸ਼ ਸ਼ਾਂਤੀ ਚਾਹੁੰਦਾ ਹੈ ਪਰ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਤਿਆਰ ਹੈ । ਉਹਨਾਂ ਕਿਹਾ ,"ਭਾਰਤੀ ਜਲ ਸੈਨਾ ਲਗਾਤਾਰ ਸਾਂਤ ਅਤੇ ਕਿਸੇ ਵੀ ਚੁਣੌਤੀ ਨਾਲ ਲੜਨ ਲਈ ਤਿਆਰ ਹੈ"। ਰਕਸ਼ਾ ਮੰਤਰੀ ਨੇ ਦੁਹਰਾਇਆ ਕਿ ਪ੍ਰਧਾਨ ਮੰਤਰੀ ਦੀ ਐੱਸ ਏ ਜੀ ਏ ਆਰ (ਸਾਗਰ) ਬਾਰੇ ਦ੍ਰਿਸ਼ਟੀ ਅਤੇ ਆਜ਼ਾਦ , ਖੁੱਲ੍ਹੇ ਅਤੇ ਸਮੁੱਚੇ ਇੰਡੋ ਪ੍ਰਸ਼ਾਂਤ ਸਮੇਤ ਖੇਤਰ ਵਿੱਚ ਸਥਿਰਤਾ ਅਤੇ ਅਮਨ ਨੂੰ ਯਕੀਨੀ ਬਣਾਉਣ ਦਾ ਵੱਡਾ ਟੀਚਾ ਹੈ ।
ਰਕਸ਼ਾ ਮੰਤਰੀ ਨੇ ਭਾਰਤੀ ਜਲ ਸੈਨਾ ਵੱਲੋਂ ਕੋਵਿਡ 19 ਖਿਲਾਫ ਲੜਾਈ ਵਿੱਚ ਇਸ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ । ਉਹਨਾਂ ਕਿਹਾ ਕਿ ਜਲ ਸੈਨਾ ਨੇ ਆਪ੍ਰੇਸ਼ਨ ਸਮੁੰਦਰ ਸੇਤੂ—1 ਦੌਰਾਨ ਵਿਦੇਸ਼ਾਂ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਅਤੇ ਆਪ੍ਰੇਸ਼ਨ ਸਮੁੰਦਰ ਸੇਤੂ — 2 ਦੌਰਾਨ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ, ਬਾਵਜੂਦ ਇਸ ਦੇ ਕਿ ਆਨਬੋਰਡ ਜਹਾਜ਼ਾਂ ਤੇ ਵਾਇਰਸ ਤੇ ਫੈਲ੍ਹਣ ਦਾ ਖ਼ਤਰਾ ਸੀ, ਵੱਡਾ ਯੋਗਦਾਨ ਪਾਇਆ ਹੈ । ਉਹਨਾਂ ਨੇ ਚੱਕਰਵਾਤੀ ਤੁਫਾਨ ਤਾਉਕਤੇ ਅਤੇ ਯਾਸ ਦੌਰਾਨ ਜਲ ਸੈਨਾ ਦੇ ਬਚਾਅ ਤੇ ਰਾਹਤ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ ।
24 ਜੂਨ 2021 ਨੂੰ ਸ਼੍ਰੀ ਰਾਜਨਾਥ ਸਿੰਘ ਨੇ ਕਨਵਰ ਲੈਵਲ ਬੇਸ ਦਾ ਦੌਰਾ ਕੀਤਾ ਸੀ ਅਤੇ ਆਪਣੇ ਦੱਖਣ ਨੇਵਲ ਕਮਾਂਡ ਦੇ ਦੋ ਦਿਨਾ ਦੌਰੇ ਦੇ ਹਿੱਸੇ ਵਜੋਂ , ਪ੍ਰਾਜੈਕਟ ਸੀਬਰਡ ਤਹਿਤ ਜਾਰੀ ਬੁਨਿਆਦੀ ਢਾਂਚਾ ਵਿਕਾਸ ਦੇ ਪ੍ਰਗਤੀ ਦਾ ਜਾਇਜ਼ਾ ਲਿਆ ਸੀ ।

 

**********************

 

ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ


(Release ID: 1730331) Visitor Counter : 265