ਨੀਤੀ ਆਯੋਗ

ਨੀਤੀ ਆਯੋਗ ਨੇ ਮਾਤ੍ਰੀ, ਕਿਸ਼ੋਰਾ ਅਵਸਥਾ ਅਤੇ ਬਚਪਨ ਦੇ ਮੋਟਾਪੇ ਦੀ ਰੋਕਥਾਮ ‘ਤੇ ਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ

Posted On: 25 JUN 2021 12:32PM by PIB Chandigarh

ਨੀਤੀ ਆਯੋਗ ਨੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ ਕੇ ਪੌਲ ਦੀ ਪ੍ਰਧਾਨਗੀ ਅਤੇ ਭਾਰਤੀ ਪੋਸ਼ਣ ਸੰਸਥਾਨ ਦੀ ਨਿਦੇਸ਼ਕ ਡਾ. ਆਰ  ਹੇਮਲਤਾ ਦੀ ਸਹਿ-ਪ੍ਰਧਾਨਗੀ ਵਿੱਚ ਮਾਤ੍ਰੀ, ਕਿਸ਼ੋਰ ਅਵਸਥਾ ਅਤੇ ਬਚਪਨ ਦੇ ਮੋਟਾਪੇ ਦੀ ਰੋਕਥਾਮ ‘ਤੇ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ।

ਸਮੱਸਿਆ ਨੂੰ ਪੇਸ਼ ਕਰਦੇ ਹੋਏ, ਨੀਤੀ ਆਯੋਗ ਦੇ ਵਧੀਕ ਸਕੱਤਰ (ਸਿਹਤ ਤੇ ਪੋਸ਼ਣ) ਡਾ. ਰਾਕੇਸ਼ ਸਰਵਾਲ ਨੇ ਮੋਟਾਪੇ ਨੂੰ ਇੱਕ “ਮੋਨ ਮਹਾਮਾਰੀ” ਦਾ ਨਾਮ ਦਿੱਤਾ । ਰਾਸ਼ਟਰੀ ਮਸ਼ਵਰੇ ਵਿੱਚ ਗਲੋਬਲ ਮਾਹਰਾਂ, ਸੰਯੁਕਤ ਰਾਸ਼ਟਰ ਸੰਸਥਾਵਾਂ, ਕੇਂਦਰੀ ਮੰਤਰਾਲੇ ਅਤੇ ਰਾਸ਼ਟਰੀ ਖੋਜ ਸੰਸਥਾਨਾਂ ਦੇ ਪ੍ਰਤੀਨਿਧੀਆਂ ਨੇ ਮੋਟਾਪੇ ਦੇ ਵਧਦੇ ਪ੍ਰਸਾਰ ਨੂੰ ਲੈ ਕੇ ਆਪਣੇ ਪ੍ਰਮਾਣ ਪ੍ਰਸਤੁਤ ਕੀਤੇ ਅਤੇ ਮੋਟਾਪੇ ਨੂੰ ਘੱਟ ਕਰਨ ਲਈ ਸਭ ਤੋਂ ਕਾਰਗਰ ਤਰੀਕੇ ਵੀ ਪੇਸ਼ ਕੀਤੇ।

ਯੂਨੀਸੇਫ ਇੰਡੀਆ ਦੇ ਪੋਸ਼ਣ ਵਰਗ ਦੇ ਪ੍ਰਮੁੱਖ ਅਰਜਨ ਡੇ ਵਾੱਗਟ ਨੇ ਭਾਰਤ ਵਿੱਚ ਅਤਿ ਪੋਸ਼ਣ ਦੇ ਵਧਦੇ ਬੋਝ ‘ਤੇ ਪ੍ਰਮਾਣ ਪ੍ਰਸਤੁਤ ਕੀਤਾ। ਇੰਸਟੀਟਿਊਟ ਆਵ੍ ਇਕੋਨੋਮਿਕ ਗ੍ਰੋਥ (ਆਈਈਜੀ) ਦੇ ਪ੍ਰੋਫੈਸਰ ਵਿਲੀਅਮ ਜੋਅ ਭਾਰਤ ਦੇ ਕੁਝ ਭੂਗੋਲਿਕ ਖੇਤਰਾਂ ਵਿੱਚ ਮੋਟਾਪੇ ਦੇ ਵਰਤਮਾਨ ਅਤੇ ਉਭਰਦੇ ਰੁਝਾਨਾਂ ਨਾਲ ਜੁੜਿਆ ਮਹੱਤਵਪੂਰਨ ਅੰਕੜਾ ਸਾਂਝਾ ਕੀਤਾ। 

ਵਰਲਡ ਫੂਡ ਪ੍ਰੋਗਰਾਮ (ਡਬਲਿਊਐੱਫਪੀ) ਦੀ ਹੈੱਡ ਆਵ੍ ਯੂਨਿਟ ਅਤੇ ਪ੍ਰੋਗਰਾਮ ਆਫਿਸਰ  (ਸਿਹਤ ਅਤੇ ਪੋਸ਼ਣ)  ਸ਼ਾਰੀਕਾ ਯੁਨੂਸ ਨੇ ਮੋਟਾਪੇ ਨੂੰ ਰੋਕਣ ਲਈ ਫੂਡ-ਅਧਾਰਿਤ ਸਮਾਜਿਕ ਸੁਰੱਖਿਆ ਤੰਤਰ ਵਿੱਚ ਵਿਵਿਧਤਾ ਲਿਆਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਪੀਐੱਚਐੱਫਆਈ  ਦੇ ਸਿਹਤ ਪ੍ਰੋਮੋਸ਼ਨ ਪ੍ਰਭਾਗ ਦੀ ਨਿਦੇਸ਼ਕ ਮੋਨਿਕਾ ਅਰੋੜਾ ਅਤੇ ਡਬਲਿਊਐੱਚਓ ਦੀ ਰਾਸ਼ਟਰੀ ਪੇਸ਼ੇਵਰ ਅਧਿਕਾਰੀ  (ਪੋਸ਼ਣ) ਰਚਿਤਾ ਗੁਪਤਾ ਨੇ ਭਾਰਤੀ ਟੈਲੀਵਿਜ਼ਨ ‘ਤੇ ਮੋਟਾਪੇ ਨੂੰ ਜਨਮ ਦੇਣ ਵਾਲੀ ਪ੍ਰਚਾਰ ਰਣਨੀਤੀਆਂ ਨੂੰ ਲੈ ਕੇ ਸਲਾਹ-ਮਸ਼ਵਰੇ ਕੀਤੇ ।  

ਗਲੋਬਲ ਮਾਹਰਾਂ -ਡੀਕਿਨ ਯੂਨੀਵਰਸਿਟੀ ਦੀ ਪ੍ਰੋਫੈਸਰ ਕੈਥਰੀਨ ਬੈਕਹੋਲਰ ਅਤੇ ਵਰਲਡ ਓਬੇਸਿਟੀ ਫੈਡਰੇਸ਼ਨ ਦੇ ਨੀਤੀ ਨਿਦੇਸ਼ਕ ਟਿਮ ਲਾਬਸਟੀਨ ਨੇ ਦੱਸਿਆ ਕਿ ਕਿਵੇਂ ਮੋਟਾਪੇ ਨਾਲ  ਗ੍ਰਸਤ ਆਬਾਦੀ ਇੱਕ ਅਸਵੱਸਥ ਆਬਾਦੀ ਹੈ ਅਤੇ ਮੋਟਾਪੇ  ਦੇ ਇਲਾਜ ਦੀ ਲਾਗਤ,  ਜੰਕ ਫੂਡ  ਦੇ ਪ੍ਰਚਾਰ ਦੀ ਲਾਗਤ ਦੇ ਬਰਾਬਰ ਹੈ।

ਸੰਮੇਲਨ ਵਿੱਚ ਆਯੂਸ਼ ਮੰਤਰਾਲਾ ਅਤੇ ਯੁਵਾ ਮਾਮਲਿਆਂ ਦੇ ਵਿਭਾਗ ਦੇ ਸਕੱਤਰਾਂ ਨੇ ਤੰਦਰੁਸਤ ਵਿਵਹਾਰ ਨੂੰ ਹੁਲਾਰਾ ਦੇਣ ‘ਤੇ ਆਪਣੇ ਸੁਝਾਅ ਪੇਸ਼ ਕੀਤੇ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ , ਮਾਨਵ ਸੰਸਾਧਨ ਵਿਕਾਸ ਮੰਤਰਾਲੇ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਵਿਵਹਾਰ ਪਰਿਵਰਤਨ ਅਤੇ ਇੱਕ ਅਨੁਕੂਲ ਨੀਤੀ ਪਰਿਦ੍ਰਿਸ਼ ਸ਼ੁਰੂ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਭਾਰਤ ਵਿੱਚ ਯੂਨੀਸੇਫ ਦੀ ਪ੍ਰਤੀਨਿਧੀ ਯਾਸਮੀਨ ਹੱਕ ਨੇ ਵੀ ਇਸ ਦੀ ਵਕਾਲਤ ਕੀਤੀ।

ਪੈਨਲ ਦੇ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਇਸ ਮੁੱਦੇ ‘ਤੇ ਪ੍ਰਾਥਮਿਕਤਾ ਦੇ ਅਧਾਰ ‘ਤੇ ਧਿਆਨ ਦੇਣ ਦੀ ਜ਼ਰੂਰਤ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਰੀਰਿਕ ਗਤੀਵਿਧੀ, ਸਿਹਤਮੰਦ ਖੁਰਾਕ ਅਤੇ ਜੀਵਨ ਸ਼ੈਲੀ ਨੂੰ ਪ੍ਰੋਤਸਾਹਿਤ ਕਰਨ ਲਈ ਬਿਹਤਰ ਜਨ ਸੰਚਾਰ ‘ਤੇ ਜ਼ੋਰ ਦਿੱਤਾ। ਮੋਟਾਪੇ ਦੀ ਦੁਹਰੀ ਚੁਣੌਤੀ ਨਾਲ ਨਿਪਟਨ ਲਈ ਪੂਰੀ ਸਰਕਾਰ ਤੇ ਪੂਰੇ ਸਮਾਜ ਦੇ ਦ੍ਰਿਸ਼ਟੀਕੋਣ ਦੀ ਜ਼ਰੂਰਤ ‘ਤੇ ਬਲ ਦਿੱਤਾ ਗਿਆ। ਵਿੱਤੀ ਉਪਾਆਂ ਨਾਲ ਸੰਬੰਧਿਤ ਰਣਨੀਤੀਆਂ ਨੂੰ ਅਪਣਾਉਣ ਦੀ ਤਰੁੰਤ ਜ਼ਰੂਰਤ, ਪੈਕੇਜ ਦੇ ਅੱਗੇ ਦੇ ਹਿੱਸੇ ਨਾਲ ਲੇਬਲਿੰਗ ਨੂੰ ਨਿਯਮਿਤ ਕਰਨਾ, ਸਿਹਤਮੰਦ ਖੁਰਾਕ, ਸਰੀਰਿਕ ਗਤੀਵਿਧੀ ਅਤੇ ਜੀਵਨ ਸ਼ੈਲੀ ਵਿਕਲਪਾਂ ਨੂੰ ਹੁਲਾਰਾ ਦੇਣਾ ਭਵਿੱਖ ਦੇ ਸਲਾਹ-ਮਸ਼ਵਰਾ ਅਤੇ ਕਾਰਵਾਈ ਲਈ ਪ੍ਰਮੁੱਖ ਵਿਸ਼ਿਆ ਦੇ ਰੂਪ ਵਿੱਚ ਉਭਰੇ।

ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ ਕੇ ਪੌਲ ਨੇ ਸੰਮੇਲਨ ਦੇ ਅੰਤ ਵਿੱਚ ਸਰੀਰਿਕ ਗਤੀਵਿਧੀ ਅਤੇ ਸਿਹਤ ਜੀਵਨ ਸ਼ੈਲੀ ਨੂੰ ਹੁਲਾਰਾ ਦੇਣ ਲਈ ਕਿਸ਼ੋਰਾਂ ਨੂੰ ਕੇਂਦ੍ਰਿਤ ਕਰਦੇ ਹੋਏ ਇੱਕ ਬਹੁ-ਖੇਤਰੀ ਦ੍ਰਿਸ਼ਟੀਕੋਣ ਅਪਨਾਉਣ ਦੀ ਅਪੀਲ ਕੀਤੀ।

***

ਡੀਐੱਸ/ਏਕੇਜੇ



(Release ID: 1730324) Visitor Counter : 169