ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
32 ਲੱਖ ਤੋਂ ਅਧਿਕ ਖੇਤਰ ਦੇ ਕਾਰਜਕਾਰੀਆਂ ਅਤੇ 82 ਲੱਖ ਤੋਂ ਅਧਿਕ ਲਾਭਾਰਥੀਆਂ ਨੇ ਅੰਤਰਰਾਸ਼ਟਰੀ ਯੋਗ ਦਿਵਸ, 2021 ਦੇ ਉਤਸਵ ਵਿੱਚ ਹਿੱਸਾ ਲਿਆ
ਆਯੋਜਨ ਵਿੱਚ ਕੁੱਲ 42,28,802 ਬੱਚਿਆਂ, 22,72,197 ਕਿਸ਼ੋਰਾਂ ਅਤੇ 17,37,440 ਗਰਭਰਤੀ ਅਤੇ ਸਤਨਪਾਨ ਕਰਵਾਉਣ ਵਾਲੀਆਂ ਮਹਿਲਾਵਾਂ ਨੇ ਹਿੱਸਾ ਲਿਆ
Posted On:
23 JUN 2021 5:25PM by PIB Chandigarh
ਅੰਤਰਰਾਸ਼ਟਰੀ ਯੋਗ ਦਿਵਸ, 2021 ਦੇ ਮੌਕੇ ‘ਤੇ 21 ਜੂਨ, 2021 ਨੂੰ ਕੁੱਲ 42.28,802 ਬੱਚਿਆਂ, 22,72,197 ਕਿਸ਼ੋਰਾਂ ਅਤੇ 17,37,440 ਗਰਭਰਤੀ ਅਤੇ ਸਤਨਪਾਨ ਕਰਵਾਉਣ ਵਾਲੀਆਂ ਮਹਿਲਾਵਾਂ ਨੇ ਆਪਣੇ ਬਿਹਤਰ ਸਿਹਤ ਅਤੇ ਕਲਿਆਣ ਲਈ ਯੋਗ ਮੋਡਿਊਲ ਵਿੱਚ ਹਿੱਸਾ ਲਿਆ। 32 ਲੱਖ ਤੋਂ ਅਧਿਕ ਖੇਤਰ ਦੇ ਕਾਰਜਕਾਰੀਆਂ ਅਤੇ 82 ਲੱਖ ਤੋਂ ਅਧਿਕ ਲਾਭਾਰਥੀਆਂ ਨੇ ਇਸ ਆਯੋਜਨ ਵਿੱਚ ਹਿੱਸਾ ਲਿਆ।
ਅਰੁਣਾਚਲ ਪ੍ਰਦੇਸ਼
ਅੰਡੇਮਾਨ-ਨਿਕੋਬਾਰ
ਝਾਰਖੰਡ
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਸਾਰੇ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ ਨਾਲ ਸਾਮੂਹਿਕ ਸਿਹਤ ਅਤੇ ਕਲਿਆਣ ਦੇ ਖੇਤਰ ਵਿੱਚ ਦੀਰਘਕਾਲਿਕ ਲਾਭ ਪ੍ਰਾਪਤ ਕਰਨ ਲਈ ਕ੍ਰਮਬੱਧ ਤਰੀਕੇ ਨਾਲ ਕੰਮ ਕਰਨ ਦੀ ਤਾਕੀਦ ਕੀਤੀ। ਯੋਗ ਦਿਵਸ ਸਮਾਰੋਹ ਵਿੱਚ ਚੰਗੀ ਭਾਗੀਦਾਰੀ ਸੁਨਿਸ਼ਚਿਤ ਕਰਨ ਲਈ ਰਾਜ ਸਰਕਾਰਾਂ ਅਤੇ ਸਾਰੇ ਹਿਤਧਾਰਕਾਂ ਨੇ ਵੀ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ।
ਕਰਨਾਟਕ
ਵਰਤਮਾਨ ਕੋਵਿਡ -19 ਮਹਾਮਾਰੀ ਦੇ ਕਾਰਨ, ਲੋਕਾਂ ਨੇ ਨਾ ਕੇਵਲ ਆਪਣੇ ਘਰਾਂ ਵਿੱਚ ਆਪਣੇ ਪਰਿਵਾਰ ਦੇ ਮੈਬਰਾਂ ਦੇ ਨਾਲ ਬਲਕਿ ਆਂਗਨਵਾੜੀ ਕੇਂਦਰਾਂ ‘ਤੇ ਵੀ ਯੋਗ ਦਾ ਅਭਿਆਸ ਕੀਤਾ। ਮੰਤਰਾਲੇ ਦੁਆਰਾ ਪ੍ਰੋਗਰਾਮ ਨਾਲ ਸਬੰਧਤ ਖੇਤਰ ਦੇ ਕਾਰਜਕਾਰੀਆਂ ਅਤੇ ਲਾਭਾਰਥੀਆਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਲਈ ਇੱਕ ਹੈਸ਼ਟੈਗ # ਬੀ ਵਿਦ ਯੋਗ ਬੀ ਐਂਟ ਹੋਮ ਵੀ ਜਾਰੀ ਕੀਤਾ ਗਿਆ।
ਮਣੀਪੁਰ
ਮੇਘਾਲਿਆ
ਮੱਧ ਪ੍ਰਦੇਸ਼
ਨਾਗਾਲੈਂਡ
ਆਯੂਸ਼ ਮੰਤਰਾਲੇ ਨੇ ਲੋਕਾਂ ਦੀਆਂ ਔਨਲਾਈਨ ਭਾਗੀਦਾਰੀ ਨੂੰ ਆਸਾਨ ਬਣਾਉਣ ਲਈ ਸੋਸ਼ਲ ਅਤੇ ਡਿਜ਼ੀਟਲ ਮੀਡੀਆ ਪਲੇਟਫਾਰਮ ਦੇ ਉਪਯੋਗ ਨੂੰ ਅਧਿਕਤਮ ਕਰਨ ਲਈ, 5 ਮਿੰਟ ਦੇ ਯੋਗ ਪ੍ਰੋਟੋਕਾਲ ਸਮੇਤ ਵੱਖ-ਵੱਖ ਲਘੂ ਵੀਡੀਓ ਤਿਆਰ ਕੀਤੇ ਸਨ, ਨਾਲ ਹੀ ਕੋਵਿਡ-19 ਤੋਂ ਬਚਾਅ ਲਈ ਅਤੇ ਤਨਾਅ ਪ੍ਰਬੰਧਨ ਲਈ ਯੋਗ ਪ੍ਰੋਟੋਕਾਲ, ਕੰਮ ਕਰਨ ਵਾਲੇ ਲੋਕਾਂ, ਵਿਦਿਆਰਥੀਆਂ, ਪਰਿਵਾਰ ਆਦਿ ਲਈ ਯੋਗ ਸਮੇਤ ਵੱਖ-ਵੱਖ ਲਘੂ ਵੀਡੀਓ ਤਿਆਰ ਕੀਤੇ ਸਨ। ਇਸ ਸੰਬੰਧ ਵਿੱਚ, ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੰਗ ਕੀਤੀ ਕਿ ਉਹ ਖੇਤਰ ਦੇ ਕਾਰਜਕਾਰੀਆਂ ਨੂੰ ਸਵੈ-ਅਭਿਯਾਸ ਲਈ ਵੱਖ-ਵੱਖ ਯੋਗ ਮੋਡਿਊਲ ‘ਤੇ ਅਧਾਰਿਤ ਵੀਡੀਓ ਦਾ ਉਪਯੋਗ ਕਰਨ ਅਤੇ ਸਾਰੇ ਲਾਭਾਰਥੀਆਂ ਦੇ ਨਾਲ ਸਾਂਝਾ ਕਰਨ ਦਾ ਨਿਰਦੇਸ਼ ਦੇਣ।
****
ਬੀਵਾਈ/ਟੀਐੱਫਕੇ
(Release ID: 1730084)
Visitor Counter : 143