ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਟੋਕਿਓ ਓਲੰਪਿਕਸ ਖੇਡਾਂ 2020 ਵਿੱਚ ਭਾਗ ਲੈਣ ਜਾਣ ਵਾਲੀ ਭਾਰਤੀ ਓਲੰਪਿਕ ਟੀਮ ਲਈ ਅਧਿਕਾਰਤ ਥੀਮ ਸੌਂਗ ਲਾਂਚ ਕੀਤਾ


ਖੇਡ ਮੰਤਰਾਲੇ ਨੇ ਕਵਿਜ਼, ਸੈਲਫੀ ਪੁਆਇੰਟਸ, ਵਾਦ-ਵਿਵਾਦ ਅਤੇ ਓਲੰਪਿਕਸ 'ਤੇ ਵਿਚਾਰ ਵਟਾਂਦਰੇ ਜਿਹੀਆਂ ਵਿਭਿੰਨ ਗਤੀਵਿਧੀਆਂ ਜ਼ਰੀਏ ਦੇਸ਼-ਵਿਆਪੀ #ਚੀਅਰ4ਇੰਡੀਆ ਮੁਹਿੰਮ ਦੀ ਸ਼ੁਰੂਆਤ ਕੀਤੀ

Posted On: 24 JUN 2021 12:33PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਨਵੀਂ ਦਿੱਲੀ ਵਿੱਚ ਓਲੰਪਿਕ ਦਿਵਸ ਦੇ ਅਵਸਰ ‘ਤੇ ਟੋਕਿਓ ਓਲੰਪਿਕ ਖੇਡਾਂ 2020 ਵਿੱਚ ਹਿੱਸਾ ਲੈਣ ਜਾਣ ਵਾਲੀ ਭਾਰਤੀ ਓਲੰਪਿਕ ਟੀਮ ਦਾ ਅਧਿਕਾਰਤ ਥੀਮ ਸੌਂਗ ਲਾਂਚ ਕੀਤਾ। ਇਸ ਮੌਕੇ ‘ਤੇ ਸੱਕਤਰ ਖੇਡ ਮੰਤਰਾਲਾ, ਭਾਰਤ ਸਰਕਾਰ, ਸ਼੍ਰੀ ਰਵੀ ਮਿੱਤਲ, ਆਈਓਏ ਦੇ ਪ੍ਰਧਾਨ ਸ਼੍ਰੀ ਨਰਿੰਦਰ ਬੱਤਰਾ ਅਤੇ ਸੱਕਤਰ ਜਨਰਲ ਸ਼੍ਰੀ ਰਾਜੀਵ ਮਹਿਤਾ ਅਤੇ ਡੀਜੀ, ਭਾਰਤੀ ਖੇਡ ਅਥਾਰਟੀ (ਐੱਸਏਆਈ), ਸ਼੍ਰੀ ਸੰਦੀਪ ਪ੍ਰਧਾਨ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਗੀਤ ਨੂੰ ਮਸ਼ਹੂਰ ਪਲੇਬੈਕ ਗਾਇਕ ਮੋਹਿਤ ਚੌਹਾਨ ਨੇ ਤਿਆਰ ਕੀਤਾ ਅਤੇ ਗਾਇਆ ਹੈ ਅਤੇ ਗੀਤ ਦੇ ਬੋਲ ਉਨ੍ਹਾਂ ਦੀ ਪਤਨੀ ਸੁਸ਼੍ਰੀ ਪ੍ਰਾਰਥਨਾ ਗਹਿਲੋਟੇ ਨੇ ਲਿਖੇ ਹਨ।



 

ਥੀਮ ਸੌਂਗ ਦੀ ਸ਼ੁਰੂਆਤ ਕਰਦਿਆਂ ਕੇਂਦਰੀ ਖੇਡ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ, “ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਵਿਜ਼ਨ ਹੈ ਕਿ ਟੋਕਿਓ ਓਲੰਪਿਕ ਵਿੱਚ ਜਾਣ ਵਾਲੇ ਭਾਰਤੀ ਅਥਲੀਟਾਂ ਦਾ ਸਮਰਥਨ ਕਰਨ ਅਤੇ ਪ੍ਰੇਰਿਤ ਕਰਨ ਲਈ ਪੂਰੀ ਕੌਮ ਨੂੰ ਇੱਕਠੇ ਹੋਣਾ ਚਾਹੀਦਾ ਹੈ। ਅੱਜ ਅਧਿਕਾਰਤ ਥੀਮ ਸੌਂਗ ਦੀ ਸ਼ੁਰੂਆਤ ਇਸ ਦਿਸ਼ਾ ਵਿੱਚ ਇੱਕ ਕਦਮ ਹੈ। ਮੋਹਿਤ ਚੌਹਾਨ ਦੁਆਰਾ ਰਚਿਆ ਅਤੇ ਗਾਇਆ ਗਿਆ ਉੱਚ ਊਰਜਾ ਵਾਲਾ ਇਹ ਗੀਤ ਹਰ ਐਥਲੀਟ ਦੇ ਸੁਪਨੇ ਦੀ ਭਾਵਨਾ ਨੂੰ ਉੱਚਤਮ ਮੰਚ 'ਤੇ ਦੇਸ਼ ਦੀ ਸ਼ਾਨ ਵਧਾਉਣ ਲਈ ਸਮਰਪਿਤ ਹੈ। ਖੇਡ ਮੰਤਰਾਲੇ ਨੇ ਕਵਿਜ਼, ਸੈਲਫੀ ਪੁਆਇੰਟਸ, ਵਾਦ-ਵਿਵਾਦ ਅਤੇ ਓਲੰਪਿਕ 'ਤੇ ਵਿਚਾਰ-ਵਟਾਂਦਰੇ ਜਿਹੀਆਂ ਵਿਭਿੰਨ ਗਤੀਵਿਧੀਆਂ ਰਾਹੀਂ ਦੇਸ਼-ਵਿਆਪੀ #ਚੀਅਰ4ਇੰਡੀਆ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਮੈਂ ਹਰ ਭਾਰਤੀ ਨੂੰ ਅਪੀਲ ਕਰਦਾ ਹਾਂ ਕਿ ਉਹ ਅੱਗੇ ਆਉਣ ਅਤੇ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਚੋਟੀ ਦੇ ਐਥਲੀਟਾਂ ਦਾ ਹੌਂਸਲਾ ਵਧਾਉਣ ਜੋ ਕਿ ਭਾਰਤ ਦੀ ਸ਼ਾਨ ਵਧਾਉਣ ਲਈ ਆਪਣੀ ਪੂਰੀ ਵਾਹ ਲਾਉਂਦੇ ਹਨ।”


 ਭਾਰਤੀ ਓਲੰਪਿਕਸ ਐਸੋਸੀਏਸ਼ਨ (ਆਈਓਏ) ਦੇ ਪ੍ਰਧਾਨ ਡਾ. ਨਰਿੰਦਰ ਧਰੁਵ ਬੱਤਰਾ ਨੇ ਕਿਹਾ, “ਥੀਮ ਸੌਂਗ ਦੀ ਸ਼ੁਰੂਆਤ ਦੇ ਨਾਲ, ਮੈਂ ਚਾਹੁੰਦਾ ਹਾਂ ਕਿ ਸਾਡੇ ਸਾਰੇ ਐਥਲੀਟਾਂ ਨੂੰ ਪਤਾ ਲੱਗ ਸਕੇ ਕਿ ਇਹ ਨਾ ਸਿਰਫ ਇੱਕ ਪ੍ਰੇਰਣਾਦਾਇਕ ਗੀਤ ਹੈ, ਸਗੋਂ ਇਹ ਤੁਹਾਡੇ ਪਿੱਛੇ 1.4 ਬਿਲੀਅਨ ਅਰਦਾਸਾਂ ਦੀ ਗੂੰਜ ਹੈ, ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰੋਗੇ ਅਤੇ ਸਾਡੇ ਦੇਸ਼ ਦਾ ਮਾਣ ਵਧਾਓਗੇ।"

ਉਦਘਾਟਨੀ ਸਮਾਰੋਹ ਵਿੱਚ ਧੰਨਵਾਦ ਦਾ ਮਤਾ ਪੇਸ਼ ਕਰਦੇ ਹੋਏ ਆਈਓਏ ਦੇ ਸਕੱਤਰ ਜਨਰਲ, ਸ਼੍ਰੀ ਰਾਜੀਵ ਮਹਿਤਾ ਨੇ ਕਿਹਾ, “ਥੀਮ ਸੌਂਗ ਬਹੁਤ ਪ੍ਰੇਰਣਾਦਾਇਕ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਅਥਲੀਟਾਂ ਵਿੱਚ ਭਾਰੀ ਉਤਸ਼ਾਹ ਅਤੇ ਊਰਜਾ ਦਾ ਸੰਚਾਰ ਕਰੇਗਾ। ਆਈਓਏ ਦੀ ਤਰਫੋਂ, ਉਨ੍ਹਾਂ ਟੋਕਿਓ ਓਲੰਪਿਕ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਦਲ ਲਈ ਵਿਲੱਖਣ-ਪ੍ਰੇਰਣਾਦਾਇਕ ਥੀਮ ਸੌਂਗ ਤਿਆਰ ਕਰਨ ਲਈ ਮੋਹਿਤ ਚੌਹਾਨ ਦਾ ਧੰਨਵਾਦ ਕੀਤਾ।" ਹੁਣ ਤੱਕ 15 ਵਰਗਾਂ ਦੇ ਐਥਲੀਟ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ ਅਤੇ ਮੈਂ ਉਮੀਦ ਕਰਦਾ ਹਾਂ ਕਿ ਕਈ ਹੋਰ ਉਨ੍ਹਾਂ ਵਿੱਚ ਸ਼ਾਮਲ ਹੋਣਗੇ। ਸ਼੍ਰੀ ਮਹਿਤਾ ਨੇ ਕਿਹਾ ਕਿ ਤਗਮਾ ਸੂਚੀ ਦੇ ਮਾਮਲੇ ਵਿੱਚ, ਅਸੀਂ ਇੱਕ ਵੱਡੀ ਸੰਖਿਆ ਦੀ ਉਮੀਦ ਕਰ ਰਹੇ ਹਾਂ।


ਸ਼੍ਰੀ ਮਹਿਤਾ ਨੇ ਸਾਬਕਾ ਭਾਰਤੀ ਬੈਡਮਿੰਟਨ ਖਿਡਾਰੀ ਅਤੇ ਭਾਰਤੀ ਬੈਡਮਿੰਟਨ ਟੀਮ ਦੇ ਮੁੱਖ ਰਾਸ਼ਟਰੀ ਕੋਚ ਪੁਲੇਲਾ ਗੋਪੀਚੰਦ ਅਤੇ ‘ਧਿਆਨ’ ਸਪੋਰਟਸ ਨੇ ਟੋਕਿਓ ਸਥਿਤ ਓਲੰਪਿਕ ਵਿਲੇਜ ਵਿਖੇ ਇਕੱਲਿਆਂ ਹੁੰਦੇ ਹੋਏ ਅਥਲੀਟਾਂ ਨੂੰ ਉਨ੍ਹਾਂ ਦੇ ਮਨਾਂ ਨੂੰ ਤੰਦਰੁਸਤ ਅਤੇ ਖੁਸ਼ ਰੱਖਣ ਵਿੱਚ ਸਹਾਇਤਾ ਕਰਨ ਲਈ, ਸਾਰੇ ਅਥਲੀਟਾਂ ਅਤੇ ਟੋਕਿਓ ਵਿਖੇ ਭਾਰਤੀ ਦਲ ਦੇ ਹਰ ਮੈਂਬਰ ਲਈ ਪਹਿਨਣਯੋਗ ਅਭਿਆਸ ਯੰਤਰ ਮੁਹੱਈਆ ਕਰਾਉਣ ਲਈ ਆਈਓਏ ਦੀ ਸਾਂਝੇਦਾਰੀ ਦਾ ਐਲਾਨ ਵੀ ਕੀਤਾ।  

 

****


ਐੱਨਬੀ/ਓਏ



(Release ID: 1730078) Visitor Counter : 200