ਪ੍ਰਧਾਨ ਮੰਤਰੀ ਦਫਤਰ
ਟੌਏਕੈਥੌਨ (Toycathon) -2021 ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
24 JUN 2021 1:54PM by PIB Chandigarh
ਮੈਨੂੰ ਆਪ ਲੋਕਾਂ ਦੀਆਂ ਗੱਲਾਂ ਸੁਣ ਕੇ ਬਹੁਤ ਅੱਛਾ ਲਗਿਆ ਅਤੇ ਮੈਨੂੰ ਖੁਸ਼ੀ ਹੈ ਅੱਜ ਸਾਡੇ ਸਾਥੀ ਮੰਤਰੀ ਪੀਯੂਸ਼ ਜੀ, ਸੰਜੈ ਜੀ, ਇਹ ਸਾਰੇ ਲੋਕ ਵੀ ਸਾਡੇ ਨਾਲ ਹਨ ਅਤੇ ਸਾਥੀਓ ‘ਟੌਏਕੈਥੌਨ’ ਵਿੱਚ ਜੋ ਦੇਸ਼ ਭਰ ਤੋਂ ਪ੍ਰਤੀਭਾਗੀ ਹਨ, ਹੋਰ ਜੋ ਮਹਾਨੁਭਾਵ ਹਨ ਹੋਰ ਵੀ ਅੱਜ ਇਸ ਪ੍ਰੋਗਰਾਮ ਨੂੰ ਜੋ ਦੇਖ ਰਹੇ ਹਨ।
ਦੇਖੋ ਸਾਡੇ ਇੱਥੇ ਕਿਹਾ ਜਾਂਦਾ ਹੈ- ‘ਸਾਹਸੇ ਖਲੁ ਸ਼੍ਰੀ; ਵਸਤਿ।’ ਯਾਨੀ ਸਾਹਸ ਵਿੱਚ ਹੀ ਸ਼੍ਰੀ ਰਹਿੰਦੀ ਹੈ, ਸਮ੍ਰਿੱਧੀ ਰਹਿੰਦੀ ਹੈ। ਇਸ ਚੁਣੌਤੀਪੂਰਨ ਸਮੇਂ ਵਿੱਚ ਦੇਸ਼ ਦੇ ਪਹਿਲੇ ਟੌਏਕੈਥੌਨ ਦਾ ਆਯੋਜਨ ਇਸੇ ਭਾਵਨਾ ਨੂੰ ਮਜ਼ਬੂਤ ਕਰਦਾ ਹੈ। ਇਸ ‘ਟੌਏਕੈਥੌਨ’ ਵਿੱਚ ਸਾਡੇ ਬਾਲ ਮਿੱਤਰਾਂ ਤੋਂ ਲੈ ਕੇ, ਯੁਵਾ ਸਾਥੀਆਂ, ਟੀਚਰਸ, ਸਟਾਰਟ-ਅੱਪਸ ਅਤੇ ਉੱਦਮੀਆਂ ਨੇ ਵੀ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਹੈ। ਪਹਿਲੀ ਵਾਰ ਹੀ ਡੇਢ ਹਜ਼ਾਰ ਤੋਂ ਜ਼ਿਆਦਾ ਟੀਮਾਂ ਦਾ ਗ੍ਰੈਂਡ ਫਿਨਾਲੇ ਵਿੱਚ ਸ਼ਾਮਲ ਹੋਣਾ, ਇਹ ਆਪਣੇ-ਆਪ ਵਿੱਚ ਉੱਜਵਲ ਭਵਿੱਖ ਦੇ ਸੰਕੇਤ ਦਿੰਦਾ ਹੈ। ਇਹ Toys ਅਤੇ games ਦੇ ਮਾਮਲੇ ਵਿੱਚ ਆਤਮਨਿਰਭਰ ਭਾਰਤ ਅਭਿਯਾਨ ਨੂੰ ਵੀ ਮਜ਼ਬੂਤੀ ਦਿੰਦਾ ਹੈ। ਇਸ ਵਿੱਚ ਕੁਝ ਸਾਥੀਆਂ ਦੇ ਬਹੁਤ ਅੱਛੇ ਆਇਡਿਆਜ਼ ਵੀ ਉੱਭਰ ਕੇ ਅੱਗੇ ਆਏ ਹਨ। ਹੁਣੇ ਕੁਝ ਸਾਥੀਆਂ ਦੇ ਨਾਲ ਮੈਨੂੰ ਗੱਲਬਾਤ ਕਰਨ ਦਾ ਅਵਸਰ ਵੀ ਮਿਲਿਆ। ਮੈਂ ਇਸ ਦੇ ਲਈ ਫਿਰ ਤੋਂ ਇੱਕ ਵਾਰ ਵਧਾਈ ਦਿੰਦਾ ਹਾਂ।
ਸਾਥੀਓ,
ਬੀਤੇ 5-6 ਵਰ੍ਹਿਆਂ ਵਿੱਚ ਹੈਕਾਥੌਨ ਨੂੰ ਦੇਸ਼ ਦੀਆਂ ਸਮੱਸਿਆਵਾਂ ਦੇ ਸਮਾਧਾਨ ਦਾ ਇੱਕ ਬੜਾ ਪਲੈਟਫਾਰਮ ਬਣਾਇਆ ਗਿਆ ਹੈ। ਇਸ ਦੇ ਪਿੱਛੇ ਦੀ ਸੋਚ ਹੈ- ਦੇਸ਼ ਦੀ ਤਾਕਤ ਨੂੰ ਸੰਗਠਿਤ ਕਰਨਾ, ਉਸ ਨੂੰ ਇੱਕ ਮਾਧਿਅਮ ਦੇਣਾ। ਕੋਸ਼ਿਸ਼ ਇਹ ਹੈ ਕਿ ਦੇਸ਼ ਦੀਆਂ ਚੁਣੌਤੀਆਂ ਅਤੇ ਸਮਾਧਾਨ ਨਾਲ ਸਾਡੇ ਨੌਜਵਾਨ ਦਾ ਸਿੱਧਾ ਕਨੈਕਟ ਹੋਵੇ। ਜਦੋਂ ਇਹ ਕਨੈਕਟ ਮਜ਼ਬੂਤ ਹੁੰਦਾ ਹੈ ਤਾਂ ਸਾਡੀ ਯੁਵਾ ਸ਼ਕਤੀ ਦੀ ਪ੍ਰਤਿਭਾ ਵੀ ਸਾਹਮਣੇ ਆਉਂਦੀ ਹੈ ਅਤੇ ਦੇਸ਼ ਨੂੰ ਬਿਹਤਰ ਸਮਾਧਾਨ ਵੀ ਮਿਲਦੇ ਹਨ। ਦੇਸ਼ ਦੇ ਪਹਿਲੇ ‘ਟੌਏਕੈਥੌਨ’ ਦਾ ਮਕਸਦ ਵੀ ਇਹੀ ਹੈ। ਮੈਨੂੰ ਯਾਦ ਹੈ, ਮੈਂ ਖਿਡੌਣਿਆਂ ਅਤੇ ਡਿਜੀਟਲ ਗੇਮਿੰਗ ਦੀ ਦੁਨੀਆ ਵਿੱਚ ਆਤਮਨਿਰਭਰਤਾ ਅਤੇ ਲੋਕਲ ਸੌਲਿਊਸ਼ਨਸ ਦੇ ਲਈ ਯੁਵਾ ਸਾਥੀਆਂ ਨੂੰ ਅਪੀਲ ਕੀਤੀ ਸੀ। ਉਸ ਦਾ ਇੱਕ ਪਾਜ਼ਿਟਿਵ ਰਿਸਪੌਂਸ ਦੇਸ਼ ਵਿੱਚ ਦੇਖਣ ਨੂੰ ਮਿਲ ਰਿਹਾ ਹੈ।
ਹਾਲਾਂਕਿ ਚੰਦ ਲੋਕਾਂ ਨੂੰ ਇਹ ਵੀ ਲਗਦਾ ਹੈ ਕਿ ਖਿਡੌਣੇ ਹੀ ਤਾਂ ਹਨ, ਇਨ੍ਹਾਂ ਨੂੰ ਲੈ ਕੇ ਇਤਨੀ ਗੰਭੀਰ ਚਰਚਾ ਦੀ ਜ਼ਰੂਰਤ ਕਿਉਂ ਹੈ? ਅਸਲ ਵਿੱਚ ਇਹ Toys, ਇਹ Games, ਸਾਡੀ ਮਾਨਸਿਕ ਸ਼ਕਤੀ, ਸਾਡੀ ਕ੍ਰਿਏਟੀਵਿਟੀ ਅਤੇ ਸਾਡੀ ਅਰਥਵਿਵਸਥਾ ‘ਤੇ, ਅਜਿਹੇ ਅਨੇਕ ਪਹਿਲੂਆਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਇਨ੍ਹਾਂ ਵਿਸ਼ਿਆਂ ਦੀ ਗੱਲ ਵੀ ਉਤਨੀ ਹੀ ਜ਼ਰੂਰੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਬੱਚੇ ਦੀ ਪਹਿਲੀ ਪਾਠਸ਼ਾਲਾ ਅਗਰ ਪਰਿਵਾਰ ਹੁੰਦਾ ਹੈ ਤਾਂ, ਪਹਿਲੀ ਕਿਤਾਬ ਅਤੇ ਪਹਿਲਾ ਦੋਸਤ, ਇਹ ਖਿਡੌਣੇ ਹੀ ਹੁੰਦੇ ਹਨ। ਸਮਾਜ ਦੇ ਨਾਲ ਬੱਚੇ ਦਾ ਪਹਿਲਾ ਸੰਵਾਦ ਇਨ੍ਹਾਂ ਖਿਡੌਣਿਆਂ ਦੇ ਮਾਧਿਅਮ ਨਾਲ ਹੁੰਦਾ ਹੈ। ਤੁਸੀਂ ਦੇਖਿਆ ਹੋਵੇਗਾ, ਬੱਚੇ ਖਿਡੌਣਿਆਂ ਨਾਲ ਗੱਲ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ instruction ਦਿੰਦੇ ਹਨ, ਉਨ੍ਹਾਂ ਤੋਂ ਕੁਝ ਕੰਮ ਕਰਵਾਉਂਦੇ ਹਨ। ਕਿਉਂਕਿ ਉਸੇ ਨਾਲ ਉਸ ਦੇ ਸਮਾਜਿਕ ਜੀਵਨ ਦੀ ਇੱਕ ਪ੍ਰਕਾਰ ਨਾਲ ਸ਼ੁਰੂਆਤ ਹੁੰਦੀ ਹੈ।
ਇਸੇ ਤਰ੍ਹਾਂ, ਇਹ Toys, ਇਹ ਬੋਰਡ ਗੇਮਸ, ਹੌਲ਼ੀ-ਹੌਲ਼ੀ ਉਸ ਦੀ ਸਕੂਲ ਲਾਈਫ ਦਾ ਵੀ ਇੱਕ ਅਹਿਮ ਹਿੱਸਾ ਬਣ ਜਾਂਦੇ ਹਨ, ਸਿੱਖਣ ਅਤੇ ਸਿਖਾਉਣ ਦਾ ਮਾਧਿਅਮ ਬਣ ਜਾਂਦੇ ਹਨ। ਇਸ ਦੇ ਇਲਾਵਾ ਖਿਡੌਣਿਆਂ ਨਾਲ ਜੁੜਿਆ ਇੱਕ ਹੋਰ ਬਹੁਤ ਬੜਾ ਪੱਖ ਹੈ, ਜਿਸ ਨੂੰ ਹਰ ਇੱਕ ਨੂੰ ਜਾਣਨ ਦੀ ਜ਼ਰੂਰਤ ਹੈ। ਇਹ ਹੈ Toys ਅਤੇ Gaming ਦੀ ਦੁਨੀਆ ਦੀ ਅਰਥਵਿਵਸਥਾ- Toyconomy ਅੱਜ ਅਸੀਂ ਜਦੋਂ ਗੱਲ ਕਰ ਰਹੇ ਹਾਂ ਤਾਂ Global Toy Market ਕਰੀਬ ਕਰੀਬ 100 ਬਿਲੀਅਨ ਡਾਲਰ ਦੀ ਹੈ। ਇਸ ਵਿੱਚ ਭਾਰਤ ਦੀ ਹਿੱਸੇਦਾਰੀ ਸਿਰਫ ਡੇਢ ਬਿਲੀਅਨ ਡਾਲਰ ਦੇ ਆਸ-ਪਾਸ ਹੀ ਹੈ, ਸਿਰਫ ਡੇਢ ਬਿਲੀਅਨ। ਅੱਜ ਅਸੀਂ ਆਪਣੀ ਜ਼ਰੂਰਤ ਦੇ ਵੀ ਲਗਭਗ 8 ਪ੍ਰਤੀਸ਼ਤ ਖਿਡੌਣੇ ਵਿਦੇਸ਼ਾਂ ਤੋਂ ਆਯਾਤ ਕਰਦੇ ਹਾਂ। ਯਾਨੀ ਇਨ੍ਹਾਂ ‘ਤੇ ਦੇਸ਼ ਦੇ ਕਰੋੜਾਂ ਰੁਪਏ ਬਾਹਰ ਜਾ ਰਿਹਾ ਹੈ। ਇਸ ਸਥਿਤੀ ਨੂੰ ਬਦਲਣਾ ਬਹੁਤ ਜ਼ਰੂਰੀ ਹੈ।
ਅਤੇ ਇਹ ਸਿਰਫ ਅੰਕੜਿਆਂ ਦੀ ਹੀ ਗੱਲ ਨਹੀਂ ਹੈ, ਬਲਕਿ ਇਹ ਸੈਕਟਰ ਦੇਸ਼ ਦੇ ਉਸ ਵਰਗ ਤੱਕ, ਉਸ ਹਿੱਸੇ ਤੱਕ ਵਿਕਾਸ ਪਹੁੰਚਾਉਣ ਦੀ ਤਾਕਤ ਰੱਖਦਾ ਹੈ, ਜਿੱਥੇ ਇਸ ਦੀ ਹੁਣ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਖੇਡਾਂ ਨਾਲ ਜੁੜਿਆ ਜੋ ਸਾਡਾ ਕੁਟੀਰ ਉਦਯੋਗ ਹੈ, ਜੋ ਸਾਡੀ ਕਲਾ ਹੈ, ਜੋ ਸਾਡੇ ਕਾਰੀਗਰ ਹਨ, ਉਹ ਪਿੰਡ, ਗ਼ਰੀਬ, ਦਲਿਤ, ਆਦਿਵਾਸੀ ਸਮਾਜ ਵਿੱਚ ਬੜੀ ਸੰਖਿਆ ਵਿੱਚ ਹਨ। ਸਾਡੇ ਇਹ ਸਾਥੀ ਬਹੁਤ ਸੀਮਤ ਸੰਸਾਧਨਾਂ ਵਿੱਚ ਸਾਡੀ ਪਰੰਪਰਾ, ਸਾਡੀ ਸੰਸਕ੍ਰਿਤੀ ਨੂੰ ਆਪਣੀ ਬਿਹਤਰੀਨ ਕਲਾ ਨਾਲ ਨਿਖਾਰ ਕੇ ਆਪਣੇ ਖਿਡੌਣਿਆਂ ਵਿੱਚ ਢਾਲਦੇ ਰਹੇ ਹਨ। ਇਸ ਵਿੱਚ ਵੀ ਵਿਸ਼ੇਸ਼ ਰੂਪ ਨਾਲ ਸਾਡੀਆਂ ਭੈਣਾਂ, ਸਾਡੀਆਂ ਬੇਟੀਆਂ ਬਹੁਤ ਬੜੀ ਭੂਮਿਕਾ ਨਿਭਾ ਰਹੀਆਂ ਹਨ। ਖਿਡੌਣਿਆਂ ਨਾਲ ਜੁੜੇ ਸੈਕਟਰ ਦੇ ਵਿਕਾਸ ਨਾਲ, ਅਜਿਹੀ ਮਹਿਲਾਵਾਂ ਦੇ ਨਾਲ ਹੀ ਦੇਸ਼ ਦੇ ਦੂਰ-ਦਰਾਜ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਸਾਡੇ ਆਦਿਵਾਸੀ ਅਤੇ ਗ਼ਰੀਬ ਸਾਥੀਆਂ ਨੂੰ ਵੀ ਬਹੁਤ ਲਾਭ ਹੋਵੇਗਾ।
ਲੇਕਿਨ ਇਹ ਤਦ ਹੀ ਸੰਭਵ ਹੈ ਜਦੋਂ, ਅਸੀਂ ਆਪਣੇ ਲੋਕਲ ਖਿਡੌਣਿਆਂ ਦੇ ਲਈ ਵੋਕਲ ਹੋਵਾਂਗੇ, ਲੋਕਲ ਦੇ ਲਈ ਵੋਕਲ ਹੋਣਾ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਬਿਹਤਰ ਬਣਾਉਣ ਦੇ ਲਈ, ਗਲੋਬਲ ਮਾਰਕਿਟ ਵਿੱਚ ਕੰਪੀਟੈਂਟ ਬਣਾਉਣ ਦੇ ਲਈ ਹਰ ਪੱਧਰ ‘ਤੇ ਪ੍ਰੋਤਸਾਹਨ ਦੇਵਾਂਗੇ। ਇਸ ਦੇ ਲਈ ਇਨੋਵੇਸ਼ਨ ਤੋਂ ਲੈ ਕੇ ਫਾਇਨੈਂਸਿੰਗ ਤੱਕ ਨਵੇਂ ਮਾਡਲ ਵਿਕਸਿਤ ਕਰਨਾ ਬਹੁਤ ਜ਼ਰੂਰੀ ਹੈ। ਹਰ ਨਵੇਂ ਆਇਡੀਆ ਨੂੰ Incubate ਕਰਨਾ ਜ਼ਰੂਰੀ ਹੈ। ਨਵੇਂ Start ups ਨੂੰ ਕਿਵੇਂ ਪ੍ਰਮੋਟ ਕਰੀਏ ਅਤੇ ਖਿਡੌਣਿਆਂ ਦੀ ਪਾਰੰਪਰਿਕ ਕਲਾ ਨੂੰ, ਕਲਾਕਾਰਾਂ ਨੂੰ, ਕਿਵੇਂ ਨਵੀਂ ਟੈਕਨੋਲੋਜੀ, ਨਵੀਂ ਮਾਰਕਿਟ ਡਿਮਾਂਡ ਦੇ ਅਨੁਸਾਰ ਤਿਆਰ ਕਰੀਏ, ਇਹ ਵੀ ਜ਼ਰੂਰੀ ਹੈ। ‘ਟੌਏ-ਕੈਥੌਨ’ ਜਿਹੇ ਆਯੋਜਨਾਂ ਦੇ ਪਿੱਛੇ ਇਹੀ ਸੋਚ ਹੈ।
ਸਾਥੀਓ,
ਸਸਤਾ ਡੇਟਾ ਅਤੇ ਇੰਟਰਨੈੱਟ ਵਿੱਚ ਆਈ ਤੇਜ਼ੀ, ਅੱਜ ਪਿੰਡ-ਪਿੰਡ ਤੱਕ ਦੇਸ਼ ਨੂੰ ਡਿਜੀਟਲ ਕਨੈਕਟ ਕਰ ਰਹੀ ਹੈ। ਅਜਿਹੇ ਵਿੱਚ ਫਿਜ਼ੀਕਲ ਖੇਡਾਂ ਅਤੇ ਖਿਡੌਣਿਆਂ ਦੇ ਨਾਲ-ਨਾਲ ਵਰਚੁਅਲ, ਡਿਜੀਟਲ, ਔਨਲਾਈਨ ਗੇਮਿੰਗ ਵਿੱਚ ਵੀ ਭਾਰਤ ਦੀਆਂ ਸੰਭਾਵਨਾਵਾਂ ਅਤੇ ਸਮਰੱਥਾ, ਦੋਵੇਂ ਤੇਜ਼ੀ ਨਾਲ ਵਧ ਰਹੇ ਹਨ। ਲੇਕਿਨ ਜਿਤਨੀਆਂ ਵੀ ਔਨਲਾਈਨ ਜਾਂ ਡਿਜੀਟਲ ਗੇਮਸ ਅੱਜ ਮਾਰਕਿਟ ਵਿੱਚ ਉਪਲਬਧ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਕੰਸੈਪਟ ਭਾਰਤੀ ਨਹੀਂ ਹੈ, ਸਾਡੀ ਸੋਚ ਨਾਲ ਮੇਲ ਨਹੀਂ ਖਾਂਦਾ ਹੈ। ਤੁਸੀਂ ਵੀ ਜਾਣਦੇ ਹੋ ਕਿ ਇਸ ਵਿੱਚ ਅਨੇਕ ਗੇਮਸ ਦੇ ਕੰਸੈਪਟ ਜਾਂ ਤਾਂ Violence ਨੂੰ ਪ੍ਰਮੋਟ ਕਰਦੇ ਹਨ ਜਾਂ ਫਿਰ Mental Stress ਦਾ ਕਾਰਨ ਬਣਾਉਂਦੇ ਹਨ।
ਇਸ ਲਈ ਸਾਡੀ ਜ਼ਿੰਮੇਵਾਰੀ ਹੈ ਕਿ ਅਜਿਹੇ ਵੈਕਲਪਿਕ ਕੰਸੈਪਟ ਡਿਜ਼ਾਈਨ ਹੋਣ, ਜਿਸ ਵਿੱਚ ਭਾਰਤ ਦਾ ਮੂਲ ਚਿੰਤਨ, ਜੋ ਸੰਪੂਰਨ ਮਾਨਵ ਕਲਿਆਣ ਨਾਲ ਜੁੜਿਆ ਹੋਇਆ ਹੋਵੇ, ਉਹ ਹੋਵੇ, ਤਕਨੀਕੀ ਰੂਪ ਵਿੱਚ Superior ਹੋਣ, Fun ਵੀ ਹੋਵੇ, Fitness ਵੀ ਹੋਵੇ, ਦੋਹਾਂ ਨੂੰ ਹੁਲਾਰਾ ਮਿਲਦਾ ਰਹੇ। ਅਤੇ ਮੈਂ ਹੁਣੇ ਇਹ ਸਪਸ਼ਟ ਦੇਖ ਰਿਹਾ ਹਾਂ ਕਿ Digital Gaming ਦੇ ਲਈ ਜ਼ਰੂਰੀ Content ਅਤੇ Competence ਸਾਡੇ ਇੱਥੇ ਭਰਪੂਰ ਹੈ। ਅਸੀਂ ‘ਟੌਏ-ਕੈਥੌਨ’ ਵਿੱਚ ਵੀ ਅਸੀਂ ਭਾਰਤ ਦੀ ਇਸ ਤਾਕਤ ਨੂੰ ਸਾਫ ਦੇਖ ਸਕਦੇ ਹਾਂ। ਇਸ ਵਿੱਚ ਵੀ ਜੋ ਆਇਡੀਆ ਸਿਲੈਕਟ ਹੋਏ ਹਨ, ਉਨ੍ਹਾਂ ਵਿੱਚ ਮੈਥਸ ਅਤੇ ਕੈਮਿਸਟ੍ਰੀ ਨੂੰ ਅਸਾਨ ਬਣਾਉਣ ਵਾਲੇ ਕੰਸੈਪਟ ਹਨ, ਅਤੇ ਨਾਲ ਹੀ Value Based Society ਨੂੰ ਮਜ਼ਬੂਤ ਕਰਨ ਵਾਲੇ ਆਇਡੀਆਜ਼ ਵੀ ਹਨ। ਹੁਣ ਜਿਵੇਂ, ਇਹ ਜੋ ਆਈ ਕੌਗਨੀਟੋ Gaming ਦਾ ਕੰਸੈਪਟ ਤੁਸੀਂ ਦਿੱਤਾ ਹੈ, ਇਸ ਵਿੱਚ ਭਾਰਤ ਦੀ ਇਸੇ ਤਾਕਤ ਦਾ ਸਮਾਵੇਸ਼ ਹੈ। ਯੋਗ ਨਾਲ VR ਅਤੇ AI ਟੈਕਨੋਲੋਜੀ ਨਾਲ ਜੋੜਕੇ ਇੱਕ ਨਵਾਂ ਗੇਮਿੰਗ ਸੌਲਿਊਸ਼ਨ ਦੁਨੀਆ ਨੂੰ ਦੇਣਾ ਬਹੁਤ ਅੱਛਾ ਪ੍ਰਯਤਨ ਹੈ। ਇਸੇ ਤਰ੍ਹਾਂ ਆਯੁਰਵੇਦ ਨਾਲ ਜੁੜਿਆ ਬੋਰਡ ਗੇਮ ਵੀ ਪੁਰਾਤਨ ਅਤੇ ਨੂਤਨ ਦਾ ਅਦਭੁਤ ਸੰਗਮ ਹੈ। ਜਿਵੇਂ ਕਿ ਥੋੜ੍ਹੀ ਦੇਰ ਪਹਿਲਾਂ ਗੱਲਬਾਤ ਦੌਰਾਨ ਨੌਜਵਾਨਾਂ ਨੇ ਦੱਸਿਆ ਵੀ ਕਿ ਇਹ ਕੰਪੀਟਿਟਿਵ ਗੇਮ, ਦੁਨੀਆ ਵਿੱਚ ਯੋਗ ਨੂੰ ਦੂਰ-ਸੁਦੂਰ ਪਹੁੰਚਾਉਣ ਵਿੱਚ ਬਹੁਤ ਮਦਦ ਕਰ ਸਕਦਾ ਹੈ।
ਸਾਥੀਓ,
ਭਾਰਤ ਦੀ ਵਰਤਮਾਨ ਸਮਰੱਥਾ ਨੂੰ, ਭਾਰਤ ਦੀ ਕਲਾ-ਸੰਸਕ੍ਰਿਤੀ ਨੂੰ, ਭਾਰਤ ਦੇ ਸਮਾਜ ਨੂੰ ਅੱਜ ਦੁਨੀਆ ਜ਼ਿਆਦਾ ਬਿਹਤਰ ਤਰੀਕੇ ਨਾਲ ਸਮਝਣ ਦੇ ਲਈ ਬਹੁਤ ਉਤਸੁਕ ਹੈ, ਲੋਕ ਸਮਝਣਾ ਚਾਹੁੰਦੇ ਹਨ। ਇਸ ਵਿੱਚ ਸਾਡੀ Toys ਅਤੇ Gaming Industry ਬਹੁਤ ਬੜੀ ਭੂਮਿਕਾ ਨਿਭਾ ਸਕਦੀ ਹੈ। ਮੇਰੀ ਹਰ ਯੁਵਾ ਇਨੋਵੇਟਰ ਨੂੰ, ਹਰ ਸਟਾਰਟ-ਅੱਪ ਨੂੰ ਇਹ ਤਾਕੀਦ ਹੈ ਕਿ ਇੱਕ ਗੱਲ ਦਾ ਬਹੁਤ ਧਿਆਨ ਰੱਖਣ। ਤੁਹਾਡੇ ‘ਤੇ ਦੁਨੀਆ ਵਿੱਚ ਭਾਰਤ ਦੇ ਵਿਚਾਰ ਅਤੇ ਤਾਕਤ ਦੀ ਸਮਰੱਥਾ, ਦੋਹਾਂ ਦੀ ਸਹੀ ਤਸਵੀਰ ਰੱਖਣ ਦੀ ਜ਼ਿੰਮੇਦਾਰੀ ਵੀ ਹੈ। ਇੱਕ ਭਾਰਤ, ਸ਼੍ਰੇਸ਼ਠ ਭਾਰਤ ਤੋਂ ਲੈ ਕੇ ਵਸੁਧੈਵ ਕੁਟੁੰਬਕਮ ਦੀ ਸਾਡੀ ਸਦੀਵੀ ਭਾਵਨਾ ਨੂੰ ਸਮ੍ਰਿੱਧ ਕਰਨ ਦਾ ਜ਼ਿੰਮੇਵਾਰੀ ਵੀ ਤੁਹਾਡੇ ‘ਤੇ ਹੈ। ਅੱਜ ਜਦੋਂ ਦੇਸ਼ ਆਜ਼ਾਦੀ ਦੇ 75ਵਰ੍ਹਿਆ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਾਂ ਇਹ Toys ਅਤੇ Gaming ਨਾਲ ਜੁੜੇ ਸਾਰੇ Innovators ਅਤੇ creators ਦੇ ਲਈ ਬਹੁਤ ਬੜਾ ਅਵਸਰ ਹੈ।
ਆਜ਼ਾਦੀ ਦੇ ਅੰਦੋਲਨ ਨਾਲ ਜੁੜੀਆਂ ਕਈ ਅਜਿਹੀਆਂ ਦਾਸਤਾਨ ਹਨ, ਜਿਨ੍ਹਾਂ ਨੂੰ ਸਾਹਮਣੇ ਲਿਆਉਣਾ ਜ਼ਰੂਰੀ ਹੈ। ਸਾਡੇ ਕ੍ਰਾਂਤੀਵੀਰਾਂ, ਸਾਡੇ ਸੈਨਾਨੀਆਂ ਦੇ ਸ਼ੌਰਯ(ਬਹਾਦਰੀ) ਦੀਆਂ, ਲੀਡਰਸ਼ਿਪ ਦੀਆਂ ਕਈ ਘਟਨਾਵਾਂ ਨੂੰ ਖਿਡੌਣਿਆਂ ਅਤੇ ਗੇਮਸ ਦੇ ਕੰਸੈਪਟ ਦੇ ਰੂਪ ਵਿੱਚ ਤਿਆਰ ਕੀਤਾ ਜਾ ਸਕਦਾ ਹੈ। ਤੁਸੀਂ ਭਾਰਤ ਦੇ Folk ਨੂੰ Future ਨਾਲ ਕਨੈਕਟ ਕਰਨ ਵਾਲੀ ਵੀ ਇੱਕ ਮਜ਼ਬੂਤ ਕੜੀ ਹੋ। ਇਸ ਲਈ ਇਹ ਜ਼ਰੂਰੀ ਹੈ ਕਿ ਸਾਡਾ ਫੋਕਸ ਅਜਿਹੇ Toys, ਅਜਿਹੀਆਂ ਗੇਮਸ ਦਾ ਨਿਰਮਾਣ ਕਰਨ ‘ਤੇ ਵੀ ਹੋਵੇ ਜੋ ਸਾਡੀ ਯੁਵਾ ਪੀੜ੍ਹੀ ਨੂੰ ਭਾਰਤੀਅਤਾ ਦੇ ਹਰ ਪਹਿਲੂ ਨੂੰ Interesting ਅਤੇ Interactive ਤਰੀਕੇ ਨਾਲ ਦੱਸੇ। ਸਾਡੇ Toys ਅਤੇ Games, Engage ਵੀ ਕਰਨ, Entertain ਵੀ ਕਰਨ ਅਤੇ Educate ਵੀ ਕਰਨ, ਇਹ ਸਾਨੂੰ ਸੁਨਿਸ਼ਚਿਤ ਕਰਨਾ ਹੈ। ਤੁਹਾਡੇ ਜਿਹੇ ਯੁਵਾ ਇਨੋਵੇਟਰਸ ਅਤੇ ਕ੍ਰਿਏਟਰਸ ਤੋਂ ਦੇਸ਼ ਨੂੰ ਬਹੁਤ ਉਮੀਦਾਂ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਆਪਣੇ ਟੀਚਿਆਂ (ਲਕਸ਼ਾਂ) ਵਿੱਚ ਜ਼ਰੂਰ ਸਫਲ ਹੋਵੋਗੇ, ਆਪਣੇ ਸੁਪਨਿਆਂ ਨੂੰ ਜ਼ਰੂਰ ਸਕਾਰ ਕਰੋਗੇ। ਇੱਕ ਵਾਰ ਫਿਰ ਇਸ ‘ਟੌਏ-ਕੈਥੌਨ’ ਦੇ ਸਫਲ ਆਯੋਜਨ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ !
ਧੰਨਵਾਦ !
***
ਡੀਐੱਸ/ਐੱਸਐੱਚ/ਏਵੀ
(Release ID: 1730073)
Visitor Counter : 239
Read this release in:
Assamese
,
English
,
Urdu
,
Hindi
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam