ਸਿੱਖਿਆ ਮੰਤਰਾਲਾ

ਜੀ -20 ਸਿੱਖਿਆ ਮੰਤਰੀਆਂ ਨੇ ਮਹਾਮਾਰੀ ਦੌਰਾਨ ਮਿਆਰੀ ਸਿੱਖਿਆ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਦੁਹਰਾਈ


ਸ੍ਰੀ ਸੰਜੇ ਧੋਤ੍ਰੇ ਨੇ ਵਿਦਿਅਕ ਅਸਮਾਨਤਾਵਾਂ ਨੂੰ ਖਤਮ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ

ਸ਼੍ਰੀ ਸੰਜੇ ਧੋਤ੍ਰੇ ਨੇ ਜੀ -20 ਸਿੱਖਿਆ ਮੰਤਰੀਆਂ ਦੀ ਬੈਠਕ ਅਤੇ ਸਿੱਖਿਆ ਮੰਤਰੀਆਂ ਅਤੇ ਕਿਰਤ ਅਤੇ ਰੋਜ਼ਗਾਰ ਮੰਤਰੀਆਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕੀਤਾ

Posted On: 23 JUN 2021 4:49PM by PIB Chandigarh

ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ ਨੇ 22 ਜੂਨ, 2021 ਨੂੰ ਜੀ -20 ਸਿੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲਿਆ। ਮੀਟਿੰਗ ਦੀ ਮੇਜ਼ਬਾਨੀ ਮਿਸ਼ਰਤ ਮੋਡ ਵਿੱਚ ਕੀਤੀ ਗਈ ਸੀ । ਜੀ -20 ਸਿੱਖਿਆ ਮੰਤਰੀਆਂ ਨੇ ਵਿਦਿਅਕ ਗਰੀਬੀ ਅਤੇ ਅਸਮਾਨਤਾਵਾਂ ਦੇ ਵਿਰੁੱਧ ਲੜਾਈ 'ਤੇ ਕਿਵੇਂ ਪ੍ਰਗਤੀ ਕੀਤੀ ਜਾ ਸਕਦੀ ਹੈ, ਖਾਸ ਕਰਕੇ ਕੋਵਿਡ 19 ਮਹਾਮਾਰੀ ਦੇ ਸੰਦਰਭ ਵਿੱਚ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਮੰਤਰੀਆਂ ਨੇ ਮਹਾਮਾਰੀ ਦੌਰਾਨ ਲਾਗੂ ਕੀਤੇ ਗਏ ਨਵੀਨਤਕਾਰੀ ਤਜ਼ਰਬਿਆਂ ਨੂੰ ਸਾਂਝਾ ਕਰਨ ਦਾ ਸੰਕਲਪ ਵੀ ਦਿੱਤਾ ਤਾਂ ਜੋ ਮਿਸ਼ਰਤ ਸਿੱਖਿਆ ਰਾਹੀਂ ਸਿੱਖਿਆ ਦੇ ਢੰਗ ਤਰੀਕਿਆਂ ਦੀ ਨਿਰੰਤਰਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ।

ਭਾਰਤ ਦੀ ਪ੍ਰਤੀਨਿਧਤਾ ਕਰਦਿਆਂ, ਸ਼੍ਰੀ ਸੰਜੇ ਧੋਤ੍ਰੇ ਨੇ ਦੇਸ਼ ਦੀ ਵਿਦਿਅਕ ਗਰੀਬੀ, ਅਸਮਾਨਤਾਵਾਂ ਅਤੇ ਸਕੂਲ ਛੱਡਣ ਦੇ ਆਖਰੀ ਖਾਤਮੇ ਲਈ ਵਚਨਬੱਧਤਾ ਦੁਹਰਾਈ। ਨੈਸ਼ਨਲ ਐਜੂਕੇਸ਼ਨ ਪਾਲਿਸੀ, 2020 'ਤੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਇਹ ਬੱਚਿਆਂ ਅਤੇ ਨੌਜਵਾਨਾਂ, ਖਾਸ ਤੌਰ' ਤੇ ਲੜਕੀਆਂ, ਸਮਾਜਿਕ ਅਤੇ ਆਰਥਿਕ ਤੌਰ 'ਤੇ ਪਛੜੇ ਸਮੂਹਾਂ' ਤੇ ਵਿਸ਼ੇਸ਼ ਧਿਆਨ ਕੇਂਦਰਤ ਕਰਨ ਦੇ ਨਾਲ ਸਾਰਿਆਂ ਲਈ ਇਕਸਾਰ ਅਤੇ ਸੰਮਲਿਤ ਸਿੱਖਿਆ ਦੀ ਕਲਪਨਾ ਕਰਦਾ ਹੈ, ਜਿਨ੍ਹਾਂ ਨੂੰ ਪਿੱਛੇ ਰਹਿ ਜਾਣ ਦਾ ਜੋਖਮ ਵਧੇਰੇ ਹੁੰਦਾ ਹੈ।

ਸ੍ਰੀ ਧੋਤ੍ਰੇ ਨੇ ਕਿਹਾ ਕਿ ਭਾਰਤੀ ਸਿੱਖਿਆ ਪ੍ਰਣਾਲੀ ਨੇ ਕਈ ਦਖਲਅੰਦਾਜ਼ੀਾਆਂ ਰਾਹੀਂ ਸਿੱਖਿਆ ਦੇ ਸਾਰੇ ਪੱਧਰਾਂ ਵਿੱਚ ਲਿੰਗ ਅਤੇ ਸਮਾਜਕ ਸ਼੍ਰੇਣੀ ਦੇ ਪਾੜੇ ਨੂੰ ਦੂਰ ਕਰਨ ਲਈ ਨਿਰੰਤਰ ਤਰੱਕੀ ਕੀਤੀ ਹੈ। ਇਨ੍ਹਾਂ ਵਿੱਚੋਂ ਕੁਝ ਵਿੱਚ ਸਕੂਲਾਂ ਦੀ ਵੱਧ ਰਹੀ ਗ੍ਰਹਿਣ ਸਮਰੱਥਾ ਸ਼ਾਮਲ ਹੈ; ਸਕੂਲ ਤੋਂ ਬਾਹਰ ਬੱਚਿਆਂ ਨੂੰ ਟਰੈਕ ਕਰਨਾ; ਕਮਜ਼ੋਰ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਦੀ ਨਿਗਰਾਨੀ; ਸਰੀਰਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਵਿਚ ਜ਼ੀਰੋ ਸਹਿਣਸ਼ੀਲਤਾ; ਬੱਚਿਆਂ ਦੀ ਸਿਹਤ ਨੂੰ ਯਕੀਨੀ ਬਣਾਉਣ ਲਈ ਮਿਡ-ਡੇਅ ਮੀਲ; ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਢਾਂਚੇ ਨੂੰ ਸਮਰੱਥ ਕਰਨਾ; ਖੁੱਲੇ ਅਤੇ ਦੂਰੀ ਸਿੱਖਣ ਦੇ ਪ੍ਰੋਗਰਾਮਾਂ ਨੂੰ ਸਿੱਖਣ ਅਤੇ ਮਜ਼ਬੂਤ ਕਰਨ ਦੇ ਕਈ ਤਰੀਕਿਆਂ ਨੂੰ ਉਤਸ਼ਾਹਤ ਕਰਨਾ ਆਦਿ ਵੀ ਸ਼ਾਮਲ ਹੈ।

ਮਹਾਮਾਰੀ ਦੇ ਦੌਰਾਨ ਵਿਦਿਅਕ ਨਿਰੰਤਰਤਾ ਨੂੰ ਯਕੀਨੀ ਬਣਾਉਣ ਬਾਰੇ, ਮੰਤਰੀ ਨੇ ਇਹ ਗੱਲ ਸਾਂਝੀ ਕੀਤੀ ਕਿ ਭਾਰਤ ਨੇ ਮਿਸ਼ਰਤ ਸਿੱਖਣ ਨੂੰ ਵਿਆਪਕ ਤੌਰ ਤੇ ਉਤਸ਼ਾਹਤ ਕੀਤਾ ਹੈ। ਡਿਜੀਟਲ ਵਿਦਿਅਕ ਸਮੱਗਰੀ ਨੂੰ ਵੱਖ-ਵੱਖ ਈ-ਲਰਨਿੰਗ ਪਲੇਟਫਾਰਮਾਂ, ਜਿਵੇਂ ਕਿ ਦੀਕਸ਼ਾ, ਸਵੈਯਮ ਪ੍ਰਭਾ ਅਤੇ ਕਈ ਹੋਰਾਂ 'ਤੇ ਉਪਲਬਧ ਕਰਵਾਇਆ ਗਿਆ ਹੈ ਜਿਨ੍ਹਾਂ ਤਕ ਕਿਸੇ ਵੀ ਵਿਅਕਤੀ ਵੱਲੋਂ ਕਿਸੇ ਵੀ ਸਮੇਂ ਅਤੇ ਕਿਤੇ ਵੀ ਮੁਫਤ ਪਹੁੰਚ ਕੀਤੀ ਜਾ ਸਕਦੀ ਹੈ। ਰਵਾਇਤੀ ਸਿੱਖਿਆ ਵਿੱਚ ਆਗਿਆ ਯੋਗ ਆਨਲਾਈਨ ਹਿੱਸੇ ਨੂੰ 20% ਤੋਂ ਵਧਾ ਕੇ 40% ਕੀਤਾ ਗਿਆ ਹੈ। 100 ਤੋਂ ਵੱਧ ਚੋਟੀ ਦੀਆਂ ਦਰਜਾ ਪ੍ਰਾਪਤ ਯੂਨੀਵਰਸਿਟੀਆਂ ਨੂੰ ਪੂਰੀ ਤਰ੍ਹਾਂ ਨਾਲ ਆਨ ਲਾਈਨ ਐਜੂਕੇਸ਼ਨ ਪ੍ਰੋਗਰਾਮ ਲਾਗੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਡਿਜੀਟਲ ਡਿਵਾਈਡ ਨੂੰ ਹੱਲ ਕਰਨ ਲਈ, ਭਾਰਤ ਸਵੈਯਮ ਪ੍ਰਭਾ ਟੀਵੀ ਚੈਨਲਾਂ ਅਤੇ ਕਮਿਯੂਨਿਟੀ ਰੇਡੀਓ ਦੀ ਵਿਆਪਕ ਵਰਤੋਂ ਕਰ ਰਿਹਾ ਹੈ। ਡਿਜੀਟਲ ਢਾਂਚੇ ਦਾ ਤੇਜ਼ੀ ਨਾਲ ਵਿਸਥਾਰ ਕੀਤਾ ਜਾ ਰਿਹਾ ਹੈ। ਸਹਾਇਤਾ ਤਕਨੀਕ ਦੀ ਅਗਵਾਈ ਵਾਲੀ ਸਿੱਖਿਆ ਲਈ ਐਨਈਪੀ 2020 ਅਧੀਨ ਇੱਕ ਰਾਸ਼ਟਰੀ ਸਿੱਖਿਆ ਟੈਕਨਾਲੋਜੀ ਫੋਰਮ ਸਥਾਪਤ ਕੀਤਾ ਜਾ ਰਿਹਾ ਹੈ।

ਮਨੋ-ਦਰਪਨ ਅਤੇ ਇਸ ਵਰਗੇ ਹੋਰ ਸਲਾਹ ਮਸ਼ਵਰੇ ਦੇ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਸਰਕਾਰ ਨੇ ਵਿਸ਼ੇਸ਼ ਧਿਆਨ ਰੱਖਿਆ।

ਸ੍ਰੀ ਧੋਤ੍ਰੇ ਨੇ ਕਿਹਾ ਕਿ ਭਾਰਤ ਜੀ -20 ਦੇਸ਼ਾਂ ਦੇ ਸਮੂਹੱਕ ਯਤਨਾਂ ਨੂੰ ਆਪਣੀ ਹਿਮਾਇਤ ਦੇਣ ਦੀ ਪੁਸ਼ਟੀ ਕਰਦਾ ਹੈ ਤਾਂ ਜੋ ਵਿਦਿਅਕ ਗਰੀਬੀ, ਅਸਮਾਨਤਾਵਾਂ ਅਤੇ ਛੇਤੀ ਸਕੂਲ ਛੱਡਣ ਦੇ ਮਾਮਲੇ ਘੱਟ ਸਕਣ। ਭਾਰਤ ਜੀ -20 ਦੇਸ਼ਾਂ ਦੇ ਸਾਂਝੇ ਯਤਨਾਂ ਦਾ ਵੀ ਸਮਰਥਨ ਕਰਦਾ ਹੈ ਤਾਂ ਜੋ ਮਹਾਮਾਰੀ ਦੌਰਾਨ ਸਿੱਖੇ ਗਏ ਸਬਕਾਂ ਦੇ ਅਧਾਰ ਤੇ ਮਿਸ਼ਰਤ ਸਿੱਖਿਆ ਪਹਿਲਕਦਮੀਆਂ ਨੂੰ ਹੋਰ ਬੇਹਤਰ ਅਤੇ ਮਜਬੂਤ ਕਰਦਿਆਂ ਸਿਖਿਆ ਦੀ ਨਿਰੰਤਰਤਾ ਨੂੰ ਯਕੀਨੀ ਬਣਾਇਆ ਜਾ ਸਕੇ।

ਸਿੱਖਿਆ ਮੰਤਰੀਆਂ ਨੇ ਮੀਟਿੰਗ ਦੇ ਅੰਤ ਵਿੱਚ ਇੱਕ ਐਲਾਨਨਾਮਾ ਵੀ ਜਾਰੀ ਕੀਤਾ

ਦਿਨ ਦੌਰਾਨ ਬਾਅਦ ਵਿੱਚ ਸਿੱਖਿਆ ਮੰਤਰੀਆਂ ਅਤੇ ਕਿਰਤ ਅਤੇ ਰੋਜ਼ਗਾਰ ਮੰਤਰੀਆਂ ਦੀ ਸਾਂਝੀ ਬੈਠਕ ਵੀ ਵਰਚੂਅਲ ਵਿਧੀ ਰਾਹੀਂ ਆਯੋਜਤ ਕੀਤੀ ਗਈ। ਜੀ -20 ਮੰਤਰੀਆਂ ਨੇ ਸਕੂਲ ਤੋਂ ਕੰਮ ਵਿਚ ਤਬਦੀਲੀਆਂ ਬਾਰੇ ਵਿਚਾਰ ਵਟਾਂਦਰੇ ਕੀਤੇ। ਸ੍ਰੀ ਸੰਜੇ ਧੋਤ੍ਰੇ ਨੇ ਮੀਟਿੰਗ ਵਿੱਚ ਸਿੱਖਿਆ ਮੰਤਰਾਲੇ ਦੀ ਨੁਮਾਇੰਦਗੀ ਕੀਤੀ। ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੀ ਨੁਮਾਇੰਦਗੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਗੰਗਵਾਰ ਵੱਲੋਂ ਕੀਤੀ ਗਈ।

ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਧੋਤ੍ਰੇ ਨੇ ਕਿਹਾ ਕਿ ਇਹ ਲਾਜ਼ਮੀ ਹੈ ਕਿ ਅਸੀਂ, ਜੀ -20 ਦੇ ਮੈਂਬਰ ਦੇਸ਼, ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਯੁਵਾਵਾਂ ਨੂੰ ਕੰਮ ਦੇ ਸਥਾਨ ਵਿੱਚ ਸੁਚਾਰੂ ਢੰਗ ਨਾਲ ਤਬਦੀਲ ਕਰਨ ਲਈ ਚੰਗੀ ਤਰ੍ਹਾਂ ਲੈਸ ਕਰਨ ਦੀ ਜ਼ਰੂਰਤ ਨੂੰ ਸਵੀਕਾਰ ਕਰੀਏ। ਇਹ ਵਿਸ਼ੇਸ਼ ਤੌਰ 'ਤੇ ਸਮਾਜਿਕ ਅਤੇ ਆਰਥਿਕ ਤੌਰ' ਤੇ ਵਾਂਝੇ ਆਬਾਦੀ ਸਮੂਹਾਂ ਤੋਂ ਸਿੱਖਣ ਵਾਲਿਆਂ ਲਈ ਮਹੱਤਵਪੂਰਨ ਹੈ, ਜਿਨ੍ਹਾਂ ਨੂੰ ਪਿੱਛੇ ਛੱਡਣ ਦਾ ਜੋਖਮ ਵਧੇਰੇ ਹੁੰਦਾ ਹੈ।

ਮੰਤਰੀ ਨੇ ਕਿਹਾ ਕਿ ਭਾਰਤ, 21 ਵੀਂ ਸਦੀ ਦੇ ਵਿਸ਼ਵਵਿਆਪੀ ਕਾਰਜ ਸਥਾਨ ਲਈ ਜਰੂਰੀ ਗਿਆਨ, ਹੁਨਰ ਅਤੇ ਰਵੱਈਏ ਨੂੰ ਵਿਕਸਤ ਕਰਨ ਵਿਚ ਆਪਣੇ ਯੁਵਾਵਾਂ ਦੀ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਪਹੁੰਚ ਕਿੱਤਾਮੁਖੀ ਸਿੱਖਿਆ ਨੂੰ ਆਮ ਅਕਾਦਮਿਕ ਸਿੱਖਿਆ ਨਾਲ ਜੋੜਨ ਦੀ ਹੈ, ਜਿਸ ਵਿੱਚ ਮੰਗ ਅਧਾਰਤ, ਸਮਰੱਥਾ ਅਧਾਰਤ ਅਤੇ ਮਾਡਯੂਲਰ ਕਿੱਤਾਮੁਖੀ ਕੋਰਸਾਂ 'ਤੇ ਧਿਆਨ ਕੇਂਦ੍ਰਤ ਕੀਤਾ ਗਿਆ ਹੈ।

ਮੰਤਰੀ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਵਿਚ ਮਿਡਲ ਅਤੇ ਸੈਕੰਡਰੀ ਸਕੂਲ ਵਿਚ ਸ਼ੁਰੂਆਤੀ ਕਿੱਤਾਮੁਖੀ ਸੰਪਰਕ ਅਤੇ ਮੁੱਖ ਧਾਰਾ ਦੀ ਸਿਖਿਆ ਵਿਚ ਇਸ ਦੇ ਨਿਰਵਿਘਨ ਏਕੀਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸਦਾ ਉਦੇਸ਼ ਹੈ ਕਿ 2025 ਤੱਕ, ਸਕੂਲ ਅਤੇ ਉੱਚ ਸਿੱਖਿਆ ਪ੍ਰਣਾਲੀ ਵਿੱਚ ਘੱਟੋ ਘੱਟ 50% ਸਿਖਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਦਾ ਐਕਸਪੋਜ਼ਰ ਮਿਲੇ। ਉਨ੍ਹਾਂ ਅੱਗੇ ਕਿਹਾ ਕਿ ਐਨਈਪੀ 2020 ਵਿੱਚ ਕਿੱਤਾਮੁਖੀ ਸਿੱਖਿਆ ਨੂੰ ਹੁਨਰ ਦੇ ਪਾੜੇ ਦੇ ਵਿਸ਼ਲੇਸ਼ਣ ਅਤੇ ਸਥਾਨਕ ਮੌਕਿਆਂ ਦੀ ਮੈਪਿੰਗ ਨਾਲ ਜੋੜਨ ਦੀ ਵੀ ਵਿਵਸਥਾ ਕੀਤੀ ਗਈ ਹੈ। ਕਿੱਤਾਮੁਖੀ ਸਟ੍ਰੀਮ ਤੋਂ ਵਿਦਿਆਰਥੀਆਂ ਲਈ ਵਰਟੀਕਲ ਗਤੀਸ਼ੀਲਤਾ ਨੂੰ ਰਾਸ਼ਟਰੀ ਹੁਨਰ ਯੋਗਤਾਵਾਂ ਦੇ ਢਾਂਚੇ ਰਾਹੀਂ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। ਇਸ ਢਾਂਚੇ ਅਧੀਨ ਅਧੀਨ ਮਿਆਰਾਂ ਨੂੰ ਅੰਤਰਰਾਸ਼ਟਰੀ ਲੇਬਰ ਆਰਗੇਨਾਈਜ਼ੇਸ਼ਨ ਵੱਲੋਂ ਰੱਖੇ ਗਏ ਕਿੱਤਿਆਂ ਦੇ ਅੰਤਰਰਾਸ਼ਟਰੀ ਸਟੈਂਡਰਡ ਵਰਗੀਕਰਣ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਢਾਂਚਾ ਪ੍ਰਾਇਮਰੀ ਲਰਨਿੰਗ ਦੀ ਮਾਨਤਾ, ਅਤੇ ਰਸਮੀ ਪ੍ਰਣਾਲੀ ਤੋਂ ਡ੍ਰਾਪ ਆਊਟਸ ਨੂੰ ਮੁੜ ਤੋਂ ਜੋੜਨ ਦਾ ਆਧਾਰ ਹੋਵੇਗਾ।

ਸ੍ਰੀ ਧੋਤ੍ਰੇ ਨੇ ਦੱਸਿਆ ਕਿ ਭਾਰਤ ਰਾਸ਼ਟਰੀ ਅਪ੍ਰੈਂਟਿਸਸ਼ਿਪ ਸਿਖਲਾਈ ਯੋਜਨਾ ਦੀ ਮੌਜੂਦਾ ਸਕੀਮ ਨੂੰ ਮੁੜ ਤੋਂ ਇਕਸਾਰ ਕਰਕੇ ਯੁਵਾਵਾਂ ਲਈ ਪੋਸਟ ਐਜੂਕੇਸ਼ਨ ਅਪ੍ਰੈਂਟਿਸਸ਼ਿਪ ਦੇ ਮੌਕਿਆਂ ਨੂੰ ਵਧਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਜੀ -20 ਦੇਸ਼ਾਂ ਵਿਚ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ ਦੇ ਖੇਤਰ ਵਿਚ ਸਹਿਯੋਗ ਨੂੰ ਬਹੁਤ ਜਿਆਦਾ ਮਹੱਤਵ ਦਿੰਦਾ ਹੈ। ਉਨ੍ਹਾਂ ਜੀ-20 ਦੇਸ਼ਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਵਿਚ ਸਿੱਖਿਆ ਤੋਂ ਕੰਮ ਵੱਲ ਸੁਚਾਰੂ ਢੰਗ ਨਾਲ ਪਰਿਵਰਤਨ ਨੂੰ ਸੁਨਿਸ਼ਚਿਤ ਕਰਨ ਲਈ ਰਣਨੀਤੀਆਂ ਵਿਕਸਤ ਕਰਨ ਲਈ ਭਾਰਤ ਸਰਕਾਰ ਦੇ ਸਮਰਥਨ ਦੀ ਪੁਸ਼ਟੀ ਕੀਤੀ।

ਜੀ -20 ਸਿੱਖਿਆ ਅਤੇ ਕਿਰਤ ਅਤੇ ਰੋਜ਼ਗਾਰ ਮੰਤਰੀਆਂ ਨੇ ਮੀਟਿੰਗ ਦੇ ਅੰਤ ਵਿੱਚ ਇੱਕ ਐਲਾਨਨਾਮਾ ਜਾਰੀ ਕੀਤਾ।

ਜੀ -20 ਸਿੱਖਿਆ ਮੰਤਰੀਆਂ ਦੇ ਐਲਾਨਨਾਮੇ ਲਈ ਇੱਥੇ ਕਲਿੱਕ ਕਰੋ

https://static.pib.gov.in/WriteReadData/specificdocs/documents/2021/jun/doc202162351.pdf

 

ਜੀ -20 ਸਾਂਝੇ ਸਿੱਖਿਆ ਅਤੇ ਕਿਰਤ ਅਤੇ ਰੋਜ਼ਗਾਰ ਮੰਤਰੀਆਂ ਦੇ ਐਲਾਨਨਾਮੇ ਲਈ ਇੱਥੇ ਕਲਿੱਕ ਕਰੋ

https://static.pib.gov.in/WriteReadData/specificdocs/documents/2021/jun/doc202162341.pdf

 

------------------

ਕੇਪੀ / ਏਕੇ


(Release ID: 1729893) Visitor Counter : 221