ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬ੍ਰਿਕਸ ਦੇਸ਼ ਇਨੋਵੇਸ਼ਨ ’ਚ ਸਹਿਯੋਗ ਲਈ ਸਹਿਮਤ

Posted On: 23 JUN 2021 4:34PM by PIB Chandigarh

‘ਬ੍ਰਿਕਸ’ (BRICS) ਦੇਸ਼ ਬ੍ਰਿਕਸ ਐੱਸ ਐਂਡ ਟੀ ਸਟੀਅਰਿੰਗ ਕਮੇਟੀ ਦੀ 11ਵੀਂ ਬੈਠਕ ’ਚ ਇਨੋਵੇਸ਼ਨ (ਨਵੀਂ ਖੋਜ ਕਰਨ) ਲਈ ਸਹਿਮਤ ਹੋ ਗਏ ਹਨ। ਭਾਰਤ ਵੱਲੋਂ ਰੱਖੇ ਗਏ ਪ੍ਰਸਤਾਵ ਉੱਤੇ ਬ੍ਰਿਕਸ ਸਾਇੰਸ, ਟੈਕਨੋਲੋਜੀ ਐਂਡ ਇਨੋਵੇਸ਼ਨ ਐਂਟ੍ਰੀਪ੍ਰਿਨਿਯੋਰਸ਼ਿਪ (STEP) ਦੇ ਕਾਰਜ ਵੱਲੋਂ ਕਾਰਜ–ਯੋਜਨਾ ਦੇ ਵਿਸਥਾਰ ਬਾਰੇ ਵਿਚਾਰ ਕੀਤਾ ਜਾਵੇਗਾ।

‘ਬ੍ਰਿਕਸ ਇਨੋਵੇਸ਼ਨ ਕੋਆਪ੍ਰੇਸ਼ਨ 2021–2024’ ਲਈ ਧਾਰਨਾ ਨੋਟ ਅਤੇ ਕਾਰਜ–ਯੋਜਨਾ ਉੱਤੇ 22 ਜੂਨ, 2021 ਦੀ ਬੈਠਕ ਦੌਰਾਨ ਗਤੀਵਿਧੀਆਂ ਦੇ ‘ਬ੍ਰਿਕਸ ਸਾਇੰਸ, ਟੈਕਨੋਲੋਜੀ ਐਂਡ ਇਨੋਵੇਸ਼ਨ’ (STI) ਕੈਲੰਡਰ ਦੀ ਸਮੀਖਿਆ ਲਈ ਵਿਚਾਰ–ਵਟਾਂਦਰਾ ਕੀਤਾ ਗਿਆ ਸੀ। ਇਸ ਵਿਚਾਰ–ਚਰਚਾ ਵਿੱਚ ਬ੍ਰਿਕਸ ਯੰਗ ਸਾਇੰਟਿਸਟ ਕਨਕਲੇਵ, ਬ੍ਰਿਕਸ ਦੇ ਸੀਨੀਅਰ ਅਧਿਕਾਰੀਆਂ ਦੀਆਂ ਬੈਠਕਾਂ ਅਤੇ ਬ੍ਰਿਕਸ ਵਿਗਿਆਨ ਤੇ ਟੈਕਨੋਲੋਜੀ ਮੰਤਰੀਆਂ ਦੀ ਬੈਠਕ; ਭਾਰਤ ਦੇ ਟੈਕਨੋਲੋਜੀ ਸਿਖ਼ਰ–ਸੰਮੇਲਨ ’ਚ ਬ੍ਰਿਕਸ ਭਾਈਵਾਲੀ ਅਤੇ 2021 ਦੇ ਪ੍ਰਸਤਾਵਾਂ ਲਈ ਸੱਦਾ ਵੀ ਸ਼ਾਮਲ ਸੀ। ਬ੍ਰਿਕਸ ਦੇਸ਼ਾਂ ਦੇ ਵਿਗਿਆਨਕ ਮਾਮਲਿਆਂ ਨਾਲ ਸਬੰਧਤ ਮੰਤਰਾਲਿਆਂ ਦੇ ਪ੍ਰਤੀਨਿਧਾਂ ਨੇ ਇਸ ਵਿੱਚ ਸ਼ਿਰਕਤ ਕੀਤੀ।

ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਦੀ ਮੇਜ਼ਬਾਨੀ ’ਚ ਹੋਈ ਇਸ ਬੈਠਕ ਦੀ ਅਗਵਾਈ ਭਾਰਤ ਵਾਲੇ ਪਾਸਿਓਂ ਕੌਮਾਂਤਰੀ ਸਹਿਯੋਗ ਨਾਲ ਸਬੰਧਤ ਮਾਮਲਿਆਂ ਬਾਰੇ ਸਲਾਹਕਾਰ ਤੇ ਮੁਖੀ ਸੰਜੀਵ ਕੁਮਾਰ ਵਾਰਸ਼ਨੇਅ ਨੇ ਕੀਤੀ। ਉਦਯੋਗ ਪ੍ਰੋਤਸਾਹਨ ਤੇ ਅੰਦਰੂਨੀ ਵਪਾਰ ਬਾਰੇ ਵਿਭਾਗ (DPIIT) ਅਤੇ ਕਨਫ਼ੈਡਰੇਸ਼ਨ ਆੱਵ੍ ਇੰਡੀਅਨ ਇੰਡਸਟ੍ਰੀ (CII) ਦੇ ਪ੍ਰਤੀਨਿਧਾਂ ਨੇ ਵੀ ਇਸ ਵਿੱਚ ਭਾਗ ਲਿਆ। ਮੰਤਰੀ ਪੱਧਰ ਦੀ ਬੈਠਕ ਅਤੇ ਬ੍ਰਿਕਸ ਸਿਖ਼ਰ–ਸੰਮੇਲਨ ਸਮੇਤ ਖੇਤਰੀ ਸਮਾਰੋਹਾਂ ਦੀ ਲੜੀ ਦੇ ਹਿੱਸੇ ਵਜੋਂ ਇਸ ਬੈਠਕ ਦੀ ਮੇਜ਼ਬਾਨੀ ਕੀਤੀ ਗਈ ਸੀ।

ਭਾਰਤ, ਜਿਸ ਨੇ ਬ੍ਰਿਕਸ ਦੀ ਪ੍ਰਧਾਨਗੀ ਜਨਵਰੀ 2021 ਤੋਂ ਹਾਸਲ ਕੀਤੀ ਹੈ, 13–16 ਸਤੰਬਰ, 2021 ਦੌਰਾਨ ‘ਬ੍ਰਿਕਸ ਯੰਗ ਸਾਇੰਟਿਸਟ ਕਨਕਲੇਵ’ ਦੇ 6ਵੇਂ ਸੰਸਕਰਣ ਦੀ ਮੇਜ਼ਬਾਨੀ ਕਰੇਗਾ। ਭਾਰਤ ਵੱਲੋਂ ਰੱਖੇ ਪ੍ਰਸਤਾਵ ਅਨੁਸਾਰ ਇਸ ਕਨਕਲੇਵ ਦੇ ਵਿਸ਼ਾਗਤ ਖੇਤਰਾਂ ਵਿੱਚ ਸਿਹਤ–ਸੰਭਾਲ; ਊਰਜਾ ਸਮਾਧਾਨ ਅਤੇ; ਅੰਤਰ–ਅਨੁਸ਼ਾਸਨੀ ਸਾਈਬਰ ਫ਼ਿਜ਼ੀਕਲ ਸਿਸਟਮ ਸ਼ਾਮਲ ਹੋਣਗੇ। ਕਨਕਲੇਵ ਲਈ ਐਲਾਨ ਜੁਲਾਈ ਦੇ ਪਹਿਲੇ ਹਫ਼ਤੇ ਕੀਤਾ ਜਾਵੇਗਾ। 

 

 

****

ਐੱਸਐੱਸ/ਆਰਪੀ(ਡੀਐੱਸਟੀ ਮੀਡੀਆ ਸੈੱਲ)


(Release ID: 1729808) Visitor Counter : 177